ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 19, 2009

ਕੌਮੀ ਲਹਿਰਾਂ ਦੇ ਸੰਦਰਭ 'ਚ ਨਰੋਈ ਰਾਜਨੀਤਿਕ ਬਹਿਸ ਦੀ ਜ਼ਰੂਰਤ

ਤਾਮਿਲ ਲਹਿਰ ਦੀ ਹੋਈ ਹਥਿਆਰਬੰਦ ਹਾਰ ਤੋਂ ਬਾਅਦ ਪੂਰੀ ਦੁਨੀਆਂ 'ਚ ਕੌਮੀਅਤਾਂ ਦੇ ਭਵਿੱਖ ਬਾਰੇ ਸਵਾਲ ੳੁੱਠਣੇ ਸ਼ੁਰੂ ਹੋਏ ਹਨ।ਅੰਗਰੇਜ਼ੀ ਤੇ ਹਿੰਦੀ ਮੀਡੀਆ 'ਚ ਇਸ ਮੁੱਦੇ 'ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆਈਆਂ।ਜ਼ਿਆਦਾਤਰ ਮੁੱਖ ਧਰਾਈ ਮੀਡੀਆ ਦੀ ਕੌਮੀ ਲਹਿਰਾਂ ਵਿਰੋਧੀ ਨੀਤੀ ਦੇ ਚਲਦਿਆਂ ਬਹੁਤੇ ਲੇਖ ਲਹਿਰਾਂ ਦਾ ਭਵਿੱਖ ਖਤਮ ਹੋਣ ਦੀ ਦਲੀਲ ਨੂੰ ਸਥਾਪਿਤ ਕਰਦੇ ਛਪੇ।ਇਸੇ ਦੇ ਚਲਦਿਆਂ ਸੀਨੀਅਰ ਕਾਲਮਨਵੀਸ ਕਰਮ ਬਰਸਟ ਦਾ ਕੌਮੀ ਲਹਿਰਾਂ 'ਤੇ ਸਵਾਲ ਉਠਾਉਂਦਾ ਲੇਖ ਪੰਜਾਬੀ ਟ੍ਰਿਬਿਊਨ 'ਚ ਛਪਿਆ।ਉਹਨਾਂ ਦਾ ਲੇਖ ਤੇ ਹੋਰ ਬਹੁਤ ਸਾਰੀਆਂ ਪ੍ਰਤੀਕ੍ਰਆਵਾਂ ਪੜ੍ਹਕੇ ਮੇਰਾ ਵੀ ਕੁਝ ਝਰੀਟਣ ਨੁੰ ਜੀਅ ਕੀਤਾ।ਇਸ ਝਰੀਟੋ-ਝਰੀਟੀ 'ਚ ਕੁਝ ਚੀਜ਼ਾ ਨੂੰ ਸਮਝਣ ਤੇ ਕਹਿਣ ਦੀ ਕੋਸ਼ਿਸ਼ ਕੀਤੀ ਹੈ।ਉਮੀਦ ਹੈ ਕਿ ਸਵਾਲਾਂ 'ਚੋਂ ਸਵਾਲ ਤੇ ਜਵਾਬਾਂ 'ਚੋਂ ਕੁਝ ਸਾਰਥਿਕ ਬਹਿਸ ਸਾਹਮਣੇ ਆਵੇਗੀ।ਕਰਮ ਬਰਸਟ ਦਾ ਲੇਖ ਮਸ਼ਹੂਰ ਪੰਜਾਬੀ ਸਾਈਟ ਲ਼ਿਖਾਰੀ ਡਾਟ ਕੌਮ 'ਤੇ ਪੜ੍ਹਿਆ ਜਾ ਸਕਦਾ ਹੈ।.....ਯਾਦਵਿੰਦਰ ਕਰਫਿਊ

ਸ਼੍ਰੀਲੰਕਾ 'ਚ ਤਾਮਿਲ ਕੌਮੀ ਲਹਿਰ ਨੂੰ ਲੱਗੀ ਵਕਤੀ ਪਛਾੜ ਤੋਂ ਬਾਅਦ ਕੌਮੀ ਲਹਿਰਾਂ ਦੀ ਹਾਰ-ਜਿੱਤ ਦੀ ਬਹਿਸ ਇਕ ਵਾਰ ਫਿਰ ਤਿੱਖੀ ਹੋਈ ਹੈ।ਦੁਨੀਆਂ ਪੱਧਰ 'ਤੇ ਕੌਮੀਅਤ ਵਿਚਾਰਕਾਂ,ੳੁੱਤਰ-ਆਧੁਨਕਿਤਾਵਾਦੀਆਂ,ਸੁਤੰਤਰ ਦਾਨਿਸ਼ਮੰਦਾ ਤੇ ਕਮਿਊਨਿਸਟਾਂ ਵਲੋਂ ਲਹਿਰਾਂ ਦੇ ਪੱਖ-ਵਿਪੱਖ 'ਚ ਤਰਕ-ਵਿਤਰਕ ਕੀਤੇ ਜਾ ਰਹੇ ਹਨ। ਜ਼ਿਆਦਾਤਰ ਬਹਿਸਾਂ 'ਚ ਕਮਿਊਨਿਸਟਾਂ (ਖਾਸ ਕਰ ਐਮ.ਐਲ.ਐਮ) ਵਲੋਂ ਕੌਮੀ ਲਹਿਰ ਬਾਰੇ ਖੁੱਲ੍ਹੇ ਰਾਜਨੀਤਿਕ ਨਜ਼ਰੀਏ ਦੀ ਬਜਾਏ ਵਕਤੀ ਘਟਨਾਚੱਕਰਾਂ ਦਾ ਵਿਸ਼ਲੇਸ਼ਨ ਜਾਂ ਲਹਿਰਾਂ ਨੂੰ ਕੱਟੜ ਕਮਿਊਨਿਸਟ ਮਾਪਦੰਡਾਂ/ਸਾਂਚਿਆਂ 'ਚ ਰੱਖਕੇ ਸੰਕੀਰਨ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡੇ ਰਾਜਨੀਤਿਕ ਸਵਾਲ ਸਾਮਰਾਜੀ ਵਿਸ਼ਵੀਕਰਨ ਦੇ ਯੁੱਗ 'ਚ ਕੌਮੀਅਤ ਲਹਿਰਾਂ ਦੀ ਹੋਂਦ ਬਾਰੇ ਚੁੱਕੇ ਗਏ ਹਨ। ਨਾਲ ਹੀ ਕੌਮੀ ਲਹਿਰਾਂ ਦੀ ਲੀਡਰਸ਼ਿਪ ਦੀ ਅਗਵਾਈ, ਭਟਕਾਅ ਤੇ ਵਿਅਕਤੀਗਤ ਧਰੁਵੀਕਰਨ ਨੂੰ ਸਵਾਲਾਂ ਨੂੰ ਵੀ ਘੇਰੇ 'ਚ ਲਿਆਂਦਾ ਗਿਆ ਹੈ।ਤਾਮਿਲ ਹਥਿਆਰਬੰਦ ਲਹਿਰ ਦੀ ਹੋਈ ਹਾਰ ਨੂੰ ਰਾਜਨੀਤਿਕ ਤੌਰ 'ਤੇ ਲਹਿਰ ਦੀ ਹਾਰ ਤੇ ਪੁੂੰਜੀਵਾਦੀ ਯੁੱਗ ‘ਚ ਕੌਮੀਅਤਾਂ ਦਾ ਸਵਾਲ ਖਤਮ ਹੋਣ ਦੇ ਰੂਪ 'ਚ ਵੀ ਦੇਖਿਆ ਗਿਆ ਹੈ।ਕੌਮੀਅਤਾਂ ਦਾ ਸਵਾਲ ਖਤਮ ਹੋਣ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਮਰਾਜੀ ਵਿਸ਼ਵੀਕਰਨ ਦੇ ਦੌਰ 'ਚ ਕੌਮੀ ਸਰਹੱਦਾਂ ਦਾ ਕੋਈ ਸਵਾਲ ਨਹੀਂ ਹੈ ਕਿਉਂਕਿ ਦੁਨੀਆਂ ਭਰ 'ਚ ਫੈਲੀ ਸਾਮਰਾਜੀ ਪੂੰਜੀ ਨੇ ਸਭ ਹੱਦਾਂ ਸਰਹੱਦਾਂ ਨੂੰ ਅਪਣੇ ਕਲਾਵੇ 'ਚ ਲੈ ਲਿਆ ਹੈ।ਇਕ ਹੋਰ ਤਰਕ ‘ਚ ਕੌਮੀ ਲਹਿਰਾਂ ਨੂੰ ਰਾਜਨੀਤਿਕ-ਆਰਥਿਕਤਾ ਨਾਲੋਂ ਤੋੜਕੇ ਸਿਰਫ ਤੇ ਸਿਰਫ ਭਾਵਨਾਤਮਿਕ ਇਛਾਵਾਂ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ।ਜਦੋਂ ਕਿ ਕੌਮੀਅਤਾਂ ਦੀ ਰਾਜਨੀਤੀ ਦਾ ਘੇਰਾ ਇਨ੍ਹਾਂ ਸਾਰੇ ਸਵਾਲਾਂ ਜਵਾਬਾਂ ਤੋਂ ਕਿਤੇ ਵਿਸ਼ਾਲ ਹੈ।

ਦਰਅਸਲ ਮਾਰਕਸਵਾਦੀ ਇਤਿਹਾਸ 'ਚ ਕੌਮੀ ਲਹਿਰਾਂ ਦੇ ਸਵਾਲ ਨੂੰ ਲੈਕੇ ਬਹਿਸ ਕਾਫੀ ਪੁਰਾਣੀ ਹੈ।ਕਾਰਲ ਮਾਰਕਸ ਤੇ ਏਂਗਲਜ਼ ਨੇ ਅਪਣੇ ਜੀਵਨ ਕਾਲ ਦੌਰਾਨ ਕੌਮੀ ਲਹਿਰਾਂ ਬਾਰੇ ਲਿਖਿਆ ਤੇ ਕੌਮੀਅਤ ਵਿਰੋਧੀਆਂ ਦੀ ਤਰਕਹੀਣਤਾ ਨੂੰ ਨਕਾਰਦੇ ਹੋਏ ਕੌਮੀ ਮੁਕਤੀ ਲਹਿਰਾਂ ਬਾਰੇ ਇਕ ਠੋਸ ਵਿਗਿਆਨਕ ਸਮਝ ਰੱਖੀ। ਕੌਮੀ ਮੁਕਤੀ ਲਹਿਰਾਂ ਬਾਰੇ ਮਾਰਕਸ ਅਪਣੀ ਲਿਖਤ "ਆਈਰਸ਼ ਨੈਸ਼ਨਲ ਕਵਸਚਿਨ" 'ਚ ਕੌਮੀਅਤ ਲਹਿਰਾਂ ਦੇ ਵਿਰੋਧੀ ਸਮਾਜਵਾਦੀ ਚਿੰਤਕ ਕਾਰਲ ਕਾਉਟਸਕੀ ਦੇ ਖੇਮੇ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਹੋਏ।ਕਾਰਲ ਕਾਉਟਕਸੀ ਤੇ ਉਸਦੇ ਸਾਥੀਆਂ ਦਾ ਵਿਚਾਰ ਸੀ ਕਿ ਕੌਮੀ ਲਹਿਰਾਂ ਦਾ ਪੈਦਾ ਹੋਣਾ ਸਮਾਜੀਕਰਨ ਤੇ ਇਨਕਲਾਬ ਦੇ ਰਾਹ 'ਚ ਅੜਿੱਕਾ ਹੈ।ਆਇਰਸ਼ (ਆਇਰਲੈਂਡ) ਲਹਿਰ ਬਾਰੇ ਕਾਉਟਕਸੀ ਖੇਮੇ ਦਾ ਕਹਿਣਾ ਸੀ ਕਿ ਆਇਰਸਾਂ ਦੀ ਲਹਿਰ ਇੰਗਲੈਂਡ ਦੀ ਮਜ਼ਦੂਰ ਜਮਾਤ ਵਿਰੋਧੀ ਹੈ।ਇਨ੍ਹਾਂ ਸਾਰੀਆਂ ਦਲੀਲਾਂ ਦੇ ਜਵਾਬ 'ਚ ਮਾਰਕਸ ਨੇ ਸਿੱਧ ਕੀਤਾ ਸੀ ਕਿ ਕਿਵੇਂ ਕੌਮੀ ਲਹਿਰਾਂ ਦੀ ਅਜ਼ਾਦੀ ਪੂਰੀ ਦੁਨੀਆਂ ਦੀ ਹਕੀਕੀ ਆਜ਼ਾਦੀ ਨਾਲ ਜੁੜੀ ਹੋਈ ਹੈ।ਮਾਰਕਸ ਅਨੁਸਾਰ “ਕੌਮੀਅਤ ਦੀਆਂ ਲਹਿਰਾਂ ਸਿਰਫ਼ ਭਾਵਨਾਤਮਿਕ ਵੇਗ ਨਹੀਂ ਬਲਕਿ ਪੂੰਜੀਵਾਦੀ ਸਮਾਜ ਦੇ ਗ਼ੈਰ-ਬਰਾਬਰ ਵਿਕਾਸ ਦਾ ਹੀ ਨਤੀਜਾ ਹਨ ਤੇ ਛੋਟੇ ਤੋਂ ਛੋਟੇ ਸੋਸ਼ਣ ਤੇ ਜ਼ੁਲਮ ਦੀਆਂ ਤਾਰਾਂ ਕੌਮਾਂਤਰੀ ਸੋਸ਼ਣ ਨਾਲ ਜੁੜੀਆਂ ਹੁੰਦੀਆਂ ਹਨ।ਇਸੇ ਦਾ ਨਤੀਜਾ ਹੈ ਕਿ ਪੂੰਜੀਵਾਦ ਇਕ ਕੌਮੀ ਬਸਤੀ ਦੀ ਲੁੱਟ ਨਾਲ ਦੂਜੇ ਥਾਂ ਦਾ ਆਰਥਿਕ ਸੰਕਟ ਹੱਲ ਕਰਨ ਤੇ ਲਹਿਰਾਂ ਨੂੰ ਖਤਮ ਕਰਨ ਲਈ ਵਰਤਦਾ ਹੈ।ਮਾਰਕਸ ਲਿਖਦਾ ਹੈ ਕਿ ਇੰਗਲੈਂਡ ਦੇ ਪੂੰਜੀਪਤੀ ਆਇਰਸ਼ਾਂ ਦੀ ਗ਼ਰੀਬ ਮਜ਼ਦੂਰ ਜਮਾਤ ਦਾ ਸੋਸ਼ਣ ਹੀ ਨਹੀਂ ਕਰ ਰਹੇ ਬਲਕਿ ਸੋਸ਼ਣ ਨਾਲ ਹੁੰਦਾ ਆਇਰਸ਼ ਮਜ਼ਦੂਰਾਂ ਦਾ ਪਰਵਾਸ ਮਜ਼ਦੂਰ ਵਰਗ ਨੂੰ ਏਕਤਾ ਨੂੰ ਪਛਾੜ ਲਗਾਉਂਦਾ ਹੈ।ਆਇਰਸ਼ਾਂ ਦੀ ਕੌਮੀ ਮੁਕਤੀ ਲਹਿਰ ਦੀ ਮਜ਼ਬੂਤੀ ਨਾਲ ਹੀ ਇੰਗਲੈਂਡ ਦਾ ਪੂੰਜੀਵਾਦੀ ਸੰਕਟ ਤਿੱਖਾ ਹੋਵੇਗਾ ਤੇ ਇਸੇ ‘ਚ ਇੰਗਲਿਸ਼ ਮਜ਼ਦੂਰ ਜਮਾਤ ਦੀ ਆਜ਼ਾਦੀ ਦੀਆਂ ਸੰਭਾਨਾਵਾਂ ਹਨ।ਮਾਰਕਸ ਤੋਂ ਬਾਅਦ ਲੈਨਿਨ ਵੀ ਕਾਉਟਸਕੀ ਵਰਗੇ ਅਜਿਹੇ ਕਈ ਵਿਚਾਰਕਾਂ ਦੇ ਰੂਬਰੂ ਹੋਏ,ਜਿਹੜੇ ਵਿਸ਼ਵੀਕਰਨ ਦੇ ਇਕ ਧਰੁਵੀ ਸੰਸਾਰ ਦੀ ਤਰ੍ਹਾਂ ਸੋਸ਼ਲਾਈਜੇਸ਼ਨ ਦੇ ਦੌਰ ‘ਚ ਇਕੋ ਸੰਸਾਰ ਦੀ ਇਕ ਭਾਸ਼ਾ ਹੋਣ ਦੀ ਦਲੀਲ ਤੇ ਬਾਕੀ ਦੀਆਂ ਭਾਸ਼ਾਵਾ ਇਕੋ ਭਾਸ਼ਾ ‘ਚ ਸੰਮਲਿਤ ਦੀ ਗੱਲ ਕਰਦੇ ਸਨ। ਲੈਨਿਨ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਖੋਖਲੀਆਂ ਕਹਿਕੇ ਇਕ “ਫਾਲਤੂ ਸੁਫ਼ਨਾ” ਕਰਾਰ ਦਿੱਤਾ।

ਸਾਮਰਾਜੀ ਯੁੱਗ ‘ਚ ਵਿਸ਼ਵੀਕਰਨ ਦੀ ਪ੍ਰਕ੍ਰਿਆ ਤੇਜ਼ ਹੋਣ ਦੇ ਨਾਲ ਕੌਮੀਅਤਾਂ ਦੇ ਸਵਾਲ ‘ਤੇ ਫਿਰ ਬਹਿਸ ਭਖੀ।ਪੂੰਜੀਵਾਦੀ ਲੋਕਤੰਤਰ ਨੇ ਜਿਥੇ ਫੈਡਰਲਿਜ਼ਮ ਦੇ ਰਾਹੀਂ ਕੌਮੀਅਤਾਂ ਦੇ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਓਥੇ ਹੀ ਸਾਮਰਾਜੀ ਦੌਰ ‘ਚ ਸਵਾਲ ਫਿਰ ਤਿੱਖੇ ਰੂਪ ‘ਚ ੳੁੱਭਰਕੇ ਆਇਆ,ਕਿਉਂਕਿ ਸਾਮਰਾਜੀ ਪੂੰਜੀ ਦੇ ਪਸਾਰ ਨਾਲ ਪੂੰਜੀਵਾਦੀ ਲੋਕਤੰਤਰ ‘ਚ ਗ਼ੈਰ-ਬਰਾਬਰ ਸਮਾਜਿਕ ਵਿਕਾਸ ਦਾ ਮੁੱਦਾ ਵਿਸ਼ਾਲ ਰੂਪ ‘ਚ ੳੁੱਭਰਕੇ ਆਇਆ ਹੈ।ਅਸਲ ‘ਚ ਕੌਮੀਅਤ ਦੇ ਵਿਕਾਸ ਨਾਲ ਕੌਮੀ ਮੰਡੀ ਦਾ ਵਿਕਾਸ ਵੀ ਹੁੰਦਾ ਹੈ ਤੇ ਕੌਮੀ ਪੂੰਜੀ ਪਸਾਰਵਾਦੀ ਸਾਮਰਾਜੀ ਮੰਡੀ ਲਈ ਮੁੱਖ ਵਿਰੋਧਾਈ ਹੈ।ਇਸੇ ਲਈ ਸਾਮਰਾਜੀ ਦੇਸ਼ ਕੌਮੀਅਤਾਂ ਦੀ ਲੜਾਈ ‘ਤੇ ਅਪਣੀ ਬਾਜ਼ ਵਰਗੀ ਅੱਖ ਰੱਖਦੇ ਹਨ।ਹਰ ਕੌਮੀ ਲਹਿਰ ਨੂੰ ਖਾਸੇ ਦੇ ਤੌਰ ‘ਤੇ ਸਾਮਰਾਜ ਵਿਰੋਧੀ ਮੰਨਿਆ ਜਾਂਦਾ ਹੈ ਤੇ ਕੌਮੀਅਤਾਂ ਦਾ ਸਾਮਰਾਜ ਵਿਰੋਧੀ ਏਜੰਡਾ ਹੋਣ ਦੇ ਕਾਰਨ ਹੀ ਉਹ ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਕਮਿਊਨਿਸਟ ਲਹਿਰਾਂ ਨਾਲ ਸੰਵਾਦ ਰਚਾਉਂਦੀਆਂ ਹਨ।ਇਸੇ ਤੋਂ ਲਹਿਰਾਂ ਦੀ ਨਵ-ਜਮਹੂਰੀ ਇਨਕਲਾਬ 'ਚ ਸ਼ਮੂਲੀਅਤ ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਸਾਫ਼ ਹੁੰਦਾ ਹੈ।ਇਸਦੀਆਂ ਪ੍ਰੱਤਖ ਮਿਸਾਲਾਂ ਲੈਨਿਨ ਦੇ ਸੋਵੀਅਤ ਯੂਨੀਅਨ ਦੌਰ ਤੇ ਮਾਓ ਦੇ ਚੀਨੀ ਇਨਕਲਾਬ ‘ਚ ਵੇਖਣ ਨੂੰ ਮਿਲਦੀਆਂ ਹਨ।ਇਸ ਲਈ ਵਿਸ਼ਵੀਕਰਨ ਦੇ ਯੁੱਗ ‘ਚ ਕੌਮੀਅਤਾਂ ਦੀ ਹੋਂਦ ਨਾ ਹੋਣਾ ਤੇ ਪੂੰਜੀਵਾਦੀ ਦੇ ਪਹਿਲੇ ਪੜਾਅ ‘ਚ ਕੌਮੀ ਲਹਿਰਾਂ ਦਾ ਸਵਾਲ ਖਤਮ ਹੋਣ ਦੀ ਦਲੀਲ ਗ਼ੈਰ ਵਿਗਿਆਨਿਕ ਨਜ਼ਰੀਆ ਹੈ। ਜੇ ਲਹਿਰ ਦਾ ਮਤਲਬ ਸਿਰਫ਼ ਹਥਿਆਰਬੰਦ ਹੋਣਾ ਨਹੀਂ ਹੁੰਦਾ ਤਾਂ ਪੂੰਜੀਵਾਦੀ ਸਿਖ਼ਰਾਂ ਟੱਪਕੇ ਸਾਮਰਾਜੀ ਦੇਸ਼ ਬਣੇ ਇੰਗਲੈਂਡ ਤੇ ਰੂਸ ‘ਚ ਅੱਜ ਵੀ ਕੌਮੀਅਤ ਦੀਆਂ ਭਾਵਨਾਵਾਂ ੳੁੱਛਲ ਰਹੀਆਂ ਹਨ।ਇੰਗਲੈਂਡ ‘ਚ ਵੇਲਜ਼ ਤੇ ਸਕੌਟਿਸ਼ਟ ਕੌਮੀਅਤ ਦਾ ਸਵਾਲ ਸੁਲਗ ਰਿਹਾ ਹੈ, ਅੱਜ ਵੀ ਵੇਲਜ਼ ਤੇ ਸਕੌਟਿਸ਼ਟ ਨੂੰ ਕੋਈ ਇੰਗਲਿਸ਼ ਨਹੀਂ ਕਹਿ ਸਕਦਾ। ਰੂਸ ‘ਚ ਜੌਰਜੀਆਂ ਤੇ ਚੇਚਨੀਆਂ ਕੌਮੀਅਤਾਂ ਦੀ ਲੜਾਈ ਜਾਰੀ ਹੈ।ਯੂਰਪ ‘ਚ ਹਥਿਆਰਬੰਦ ਬਾਸਕ ਤੇ ਕਾਟਲਨ ਲਹਿਰਾਂ ਆਪਣੇ ਹੱਕਾਂ ਲਈ ਜੂਝ ਰਹੀਆਂ ਹਨ।ਦੱਖਣੀ ਏਸ਼ੀਆ ‘ਚ ਭਾਰਤ‘ਚਅਸਾਮ,ਮਨੀਪੁਰ,ਨਾਗਾਲੈਂਡ,ਮੇਘਾਲਿਆ,ਅਰੁਨਾਚਲ ਪ੍ਰਦੇਸ਼,ਕਸ਼ਮੀਰ,ਤਿੰਲਗਾਨਾ,ਪਾਕਿਸਤਾਨ ਦੀਆਂ ਸਿੰਧ, ਬਲੋਚਿਸਤਾਨ ਤੇ ਵਜ਼ੀਰਸਤਾਨ ਤੇ ਅਫ਼ਗ਼ਾਨਿਸਤਾਨ 'ਚ ਵੀ ਕੁਝ ਲਹਿਰਾਂ ਅਪਣੇ ਹਿੱਤਾਂ ‘ਤੇ ਪਹਿਰਾ ਦੇ ਰਹੀਆਂ ਹਨ।ਪੂਰੇ ਦੱਖਣੀ ਪੂਰਬੀ ਏਸ਼ੀਆ ਤੋਂ ਲੈਕੇ ਮੱਧ ਪੂਰਬ ਦੀ ਸੁਲਗਦੀ ਧਰਤੀ ਬਾਰੇ ਸ਼ਾਇਦ ਹੀ ਕੋਈ ਭੁੱਲਿਆ ਹੋਵੇ।ਅਜਿਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਪੂੰਜੀਵਾਦੀ ਲੋਕਤੰਤਰ ਦੇ ਫੈਡਰਲਿਜ਼ਮ ਤੱਕ ਸੀਮਤ ਕਰਨਾ ਵੀ ਲਹਿਰਾਂ ਨਾਲ ਨਾਇਨਸਾਫ਼ੀ ਹੋਵੇਗੀ, ਕਿਉਂਕਿ ਪੂੰਜੀਵਾਦੀ ਲੋਕਤੰਤਰ ਦੇ ਫੈਡਰਲਿਜ਼ਮ ‘ਚ ਕੌਮੀਅਤਾਂ ਦਾ ਕੋਈ ਭਵਿੱਖ ਨਹੀਂ, ਬਲਕਿ ਕੌਮੀਅਤ ਦੇ ਸਵਾਲਾਂ ਦਾ ਵਕਤੀ ਹੱਲ ਹੈ। ਇਸ ਲਈ ਇਤਿਹਾਸ ‘ਚ ਕਮਿਊਨਿਸਟਾਂ ਨੇ ਕੌਮੀ ਲਹਿਰਾਂ ਨੂੰ ਫੈਡਰਲਿਜ਼ਮ ਤੱਕ ਨਾ ਸਮੇਟਣ ਦੀ ਬਜਾਏ ਕੌਮੀ ਸਵਾਲ ਨੂੰ ਤਿੱਖਾ ਕਰਨ ਦੀ ਕੋਸ਼ਿਸ ਕੀਤੀ ਹੈ।

ਤਾਮਿਲ ਹਥਿਆਰਬੰਦ ਲਹਿਰ ਦੀ ਹੋਈ ਹਾਰ ਦੇ ਘਟਨਾਕ੍ਰਮਾਂ ਦਾ ਢਾਂਚਾਗਤ ਵਿਸ਼ਲੇਸ਼ਨ ਕਰਕੇ ਦੂਜੀਆਂ ਲਹਿਰਾਂ ਨੂੰ ਹਾਰ ਦਾ ਸਬਕ ਦੇਣਾ ਵੀ ਸਮੱਸਿਆਤਮਕ ਦਲੀਲ ਹੈ,ਕਿਉਂਕਿ ਕਿਸੇ ਲਹਿਰ ਦੇ ਹਥਿਆਰਬੰਦ ਤੌਰ 'ਤੇ ਢਹਿ ਢੇਰੀ ਹੋਣ ਨਾਲ ਲਹਿਰ ਦੀ ਹਾਰ ਮੰਨਣਾ ਕਿਸੇ ਪਾਸਿਓਂ ਵੀ ਜਾਇਜ਼ ਨਹੀਂ। ਲਹਿਰਾਂ ਦੇ ਉਤਰਾਅ ਤੇ ਚੜਾਅ ਦੋਵੇਂ ਹੀ ਦਵੰਦਵਾਦੀ ਪ੍ਰਕ੍ਰਿਆਵਾਂ ਹਨ ਜੋ ਸਮੇਂ ਦੇ ਵੱਖੋ ਵੱਖਰੇ ਪੜਾਵਾਂ ‘ਤੇ ਜੂਝਦੀਆਂ ਰਹਿੰਦੀਆਂ ਹਨ। ਜੇ ਹਾਰਾਂ ਦੀ ਦਲੀਲ ਨੂੰ ਸਹੀ ਮੰਨਿਆਂ ਜਾਵੇ ਤਾਂ ਸੋਵੀਅਤ ਯੂਨੀਅਨ ਤੇ ਚੀਨੀ ਇਨਕਲਾਬ ਨੂੰ ਲੱਗੀ ਪਛਾੜ ਵੀ ਹੋਰਾਂ ਲਈ “ਸਬਕ” ਮੰਨੀ ਜਾਵੇਗੀ। ਇਸੇ ਤਰ੍ਹਾਂ ਕੌਮੀ ਲਹਿਰਾਂ ਦੀ ਲੀਡਰਸ਼ਿਪ ਦੇ ਭਟਕਾਅ ਤੇ ਲਹਿਰ ਦੇ ਵਿਅਕਤੀਗਤ ਧਰੁਵੀਕਰਨ ਨੂੰ ਨਿਸ਼ਾਨੇ 'ਤੇ ਰੱਖਣਾ ਵੀ ਜਾਇਜ਼ ਨਹੀਂ ਕਿਉਂਕਿ ਇਹ ਸਮੱਸਿਆ ਸਿਰਫ਼ ਕੌਮੀ ਲਹਿਰਾਂ ਦੀ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਜਮਹ੍ਰੂਰੀ ਲਹਿਰਾਂ ਇਨ੍ਹਾਂ ਤਜਰਬਿਆਂ ਵਿਚੋਂ ਲੰਘ ਚੁੱਕੀਆਂ ਹਨ।

ਯੋਜਨਾ ਤੇ ਜੁਗਤਾਂ ਹਰ ਲਹਿਰ ਦੇ ਮਹੱਤਵਪੂਰਨ ਅੰਗ ਹੁੰਦੇ ਹਨ।ਪੂਰੀ ਲਹਿਰ ਮੁੱਖ ਰੂਪ ‘ਚ ਚਾਹੇ ਰਾਜਨੀਤਿਕ ਯੋਜਨਬੰਦੀ ‘ਤੇ ਟਿਕੀ ਹੁੰਦੀ ਹੈ ਪਰ ਲਹਿਰ ਨੂੰ ਵਿਕਾਸਾਤਮਿਕ ਪੜਾਅ ਦੀਆਂ ਸਿਖ਼ਰਾਂ ਤੱਕ ਲਿਜਾਣ ਲਈ ਜੁਗਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲਹਿਰ ਦੀ ਲੀਡਰਸ਼ਿਪ ਵਲੋਂ ਲਹਿਰ ਦੇ ਵਿਕਾਸ ਲਈ ਖੇਡੀ ਗਈ ਜੁਗਤ ਵਿਕਾਸ ਦੀ ਬਜਾਏ ਵਿਨਾਸ਼ ਵੱਲ ਲੈ ਜਾਂਦੀ ਹੈ।ਕਿਸੇ ਵੀ ਨਵੇਂ ਪੈਂਤੜੇ ਨਾਲ ਸਥਿਤੀਆਂ ਲਹਿਰ ਦੇ ਅਨਕੂਲ ਵੀ ਹੋ ਸਕਦੀਆਂ ਨੇ ਤੇ ਪ੍ਰਤੀਕੂਲ ਵੀ। ਇਹ ਅਜਿਹੀ ਕਲਪਿਤ ਹਾਲਤ ਹੁੰਦੀ ਹੈ ਜਿਸ ‘ਚ ਨਫ਼ੇ-ਨੁਕਸਾਨਾਂ ਦਾ ਅੰਦਾਜ਼ਾ ਕਦੇ ਵੀ ਪਹਿਲੋਂ ਨਹੀਂ ਲਗਾਇਆ ਜਾ ਸਕਦਾ। ਇਸ ਲਈ ਲੀਡਰਸ਼ਿਪ ਵਲੋਂ ਲਾਈਆਂ ਜੁਗਤਾਂ ਨਾਲ ਲਹਿਰ ਦੀ ਪਛਾੜ ਦਾ ਸਿਹਰਾ ਲੀਡਰਸ਼ਿਪ ਸਿਰ ਬੰਨਣਾ ਵੀ ਗ਼ੈਰ-ਵਾਜਿਵ ਹੈ। ਇਨ੍ਹਾਂ ਸਭ ਚੀਜ਼ਾਂ ਦੇ ਚਲਦਿਆਂ ਲਹਿਰਾਂ ਨੂੰ ਪਛਾੜ ਤੇ ਲੀਡਰਸ਼ਿਪ ਦਾ ਭਟਕਾਅ ਸੱਚਮੁੱਚ ਹੀ ਸਾਰੀਆਂ ਜਮਹੂਰੀ ਲਹਿਰਾਂ ਲਈ ਆਤਮ-ਵਿਸ਼ਲੇਸ਼ਨ ਦਾ ਸਵਾਲ ਹੈ।

ਵਿਸ਼ਵੀਕਰਨ ਦੇ ਦੌਰ ‘ਚ ਸਾਮਰਾਜੀ ਦੇਸ਼ਾਂ ਦੀਆਂ ਆਪਸ ‘ਚ ਪੀਡੀਆਂ ਹੁੰਦੀਆਂ ਵਿਰੋਧਤਾਈਆਂ ਨੂੰ ਵੀ ਤਾਮਿਲ ਲਹਿਰ ਦੇ ਸੰਦਰਭ ‘ਚ ਸਮਝਣ ਦੀ ਜ਼ਰੂਰਤ ਹੈ। ਤਾਮਿਲ ਲਹਿਰ ਨੂੰ ਨੇਸਤਾਨਬੂਤ ਕਰਨ ਲਈ ਅਮਰੀਕੀ ਤੇ ਚੀਨੀ ਸਾਮਰਾਜ ਨੇ ਵੱਡੀ ਭੂਮਿਕਾ ਅਦਾ ਕੀਤੀ।2008 ਦੀ ਸ਼ੁਰੂਆਤ ‘ਚ ਸ਼੍ਰੀਲੰਕਾਈ ਸਰਕਾਰ ਦਾ ਚੀਨੀ ਪ੍ਰੇਮ ਦੇਖਦਿਆਂ ਅਮਰੀਕਾ ਨੇ ਤਾਮਿਲ ਮਨੁੱਖੀ ਅਧਿਕਾਰਾਂ ਦੀ ਝੂਠੀ ਦੁਹਾਈ ਦੇਣੀ ਸ਼ੁਰੂ ਕੀਤੀ ਤਾਂ ਚੀਨ ਸ਼੍ਰੀਲੰਕਾ ਨੂੰ ਸਭਤੋਂ ਵੱਧ ਹਥਿਆਰ ਤੇ ਇਕ ਅਰਬ ਡਾਲਰ ਸਲਾਨਾ ਸਹਾਇਤਾ ਰਾਸ਼ੀ ਦੇਣ ਵਾਲਾ ਦੇਸ਼ ਬਣ ਗਿਆ।ਇਸੇ ਦੀ ਇਵਜ਼ ‘ਚ ਚੀਨ ਨੇ ਦੱਖਣੀ ਸ਼੍ਰੀਲੰਕਾ ਦੇ “ਹਮਬਨਟੋਟਾ” ‘ਚ ਵਪਾਰਕ ਤੇ ਫ਼ੌਜੀ ਹਿੱਤਾਂ ਨੂੰ ਮੁੱਖ ਰੱਖਦਿਆ ਇਕ ਬੰਦਰਗਾਹ ਬਣਾਈ। ਇਸ ਤੋਂ ਇਲਾਵਾ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆਂ ਪ੍ਰੀਸ਼ਦ ‘ਚ ਅਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਤਾਮਿਲ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਬਹਿਸ ਨਾ ਹੋਣ ਦੇਣ ਦੇ ਪੂਰੇ ਉਪਰਾਲੇ ਕੀਤੇ।ਪਰ ਉਸ ਤੋਂ ਪਹਿਲਾਂ ਚੀਨ ਤੇ ਅਮਰੀਕਾ ‘ਚ ਸ਼੍ਰੀਲੰਕਾਈ ਸਰਕਾਰ ਨੂੰ ਹਥਿਆਰ ਦੇਣ ਦੀ ਹੋੜ ਲੱਗੀ ਹੋਈ ਹੈ।ਇਸ ਦਾ ਇਕੋ ਇਕ ਕਾਰਨ ਦੋਵਾਂ ਸਾਮਰਾਜਾਂ ਵਲੋਂ ਦੱਖਣੀ ਏਸ਼ੀਆਂ ਦੇ ਖਿੱਤੇ ਤੇ ਸ਼੍ਰੀਲੰਕਾ ਦੇ ਆਦਰਸ਼ ਸਮੁੰਦਰੀ ਫੌਜੀ ਟਿਕਾਣਿਆਂ ‘ਤੇ ਆਪਣੀ ਚੌਧਰ ਕਾਇਮ ਕਰਨਾ ਸੀ।ਜੋ ਭੂਗੋਲਿਕ ਫੌਜੀ ਰਾਜਨੀਤੀ ਤੇ ਰਣਨੀਤੀ ਦੇ ਹਿਸਾਬ ਨਾਲ ਦੱਖਣੀ ਪੂਰਬੀ ਏਸ਼ੀਆ ਤੇ ਮੱਧ ਪੂਰਬ ‘ਤੇ ਫੌਜੀ ਤੇ ਵਪਾਰਕ ਨਜ਼ਰ ਰੱਖਣ ਲਈ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ।ਇਨ੍ਹਾਂ ਮਹੱਤਵਪੂਰਨ ਫੌਜੀ ਅੱਡਿਆਂ ‘ਚੋਂ ਜ਼ਿਆਦਾਤਰ ਤਾਮਿਲ ਲਹਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਦੇ ਅੰਦਰ ਵੀ ਆਉਂਦੇ ਸਨ। ਇਸੇ ਲਈ ਚੀਨੀ ਸਾਮਰਾਜ ਨੇ ਇਕ ਤੋਂ ਇਕ ਤਕਨੀਕੀ ਹਥਿਆਰ ਤਾਮਿਲ ਲੋਕਾਈ ਦਾ ਘਾਣ ਕਰਨ ਨੂੰ ਦਿੱਤੇ।ਇਸ ਦੌਰਾਨ ਲਗਭਗ 25,000 ਬੇਗੁਨਾਹ ਤਾਮਿਲਾਂ ਦੀ ਮੌਤ ਤੇ 1 ਲੱਖ ਦੇ ਕਰੀਬ ਉਜਾੜਾ ਹੋਇਆ।ਅੱਜ ਵੀ ਹਜ਼ਾਰਾਂ ਦੀ ਗਿਣਤੀ ‘ਚ ਤਾਮਿਲ ਰਿਫਊਜੀ ਕੈਂਪਾਂ ‘ਚ ਜਹਾਲਤ ਭਰੀ ਜ਼ਿੰਦਗੀ ਹੰਢਾ ਰਹੇ ਹਨ। ਜਿਸ ਤਰ੍ਹਾਂ ਜਮਹੂਰੀ ਹੱਕਾਂ ਲਈ ਲੜ ਰਹੀ ਤਾਮਿਲ ਕੌਮ ਨੂੰ ਦਹਿਸ਼ਤਜ਼ਦਾ ਕੀਤਾ ਗਿਆ, ਉਹ ਦੁਨੀਆਂ ਦੇ ਇਤਿਹਾਸ ਨੂੰ ਹਮੇਸ਼ਾਂ ਯਾਦ ਰਹੇਗਾ ਤੇ ਇਤਿਹਾਸ ਦੇ ਪੰਨੇ ਉਸ ਕਾਲੇ ਇਤਿਹਾਸ ਨੂੰ ਪੁੱਠਾ ਗੇੜਾ ਜ਼ਰੂਰ ਦੇਣਗੇ।

ਵਕਤੀ ਪਛਾੜਾਂ ਤੇ ਹਾਰਾਂ ਲਹਿਰਾਂ ਲਈ ਇਤਿਹਾਸਿਕ ਤਜਰਬੇ ਹੁੰਦੀਆਂ ਹਨ ਤੇ ਲਹਿਰਾਂ ਦੇ ਇਤਿਹਾਸਿਕ ਪੜਾਵਾਂ ‘ਚ ਕਈ ਵਾਰ ਹਾਰਾਂ ਜਿੱਤਾਂ ਨਾਲੋਂ ਵੱਧ ਮਹੱਤਵਪੂਰਨ ਹੁੰਦੀਆਂ ਹਨ। ਪਰ ਇਕ ਗੱਲ ਤੈਅ ਹੈ ਕਿ ਕੌਮੀ ਲਹਿਰਾਂ ਦੀ ਜਿੱਤ ਸਿੱਧੇ ਤੌਰ ‘ਤੇ ਦੁਨੀਆਂ ਭਰ ਦੀਆਂ ਜਮੂਹਰੀ ਲਹਿਰਾਂ ਦੀ ਜਿੱਤ ਨਾਲ ਜੁੜੀ ਹੋਈ ਹੈ। ਕਮਿਊਨਿਸਟਾਂ ਵਲੋਂ ਕੌਮੀ ਲਹਿਰਾਂ ਨੂੰ ਜਮਾਤੀ ਸੰਘਰਸ਼ ਦੇ ਪੈਮਾਨਿਆਂ ‘ਚ ਰੱਖਕੇ ਵਿਸ਼ਲੇਸ਼ਨ ਕਰਨਾ ਉਸੇ ਤਰ੍ਹਾਂ ਦੀ ਸਮਝ ਹੈ ਜਿਸ ਤਰ੍ਹਾਂ ਇਹ ਕਹਿਣਾ ਕਿ ਕੌਮੀ ਲਹਿਰ ਦਾ ਸਦੀਵੀ ਹੱਲ ਤਾਂ ਨਵ-ਜਮਹੂਰੀ ਸਮਾਜ ਸਿਰਜਣ ‘ਚ ਲੱਗੀਆਂ ਤਾਕਤਾਂ ਹੀ ਕਰਨਗੀਆਂ। ਕੌਮੀ ਮੁਕਤੀ ਲਹਿਰਾਂ ਵੀ ਨਵ-ਜਮਹੂਰੀ ਸਮਾਜ ਸਿਰਜਣ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸਵਾਲ ਹੈ ਕਿ ਸਮਾਜ ‘ਚ ਚਲਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਤੰਤਰ ਲਹਿਰਾਂ ਬਾਰੇ ਕੀ ਇਹ ਸਹੀ ਪਹੁੰਚ ਹੈ? ਕਮਿਊਨਿਸਟ ਰਾਜਨੀਤੀ ਦੇ ਧਰਾਤਲ ‘ਤੇ ਖੜ੍ਹੇ ਹੋਕੇ ਫਾਇਦਿਆਂ ਤੇ ਨੁਕਸਾਨਾਂ ਦੇ ਗੁਣਾ-ਜੋੜ ਦੀ ਰਾਜਨੀਤੀ ਕਿਸੇ ਪਾਸਿਓ ਜਾਇਜ਼ ਨਹੀਂ, ਕਿਉਂਕਿ ਰਾਜਨੀਤੀ ਸਿਰਫ਼ ਹੋਣ ਲਈ ਨਹੀਂ ਹੋ ਰਹੀ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

6 comments:

  1. ਕੌਮੀਂ ਲਹਿਰਾਂ ਬਾਰੇ ਚੁੰਝ ਚਰਚਾ ਤਾਂ ਅਕਸਰ ਚਲਦੀ ਰਹਿਦੀ ਸੀ । ਪਰ ਕਰਮ ਬਰਸਟ ਦੀ ਪਹਿਲ ਤੋਂ ਬਾਅਦ ਕੌਮੀਂ ਲਹਿਰਾਂ ਦੇ ਉਤਰਾਅ-ਚੜਾਅ, ਅਤੀਤ ਤੇ ਭਵਿਖ ਬਾਰੇ ਡੁੰਘਾਈ ਨਾਲ ਸੋਚਣ-ਵਾਚਣ ਦਾ ਸਵੱਬ ਬਣਿਆ।ਦੁਨੀਆਂ ਦੇ ਕੋਨੇ ਕੋਨੇ 'ਚ ਚੱਲ ਰਹੀਆਂ ਕੌਮੀ ਲਹਿਰਾਂ ਸਭਿਅਤਾ, ਸੱਭਿਆਚਾਰ, ਬੋਲੀ, ਧਰਮ ਤੇ ਕੌਮੀਂ ਪਛਾਣ ਨੂੰ ਲੈ ਕੇ ਲੜੀਆਂ ਜਾ ਰਹੀਆ ਹਨ। ਗੱਲ ਤਾਜਾ ਘਟਨਾਵਾਂ ਦੇ ਸਬੰਧ'ਚ ਕੀਤੀ ਜਾਵੇ ਤਾਂ ਤਾਮਿਲਾਂ ਦੇ ਹਥਿਆਰਬੰਦ ਸੰਘਰਸ਼ ਦੀ ਹਾਰ ਨੂੰ ਤੋਂ ਕੀ ਚੱਲ ਰਹੀਆਂ ਕੋਮੀ ਲਹਿਰਾਂ ਕੋਈ ਖਾਸ ਸਬਕ ਲੈ ਸਕਦੀਆਂ ਹਨ ? ਸੁਆਲ ਇਹ ਵੀ ਹੈ ਕਿ ਕਿ ਲਹਿਰਾਂ ਨੂੰ ਲੈ ਕੇ ਕਮਿਊਨਿਸਟੀ ਖਾਕੇ 'ਚ ਬਹਿਸ ਕਿੰਨੀ ਕੁ ਤਰਕਸੰਗਕ ਹੈੇ। ਦਰਅਸਲ ਦੁਨੀਆਂ ਭਰ 'ਚ ਸਥਾਨਕ ਪੱਧਰ ਤੇ ਲੜੀਆਂ ਜਾ ਰਹੀਆਂ ਸਤੰਤਰ ਕੋਮੀਂ ਲਹਿਰਾਂ 'ਚ ਕੋਈ ਆਪਸੀ ਸੂਤਰਧਾਰਾ ਨਹੀਂ ਹੈ।ਨਾਂ ਹੀ ਲਹਿਰਾਂ ਕਿਸੇ ਇਕ ਮਿਸ਼ਨ ਜਾਂ ਏਜੰਡੇ ਤਹਿਤ ਲੜੀਆਂ ਜਾਂ ਰਹੀਆਂ ਹਨ ਲੜਨ ਵਾਲੇ ਲੋਕਾਂ ਦੇ ਟੀਚੇ ਤੇ ਢੰਗ ਤਰੀਕੇ ਵੀ ਵੱਖੋਂ ਵੱਖਰੇ ਹਨ ।ਕੁਝ ਇੱਕ ਖਿਤਿਆਂ 'ਚ ਲਹਿਰਾਂ ਧਾਰਮਿਕ ਜਨੂੰਨ ਤੇ ਫਿਰਕਿਆਂ ਨੂੰ ਅਧਾਰ ਬਣਾ ਕੇ ਵੀ ਲੜੀਆਂ ਜਾ ਰਹੀਆਂ ਨੇ। ਜਿਥੇ ਜ਼ਮੂਹਰੀਅਤ ਨਾਲੋਂ ਧਰਮ ਤੇ ਫਿਰਕੇ ਦੀ ਕਾਬਜਕਾਰੀ ਤੇ ਪਦਾਰਥਵਾਦੀ ਸਮਝ ਨੂੰ ਵਧੇਰੇ ਮਹੱਤਵ ਦਿਤਾ ਜਾਦਾ ਹੈ। ਜਿੰਨਾਂ ਨੂੰ ਲੋਕ ਲਹਿਰਾਂ ਦਾ ਨਾਂ ਤਾਂ ਕਦਾਚਿੱਤ ਨਹੀਂ ਦਿੱਤਾਂ ਜਾ ਸਕਦਾ ਤੇ ਨਾਂ ਹੀ ਇਨਾਂ ਨੁੰ ਨਵ-ਜ਼ਮੂਹਰੀ ਸਮਾਜ ਸਥਾਪਨਾਂ ਵੱਲ ਕਦਮ ਮੰਨਿਆਂ ਜਾ ਸਕਦਾ ਹੈ। ਮੌਜੂਦਾ ਲਹਿਰਾਂ 'ਚ ਕੁਝ ਇੱਕ ਖਿਤਿਆਂ ਨੂੰ ਛੱਡ ਕੇ ਬਹੁਤੀਆ ਲਹਿਰਾਂ ਕਮਿਉਨਿਸਟੀ ਧਰਾਤਲ ਤੋਂ ਪਰੇ ਹਨ। ਬੇਸੱਕ ਲੋਕ ਸਥਾਪਤੀ ਦੇ ਵਿਰੁਧ ਲੜ ਰਹੇ ਹਨ । ਸੱਤਾ ਦੀ ਖਿਲਾਫਤ 'ਚ ਜ਼ਮੂਹਰੀ ਕਦਰਾਂ ਕੀਮਤਾਂ ਦੀ ਗੱਲਬਾਤ ਲਈ ਵਧੀਆਂ ਮੰਚ ਮਿਲਦਾ ਹੈ । ਲਹਿਰਾਂ ਦੀ ਜਿੱਤ ਪੂਜੀਵਾਦ ਤੇ ਸਰਵ ਸੱਤਾਵਾਦੀ ਤਾਕਤਾਂ ਦੀਆਂ ਚੂਲਾਂ ਢਿੱਲੀਆਂ ਕਰਦੀ ਹੈ। ਪਰ ਜ਼ਮੂਰੀਅਤ ਦੀ ਬਹਾਲੀ ਬਿਨਾਂ ਸ਼ਾਇਦ 'ਅੰਤ ਜਿੱਤ ਕੇ ਹਾਰਨ' ਵਾਲੀ ਹੀ ਗੱਲ ਹੈ।
    ਖਾਲਿਸਤਾਨੀ ਲਹਿਰਾਂ ਵੀ ਸਭਿਅਤਾ, ਸੱਭਿਆਚਾਰ, ਬੋਲੀ, ਤੇ ਕੌਮੀਂ ਪਛਾਣ ਦੀ ਲੜਾਈ ਹੋਣ ਕਰਕੇ ਇਤਿਹਾਸ 'ਚ ਇੱਕ ਅਹਿਮ ਕੌਮੀ ਲਹਿਰ ਵਜੋਂ ਦਰਜ ਹੋ ਸਕਦੀ ਸੀ। ਪਰ ਸਟੇਟ ਤੇ ਆਯੋਗ ਲੀਡਰਸਿੱਪ ਵੱਲੋਂ ਦਿਤੀ ਗਈ ਫਿਰਕੂ ਰੰਗਤ ਹੀ ਇਸ ਨੂੰ ਲੈ ਬੈਠੀ । ਅੱਜ ਲਹਿਰ ਦੇ ਸਮਰਥਕ ਵੀ ਇਹ ਸੋਚਦੇ ਨੇ ਕਿ ਜੇ ਖਾਲਿਸਤਾਨ ਬਣ ਜਾਂਦਾ ਤਾਂ ਡਾਂਗ ਵਾਲੇ ਅਕਲਾਂ ਤੇ ਰਾਜ ਕਰਦ,ੇ ਜਮੂਹਰੀਅਤ ਦਾ ਘਾਣ ਹੋ ਜਾਂਦਾ ਤਾਂ ਵਕਤ ਦੇ ਫੈਸਲੇ ਨੂੰ ਹੀ ਜ਼ਾਇਜ਼ ਠਹਿਰਾਉਦੇ ਹਨ।
    ਦਰਅਸਲ ਕੌਮੀ ਲਹਿਰਾਂ ਨੂੰ ਲੱਗੀ ਪਛਾੜ ਦਾ ਇੱਕ ਵੱਡਾ ਕਾਰਨ ਲੀਡਰਸਿੱਪ ਕੋਲ ਕੋਈ ਵਿਸਵਵਿਆਪੀ ਦ੍ਰਿਸਟੀਕੌਣ ਦਾ ਨਾਂ ਹੋਣਾਂ ਹੀ ਹੈ। ਜੇ ਅਜਿਹਾ ਹੋਵੇ ਤਾਂ ਇਸ ਸਟੇਜ ਤੇ ਆ ਕੇ ਨਵ-ਜ਼ਮੂਹਰੀ ਸਮਾਜ ਦੀ ਕਲਪਨਾਂ ਕੀਤੀ ਜਾ ਸਕਦੀ ਹੈ।
    ਅਸਲ 'ਚ ਇਹ ਪੱਥਰ ਤੇ ਉਕਰਿਆ ਸੱਚ ਹੈ ਲਹਿਰਾਂ ਨਿਸ਼ਾਨਿਆਂ ਦੀ ਪ੍ਰਪਤੀ ਤੋਂ ਬਿਨਾਂ ਖਤਮ ਨਹੀਂ ਹੁੰਦੀਆਂ। ਲੋਕ ਅੰਤ ਤੱਕ ਲੜਦੇ ਹਨ । ਹਾਂ ਵਕਤੀ ਮੁੱਦੇ ਸਮੇਂ ਨਾਲ ਧੁੰਦਲੇ ਪੈ ਜਾਂਦੇ ਨੇ ਖਤਮ ਵੀ ਹੋ ਜਾਦੇ ਹਨ । ਪਰ ਲੋਕ ਮਨਾਂ 'ਚ ਧੱਕੇ ਅਨਿਆਂ ਦੀ ਚਿਣਗ ਉਨੀ ਦੇਰ ਧੁਖਦੀ ਰਹਿੰਦੀ ਹੈ ਜਦ ਤੱਕ ਲੋਕ ਸਤਾ ਦਾ ਤਖਤਾ ਪਲਟ ਨਹੀਂ ਦਿੰਦੇ। ਤਾਮਿਲ ਲਹਿਰ ਦੀ ਮੌਜੂਦਾ ਸਥਿਤੀ ਵੀ ਸ਼ਾਇਦ ਇਹੀ ਹੈ।

    ReplyDelete
  2. mitter y curfew,
    tera lekh vichariya. Eh jamhoori lehran te qaumi lehran di ki Khalti malti kar ditty? Quami lehar jamhoori lehar hi tan hai, isda ik wadda hissa.
    mamla ithe mazdoor lehar di quomantri smajwadi lehar te Qoumi jamhoori lehran de rishte da hai. barsat ne vi ehnu theek tranh biyaan nahin keeta.
    main nahih kehnda jithe galat samjhde o othe communistan khilaf na likho, par jithe communist eh gal kehnde hi nahin othe khamkhah tel na deo. and mind it sare communistan nu iko rasse phahe na laao. marx engles ton chakk ke samuche communistan de sir todi na bhanno.
    doan mamliyan de samband vich pehlan sahi rishte nu samjho te ankit karo. baki gal baad vish ke kithe ki galat hoya te kithe nahi.
    snasar ploretari lehar di duji dhara, quami azadian di dhara antim jitt tak kiven pahunch javegi je proletari dharahi Gayab ya kamzor howe tan. Zara Africa te Asia nu sathvian to Nabbe de dahake de parsang ch vekho ki hoya. kalle vietnam nu hi lai laou, proletari ideologi utte samjhauta qoumi mukti nu lai dubbiya.
    aje ena ku hi

    SATNAM.

    ReplyDelete
  3. Dear Yadwinder,
    I have read your article on nationality struggles. It is very impressive. I have complete agreement with your basic premise, but I still believe that leaderships of the present nationality struggles, particularly in this era of Imperialism (especially this period of Imperialist Globalisation) are not in a position of winning the wars against imperialist backed ruling classes. They are prone to co-option as in the case of Fatah of Palestine, Kurds, Nagas, Mizos etc.
    However I do not negate their respective struggles and lend support to struggling masses, whatever their worldview may be.

    You are suggested not to compare failures of Socialist or New Democratic Revolutions with the defeats of nationality struggles, because there is always a basic difference between them.

    Thanks.

    Karam Barsat

    ReplyDelete
  4. Yadvinder,
    It is thought-provoking write-up.The fall to movement of self-determination by Sri Lankan Tamils is a great set back to the nationality struggles world over. In India, the struggle for self-determination of Punjabis was painted as 'sheer goonda-gardi' by the Indian State with help of pliable and willing mainstream media. And projected it as 'Khalistani terrorism' by encouraging avowed communalising role of upper caste Hindus, who have grip over trade and capital in Punjab.And they, no doubt, have benefitted from their alingment with the Delhi Durbar.Clearly, the villagers and particularly common Sikhs could not throw up a capable leadership for nationality struggle because, Punjabi upper caste Hindus had acted as ears and eyes for the National bourgeoise, Akali leadersip,having hold among rich sikhs, played a collusive role.And thousands of innocents were butchered, slaughtered and crushed by callous stated machinery- just to teach lessons to those who dare dismember the BIG Indian Market, a Big Economic Unit of comprodore National bourgeoise.A lesson tended to drive home to north-eastern states, Kashmir and others.
    But,Punjabi intellectuals--a majority of them claiming Marxists', Leninists'-- sided by the Indian State by the way holding and projecting so-called Khalistnis as solely responsible for the trouble thereby exonerating the official machinery of any worng- doing. Or they picked a few incidents to show " so-called Khalistanis as villian of the piece and remained mum aobut the State's role --or just criticised the polce excesses just for record. They must be knowing the so-Khalistan is bogey of the Indian State and dissidents are fitted into that scheme for the deadly target. The role of these Left intellectuals is more condemnable than those who resorted to mindless violence in fighting against the Delhi Durbar. Jaspal Singh Sidhu

    ReplyDelete
  5. kaumi mukti lehran nal har us banday nu lagav hai jis ne begangi di bhawna pinday te handai hovay.par bhavuk sanjh hona vakhri gal hai.sachai de hond bhawnawan to azad hundi hai.lekhak di bhawnacomunistan vich har gal da lambardar app bannan de khilaf hai te honi vi chahidi hai.je koi comunist dhir ajehi samj rkhdi hai tan oh amriki lambardari wala hi attitude hai.par jivain sachai moohn jor hundi hai,karam barsat da lekh vi moohn jor hai.kisay de goday gitay lag vi sakdi hai.sach ta eho hi hai ke littay sangharsh nu pachad hoi hai.jivain ke eh mudli samaj di gal hai ke kisay lehar de daban nal lehar de paida hon de karan khatam nahi kitay ja sakday tan hawa te kal nu aisay disha vich fir vagni hai.is pakh to yadwinder di bhawna ta pavitar hai par itihas karam barsat de lekh vichli sachai naal hi mail khanda hai.

    sukhi barnala

    ReplyDelete
  6. HI YADWINDETR I THINGH U HAVE TO READ MORE MATER FOR THIS TOPICK AND I AM AGRE WITH SATNAM SIR BECOUS HIS COMENT IS RIGHT KULMAAN 18-01-10

    ReplyDelete