ਮੈਨੂੰ ਲਗਦੈ ਕਿ ਦੁਨੀਆਂ ‘ਚ ਸਭ ਤੋਂ ਵੱਧ ਪਿਆਰ ਬਾਰੇ ਲਿਖ਼ਿਆ,ਬੋਲਿਆ,ਗਾਇਆ ਤੇ ਫਿਲਮਾਇਆ ਗਿਆ ਹੋਣਾ ਹੈ।ਪਰ ਪਿਛਲੇ ਕੁਝ ਸਮੇਂ ਤੋਂ ਪਿਆਰ ਦੇ ਵਿਸ਼ੇ ਨੁੰ ਫਰੋਲਦਿਆਂ ਕੁਝ ਹੀ ਵਜ਼ਨਦਾਰ ਕਿਤਾਬਾਂ,ਲੇਖ ਤੇ ਇੱਕਾ ਦੁੱਕਾ ਫਿਲਮਾਂ ਮੇਰੇ ਹੱਥ ਲੱਗੀਆਂ।ਪਿਆਰ ਦੀ ਕੋਈ ਸਦੀਵੀ ਪਰਿਭਾਸ਼ਾ ਹੋ ਸਕਦੀ ਹੈ ਜਾਂ ਮਨੁੱਖੀ ਸਮਾਜਿਕ ਵਿਕਾਸ ਤੇ ਸਮਾਜਿਕ-ਆਰਥਿਕ ਢਾਂਚਿਆਂ ਦੇ ਬਦਲਦੇ ਪੜ੍ਹਾਵਾਂ ਨਾਲ ਇਸਦੀ ਪਰਿਭਾਸ਼ਾ ਵੀ ਬਦਲਦੀ ਹੈ..?ਅਜਿਹੇ ਬਹੁਤ ਸਾਰੇ ਹੋਰ ਸਵਾਲਾਂ ਦੇ ਜਵਾਬ ਏਰਿਕ ਫਰੋਮ ਦੀ ਕਿਤਾਬ “ਦ ਆਰਟ ਆਫ ਲਵਿੰਗ” (THE ART OF LOVING)ਤੇ ਹੋਰ ਲੇਖ਼ਕਾਂ ਨੂੰ ਪੜ੍ਹਦਿਆਂ ਸਮਝਦਿਆਂ ਮਿਲੇ।ਪ੍ਰਮਾਤਮਾ ਤੋਂ ਲੈ ਕੇ ਸਮੂਹਿਕ ਤੇ ਵਿਅਕਤੀਗਤ ਪਿਆਰ ਦੇ ਦਵੰਦ ਨੂੰ ਜਿਸ ਤਰ੍ਹਾਂ ਏਰਿਕ ਪੇਸ਼ ਕਰਦਾ ਹੈ,ਉਹ ਬਾ-ਕਮਾਲ ਹੈ।ਸਿਗਮੰਡ ਫਰਾਇਡ ਦੀ ਸੈਕਸ ਥਿਊਰੀ ਦੀ ਅਲੋਚਨਾ ਕਰਦਿਆਂ ਏਰਿਕ ਨੇ ਚੁਣੌਤੀਪੂਰਨ ਸਵਾਲ ਕੀਤੇ ਹਨ।ਪਿਆਰ ਬਾਰੇ ਪੜ੍ਹਦਿਆਂ ਹੀ ਮੇਰੇ ਹੱਥ ਨੈਲਸਨ ਮੰਡੇਲਾ ਦੇ ਪ੍ਰੇਮ ਪੱਤਰ ਲੱਗੇ।ਜਿਨ੍ਹਾਂ ‘ਚੋਂ ਇਕ ਦਾ ਤਰਜ਼ਮਾ ਕਰ ਰਹੇ ਹਾਂ।ਗੋਰਿਆਂ ਦੀ ਰੁਬੇਨ ਆਇਸਲੈਂਡ ਜੇਲ੍ਹ ‘ਚੋਂ ਪਿਆਰ ਦੇ ਇਹ ਖ਼ਤ ਉਦੋਂ ਲਿਖੇ ਗਏ ਜਦੋਂ ਜੇਲ੍ਹਾਂ ‘ਚ ਸਾਲ ‘ਚ ਦੋ ਮੁਲਾਕਾਤਾਂ ਤੇ ਦੋ ਚਿੱਠੀ ਪੱਤਰ ਹੀ ਭੇਜੇ ਜਾ ਸਕਦੇ ਸਨ।ਨੈਲਸਨ ਪਿਆਰ ਦਾ ਜਸ਼ਨ ਪੱਤਰਾਂ ਨਾਲ ਮਨਾਉਂਦੇ ਸੀ ਤੇ ਆਪਣੀ ਪਤਨੀ ਵਿਨੀ ਨੂੰ ਲਿਖੇ ਪੱਤਰਾਂ ‘ਚ ਉਹਨਾਂ ਦੀ ਨਿਰਾਸ਼ਾ,ਦਰਦ ਇਕੱਲਤਾ ਤੇ ਦਰਿਆਦਿਲੀ ਵਿਖਦੀ ਹੈ।ਵਿਨੀ ਤੇ ਨੈਲਸਨ ਲਈ ਇਹੋ ਖ਼ਤੋ-ਖ਼ਤਾਬਤ ਇਕ ਸਹਾਰਾ ਸੀ।-ਯਾਦਵਿੰਦਰ ਕਰਫਿਊ(Feb 8, 2012)
5 april-1976-ਅੱਜ ਤੂੰ ਬੇਹੱਦ ਸੋਹਣੀ ਲੱਗ ਰਹੀ ਸੀ।ਉਹੀ ਔਰਤ ਜਿਸ ਨਾਲ ਮੈਂ ਵਿਆਹ ਕੀਤਾ ਸੀ,ਨਾ ਜਾਣੇ ਉਹ ਕਿਵੇਂ ਦਿਨ ਬ ਦਿਨ ਖੂਬਸੂਰਤ ਹੁੰਦੀ ਜਾ ਰਹੀ ਹੈ ? ਤੇਰੇ ਚਿਹਰੇ ‘ਤੇ ਇਕ ਲਾਲੀ ਸੀ।ਓਹ ਗੁੱਸੇਖੋਰਾ ਸੁਭਾਅ ਤੇ ਅੱਖਾਂ ਦੀ ਉਦਾਸੀ ਕਿਤੇ ਖੋਈ ਹੋਈ ਸੀ,ਜੋ ਤੇਰੇ ਜ਼ਿਆਦਾ ਪਰਹੇਜ਼ ਦੇ ਦਬਾਅ ਕਾਰਨ ਆ ਜਾਂਦੀ ਹੈ।ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਮੈਂ ਤੈਨੂੰ ਮਾਂ ਬਲਾਉਂਦਾ ਰਿਹਾ,ਪਰ ਮੇਰਾ ਸਰੀਰ ਮੈਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਸਾਹਮਣੇ ਇਕ ਖੂਬਸੂਰਤ ਔਰਤ ਬੈਠੀ ਹੈ।ਮੇਰਾ ਮਨ ਤੈਨੂੰ ਵੇਖਕੇ ਗੀਤ ਗਾਉਣ ਨੂੰ ਕਰ ਰਿਹਾ ਸੀ।ਸਿਰਫ ਹਨੋਲੂਲਿਆ ਹੀ ਸਹੀ।
ਪਿਛਲੀ ਵਾਰ ਤੂੰ ਆਪਣੇ ਲਿਬਾਸ ‘ਚ ਸੱਚੀਂ-ਮੁੱਚੀ ਬਹੁਤ ਸੋਹਣੀ ਲੱਗ ਰਹੀ ਸੀ,ਖਾਸ ਕਰ ਐਤਵਾਰ ਨੂੰ।ਕਿਤੋਂ ਵੀ ਅਜਿਹਾ ਜ਼ਾਹਰ ਨਹੀਂ ਹੁੰਦਾ ਕਿ ਜੇਨੀ ਜਾਂ ਜ਼ਿੰਦੂਜੀ ਨੇ ਤੇਰੀ ਜਵਾਨੀ ਜਾਂ ਸਰੀਰਕ ਸੁੰਦਰਤਾ ਨੂੰ ਖੋਹ ਲਿਆ ਹੈ।
22 novwmber 1979-ਪਿਛਲੇ ਮਹੀਨੇ ਤੇਰੀ ਯਾਤਰਾ ਅਦਿੱਖ ਸੀ ਤੇ ਸ਼ਾਇਦ ਏਹੀ ਕਾਰਨ ਹੈ ਕਿ ਮੈਨੂੰ ਐਨੀ ਜ਼ਿਆਦਾ ਖ਼ੁਸੀ ਹੋਈ ਸੀ।ਮੇਰੇ ਉਮਰ ‘ਚ ਮੇਰੇ ਜਵਾਨ ਭਾਵਾਂ ਨੂੰ ਫਿੱਕਾ ਹੋ ਜਾਣਾ ਚਾਹੀਦਾ ਹੈ,ਪਰ ਅਜਿਹਾ ਲੱਗਦਾ ਨਹੀਂ।ਤੇਰੇ ਕੋਲ ਹੋਣ ਦਾ ਅਹਿਸਾਸ,ਇੱਥੋਂ ਤੱਕ ਕਿ ਤੇਰਾ ਖ਼ਿਆਲ ਹੀ ਮੇਰੇ ਅੰਦਰ ਹਜ਼ਾਰਾਂ ਦੀਵਿਆਂ ਨੂੰ ਜਗਾ ਦਿੰਦਾ ਹੈ।
31 march 1983-ਹਾਲਾਂਕਿ ਉਨ੍ਹੀ ਫਰਵਰੀ ਨੂੰ ਤੂੰ ਖੁਸ਼ ਸੀ,ਪਰ ਫਿਰ ਵੀ ਥੋੜ੍ਹੀ ਬੀਮਾਰ ਲੱਗ ਰਹੀ ਸੀ ਤੇ ਤੇਰੀਆਂ ਅੱਖਾਂ ‘ਚ ਪਾਣੀ ਦੇ ਛੋਟੇ ਜਿਹੇ ਸਮੁੰਦਰ ‘ਚ ਪਿਆਰ ਤੇ ਕੋਮਲਤਾ ਹਮੇਸ਼ਾ ਦੀ ਤਰ੍ਹਾਂ ਡੁੱਬੀ ਹੋਈ ਸੀ।ਪਰ ਪਿਛਲੇ 20 ਸਾਲਾਂ ‘ਚ ਸਰੀਰਕ ਬਿਮਾਰੀ ਦੇ ਬਾਵਜੂਦ ਜੋ ਖੁਸ਼ੀ ਮੈਂ ਹਾਸਲ ਕੀਤੀ ਹੈ।ਉਹ ਤੇਰਾ ਪਿਆਰ ਹੀ ਹੈ,ਜੋ ਸਰੀਰਕ ਕਮਜ਼ੋਰੀ ਮੈਨੂੰ ਹਰਾ ਨਹੀਂ ਸਕੀ।
19 ਸਤੰਬਰ ਨੂੰ ਆਪਣੀ ਗੂੜ੍ਹੀ ਹਰੀ ਪੁਸ਼ਾਕ ‘ਚ ਤੂੰ ਇਕ ਰਾਣੀ ਦੀ ਤਰ੍ਹਾਂ ਲੱਗ ਰਹੀ ਸੀ।ਤੇ ਮੈਂ ਸੋਚਿਆ ਤੂੰ ਭਾਗਾਂਵਾਲੀ ਹੈ ਕਿ ਜੋ ਮੈਂ ਮੇਰੇ ਅੰਦਰ ਮਹਿਸੂਸ ਕਰ ਰਿਹਾ ਹਾਂ ,ਉਹ ਤੇਰੇ ਤੱਕ ਨਹੀਂ ਪਹੁੰਚ ਸਕਦਾ।ਕਦੇ ਕਦੇ ਮੈਂ ਆਪਣੇ ਆਪ ਨੂੰ ਕਿਸੇ ਕਿਨਾਰੇ ‘ਤੇ ਪੜ੍ਹਾ ਮਹਿਸੂਸ ਕਰਦਾ ਹਾਂ,ਜਿਸਨੇ ਆਪਣੀ ਜ਼ਿੰਦਗੀ ਹੀ ਖੋਹ ਦਿੱਤੀ ਹੈ।
21 january 1979-ਸਵੇਰੇ ਤੇਰੇ ਨਾਲ ਕੰਮ ‘ਤੇ ਜਾਣਾ,ਦਿਨ ‘ਚ ਫੋਨ ਕਰਨਾ,ਤੇਰੇ ਘਰ ‘ਚ ਉੱਪਰ ਥੱਲੇ ਆਉਂਦੇ ਜਾਂਦੇ,ਤੈਨੂੰ ਛੂਹਣਾ,ਗਲੇ ਲਾਉਣਾ,ਤੇਰੇ ਬਣਾਏ ਸੁਆਦ ਪਕਵਾਨਾਂ ਦੀ ਮਜ਼ਾ।ਸੌਣ ਵਾਲੇ ਕਮਰੇ ‘ਚ ਗੁਜ਼ਾਰੇ ਉਹ ਖੂਬਸੂਰਤ ਪਲਾਂ,ਇਹਨਾਂ ਸਭ ਨੇ ਜ਼ਿੰਦਗੀ ਨੂੰ ਸ਼ਹਿਦ ਜਿਹਾ ਬਣਾ ਦਿੱਤਾ ਸੀ,ਇਹ ਚੀਜ਼ਾਂ ਮੈਂ ਕਦੇ ਨਹੀਂ ਭੁੱਲ ਸਕਦਾ।
10 february 1980-ਮੈਂ ਹਰ ਪਲ ਤੈਨੂੰ ਪਿਆਰ ਕਰਦਾ ਹਾਂ।ਪੋਹ ਮਾਘ ਦੇ ਸਿਆਲ ਦੀ ਠੰਢ ਹੋਵੇ,ਜਾਂ ਹਾੜ ਜੇਠ ਭਿਆਨਕ ਗਰਮੀ।ਖੂਬਸੂਰਤ ਗਰਮਾਹਟ,ਤੇਰੇ ਹਾਸੇ ਖੇਡੇ ਤੋਂ ਮੈਨੂੰ ਮਿਲਣ ਵਾਲੀ ਖ਼ੁਸ਼ੀ ਦੀ ਕੋਈ ਹੱਦ ਨਹੀਂ।ਮੈਂ ਹਮੇਸ਼ਾ ਤੈਨੂੰ ਐਂਵੇ ਹੀ ਯਾਦ ਕਰਦਾ ਹਾਂ।ਹਰ ਹਾਲਤ ‘ਚ ਚਿਹਰੇ ‘ਤੇ ਮੁਸਕਰਾਹਟ ਨਾਲ,ਆਪਣੇ ਆਪ ਨੁੰ ਹਮੇਸ਼ਾ ਕੰਮ ਕਾਰ ਦੇ ਰਝੇਵਿਆਂ ‘ਚ ਰੱਖਣ ਵਾਲੀ ਸਾਡੀ ਮਾਂ।

30 ਅਗਸਤ ਨੂੰ ਮੈਂ ਯਾਤਰੀ ਕਮਰੇ ‘ਚੋਂ ਬਾਹਰ ਆਇਆ ਹੀ ਸੀ ਤੇ ਆਪਣੀ ਕੋਠੜੀ ‘ਚ ਜਾਂਦਾ ਹੋਇਆ ਤੇਰੇ ਬਾਰੇ ਸੋਚ ਰਿਹਾ ਸੀ।ਮੈਂ ਆਪਣੇ ਆਪ ਨੂੰ ਕਿਹਾ,ਆਹ ਲਓ ਫਿਰ ਤੋਂ ਇਕ ਪੰਛੀ ਦੀ ਤਰ੍ਹਾਂ,ਜੰਗਲ ‘ਚ,ਜੰਗਲੀ ਦੁਨੀਆਂ ‘ਚ ਚਲਾ ਗਿਆ।ਮੈਂ ਤੈਨੂੰ ਕਿਸੇ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾ ਹਾਂ।
No comments:
Post a Comment