ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, August 13, 2009

ਅਖੰਡ ਭਾਰਤ ਦਾ ਖੰਡਿਤ ਸੁਪਨਾ

ਅਖੰਡ ਭਾਰਤ ‘ਚ ਖੰਡਿਤ ਕੌਮੀਅਤਾਂ ਦੇ ਮਸਲੇ 1947 ਤੋਂ ਚਲਦੇ ਆ ਰਹੇ ਹਨ।ਪਿਛਲੇ ਦਿਨੀਂ ਕੌਮੀਅਤਾਂ ਦੇ ਸਵਾਲ ਨੂੰ ਲੈਕੇ ਮੈਂ ਵੀ ਕੁਝ ਦੋ-ਚਾਰ ਹੋਇਆ। ਉਹਨਾਂ ਦਿਨਾਂ ‘ਚ ਹੀ ਦਵਿੰਦਰਪਾਲ ਕੌਮੀਅਤ ਦੀ ਇਤਿਹਾਸਿਕ ਲੜਾਈ ਲੜ ਰਹੇ ਕਸ਼ਮੀਰ ਦੀ ਯਾਤਰਾ ‘ਤੇ ਸੀ। ਕਸ਼ਮੀਰ ਤੋਂ ਮੁੜਦਿਆਂ ਹੀ ਵਿਚਾਰ ਚਰਚਾ ਹੋਈ ਕਿ ਜੋ ਕੁਝ ਜ਼ਮੀਨੀ ਯਥਾਰਥ ਹੈ ਉਸਦਾ ਦੋਸਤਾਂ ਮਿੱਤਰਾਂ ਨਾਲ ਸੰਵਾਦ ਰਚਾਇਆ ਜਾਵੇ।ਸੋ ਦਵਿੰਦਰ ਨੇ ਅਪਣੇ ਛੋਟੇ ਜਿਹੇ ਕਸ਼ਮੀਰੀ ਸਫਰ ‘ਚ ਚੀਜ਼ਾਂ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।
-----ਗੁਲਾਮ ਕਲਮ‘ਆਪ ਬਾਰਤ ਸੇ ਆਏ’
‘ਹਮ ਤੋ ਆਜ਼ਾਦੀ ਕੇ ਲੀਏ ਲੜਤੇ ਹੈ, ਪਾਕਿਸਤਾਨ ਸੇ ਹਮੇਂ ਕਯਾ ਮਤਲਬ’
‘ਯੇ ਅਜ਼ਾਦੀ ਸਿਰਫ ਮੁਸਲਮਾਨ ਕੇ ਲਿਏ ਨਹੀਂ,ਹਰ ਕਸ਼ਮੀਰੀ ਕੇ ਲਿਏ ਹੋਗੀ, ਪੰਡਿਤ ਭੀ ਬਰਾਬਰ ਕੇ ਹਿੱਸੇਦਾਰ ਹੈਂ’

ਇਹ ਕੁਝ ਕੁ ਫਿਕਰੇ ਨੇ ਜਿਹੜੇ ਆਮ ਕਸ਼ਮੀਰੀ ਦੇ ਮੂੰਹੋਂ ਸੁਣਨ ਨੂੰ ਮਿਲਦੇ ਨੇ। ਵੱਡੇ ਆਗੂਆਂ, ਕਸ਼ਮੀਰ ਦੇ ਇਤਿਹਾਸ ਜਾਂ ਮੌਜੂਦਾ ਹੁਕਮਰਾਨਾਂ ਦੇ ਨਾਂ ਲੈਣ ਦੀ ਲੋੜ ਮਹਿਸੂਸ ਨਹੀਂ ਕਰਦਾ ਕਿਉਂਕਿ ਰੋਜ਼ ਅਖ਼ਬਾਰਾਂ ‘ਚ ਇਹ ਸਭ ਕੁਝ ਪੜਦੇ ਓਂ ਤੁਸੀ। ਪਰ ‘ਦੂਧ ਮਾਂਗੋਗੇ ਖੀਰ ਦੇਂਗੇ, ਕਸ਼ਮੀਰ ਮਾਂਗੋਗੇ ਚੀਰ ਦੇਂਗੇ’ ਵਾਲਾ ਬਾਲੀਵੁੱਡ, ਕਸ਼ਮੀਰ ਭਾਰਤ ਕਾ ਅਭਿੰਨ ਅੰਗ ਹੈ ਵਾਲਾ ਦਿੱਲੀ ਦਾ ਨਿਊਜ਼ ਐਂਕਰ ਤੇ ਸਿਆਸਤਦਾਨ ਕਦੇ ਆਮ ਕਸ਼ਮੀਰੀ ਦੀ ਗੱਲ ਨਹੀਂ ਕਰਦਾ। ਕਸ਼ਮੀਰ ਦੇ ਚੱਕਰ ‘ਚ ਕਨਫਿਊਜ਼ ਰਹਿਣ ਵਾਲਾ ਆਮ ਭਾਰਤੀ ਕਦੇ ਇਹ ਨਹੀਂ ਜਾਣ ਸਕਦਾ ਕਿ ਰੋਜ਼ਾਨਾ ਨੌਕਰੀ ਜਾਂ ਦਿਹਾੜੀ ਕਰਨ ਵਾਲਾ, ਕਸ਼ਮੀਰੀ ਮਜ਼ਦੂਰ ਜਾਂ ਗੁਲਮਰਗ, ਅਨੰਤਨਾਗ, ਪਹਿਲਗਾਮ ਦੇ ਪਹਾੜੀ ਜਾਂ ਕਸ਼ਮੀਰ ਵਾਦੀ ਦੇ ਨੀਮ ਪਹਾੜੀ ਇਲਾਕਿਆਂ ‘ਚ ਸਾਡੇ ਕਿਸਾਨਾਂ ਵਾਂਗ ਹੀ ਖੇਤੀ ਕਰਨ ਵਾਲਾ ਆਮ ਕਸ਼ਮੀਰੀ ਕੀ ਕਹਿੰਦਾ ਹੈ। ਉੱਤੇ ਲਿਖੇ ਫਿਕਰੇ ਕੁਝ ਕੁ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਨੇ। ਹਾਲਾਂਕਿ ਲੰਮੇ ਵਿਸਥਾਰ ‘ਚ ਤੇ ਸਿਆਸੀ ਤਕਨੀਕਾਂ ਰੱਖ ਕੇ ਇਸ ਸਮੱਸਿਆ ‘ਤੇ ਵਿਚਾਰ ਦੀ ਜ਼ਰੂਰਤ ਹੈ, ਪਰ ਅਸਲ ਸੱਚਾਈ ਤੋਂ ਮੁੰਹ ਨਹੀਂ ਮੋੜਿਆ ਜਾ ਸਕਦਾ ਕਿ ਚਾਹੇ ਬਾਹਰੀ ਤਾਕਤਾਂ ਦੀ ਮਦਦ ਨਾਲ ਜਾਂ ਕਿਸੇ ਵੇਲੇ ਆਪਣੇ ਹੀ ਆਗੂਆਂ ਦਾ ਸਮਝਾਇਆ ਆਮ ਕਸ਼ਮੀਰੀ ਹੁਣ ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਕ ਆਪਣੇ ਆਜ਼ਾਦ ਖਿੱਤੇ ਦੀ ਮੰਗ ਕਰ ਰਿਹਾ ਹੈ। ਇਸ ਮੰਗ ਦਾ ਜਵਾਬ ਭਾਰਤ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਸ਼ਹਿਰ, ਕਸਬੇ ਪਿੰਡ ‘ਚ ਜਾਓ ਮੋੜਾਂ ‘ਤੇ ਨੌਜੁਆਨ ਜਾਂ ਸੱਥਾਂ ਖੁੰਢਾਂ ‘ਤੇ ਬੁੜੇ ਬਜ਼ੁਰਗ ਨਹੀਂ ਨਜ਼ਰ ਆਉਂਦੇ। ਦਿੱਸਦਾ ਹੈ ਸਿਰਫ ਬੀਐੱਸਐੱਫ ਵਾਲਾ, ਸੀਆਰਪੀ ਵਾਲਾ ਜਾਂ ਆਰਮੀ ਵਾਲਾ।


ਜੇ ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਸੂਬਾਈ ਰਾਜਧਾਨੀ ਸ੍ਰੀਨਗਰ ਨੂੰ ਜਾਂਦਾ ਨੈਸ਼ਨਲ ਹਾਈਵੇ ਕਿੱਲੋਮੀਟਰਾਂ ਤੱਕ ਟੁੱਟਾ ਤੇ ਅਮਰਨਾਥ ਯਾਤਰਾ ਲਈ ਪਹਿਲਗਾਮ ਦਾ ਰਾਹ ਦੋ ਸੜਕਾਂ ਵਾਲਾ ਮੱਖਣੀ ਵਰਗਾ ਹਾਈਵੇਅ ਕਿਉਂ ਹੈ। ਜੇ ਅਮਰਨਾਥ ਸ਼ਰਾਈਨ ਬੋਰਡ ਨੇ ਜ਼ਮੀਨ ਦੇਣੀ ਸੀ ਤਾਂ ਆਮ ਕਸ਼ਮੀਰੀਆਂ ਨੂੰ ਕੰਮ ਧੰਦੇ ਜੋਗਾ ਕਰਨ ਦੀ ਥਾਂ ਬਾਹਰਲਿਆਂ ਨੂੰ ਦੇ ਕੇ ਰੌਲਾ ਖੜਾ ਕਰਕੇ ਆਮ ਕਸ਼ਮੀਰੀਆਂ ਦੀਆਂ ਜਾਨਾਂ ਕਿਉਂ ਲਈਆਂ, ਨਾਲ ਹੀ ਸਾਰੇ ਕਸ਼ਮੀਰ ਵਾਦੀ ਦਾ ਕਾਰੋਬਾਰ ਲੰਮੇ ਸਮੇਂ ਲਈ ਬੰਦ ਕੀਤਾ। ਇਹ ਸਵਾਲ ਮੇਰੇ ਨਹੀਂ ਕਸ਼ਮੀਰੀ ਨੌਜੁਆਨਾਂ ਦੇ ਨੇ ਜਿਹੜੇ ਅੱਜ ਗਲੀਆਂ ਮੋੜਾਂ ‘ਤੇ ਖੜੇ ਫੌਜ ਨੂੰ ਇੱਟਾਂ ਰੋੜੇ ਮਾਰਦੇ ਨੇ ਚਾਹੇ ਜੁਆਬ ‘ਚ ਗੋਲੀਆਂ ਖਾਣੀਆਂ ਪੈ ਜਾਣ। ਆਪ ਕਹਿੰਦੇ ਨੇ ‘ਹਮਾਰੇ ਪਾਸ ਤੋ ਸਿਰਫ ਪੱਥਰ ਔਰ ਲਾਠੀ ਹੋਤੀ, ਉਨਕੇ ਪਾਸ ਬੰਦੂਕ ਹੈ, ਤੋਪੇਂ ਹੈਂ, ਪਰ ਹਮ ਆਜ਼ਾਦੀ ਕੇ ਲਿਏ ਲੜਤੇ ਹੈਂ’।

ਪੰਜਾਬ ‘ਚ ਚੱਲੀ ਖਾਲਿਸਤਾਨ ਪੱਖੀ ਲਹਿਰ ‘ਚ ਇੱਕ ਵੇਲੇ ਪੁਲਸੀਆ ਤਸ਼ੱਦਦ ਤੇ ਲੋਕਾਂ ਵੱਲੋਂ ਮੁੰਡਿਆਂ ਦੀ ਮਦਦ ਦੀਆਂ ਜਾਣਕਾਰੀਆਂ ਸਭ ਨੂੰ ਨੇ, ਅੱਜ ਇਹੋ ਦੌਰ ਕਸ਼ਮੀਰ ‘ਚ ਜਾਰੀ ਹੈ। ਨੌਜੁਆਨ ਐੱਲਓਸੀ ਟੱਪ ਜਾਣ ਦਾ ਫੈਸਲਾ ਲੈਂਦੇ ਬਹੁਤਾ ਨਹੀਂ ਸੋਚਦੇ, ਵਾਪਸ ਆਉਣ ਤਾਂ ਮਜਬੂਰੀ ‘ਚ ਜਾਂ ਮਰਜ਼ੀ ਨਾਲ ਰਾਸ਼ਨ, ਕੱਪੜਿਆਂ ਦੀ ਮਦਦ ਆਮ ਕਸ਼ਮੀਰੀ ਕਰ ਦਿੰਦੇ ਨੇ ਪਰ ਤਲਾਸ਼ੀਆਂ ਲੈਣ ਆਈ ਫੋਰਸ ਸਾਰੇ ਪਿੰਡ ਨੂੰ ਸੱਥ ‘ਚ ‘ਕੱਠਾ ਕਰ ਬੇਇੱਜ਼ਤ ਕਰਦੀ ਹੈ, ਬੰਦਿਆਂ ਦੇ ਸਿਰਾਂ ‘ਤੇ ਬੂਟ ਰੱਖ ਗਾਲ ਕੱਢੀ ਜਾਣੀ ਤੇ ਕੁੜੀਆਂ, ਔਰਤਾਂ ਦਾ ਬਲਾਤਕਾਰ ਹੋਣਾ ਆਮ ਖ਼ਬਰ ਦਾ ਹਿੱਸਾ ਹੈ। ਭਾਰਤ ਦਾ ‘ਅਟੁੱਟ ਹਿੱਸਾ’ ਕਸ਼ਮੀਰ ਗੋਲੀ ਤੇ ਬੰਦੂਕ ਨਾਲ ਕਾਬੂ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਪਹਿਲੋਂ ਗਲਤ ਫੈਸਲੇ ਲਏ, ਜ਼ੋਰ ਪਾ ਕੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਤਾਂ ਕਿ ਮੁੱਦੇ ਦਾ ਕੌਮਾਂਤਰੀ ਕਰਨ ਹੋਵੇ, ਹੁਣ ਕਸ਼ਮੀਰੀ ਸਾਰੀ ਦੁਨੀਆ ਤੋਂ ਮਦਦ ਮੰਗਦੇ ਨੇ ਤਾਂ ਅੰਦਰੂਨੀ ਮੁੱਦਾ ਕਹਿ ਕੇ ਝਾੜ ਦਈ ਦੇ ਨੇ। ਆਂਕੜੇ ਵਾਚੋ ਤਾਂ ਸਵਾ ਲੱਖ ਤੋਂ ਕਸ਼ਮੀਰੀ ਮੌਤਾਂ ‘ਚੋਂ ਗ਼ੈਰ ਮੁਸਲਿਮ ਸਿਰਫ 329 ਨੇ ਇਹਨਾਂ ‘ਚੋਂ ਵੀ 34 ਓਹ ਸਿੱਖ ਜਿਹੜੇ ਚੱਟੀ ਸਿੰਗਪੋਰਾ ‘ਚ ਮਾਰੇ ਗਏ ਸਨ, ਬਾਅਦ ‘ਚ 5 ਸਬਜ਼ੀ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ, ਸਰਕਾਰੀ ਜਾਂਚ ਦਾ ਨਤੀਜਾ ਨਿਕਲਿਆ ਕਿ ਦੋਵੇਂ ਕਾਰਵਾਈਆਂ ਸੁਰੱਖਿਆ ਦਸਤਿਆਂ ਦੀ ਮਿਹਰਬਾਨੀ ਨੇ।ਅੱਜ ਕਸ਼ਮੀਰੀ ਨੌਜੁਆਨ ਏਨਾ ਤਾਂ ਸਮਝ ਚੁੱਕਾ ਹੈ ਕਿ ਗੋਲੀ ਬੰਦੂਕ ਦਾ ਰਾਹ ਮੌਤ ਲੈ ਕੇ ਆਵੇਗਾ, ਸੋ ਵਿਰੋਧ ਦਾ ਢੰਗ ਬਦਲ ਕੇ ਇਕੱਠੇ ਹੋ ਕੇ ਸੜਕਾਂ ‘ਤੇ ਉਤਰਿਆ ਜਾ ਰਿਹਾ ਹੈ, ਨਤੀਜਾ ਅਮਰਨਾਥ ਸ਼੍ਰਾਈਨ ਬੋਰਡ ਵਾਲੀ ਜ਼ਮੀਨ ਦੇ ਫੈਸਲੇ ਨੂੰ ਬਦਲੇ ਜਾਣ ਦੇ ਰੂਪ ‘ਚ ਆਇਆ। ਅੱਜ ਪੜੇ ਲਿਖੇ ਕਾਲਜੀਏਟ ਕਸ਼ਮੀਰੀ ਨੌਜੁਆਨ ਚੁਣੌਤੀ ਨਾਲ ਕਹਿੰਦੇ ਨੇ, ‘ਬਸ ਥੋੜੇ ਦਿਨ ਔਰ ਫਿਰ ਆਪਕੋ ਵੀਜ਼ਾ ਲੇ ਕੇ ਕਸ਼ਮੀਰ ਆਨਾ ਪੜੇਗਾ, ਇਸ ਚੁਣੋਤੀ ‘ਚ ਗੁੱਸਾ ਨਹੀਂ ਹੁੰਦਾ, ਸਵੈ ਭਰੋਸਾ ਹੁੰਦਾ ਹੈ, ਇਹੋ ਸਵੈ ਭਰੋਸਾ ਓਸ ਨੌਜੁਆਨ ‘ਚ ਵੀ ਸੀ ਜਿਹਨੇ ਸਾਡੀ ਡੱਲ ਝੀਲ ‘ਚ ਖੁੱਲੇ ਬਜ਼ਾਰ ਸਬੰਧੀ ਟਿੱਪਣੀ ਦਾ ਜੁਆਬ ਦਿੱਤਾ ਸੀ। ਮੇਰੇ ਸਾਥੀ ਨੇ ਬੜੇ ਖੁਸ਼ ਹੋ ਕੇ ਆਖਿਆ ‘ਕਮਾਲ ਹੈ ਯਾਰ, ਐਵਰੀ ਥਿੰਗ ਇਜ਼ ਅਵੇਲੇਬਲ ਇਨ ਦਾ ਲੇਕ’ ਤੇ ਸਾਡੇ ਸ਼ਿਕਾਰੇ ਦੇ ਰਾਹ ‘ਚ ਥੋੜੀ ਦੂਰ ਆਪਣੀ ਕਿਸ਼ਤੀ ‘ਚ ਮੱਛੀਆਂ ਫੜਣ ਬੈਠਾ ਸਥਾਨਕ ਨੌਜੁਆਨ ਪੂਰੇ ਉਤਸ਼ਾਹ ਨਾਲ ਬੋਲਿਆ “ਯੈੱਸ ਐਵਰੀਥਿੰਗ ਇਜ਼ ਅਵੇਲੇਬਲ ਹੇਅਰ, ਐਵਰੀਥਿੰਗ ਐਕਸੈਪਟ ਏ ਗਨ” ਇਸ ਇੱਕ ਲਾਈਨ ‘ਚ ਲਈ ਭਾਵ ਲੁਕੇ ਹੋਏ ਨੇ। ਭਾਸ਼ਾ ਜਾਂ ਭਾਸ਼ਣ ਮਾਹਰ ਵਰਗਾ ਨਹੀਂ ਲੱਗਣਾ ਚਾਹੁੰਦਾ ਪਰ ਓਸੇ ਵੇਲੇ ਮਹਿਸੂਸ ਇਹ ਹੋਇਆ ਕਿ ਲਗਾਤਾਰ ਸਿਰਫ ਅੱਤਵਾਦੀ ਦਾ ਫੱਟਾ ਲੱਗਣ ਤੋਂ ਤੰਗ ਨੌਜੁਆਨ ਪੀੜ੍ਹੀ ਜਿੱਥੇ ਆਪਣੀ ਛਵੀ ਖਾਤਰ ਡਿਫੈਂਸਿਵ ਹੋ ਕੇ ਹਰ ਆਮ ਖ਼ਾਸ ਟਿੱਪਣੀ ਦੇ ਜੁਆਬ ‘ਚ ਵੀ ਇਹੋ ਜਿਹਾ ਜੁਆਬ ਦੇਂਦੀ ਹੈ ਓਥੇ ਜਦੋਂ ਮੈ ਓਹਦੇ ਜੁਆਬ ‘ਚ ਉੱਚੀ ਦੇਣੇ “ਗੁੱਡ ਵੱਨ” ਬੋਲਿਆ ਤਾਂ ਵਧੀਆ ਕਲਾਕਾਰ ਵਾਂਗ ਸਿਰ ਝੁਕਾ ਕੇ ਓਸ ਨੌਜੁਆਨ ਦਾ ਇਸ ਸਿਫਤ ਨੂੰ ਕਬੂਲ ਕਰਨਾ ਓਹਦੇ ਖ਼ੁਦ ‘ਚ ਭਰੋਸੇ ਨੂੰ ਵੀ ਵਖਾ ਗਿਆ।‘ਗਰੇਟਰ ਕਸ਼ਮੀਰ’ ਵਰਗੇ ਅਖਬਾਰ ਜਿਹੜੇ ਪੰਜਾਬ ‘ਚੋਂ ਵੀ ਭੁਲਾਏ ਜਾ ਚੁੱਕੇ ਸਿਮਰਨਜੀਤ ਸਿੰਘ ਮਾਨ ਵਰਗਿਆਂ ਨੂੰ ਕਸ਼ਮੀਰ ਦਾ ਹਮਦਰਦ ਆਖਦੇ ਨੇ; ਓਹ ਲਗਾਤਾਰ ਅਵਾਜ਼ ਉਠਾਉਂਦੇ ਨੇ ਕਿ ਕਸ਼ਮੀਰੀ ਜਿਊਣਾ ਚਾਹੁੰਦੇ ਨੇ, ਇਨਸਾਨਾਂ ਵਾਂਗ। ਹਾਲਾਂਕਿ ਆਪਣੇ ਨਾਂ ਮੁਤਾਬਕ ਇਹ ਅਖਬਾਰ ਕਸ਼ਮੀਰੀਆਂ ਦੀ………….ਜਿੰਨੀ ਹੋ ਸਕੇ ਆਜ਼ਾਦੀ ਦੀ ਗੱਲ ਕਰਦਾ ਹੈ ਪਰ ਫੇਰ ਵੀ ਇਸ ਅਖ਼ਬਾਰ ‘ਚ ਲੁਕੀ ਛਿਪੀ ਜਾਂ ਖੁੱਲ ਕੇ, ਕਦੇ ਵੀ ‘ਜਿਹਾਦ’ ਵਰਗੀ ਗੱਲ ਨਹੀਂ ਕੀਤੀ ਜਾਂਦੀ। ਹਾਲਾਂਕਿ ਦਿੱਲੀ ਦੀ ਡੈਸਕ ਪੱਤਰਕਾਰੀ ਤੇ ‘ਏ.ਸੀ’ ਡਿਪਲੋਮੈਸੀ ਜਿੰਨਾ ਮਰਜ਼ੀ ਕਸ਼ਮੀਰੀਆਂ ਨੂੰ ਲਾਦੇਨ ਨਾਲ ਜੋੜੀ ਜਾਵੇ।ਇਨਸਾਨੀਅਤ ਦੀ ਗੱਲ ਜ਼ਰੂਰ ਹੁੰਦੀ ਹੈ, ਨੇਤਾਵਾਂ ‘ਤੇ ਸੁਆਲ ਜ਼ਰੂਰ ਚੁੱਕੇ ਜਾਂਦੇ ਨੇ, ਪਤੱਰਕਾਰਤਾ ਜਿਹੜੀ ਹੁੰਦੀ ਹੈ ਓਹ ਲਗਭਗ ਨਿਰਪੱਖ ਹੁੰਦੀ ਹੈ। ਸ਼ਾਇਦ ਏਸ ਲਈ ਕਿ ਕਸ਼ਮੀਰ ‘ਚ ਹਾਲੇ ਕਲਮ ਦੀ ਲੜਾਈ ਸਿਰਫ ਗੋਲੀ ਨਾਲ ਹੀ ਵੱਡੀ ਹੈ। ਪੂੰਜੀ ਨਾਲ ਲੜਾਈ ਜਾਂ ਪੂੰਜੀ ਕੋਲੋਂ ਹਾਰ ਨਹੀਂ ਹੋਈ ਜਿਹੜੀ ਮੁਲਕ ਦੇ ਸਭ ਤੋਂ ਅਮੀਰ ਤੇ ਕਥਿਤ ਤਰੱਕੀਸ਼ੁਦਾ ਸੂਬਿਆਂ ‘ਚ, ਜਿਹਨਾਂ ‘ਚ ਆਪਾਂ ਮੁਹਰੀ ਹਾਂ ਓਥੇ ਕਦੋਂ ਦੀ ਹੋ ਚੁੱਕੀ ਹੈ।


ਇਹੋ ਜੀ ਗੱਲ ਦਾ ਕਦੇ ਅੰਤ ਤਾਂ ਹੁੰਦਾ ਨੀ ਪਰ ਜਦੋਂ ਸ਼ੌਪੀਆਂ, ਅਨੰਤਨਾਗ, ਗੁਲਮਰਗ, ਸ਼੍ਰੀਨਗਰ ‘ਚ ਬਾਰ-ਬਾਰ ਨੌਜੁਆਨਾਂ ਤੋਂ ਤੇ ਕਿਤੇ ਕਿਤੇ ਬਜ਼ੁਰਗਾਂ ਕੋਲੋਂ ਜਿਹਨਾਂ ‘ਚ ਕੁਝ ਮੀਡੀਆ ਵਾਲੇ ਵੀ ਸਨ ਇੱਕੋ ਜੁਆਬ ਮਿਲਿਆ ਤਾਂ ਅੰਤ ਦਾ ਕੁਝ ਕਿਆਸ ਜ਼ਰੂਰ ਹੁੰਦਾ ਹੈ। ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’…………… ਮੈਂ ਕੌਮਿਆਂ ਵਾਲੇ ਸ਼ਬਦਾਂ ਨਾਲ ਵੱਡੀ ਜਿਹੀ “ਜੇ” ਲਾ ਕੇ ਫੇਰ ਕਹਿ ਰਿਹਾਂ ਕਿ ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’ ਜੇ ਕਦੇ ਮਿਲੀ ਤਾਂ ‘ਕੱਲੇ ਭਾਰਤ ਪਾਕਿਸਤਾਨ ਨਹੀਂ ਸਗੋਂ ਅਫਗਾਨਿਸਤਾਨ, ਚੀਨ, ਰੂਸ ਤੇ ਤਜਾਕਿਸਤਾਨ, ਕਜ਼ਾਖਿਸਤਾਨ ਰੂਸ ਤੱਕ ਇਹਦਾ ਹਾਲ ਬਘਿਆੜਾਂ ਵਿਚਾਲੇ ਫਸੇ ਖਰਗੋਸ਼ ਵਰਗਾ ਹੋਣਾ ਹੈ। ਇਸ ਸਿਆਸਤ ਦੀ ਸਮਝ ਕਸ਼ਮੀਰੀਆਂ ਨੂੰ ਸ਼ਾਇਦ ਭਾਰਤੀਆਂ ਤੋਂ ਵੱਧ ਹੈ ਸੋ ਓਹ ਇੱਕ ਜੁਆਬ ਸੀ ‘ਲਿਮਿਟਿਡ ਅਟੋਨੋਮੀ’ ਸੁਰੱਖਿਆ ਤੇ ਫੌਜ ਨਾਲ ਵਿਦੇਸ਼ ਨੀਤੀ ਭਾਰਤ-ਪਾਕਿ ਹੱਥ ਤੇ ਕਮਾਓ-ਖਾਓ-ਹੰਢਾਓ ਆਪਣੇ ਕਸ਼ਮੀਰ ਦਾ ਖ਼ਾਲਸ ਆਪਣਾ। ਪਰ ਇਹ ਵੀ ਹਾਲੇ ਸਿਰਫ ਇੱਕ ਬਹੁਤ ਵੱਡੇ ਤੇ ਖੁਸ਼ਨੁਮਾ ਸੁਪਨੇ ਵਰਗਾ ਲਗਦਾ ਹੈ। ਜ਼ਮੀਨੀ ਸੱਚਾਈ ਇਹ ਹੈ ਕਿ ਏਦਾਂ ਦੇ ਸਮਝੌਤੇ ਬਾਰੇ ਸੋਚਦਿਆਂ ਹੀ ਸਰਕਾਰਾਂ ਦੇ ਹੱਥ ਪੈਰ ਫੁੱਲਦੇ ਨੇ ਕਿਉਂਕਿ ਦੋਹਾਂ ਮੁਲਕਾਂ ‘ਚ ਫੇਰ ਲਗਭਗ ਹਰ ਸੂਬੇ ਨੇ ਇਹੋ ਕੁਝ ਮੰਗਣਾ ਏ। ਹਾਲ ਦੀ ਘੜੀ ਜਦ ਤਕ ਕੁਝ ਤਗੜਾ ਤੇ ਕ੍ਰਾਂਤੀਕਾਰੀ ਫੇਰਬਦਲ ਨਹੀਂ ਹੁੰਦਾ ਓਦੋਂ ਤੱਕ ਕਸ਼ਮੀਰੀਆਂ ਦੇ ਸਿਰ ‘ਤੇ ਸਿਰਫ ਸੰਗੀਨਾਂ ਦੀ ਛਾਂ ਹੀ ਨਜ਼ਰ ਆਉਂਦੀ ਐ।


ਦਵਿੰਦਰਪਾਲ

4 comments:

 1. 15 ਅਗਸਤ ਦੇ ਮੋਕੇ ਅਖੰਡ ਭਾਰਤ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਰੱਖਣਾ ਵਧੀਆਂ ਲੱਗਾ। ਜੋ ਤੁਸੀ ਉਥੇ ਜਾ ਕੇ ਦੇਖਿਆ ਜਾ ਜਾਣਿਆਂ ਉਹ ਕਦੀ ਕਦਾਈ ਇਥੇ ਸੁਣਨ ਪੜ੍ਹਨ ਨੂੰ ਮਿਲਦਾ । ਪਤਾ ਨਹੀਂ ਕਿਉ ਇਸ ਸਭ ਲਈ ਜ਼ਿਮੇਵਾਰ ਸਟੇਟ ਤੇ ਸਰਕਾਰਾਂ ਨਾਲੋਂ ਮੀਡੀਏ ਤੇ ਬਹੁਤਾ ਗੁਸਾ ਚੜਦਾ । ਸ਼ੋਪੀਆ ਮਸਲੇ ਤੇ ਆਪਣੇ ਹਿੰਦੀ ਚੈਨਲਾਂ ਦੀ ਕਵਰੇਜ ਵੀ ਵੇਖਣ ਵਾਲੀ ਹੀ ਸੀ। ਕੀ ਦਾ ਕੀ ਬਣਾ ਦੇਦੇ ਆਂ…. ਬਾਕੀ ਵਿਸਥਾਰ ਸਹਿਤ ਕੰਮੈਟ ਬਾਅਦ ‘ਚ, ਇੱਕ ਘਟਨਾਂ ਵੀ ਸਾਂਝੀ ਕਰਨੀ ਆਂ……

  ReplyDelete
 2. mere lai te eh ik navi stroy hai jo sab to alag hai. ik esa sach jo ashi kale jooth te piche chipya hoiya hai. pad ke bahot vadiya lagiya hia. kashmir de asli tasvir. asli sach jo sadi nazari to oley hai. jad tak eh sari tazvir aam janta de samane nahi ayge tad tak kashmir ch te na sahnti aay gi nahi hi oh dilo bahart da hisa bane ga ya ek achha te sach padosi. keep it up davinder i realy like ur note on kashmir

  ReplyDelete
 3. kashmir muday de sachai ki hai labhna aukhi gal nahi hai.ghaat sirf is gal di hai ke sachai nu main streem media mukhatib hi nahi hona chahunda.ajehay vich eh laikh khas mahatav rakhda hai.kashmiri lokan dean bhavnawan de madeam nal sahi tasvir pesh karn vich lekh safal reha hai. merian shub ichawan tuhaday naal hun
  sukhi barnala

  ReplyDelete
 4. davinderpal g mainu thuhada laikh par k bahut kuj janan nu milea i like u'r way of describing the probloms faced by the people of j&k

  ReplyDelete