ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, August 1, 2009

ਪੰਜਾਬੀ ਸਾਹਿਤ ਵਿਚ ਇਸਤਰੀਆਂ ਦਾ ਯੋਗਦਾਨਅੱਜ ਦੇ ਇਸ ਆਧੁਨਿਕ ਤੇ ਵਿਗਿਆਨਕ ਯੁੱਗ ਵਿਚ ਔਰਤ ਦੀ ਆਜ਼ਾਦੀ ਬਾਰੇ ਗੱਲ ਕਰਨਾ ਆਪਣੇ ਆਪ ਵਿਚ ਬਹੁਤ ਛੋਟਾ ਵਿਚਾਰ ਹੈ। ਜੇ ਆਜ਼ਾਦੀ ਬਜਾਏ ਇਉਂ ਕਹਿ ਲਿਆ ਜਾਏ, ਕਿ ਅੱਜ ਦੇ ਇਸ ਆਧੁਨਿਕ ਯੁੱਗ ਨੇ ਔਰਤ ਨੂੰ ਬਹੁਤ ਬੇਵੱਸ ਜਿਹਾ ਕਰ ਦਿੱਤਾ ਹੈ ਤਾਂ ਸ਼ਾਇਦ ਅੱਤਿਕਥਨੀ ਨਹੀਂ ਹੋਏਗੀ, ਭਾਰਤੀ ਸਮਾਜ ਵਿਚ ਅੱਜ ਔਰਤ ਹਰ ਪਖੋਂ ਅਜਾਦ ਹੈ,ਹਰ ਖੇਤਰ ਵਿਚ ਪੁਰਖਾਂ ਨਾਲ ਖਲੋਤੀ ਹੈ ਜਾਂ ਇਉਂ ਕਹਿ ਲਉ ਕਿ ਅੱਜ ਔਰਤ ਪੁਰਖ ਨਾਲੋਂ ਵੀ ਅਗਾਂਹ ਜਾ ਖਲੋਤੀ ਹੈ, ਔਰਤ ਸਮਾਜ ਦੇ ਹਰ ਖੇਤਰ ਵਿਚ ਆਪਣੀ ਭਾਗੀਦਾਰੀ ਦਰਸਾ ਚੁੱਕੀ ਹੈ। ਅੱਜ ਕੋਈ ਕੰਮ ਐਸਾ ਨਹੀ ਜੋ ਔਰਤ ਨਹੀਂ ਕਰ ਸਕਦੀ। ਔਰਤ ਹੁਣ ਅਬਲਾ ਨਹੀਂ ਰਹੀ, ਸਮਾਜ ਵਿਚ ਆਪਣੀ ਥਾਂ ਬਣਾਉਣ ਦੇ ਸੰਘਰਸ ਨੇ ਔਰਤ ਨੂੰ ਬਹੁਤ ਮਜਬੂਤ ਬਣਾ ਦਿੱਤਾ ਹੈ। ਦੇਸ ਚਲਾਉਣ ਦੀ ਗੱਲ ਹੋਵੇ ਜਾਂ ਦੁਨੀਆਂ ਚਲਾਉਣ ਦੀ ਗੱਲ ਹੋਏ ਔਰਤ ਦੀ ਭਾਗੀਦਾਰੀ ਅਤਿ ਜਰੂਰੀ ਹੈ।ਰਾਜਨੀਤੀ ਦੇ ਖੇਤਰ ਵਿਚ ਵੀ ਔਰਤਾਂ ਦੀ ਸਰਦਾਰੀ ਰਹੀ, ਇਸ ਵਾਰ ਲੋਕਸਭਾ ਚੋਣਾਂ ਵਿਚ (ਖਾਸਕਰ ਪੰਜਾਬ ਵਿਚ) ਪਰ ਜੇ ਅਸੀਂ ਪਿਛਲੇ ਕੁਝ ਸਮੇਂ ਦੇ ਪੰਜਾਬੀ ਸਾਹਿਤ ਉੱਤੇ ਝਾਤ ਮਾਰੀਏ ਤਾਂ ਪੰਜਾਬੀ ਇਸਤਰੀ ਲੇਖਕਾਂ ਪੰਜਾਬੀ ਸਾਹਿਤ ਤੋਂ ਉਪਰਾਮ ਨਜ਼ਰ ਆਉਂਦੀਆਂ ਹਨ।

ਪੰਜਾਬੀ ਸਾਹਿਤ ਪ੍ਰਤੀ ਇਸਤਰੀ ਲੇਖਕਾਂ ਦਾ ਰੁਝਾਨ ਨਾਂ- ਮਾਤਰ ਹੈ। ਇਕ ਵੇਲਾ ਸੀ, ਜਦੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸਤਰੀ ਲੇਖਕਾਂ ਦੀ ਇਕ ਖਾਸ ਥਾਂ ਸੀ, ਬਲਕਿ ਇਹ ਕਹਿ ਸਕਦੇ ਹਾਂ ਕਿ ਕਿਸੇ ਵੇਲੇ ਪੰਜਾਬੀ ਸਾਹਿਤ “ਅੰਮ੍ਰਿਤਾ ਪ੍ਰੀਤਮ” ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। “ਅੰਮ੍ਰਿਤਾ ਪ੍ਰੀਤਮ “ਪੰਜਾਬੀ ਇਸਤਰੀ ਸਾਹਿਤ ਦਾ ਮੀਲ -ਪੱਥਰ ਸੀ ਤੇ ਹੈ। ”ਅਜੀਤ ਕੌਰ ,ਦਲੀਪ ਕੌਰ ਟਿਵਾਣਾ” ਪੰਜਾਬੀ ਇਸਤਰੀ ਸਾਹਿਤ ਦੇ ਮਾਣਯੋਗ ਨਾਂ ਹਨ, ਜੋ ਅੱਜ ਵੀ ਪੰਜਾਬੀ ਸਾਹਿਤ ਵਿਚ ਇਸਤਰੀਆਂ ਨੂੰ ਮਾਣ ਦਵਾਂਉੰਦੇ ਹਨ। ਬੇਸ਼ਕ ਪੰਜਾਬੀ ਸਾਹਿਤ ਵਿਚ ਇਸਤਰੀਆਂ ਦਾ ਯੋਗਦਾਨ ਘੱਟ ਰਿਹਾ ਹੈ ਪਰ ਉਹਨਾਂ ਦੀ ਪੰਜਾਬੀ ਸਾਹਿਤ ਵਿਚ ਭਾਗੀਦਾਰੀ ਨੂੰ ਨਕਾਰਿਆ ਨਹੀਂ ਜਾ ਸਕਦਾ। ਅੱਜ ਵੀ ਕੁਝ ਨਾਂ ਜਿਵੇਂ “ਮਨਜੀਤ ਟਿਵਾਣਾ””,ਡਾ ਵਿਨੀਤਾ””,ਵੀਨਾ ਵਰਮਾ” ਪ੍ਰਭਜੋਤ ਕੌਰ” ਪੰਜਾਬੀ ਸਾਹਿਤ ਵਿਚ ਇਸਤਰੀ ਲੇਖਕਾਂ ਦੇ ਤੌਰ ਤੇ ਜਾਣੇ ਜਾਂਦੇ ਨੇ,ਪਰ ਇਹਨਾਂ ਵਿਚ ਕੋਈ ਵੀ ਐਸਾ ਨਾਂ ਨਹੀਂ ਜੋ ਪੰਜਾਬੀ ਇਸਤਰੀ ਸਾਹਿਤ ਦਾ ਮੀਲ ਪੱਥਰ ਹੋ ਨਿਬੜੇ।
ਜੇਕਰ ਪੰਜਾਬੀ ਸਾਹਿਤ ਵਿਚ ਇਸਤਰੀਆਂ ਦੇ ਘੱਟ ਰੁਝਾਨ ਦੇ ਕਾਰਨਾਂ ਉੱਤੇ ਝਾਤ ਮਾਰੀਏ ਤਾਂ ਕੁਝ ਗੱਲਾਂ ਸਾਮ੍ਹਣੇ ਆਉਂਦੀਆਂ ਹਨ ਉਹ ਇਹ ਕਿ ਅੱਜ ਦੇ ਇਸ ਆਧੁਨਿਕ ਤੇ ਵਿਗਿਆਨਕ ਯੁੱਗ ਨੇ ਇਸਤਰੀਆਂ ਦੇ ਰੁਝੇਵਿਆਂ ਵਿਚ ਵਾਧਾ ਕੀਤਾ ਹੈ ਜਾਂ ਇਉਂ ਕਹਿ ਲਉ ਕਿ ਔਰਤਾਂ ਆਪਣੇ ਪਰਿਵਾਰਕ ਵਾਤਾਵਰਣ ਵਿਚੋਂ ਨਿਕਲਣਾ ਨਹੀਂ ਚਾਹੁੰਦੀਆਂ, ਅੱਜ ਦੀ ਔਰਤ ਇਕੋ ਵੇਲੇ ਕਈ ਨੌਕਰੀਆਂ ਕਰ ਰਹੀ ਹੈ,ਬਾਹਰ ਦੀ ਨੌਕਰੀ ਤੋਂ ਅਲਾਵਾ ਘਰ ਦੀ ਜਿਮੇਂਵਾਰੀ,ਬੱਚਿਆਂ ਦੀ ਜਿਮੇਂਵਾਰੀ ਪੜਾਈ ਲਿਖਾਈ, ਤੇ ਪਤੀ ਪ੍ਰਤੀ ਆਪਣੇ ਫਰਜ, ਇੰਨੇ ਰੁਝੇਵਿਆ ਤੋਂ ਬਾਅਦ ਕੀ ਇਕ ਔਰਤ ਤੋਂ ਆਸ ਕਰ ਸਕਦੇ ਹਾਂ ਕਿ ਉਹ ਸਾਹਿਤ ਵਿਚ ਵੀ ਯੋਗਦਾਨ ਪਾਏ। ਅਸਲ ਵਿਚ ਪੰਜਾਬੀ ਸਾਹਿਤ ਤੋਂ ਔਰਤਾਂ ਦੇ ਬੇਮੁੱਖ ਹੋਣ ਦਾ ਕਾਰਣ ਇਹ ਵੀ ਹੈ ਕਿ ਪੰਜਾਬੀ ਲੇਖਕਾਂ ਵਿਚ ਇਸਤਰੀ ਲਿਖਾਰੀਆਂ ਨੂੰ ਲੈ ਕੇ ਬਣਦੀਆਂ ਕਿਆਸ ਅਰਾਈਆਂ। ਸਾਹਿਤਿਕ ਸੰਸਥਾਂਵਾਂ ਅਤੇ ਸਾਹਿਤਿਕ ਇਨਾਂਮਾਂ ਦੇ ਨਾਂ ਉੱਤੇ ਚਲਦੀ ਘੱਟੀਆ ਰਾਜਨੀਤੀ।

ਮੈਂ ਕੁਝ ਐਸੀਆਂ ਔਰਤਾਂ ਨੂੰ ਜਾਣਦੀ ਹਾਂ ਜੋ ਹੱਦੋਂ ਵੱਧ ਚੰਗਾ ਲਿਖਦੀਆਂ ਨੇ ,ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦੇਂਦੀਆਂ ਨੇਂ,ਪਰੰਤ ਉਹ ਆਪਣੀਆਂ ਲਿਖਤਾਂ ਨੂੰ ਸਮਾਜ ਅੱਗੇ ਨਸ਼ਰ ਨਹੀਂ ਕਰਨਾਂ ਚਾਹੁਂਦੀਆਂ, ਕਾਰਣ ਇਹ ਹਨ ----------- ਪਰਿਵਾਰਕ ਦਬਾਅ,ਪਤੀ ਦਾ ਡਰ,ਸਮਾਜ ਦਾ ਡਰ,ਆਦਿ ਬਹੁਤ ਸਾਰੇ ਕਾਰਣ ਹਨ ਜੋ ਇਸਤਰੀਆਂ ਨੂੰ ਆਪਣੀਆਂ ਭਾਵਨਾਂਵਾਂ ਬਿਆਨ ਕਰਨੋਂ ਰੋਕਦੇ ਹਨ।ਇਸ ਵਿਚ ਕੋਈ ਸ਼ਕ ਨਹੀਂ ਕਿ ਇਸਤਰੀਆਂ ਜਾਗਰੂਕ ਹੋਈਆਂ ਹਨ, ਸਿੱਖਿਆ ਨੇ ਅੱਜ ਔਰਤ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਹੈ,ਪਰ ਕਿੰਨੀਆਂ ਇਸਤਰੀਆਂ ਐਸੀਆਂ ਨੇ ਜੋ ਆਪਣੇ ਹੱਕਾਂ ਦਾ ਇਸਤੇਮਾਲ ਕਰਦੀਆਂ ਹਨ??। ਮੈਂ ਇਥੇ ਆਪਣੀ ਹੀ ਗੱਲ ਦੱਸਣਾ ਚਾਹਵਾਂਗੀ ਮੈਂ ਆਪਣੇ ਲੇਖ ਕਈ ਪੰਜਾਬੀ ਅਖਬਾਰਾਂ ਅਤੇ ਮੈਗਜੀਨਾਂ ਨੂੰ ਭੇਜੇ ਪਰ ਕਿਸੇ ਵੀ ਅਖਬਾਰ ਨੇ ਕਦੀ ਮੇਰਾ ਲੇਖ ਨਹੀੰ ਛਾਪਿਆ, ਸਾਇਦ ਇਸ ਲਈ ਕੀ ਮੈਂ ਬਹੁਤ ਨਾਮਚਿਨ ਲੇਖਿਕਾ ਨਹੀਂ, ਜਾਂ ਸ਼ਾਇਦ ਮੇਰੇ ਕੋਲ ਕਿਸੇ ਵੱਡੇ ਲੇਖਕ ਦਾ ਸਹਾਰਾ ਨਹੀਂ ਜਾਂ ਸ਼ਾਇਦ ਮੈਂ ਕਿਸੇ ਨਾਮੀ ਪੰਜਾਬੀ ਸਾਹਿਤਿਕ ਸੰਸਥਾ ਦੀ ਮੈਂਬਰ ਨਹੀਂ, ਤੁਹਾਨੂੰ ਪੜ ਕੇ ਹੈਰਾਨੀ ਹੋਏਗੀ ਕਿ ਅੱਜ ਤੱਕ ਮੇਰੀ ਕੋਈ ਲਿਖਤ ਭਾਰਤ ਜਾਂ ਪੰਜਾਬ ਵਿਚ ਨਹੀਂ ਛਪੀ, ਸ਼ਾਇਦ ਇਸ ਕਰ ਕੇ , ਕਿ ਇਹ ਲੋਕ ਨਵੀਂ ਪੀੜੀ ਨੂੰ ਉੱ ਚ ਪੱਧਰ ਦੇ ਲਿਖਾਰੀ ਨਹੀਂ ਸਮਝਦੇ ਜਾਂ ਸ਼ਾਇਦ ਮੇਰੇ ਵਰਗੀ ਨਵੀਂ ਲਿਖਾਰੀ ਤੇ ਇਹ ਲੋਕ ਯਕੀਨ ਰੱਖਣਾ ਠੀਕ ਨਹੀਂ ਸਮਝਦੇ। ਇਹੋ ਜਿਹੇ ਹਲਾਤਾਂ ਵਿਚ ਆਪਣੇ ਹੱਕ ਦਾ ਇਸਤੇਮਾਲ ਕਰ ਕੇ ਵੀ ਕੁਝ ਹਾਸਿਲ ਨਹੀਂ ਹੁੰਦਾ।

ਇਸੇ ਤਰ੍ਹਾਂ ਸਾਹਿਤਿਕ ਇਨਾਮਾਂ ਦੀ ਗੱਲ ਕੀਤੀ ਜਾਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਸਾਹਿਤ ਵਿਚ ਬਹੁਤੀਆਂ ਇਸਤਰੀ ਲਿਖਾਰੀਆਂ ਨੂੰ ਇਨਾਮ ਅਤੇ ਸਨਮਾਨ ਮਿਲੇ ਹੋਣ,ਅੱਜ ਤੱਕ ਜਿਨ੍ਹੀਆਂ ਵੀ ਲੇਖਿਕਾਂਵਾਂ ਪੰਜਾਬੀ ਸਾਹਿਤ ਵਿਚ ਇਨਾਮ ਦੀਆਂ ਹੱਕਦਾਰ ਬਣੀਆਂ ਨੇ ਸਬ ਦੇ ਨਾਂ ਕਿਸੇ ਉੱਘੇ ਲੇਖਕ ਜਾਂ ਕਿਸੇ ਉਘੀ ਸਖਸੀਅਤ ਨਾਲ ਜੋੜੇ ਜਾਂਦੇ ਰਹੇ ਹਨ।ਅੱਜ ਦੇ ਸਮੇ ਵਿੱਚ ਪੰਜਾਬੀ ਸਾਹਿਤ ਵਿਚ ਇਸਤਰੀ ਵਰਗ ਦੀ ਘੱਟ ਭਾਗੀਦਾਰੀ ਦਾ ਇਕ ਕਾਰਣ ਸਾਇਦ ਇਹ ਵੀ ਹੈ ਕਿ ਅੱਜ ਇਸਤਰੀ ਆਪਣਾ ਨਾਂ ਤੇ ਇੱਜਤ ਦਾਅ ਤੇ ਨਹੀਂ ਲਾਉਣਾ ਚਾਹੁੰਦੀ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕੇਵਲ ਪੰਜਾਬੀ ਹੀ ਨਹੀ ਹਿੰਦੀ ਵਿਚ ਵੀ ਇਸਤਰੀ ਲੇਖਕਾਂ ਦੀਆਂ ਲਿਖਤਾਂ ਤੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ।ਕਿਉਂਕਿ ਇਹ ਮੰਨਿਆ ਜ਼ਾਂਦਾ ਹੈ ਕਿ ਲਿਖਣ ਵੇਲੇ ਵੀ ਇੱਕ ਔਰਤ ਆਪਣੇ ਘਰ ਦੀ ਚਾਰ ਦਿਵਾਰੀ ਵਿਚੋਂ ਬਾਹਰ ਨਹੀਂ ਨਿਕਲ ਸਕਦੀ ਜਾਂ ਉਹਨਾਂ ਦੀਆਂ ਲਿਖਤਾਂ ਵਿਚ ਸਿਵਾਏ ਮਰਦਾਂ ਨੂੰ ਭੰਡਣ ਦੇ ਹੋਰ ਕੋਈ ਵਿਸ਼ਾ ਨਹੀਂ ਹੁੰਦਾ ।ਜਦੋਂ ਕੋਈ ਅਜਿਹੀ ਲਿਖਤ ਆਉਂਦੀ ਹੈ ਤਾਂ ਸਾਹਿੱਤਕ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਇਹ ਚਰਚਾ ਇਸਤਰੀ ਦੇ ਚਰਿੱਤਰ ਉੱਤੇ ਕਈ ਪ੍ਰਸ਼ਨਚਿਨ੍ਹੰ ਲਾ ਦਿੰਦੀ ਹੈ। ਕੁਝ ਅਜਿਹੀਆਂ ਹੀ ਚਰਚਾਂਵਾਂ ਕਰਕੇ ਬੰਗਲਾਦੇਸ ਦੀ ਲੇਖਿਕਾ ਤਸਲੀਮਾਂ ਨਸਰੀਨ ਨੂੰ ਦੇਸ ਨਿਕਾਲਾ ਤੱਕ ਦੇ ਦਿੱਤਾ ਗਿਆ। ਇਹੀ ਕਾਰਣ ਹਨ ਜਿਨ੍ਹਾਂ ਕਰਕੇ ਅੱਜ ਇਸਤਰੀਆਂ ਪੰਜਾਬੀ ਸਾਹਿਤ ਤੋਂ ਉਪਰਾਮ ਹੋਣਾ ਹੀ ਬੇਹਤਰ ਸਮਝ ਦੀਆਂ ਹਨ। ਕਿਸੇ ਵੀ ਸਾਹਿਤਿਕ ਸਮਾਗਮ ਵਿਚ ਜੇ ਕਰ ਕੋਈ ਲੇਖਿਕਾ ਕਿਸੇ ਲੇਖਕ ਨਾਲ ਕੋਈ ਗੱਲ ਸਾਂਝੀ ਕਰ ਲਏ ਤਾਂ ਸਮਝੋ ਅਗਲੇ ਹੀ ਦਿਨ ਸਾਹਿਤਿਕ ਗਲਿਆਰਿਆਂ ਵਿਚ ਚਰਚਾ ਹੋਣੀ ਸੁਰੂ ਹੋ ਜਾਂਦੀ ਹੈ।ਇਹ ਸਿਰਫ ਅੱਜ ਦੀ ਗੱਲ ਨਹੀੰ ਅੰਮ੍ਰਿਤਾ ਪ੍ਰੀਤਮ ਵਰਗੀ ਲਿਖਾਰੀ ਦਾ ਉਸ ਵੇਲੇ ਦੇ ਹਰ ਨਾਮੀ ਲੇਖਕ ਨਾਲ ਨਾਂ ਜੋੜਿਆ ਜਾਂਦਾ ਰਿਹਾ,ਪਰ ਅੰਮ੍ਰਿਤਾ ਅਜਿਹੀ ਦਲੇਰ ਔਰਤ ਸੀ ਕੀ ਉਸ ਨੇ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਆਪਣੇ ਆਪ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਸਥਾਪਿਤ ਕੀਤਾ, ਤੇ ਪੰਜਾਬੀ ਸਾਹਿਤ ਵਿਚ ਉਹ ਮੀਲ ਪੱਥਰ ਹੋ ਨਿਬੜੀ। ਕਿਉਂ ਕੀ ਅੱਜ ਪੰਜਾਬੀ ਲੇਖਕਾਂ ਦਾ ਜ਼ਮੀਰ ਮਰ ਚੁੱਕਾ ਹੈ? ਕਿਉਂ ਉਹ ਇਸਤਰੀ ਲਿਖਾਰੀਆਂ ਦੀ ਮੌਜੂਦਗੀ ਸਵੀਕਾਰ ਨਹੀਂ ਕਰ ਸਕਦੇ। ਕਿਉਂ ਉਹਨਾਂ ਲਈ ਇਹ ਸਵੀਕਾਰ ਕਰਨਾ ਔਖਾ ਹੈ ਕਿ ਇਸਤਰੀਆਂ ਨੂੰ ਵੀ ਪੂਰਾ ਹੱਕ ਹੈ ਆਪਣੀਆਂ ਭਾਵਨਾਂਵਾਂ ਨੂੰ ਵਿਅਕਤ ਕਰਨ ਦਾ ਤੇ ਸਮਾਜ ਤੱਕ ਪਹੁੰਚਾਉਣ ਦਾ।

ਪੰਜਾਬ ਭਾਰਤ ਦਾ ਸਭ ਤੋ ਖੁਸਹਾਲ ਸੂਬਾ ਹੈ ਜਿਥੇ ਔਰਤਾਂ ਲਈ ਹਰ ਤਰ੍ਹਾਂ ਦੀ ਸਹੂਲੀਅਤ ਅਤੇ ਆਜ਼ਾਦੀ ਹੈ, ਪਰ ਨਾਲ ਹੀ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਭਰੂਣ ਹਤਿਆਵਾਂ ਤੇ ਦਾਜ਼ ਦੇ ਨਾਂ ਤੇ ਔਰਤ ਨੂੰ ਬਲੀ ਚੜਾਇਆ ਜਾਂਦਾ ਹੈ, ਪਰ ਫਿਰ ਵੀ ਪੰਜਾਬ ਦੀਆਂ ਬੁੱਧੀਜੀਵੀ ਇਸਤਰੀਆਂ ਖਾਮੋਸ਼ ਹਨ, ਕਿਉਂ ਅੱਜ ਇਸਤਰੀਆਂ ਦੀ ਕਲਮ ਖਾਮੋਸ਼ ਹੈ, ਕਹਿੰਦੇ ਨੇ ਕਿ ਕਲਮ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਜੇਕਰ ਇਸ ਕਲਮ ਦੀ ਵਰਤੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੀ ਜਾਏ ਤਾਂ ਇਸਤੋਂ ਵੱਧ ਸਮਾਜ ਸੇਵਾ ਹੋਰ ਕੋਈ ਨਹੀਂ ਹੋ ਸਕਦੀ, ਮੈਂ ਆਪ ਸਭ ਪਾਠਕਾਂ ਨੂੰ ਮੁਖਾਤਿਬ ਹੋ ਕੇ ਪੁੱਛਦੀ ਹਾਂ ਕਿ :-


1: ਕੀ ਇਸਤਰੀਆਂ ਪੰਜਾਬੀ ਸਾਹਿਤ ਤੋਂ ਬੇਮੁੱਖ ਹੋ ਗਈਆਂ ਹਨ?


2: ਕੀ ਵਧੇਰੇ ਰੁਝੇਵਿਆਂ ਕਰਕੇ ਔਰਤਾਂ ਕੋਲ ਵਕਤ ਦੀ ਕਮੀ ਹੈ?


3: ਕੀ ਔਰਤ ਅੱਜ ਪਰਿਵਾਰ ਦੀ ਸੇਵਾ ਨੂੰ ਸਮਾਜ ਦੀ ਸੇਵਾ ਨਾਲੋਂ ਜਿਆਦਾ ਮਹੱਤਵ ਦਿੰਦੀ ਹੈ?


4: ਕੀ ਇਸਤਰੀ ਸਾਹਿਤ ਸਮਾਜ ਲਈ ਕੋਈ ਭੂਮਿਕਾ ਅਦਾ ਕਰਦਾ ਹੈ?


5: ਇਸਤਰੀ ਸਾਹਿਤ ਦੀ ਅਣਹੋਂਦ ਨਾਲ ਪੰਜਾਬੀ ਸਾਹਿਤ ਨੂੰ ਕੀ ਨੁਕਸਾਨ ਹੈ ?

6: ਕੀ ਅੱਜ ਦੇ ਚੋਣਵੇ ਜਿਹੇ ਇਸਤਰੀ ਪੰਜਾਬੀ ਸਾਹਿਤ ਵਿਚੋਂ ਅੰਮ੍ਰਿਤਾ ਪ੍ਰੀਤਮ ਵਰਗੀਆਂ ਲੇਖਿਕਾਂਵਾ ਦੀ ਝਲਕ ਨਹੀਂ ਦਿਸਦੀ?

7: ਕੀ ਅੱਜ ਲੇਖਿਕਾ ਇਸ ਗੱਲ ਤੋੰ ਡਰਦੀ ਹੈ ਕਿ ਕੀਤੇ ਉਸ ਦੇ ਚਰਿੱਤਰ ਤੇ ਦਾਗ ਨਾ ਲੱਗ ਜਾਏ?

8: ਕੀ ਇਕ ਇਸਤਰੀ ਲਿਖਾਰੀ ਦਾ ਕਿਸੇ ਸਾਹਿਤੱਕ ਸੰਸਥਾ ਦਾ ਮੈਂਬਰ ਹੋਣਾ ਜਰੂਰੀ ਹੈ?

9: ਕੀ ਕੋਈ ਇਸਤਰੀ ਲੇਖਕ ਦੇ ਪਿੱਛੇ ਕਿਸੇ ਨਾਮੀ ਲੇਖਕ ਜਾਂ ਨਾਮੀ ਹਸਤੀ ਦਾ ਹੱਥ ਹੋਵੇ ਤਾਂ ਹੀ ਉਹ ਸਮਾਜ ਵਿਚ ਆਪਣੀ ਥਾਂ ਬਣਾ ਸਕਦੀ ਹੈ।

10:ਕੀ ਇਸਤਰੀਆਂ ਨੂੰ ਪੰਜਾਬੀ ਸਾਹਿਤ ਤੋਂ ਬਿਲਕੁਲ ਬੇਮੁਖ ਹੋ ਜਾਣਾ ਚਾਹੀਦਾ ਹੈ?


ਤੁਸੀਂ ਮੈਨੂੰ ਆਪਣੇ ਜਵਾਬ ਹੇਠ ਲਿਖੇ ਈਮੇਲ ਤੇ ਭੇਜ ਸਕਦੇ ਹੋ

ਡਾ :ਜਸਬੀਰ ਕੌਰ
jasbir_noni@yahoo.co.in
mobile no. 9872117774
#74, phase 3-A S.A.S nagar ,Mohali
Distt; Mohali

3 comments:

 1. ਸਾਹਿਤੱਕ ਹਲਕਿਆਂ ਵਿਚ ਵਿਚਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਆਪ ਹੀ ਮਿਲ ਜਾਂਦੇ ਹਨ।

  ਵੈਸੇ ਮੈਂ ਤੁਹਾਡੇ ਵਿਚਾਰਾਂ ਨਾਲ ਬਹੁਤਾ ਸਹਿਮਤ ਨਹੀਂ। ਜੇ ਝਾਤ ਮਾਰੋ ਤਾਂ ਕਾਫੀ ਸਾਰੀਆਂ ਇਸਤਰੀ ਸਾਹਿੱਤਕਾਰ ਆਸਾਨੀ ਨਾਲ ਦਿਖ ਜਾਂਦੀਆਂ ਹਨ।
  ਇੰਦਰਜੀਤ ਨੰਦਨ ਨੇ ਹਾਲ ਹੀ ਵਿੱਚ ਦੇਸ਼ ਦਾ ਨਾਮੀ ਸੰਸਕ੍ਰਿਤੀ ਪੁਰਸਕਾਰ ਹਾਸਲ ਕਰਕੇ ਪੰਜਾਬੀ ਇਸਤਰੀ ਸਾਹਿੱਤਕਾਰਾਂ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਰਚਨਾ ਅਤੇ ਪ੍ਰਾਪਤੀ ਕਿਸੇ ਪਾਸਿਓਂ ਵੀ ਅੰਮ੍ਰਿਤਾ ਪ੍ਰੀਤਮ ਤੋਂ ਘੱਟ ਨਹੀਂ।
  ਸਿਮਰਤ ਗਗਨ ਨੂੰ ਵੀ ਹੁਣੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਨਵ-ਪ੍ਰਤਿਭਾ ਐਵਾਰਡ ਮਿਲਿਆ ਹੈ। ਇਹ ਦੋਵੇਂ ਹੀ ਲੇਖਕਾਵਾਂ ਕਿਸੇ ਸੰਸਥਾਂ ਜਾਂ ਸਾਹਿੱਤਕਾਰ ਦੀ ਛਤਰ ਛਾਇਆ ਤੋਂ ਬਿਨਾਂ ਸਾਹਿਤ ਸਿਰਜਣਾ ਕਰ ਰਹੀਆਂ ਹਨ।
  ਇਸੇ ਤਰ੍ਹਾਂ ਕੁਲਵਿੰਦਰ ਕੌਰ ਮਿਨਹਾਸ ਦੇ ਨਾਵਲ ਵੀ ਉਸ ਦੀ ਸਾਹਿਤਕ ਕਰਮਸ਼ੀਲਤਾ ਦੀ ਗਵਾਹੀ ਭਰਦੇ ਹਨ। ਸੁਰਿੰਦਰਜੀਤ ਕੌਰ ਦੀ ਗਜ਼ਲ ਵੀ ਘਰੇਲੂ ਅਤੇ ਸਮਾਜਿਕ ਰੁਕਾਵਟਾਂ ਨਾਲ ਜੂਝਦੀ ਹੋਈ ਸਭ ਤੋਂ ਮੁਹਰੇ ਖੜੀ ਹੈ। ਕਾਨ੍ਹਾਂ ਸਿੰਘ, ਹਰਪਿੰਦਰ ਰਾਣਾ, ਸਿਮਰਤ ਸੁਮੈਰਾ, ਨੀਲੂ ਹਰਸ਼, ਅਰਤਿੰਦਰ ਸੰਧੂ... ਸੂਚੀ ਬਹੁਤ ਲੰਬੀ ਹੈ ਪੜਚੋਲ ਤੇ ਸਵੈ-ਪੜਚੋਲ ਨਾਲ ਬਹੁਤ ਕੁਝ ਹੋਰ ਮਿਲੇਗਾ। ਆਪਣੀ ਲਿਖਤ ਦੇ ਪੱਖ ਵਿਚ ਮਜਬੂਤ ਤੱਥ ਲਿਆਉ ਤਾਂ ਹੀ ਲਿਖਤ ਅਸਰ ਛੱਡੇਗੀ। ਇਹ ਵਿਸ਼ਾ ਲੰਬੀ ਚਰਚਾ ਦਾ ਹੈ, ਕਦੇ ਜ਼ਰੂਰ ਕਰਾਂਗੇ।

  ReplyDelete
 2. satikar yog kuldeep ji tuhada article vadhia laga is pakh to tan hor vi vadhia laga ke istrian de kisay maslay nu khud ik istri ne hi chukea hai. varna samaj de alambardar tan eh hak vi app hi sambhi baithay hun.par tuhadi is gal nal main sehmat nahi han ke aurat aj azad hai.meray kheal vich tan eh azadi ovain hi hai jivain har koi bhukha maran lai azad hai.jadon gal karan di space hi nahi hai tan kahdi azadi.te jo hun tak istrian ne vakh-2 khetran vich apni than banai hai eh tan jagruk ho rahi aurat de je tod yatan ne ja samay da gaid hai.sahit sabhawan baray tusi sahi muda uthaea hai.main koi lekhak nahi par ena jaroor kahanga ke thehar chukay panian ton umeed na karo ohna apni honi aap teh kar lai hai.vagday panea de tazgi te suchta hi jiwan da asli adhar hai.datay raho.
  sukhi barnala

  ReplyDelete
 3. istri sahitkara is kr ke nhi agge aa rahian k ohna nu blakmale bahut keeta janda hai..
  mai pbi.uni. ch rehndea eh mehsoos kita hai k kudian nu lgda k ohna de charater te daag lg jawega..
  eh gl ta khud amrita pritam ne v mani hai blwant gargi wale rekha chittar vich...
  hle aurat oni azaad nhi jinni seminaran confransa ch dsi jandi hai.....

  ReplyDelete