ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, December 31, 2009

ਗੁਲਾਮ ਕਲਮ : 31 ਦਸੰਬਰ ਤੋਂ 31 ਦਸੰਬਰ ਤੱਕ ਦਾ ਅਸਫਰ


364 ਦਿਨਾਂ ਤੋਂ ਬਾਅਦ 365ਵੇਂ ਦਿਨ ਗੁਲਾਮ ਕਲਮ ਬਾਰੇ ਲਿਖਣ ਨੂੰ ਜੀਅ ਕੀਤਾ।ਇਸ ਕਰਕੇ ਨਹੀਂ,ਕਿ ਵਰ੍ਹੇਗੰਢ ਮਨਾਉਣ ਦਾ ਸ਼ੌਕ ਚੜ੍ਹ ਆਇਆ।ਕਿਉਂਕਿ ਮੈਨੂੰ ਨਹੀਂ ਲਗਦਾ ਕਿ ਸਿਰਜਣਾ ਤੇ ਵਰ੍ਹਿਆਂ ਜਾਂ ਵਰ੍ਹੇਗੰਢਾਂ ਦਾ ਆਪਸ 'ਚ ਕੋਈ ਰਿਸ਼ਤਾ ਹੁੰਦੈ।ਵਰ੍ਹੇਗੰਢਾਂ ਸਰਕਾਰੀ ਤੇ ਰਸਮੀ ਫੰਕਸ਼ਨਾਂ ਦੀ ਤਰ੍ਹਾਂ ਵਰ੍ਹੇ ਗਿਣਨ ਲਈ ਮਨਾਈਆਂ ਜਾਂਦੀਆਂ ਨੇ।ਇਹਨਾਂ 364 ਦਿਨਾਂ ਚੋਂ ਕੁਝ ਦਿਨ ਹੀ ਮੈਂ,ਹਰਪ੍ਰੀਤ ਰਠੌੜ ਤੇ ਜਸਦੀਪ ਜੋਗਵਾਲੇ ਨੇ ਗੁਲਾਮ ਕਲਮ ਨੂੰ ਸਮਰਪਿਤ ਕੀਤੇ ਹੋਣਗੇ।ਪੂਰਾ ਪ੍ਰੋਗਰਾਮ ਕੋਈ ਵੀ ਤੇ ਕਦੇ ਵੀ ਲਾਗੂ ਨਹੀਂ ਹੁੰਦਾ,ਇਸ ਲਈ ਬਹੁਤੀਆਂ ਯੋਜਨਾਵਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ।ਵੈਸੇ ਵੀ ਸਾਡੇ ਵਰਗੇ ਅਵੇਸਲੇ ਤੇ ਸੁਸਤ ਮਾਲ ਤੋਂ ਅਜਿਹੀ ਉਮੀਦ ਕੀਤੀ ਹੀ ਜਾ ਸਕਦੀ ਹੈ।

31 ਦਸੰਬਰ 2008 ਦੀ ਉਹ ਰਾਤ ਯਾਦ ਹੈ ਕਿ ਜਦੋਂ ਜਗਦੀਪ(ਲਫਜ਼ਾਂ ਦੇ ਪੁਲ) ਵਾਲੇ ਨੇ ਤਕਨੀਕੀ 'ਤੇ ਅਮਲੀ ਤੌਰ 'ਤੇ "ਗੁਲਾਮ ਕਲਮ" ਦੀ ਸ਼ੁਰੂਆਤ ਕਰਵਾਈ ਸੀ।ਜਿਸਨੂੰ ਅਮਲ 'ਚ ਲਿਆਉਣ ਦੀ ਯੋਜਨਾ ਮੈਂ ਤੇ ਹਰਪ੍ਰੀਤ ਰਠੌੜ ਪਹਿਲਾਂ ਤਹਿ ਕਰ ਚੁੱਕੇ ਸੀ।ਉਸ ਠੰਢੀ ਰਾਤ 'ਚ ਦੇਰ ਰਾਤ ਕੰਮ ਕਰਨ ਕਰਕੇ ਫੌਜੀਆਂ ਵਾਂਗੂੰ ਰੰਮ ਦੇ ਚਾਹੇ ਦੋ ਦੋ ਪੈੱਗ ਹੀ ਲਾਏ ਗਏ,ਪਰ ਗੋਬਿੰਦਪੁਰੀ ਦੀਆਂ ਗਲੀਆਂ ਅੰਦਰ ਸੂਟਾ ਠੰਡ 'ਚ ਲੱਗੀ ਗਰੀਬ ਦੀ ਧੂਣੀ ਵਾਂਗੂੰ ਵਾਰ ਵਾਰ ਸੁਲਗਦਾ ਰਿਹਾ।ਰਾਤ 2 ਵਜੇ ਦੇ ਕਰੀਬ ਗੁਲਾਮ ਕਲਮ ਦਾ ਤੰਦ ਤਾਣਾ ਤਿਆਰ ਹੋ ਗਿਆ।ਉਸਤੋਂ ਬਾਅਦ ਰਚਨਾਵਾਂ ਛਪਣ ਤੇ ਥੋੜ੍ਹਾ ਬਹੁਤਾ ਪੜ੍ਹਨ ਲਿਖਣ ਦਾ ਸਿਲਸਿਲਾ ਚਲਦਾ ਰਿਹਾ।

ਕੁਝ ਟੀਚੇ ਜੋ ਬਲੌਗ ਸ਼ੁਰੂ ਕਰਨ ਵਾਲੇ ਸੋਚੇ ਸਨ,ਉਹਨਾਂ 'ਚ ਮੁੱਖ ਨੁਕਤਾ ਇਹ ਸੀ ਕਿ ਬਲੌਗ ਦੀ ਵਿਧਾ ਜਨਤਕ ਹੋਵੇ।ਵੈਸੇ ਬਲ਼ੌਗ ਆਪਣੀ ਨਿੱਜੀ ਰਾਇ ਜਾਂ ਤਜ਼ਰਬਿਆਂ ਨੂੰ ਲੋਕਾਂ ਨਾਲ ਸਾਂਝੇ ਕਰਨ ਦਾ ਮਧਿਅਮ ਹੈ।ਪਰ ਹਿੰਦੀ ਤੇ ਅੰਗਰੇਜ਼ੀ 'ਚ ਕੁਝ ਬਲੌਗ ਅਜਿਹੇ ਸਨ ਤੇ ਹਨ,ਜਿਨ੍ਹਾਂ ਨੇ ਬਲੌਗ ਨੂੰ ਨਵੀਂ ਵਿਧਾ ਦਿੱਤੀ।ਬਲੌਗ ਨਿੱਜੀ ਮੁਫਾਦਾਂ ਦੀ ਥਾਂ ਸਮਾਜ ਵਿਗਿਆਨ,ਰਾਜਨੀਤੀ ਤੇ ਇਤਿਹਾਸ ਵਰਗੇ ਗੰਭੀਰ ਵਿਸ਼ਿਆਂ ਲਈ ਬਹਿਸ ਮੁਹਾਬਸੇ ਦਾ ਪਲੇਟਫਾਰਮ ਬਣ ਗਿਆ।ਨਵੀਂ ਪੀੜੀ ਸਮਾਜ ਨੂੰ ਰੂਬਰੂ ਹੋਕੇ ਤੇ ਸੰਵਾਦ ਰਚਾਉਣ ਲੱਗੀ।ਪੁਰਾਣੇ ਸਹਿਤਕ ਥੰਮਾਂ ਨੇ ਤਿੱਖੀ ਅਲੋਚਨਾ ਦੇ ਬਾਵਜੂਦ ਬਲੌਗਿੰਗ ਨੂੰ ਗੰਭੀਰਤਾ ਨਾਲ ਲੈਣਾ ਸ਼ੂਰੂ ਕਰ ਦਿੱਤਾ।

ਰਾਜਨੀਤਿਕ ਤੇ ਸਾਹਿਤਕ ਹਲਕਿਆਂ 'ਚ ਬਲੌਗਿੰਗ ਨੇ ਤਰਥੱਲੀ ਮਚਾਕੇ ਰੱਖ ਦਿੱਤੀ।ਇਸੇ ਸਾਲ ਇਟਲੀ ਦੀ ਤਾਨਸ਼ਾਹ ਸਰਕਾਰ ਨੇ ਬਲੌਗਿੰਗ ਬੈਨ ਕਰ ਦਿੱਤੀ ਸੀ।ਭਾਰਤ ਦੀ ਸੁਪਰੀਮ ਕੋਰਟ 'ਚ ਬਲੋਗਿੰਗ ਦੇ ਚਰਚੇ ਹੁੰਦੇ ਰਹੇ।ਹਿੰਦੀ ਦੇ ਸਾਹਿਤਕ ਹਲਕਿਆਂ ਨੇ ਬਲੌਗਿੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂ.ਪੀ ਦੀ ਮੰਨੀ ਪ੍ਰਮੰਨੀ ਇਲਾਹਾਬਾਦ ਯੂਨੀਵਰਸਿਟੀ 'ਚ 3 ਦਿਨਾਂ ਸੈਮੀਨਰ ਰੱਖਿਆ।ਹਿੰਦੀ ਦੇ ਵੱਡੇ ਅਲੋਚਕ ਨਾਮਵਾਰ ਸਿੰਘ ਦੇ ਪ੍ਰਧਾਨਗੀ ਭਾਸ਼ਨ ਨਾਲ ਇਹ ਸਮਾਗਮ ਸ਼ੁਰੂ ਹੋਇਆ।ਦੇਸ਼ ਭਰ ਦੇ ਨਾਮਵਾਰ ਬਲੌਗਰਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਯੂਨੀਵਰਸਿਟੀ ਨੇ ਆਪਣੇ ਖਰਚੇ 'ਤੇ ਸੱਦਿਆ।ਬਲੌਗਿੰਗ ਦੇ ਵਰਤਮਾਨ,ਭਵਿੱਖ ਤੇ ਸੰਭਾਵਨਾਵਾਂ ਬਾਰੇ ਚੰਗੀ ਵਿਚਾਰ ਚਰਚਾ ਹੋਈ।ਇਲਾਹਾਬਾਦ ਸੈਮੀਨਾਰ 'ਚ ਬਲੌਗਿੰਗ ਦੇ ਰਾਹੀਂ ਪੈਦਾ ਹੋ ਰਹੇ ਸਹਿਤਕ ਪ੍ਰਦੂਸ਼ਨ 'ਤੇ ਵਿਸ਼ੇਸ਼ ਗੱਲਬਾਤ ਹੋਈ।ਇਸ ਗੱਲ 'ਤੇ ਜ਼ੋਰ ਦਿੱਤਾ ਗਿਆ,ਕਿ ਜੇ ਬਲੌਗਿੰਗ 'ਤੇ ਕੋਈ ਕੈਂਚੀ ਚਲਾਉਣ ਵਾਲਾ ਨਹੀਂ,ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਗੈਰ-ਜ਼ਿੰਮੇਂਵਾਰ ਹੋ ਜਾਈਏ।

ਅਸਲ 'ਚ ਇਹਨਾਂ 364 ਦਿਨਾਂ 'ਚ ਸਾਡੀ ਬਲੌਗਿੰਗ ਸਾਡੇ ਮੂਹਰੇ ਕਈ ਸਵਾਲ ਵੀ ਖੜ੍ਹੀ ਕਰਦੇ ਹੈ।ਕੀ 364 ਦਿਨੋਂ 'ਚ ਕੀਅ ਬੋਰਡ 'ਤੇ ਅੂੰਗਲਾਂ ਠੱਪ ਠੱਪ ਕਰਨ ਤੋਂ ਬਾਅਦ ਸਾਨੂੰ ਕੀ ਮਿਲਿਆ।ਵੈਸੇ ਤਾਂ ਜ਼ਿੰਦਗੀ 'ਚ ਸਭ ਕੁਝ ਮਿਲਣ ਲਈ ਹੀ ਨਹੀਂ ਕੀਤਾ ਜਾਂਦਾ,ਪਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾਂ ਕਿ ਮੈਨੂੰ ਬਲੌਗਿੰਗ ਨੇ ਪਹਿਲਾਂ ਨਾਲੋਂ ਥੋੜ੍ਹਾ ਬਹੁਤ ਜ਼ਿੰਮੇਂਵਾਰ ਤੇ ਮਿਹਨਤੀ ਜ਼ਰੂਰ ਬਣਾਇਆ।ਨਵੀਂ ਪਛਾਣ ਦਿੱਤੀ।ਮੇਰਾ ਪੜ੍ਹਨਾ ਲਿਖਣਾ ਵਧਿਆ।ਪੂਰੀ ਦੁਨੀਆਂ 'ਚੋਂ ਨਵੇਂ ਯਾਰ ਦੋਸਤ ਬਣੇ।ਜਿਹੜੇ ਲੋਕਾਂ ਨੂੰ ਮੈਂ ਵਿਦਵਤਾ ਤੇ ਪੱਤਰਕਾਰੀ ਦੇ ਖੇਤਰ 'ਚ ਆਪਣੇ ਆਦਰਸ਼ ਮੰਨਦਾ ਸੀ,ਉਹ ਮੇਰੀਆਂ ਲਿਖਤਾਂ ਦੇ ਜ਼ਰੀਏ,ਮੇਰੇ ਦੋਸਤ ਬਣੇ।ਬਲੌਗਿੰਗ ਦੇ ਮੈਨੂੰ 18 ਸਾਲ ਤੋਂ ਲੈਕੇ 80 ਸਾਲ ਦੇ ਦੋਸਤ ਦਿੱਤੇ।ਇਸ ਦੌਰਾਨ ਮੇਰੇ ਲਈ ਸਭਤੋਂ ਖੁਸ਼ੀ ਵਾਲਾ ਦਿਨ ਉਹ ਸੀ ,ਜਿੱਦਣ ਪਾਸ਼ 'ਤੇ ਪੋਸਟ ਲਿਖਣ ਕਰਕੇ ਮੈਨੂੰ ਅਮਰੀਕਾ ਤੋਂ ਪਾਸ਼ ਦੇ ਬਜ਼ਰਗ ਪਿਤਾ ਸੋਹਣ ਸਿੰਘ ਸੰਧੂ ਦਾ ਫੋਨ ਆਇਆ।ਅਸਲ 'ਚ ਇਹ ਦੋਸਤੀ ਉਮਰ ਦੀ ਨਹੀਂ ਸਗੋਂ ਸੰਵਾਦ ਦੀ ਹੈ।ਮੈਂ ਕਹਿ ਸਕਦਾ ਹਾਂ ਕਿ ਸੰਵਾਦ ਦਾ ਜਿਹੜਾ ਪਾੜਾ ਨਵੀਂ ਤੇ ਪੁਰਾਣੀ ਦੌਰਾਨ ਹੈ।ਸਹਿਤ 'ਤੇ ਸੂਚਨਾ ਉਸਨੂੰ ਭਰ ਰਹੇ ਹਨ।ਜਿਸਦੇ ਲਈ ਬਲੌਗਿੰਗ ਇਕ ਵਧੀਆ ਮਾਧਿਅਮ ਹੈ।

ਇਸੇ ਦੌਰਾਨ ਬਹੁਤ ਸਾਰੀਆਂ ਲੋਕਾਂ ਵਲੋਂ ਸ਼ਲਾਘਾ ਤੇ ਅਲੋਚਨਾ ਹੁੰਦੀ ਰਹੀ,ਮੈਂ ਦੋਵਾਂ ਨੂੰ ਹੀ ਸਿਰ ਮੱਥੇ ਲਿਆ।ਸ਼ਲਾਘਾ ਨਾਲ ਨਵਾਂ ਕਰਨ ਦਾ ਬਲ ਮਿਲਿਆ ਤੇ ਅਲੋਚਨਾ ਨੇ ਸਵੈ ਵੱਲ ਤੱਕਣਾ ਤੇ ਕੁਝ ਨਵਾਂ ਸਿਖਾਇਆ।ਇਸ ਇਕ ਸਾਲ ਦੀ ਬਲੌਗਿੰਗ ਤੋਂ ਅਸੀਂ ਨਵਾਂ ਚੈੱਲਜ਼ ਲੈਣ ਲਈ ਤਿਆਰ ਹਾਂ।ਨਿਊ ਮੀਡੀਆ ਦੇ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਨੇ।ਇਹ ਮੁੱਖ ਧਰਾਈ ਮੀਡੀਆਂ ਤੋਂ ਹੱਟਕੇ,ਤੁਸੀਂ ਜਿੱਥੇ ਤੱਕ ਸੋਚ ਸਕਦੇ ਹੋਂ,ਓਥੇ ਤੱਕ ਸੋਚਣ ਦਾ ਮੌਕਾ ਦਿੰਦਾ।ਇਸੇ ਸੰਭਾਵਨਾਵਾਂ 'ਤੇ ਗੱਲਬਾਤ ਕਰਦੇ ਹੋਏ ਬਾਹਰ ਅੰਦਰ ਦੇ ਕੁਝ ਦੋਸਤਾਂ ਮਿੱਤਰਾਂ ਨੇ ਵੈਬਸਾਈਟ ਸ਼ੁਰੂ ਕਰਨ ਲਈ ਕਿਹਾ।ਕੁਝ ਕਲਮ ਘਸੀਟਿਆਂ ਨੇ ਲਗਾਤਾਰ ਲਿਖਣ ਲਈ ਵੀ ਕਿਹਾ ਹੈ।ਕੁਝ ਨੂੰ ਅਸੀਂ ਕਹਿ ਰਹੇ ਹਾਂ।ਜੇ ਸਾਰੇ ਆਪ ਆਪਣੀਆਂ ਜ਼ਿੰਮੇਂਵਾਰੀਆਂ ਚੁੱਕਣ ਲਈ ਤਿਆਰ ਹੋ ਗਏ ਤਾਂ ਆਉਣ ਵਾਲੇ ਸਮੇਂ 'ਚ ਵੈੱਬਸਾਈਟ ਨੂੰ ਦੋਸਤਾਂ ਮਿੱਤਰਾਂ ਦੇ ਰੂਬਰੂ ਕਰਾਂਗੇ।

ਨਵੇਂ ਸਾਲ ਦੀ ਰਸਮੀ ਮੁਬਾਰਕ ਨਾਲ,
ਯਾਦਵਿੰਦਰ ਕਰਫਿਊ।
mail2malwa@gmail.com,malwa2delhi@yahoo.co.in

mob:09899436972

5 comments:

 1. YAAR Yadwinder GHULAMKALAM nu pachan duaun lai shukriya...main planning zaroor kar lai tere naal ral ke par sadi soch nu lokan di soch nu ja kahan ki punjabian di soch nu navan platform den da kamm teri mehnat karke hi aagge vadheya hai...koshish karanga ki naven saal vich kujh vadh ke kar sakan...Muaaf kar dein Yaar.

  Harpreet Rathore

  ReplyDelete
 2. ਵੀਰ ਜੀ ਗੁਲਾਮ ਕਲਮ ਸੁਰੂ ਕਰਕੇ ਤੁਸੀ ਇੱਕ ਬਹੁਤ ਹੀ ਨਿਵੇਕਲਾ ਅਤੇ ਸ਼ਲਾਘਾਯੋਗ ਕੰਮ ਕੀਤਾ ਏ, ਅਤੇ ਕੁਝ ਵਿਸਿਆਂ ਤੇ ਦਲੇਰੀ ਨਾਲ ਲਿਖਣ ਦੀ ਜੁਰਅਤ ਕੀਤੀ ਏ ਜਿਨਾਂ ਨੂੰ ਮੁੱਖਧਰਾਈ ਮੀਡੀਆ ਹਮੇਸ਼ਾ ਅਣਗੌਲੇ ਕਰੀ ਬੈਠਾ ਹੈ । ਸ਼ਾਲਾ ਇਹ ਕਲਮ ਲਗਾਤਾਰ ਚਲਦੀ ਰਹੇ।
  ਸਿੱਧੂ ਜਸਵੀਰ ਭੋਤਨਾ

  ReplyDelete
 3. ਯਾਦਵਿੰਦਰ

  ਵਰ੍ਹੇਗੰਢ ਬੀਤੇ ਤੇ ਆਉਣ ਵਾਲੇ ਵਰ੍ਹੇ (ਵਕਤ) ਵਿਚਾਲੇ ਉਹ ਗੰਢ ਹੁੰਦੀ ਹੈ, ਜਦੋਂ ਸਵੈ-ਪੜਚੋਲ ਕਰਨ ਦਾ ਮੌਕਾ ਹੁੰਦਾ ਹੈ। ਚਾਅ ਵਰ੍ਹੇਗੰਢ ਮਨਾਉਣ ਦਾ ਨਹੀਂ ਸਵੈ-ਪੜਚੋਲ ਦਾ ਹੋਣਾ ਚਾਹੀਦਾ ਹੈ। ਤੁਸੀ ਇਹ ਕਰਕੇ ਵਰ੍ਹੇਗੰਢ ਤਾਂ ਮਨਾ ਹੀ ਲਈ ਹੈ।

  ਅਵੇਸਲੇਪਣ ਅਤੇ ਸੁਸਤੀ ਤੋਂ ਛੁਟਕਾਰਾ ਪਾਉਣ ਦੇ ਨਾਲ ਹੀ ਤੁਹਾਨੂੰ ਪੰਜਾਬੀ ਭਾਸ਼ਾ ਵਿਚ ਨਿਪੁੰਨਤਾ ਲਈ ਤੁਹਾਨੂੰ ਖੂਬ ਮਿਹਨਤ ਕਰਨੀ ਪਵੇਗੀ। ਨਾਲੇ ਪੋਸਟ ਨੂੰ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਪੜ੍ਹਨ ਦੀ ਆਦਤ ਵੀ ਪਾਉਣੀ ਪਵੇਗੀ। ਖੁਸ਼ੀ ਦੀ ਗੱਲ ਹੈ ਕਿ ਤੁਸੀ ਅਲੋਚਨਾ ਨੂੰ ਖਿੜੇ ਮੱਥੇ ਪਰਵਾਨ ਕਰਦੇ ਹੋ, ਇਹੀ ਤੁਹਾਡਾ ਹਥਿਆਰ ਬਣੇਗਾ।

  ਗ਼ੁਲਾਮ ਕਲਮ ਦੀ ਕਲਮ ਦੀ ਆਜ਼ਾਦੀ ਦੀ ਜੰਗ ਵਿਚ ਅਸੀ ਤੁਹਾਡੇ ਨਾਲ ਹਾਂ।
  ਦੀਪ ਜਗਦੀਪ ਸਿੰਘ
  www.lafzandapul.com

  ReplyDelete
 4. ਸ਼ਾਇਦ ਮੈਂ ਗੁਲਾਮ ਕਲਮ ਦੇ ਪਹਿਲੇ 2-4 ਪਾਠਕਾ ‘ਚ ਹੋਵਾਗਾ ਮੈਂ ਗੁਲਾਮ ਕਲਮ ਨੂੰ ਯਾਦਵਿੰਦਰ ਦੀਆਂ ਸੋਚਾਂ ’ਚ ਜੰਮਦਾ ਵੇਖਿਆ । ਮੈਨੂੰ ਜੋ ਗਲ ਸਭ ਤੋਂ ਵਧੀਆਂ ਲੱਗੀ ੳੇੁਹ ਇਹ ਸੀ ਕਿ ਗੁਲਾਮ ਕਲਮ, ਕਦੇ ਯਾਦਵਿੰਦਰ ਨਹੀਂ ਲੱਗਾ ।ਮੇਰੇ ਕਹਿਣ ਤੋਂ ਮਤਲਬ ਕੇ ਇਹ ਗੱਲ ਸਿਰਫ਼ ਗੁਲਾਮ ਕਲਮ ਦੇ ਸਬੰਧ ’ਚ ਹੀ ਕਹੀ ਜਾ ਸਕਦੀ ਹੈ ਕਿ ਕਦੇ ਯਾਦਵਿੰਦਰ ਦੀ ਨਿਜ ਏਥੇ ਭਾਰੂ ਨਹੀਂ ਹੋਈ।ਗੁਲਾਮ ਕਲਮ ਯਾਦ ਤੋਂ ਵੱਖਰਾ ਰਿਹਾ ।ਸ਼ਾਇਦ ਤਾਹੀ ਮੈਂ ਇਸ ਨੂੰ ਪੰਜਾਬੀ ਦੇ ਸਫਲ ਬਲੋਗਾ ’ਚੋਂ ਇਕ ਮੰਨਦਾ ਹਾ।

  ਬਾਕੀ ਬਲਾਗ ਦੀ ਵਰੇ ਗੰਢ ਭਾਵੇ ਰਸਮੀ ਕਹੋ ਜਾਂ ਗੈਰਰਸਮੀ ਪਰ ਇਸ ਵਰੇ ਗੰਢ ’ਤੇ ਦਾਰੂ ਪਾਰਟੀ ਜਰੂਰ ਹੋਣੀ ਚਾਹੀਦੀ ਹੈ।


  ਚਰਨਜੀਤ ਸਿੰਘ ਤੇਜਾ
  www.jaggowakeup.blogspot.com

  ReplyDelete
 5. ਤੇਜੇ,
  ਵੈਸੇ ਤਾਂ ਇਕ ਦੂਜੇ ਦੀ ਵਾਹ ਵਾਹ ਕਰਨੀ ਚੰਗੀ ਗੱਲ ਨਹੀਂ ਹੁੰਦੀ,ਕਿਉਂਕਿ ਸ਼ਬਦੀ ਤੀਰ ਛੱਡਣ ਵਾਲੀਆਂ ਫੋਰਸਾ ਹਮੇਸ਼ਾ ਆਪਣੇ ਮੋਰਚਿਆਂ 'ਤੇ ਤਿਆਰ ਰਹਿੰਦੀਆਂ ਹਨ।ਪਰ ਤੇਰੇ ਗੁਲਾਮ ਕਲਮ 'ਤੇ ਵਿਚਾਰਾਂ ਬਾਰੇ ਮੈਂ ਗੁਲਾਮ ਕਲਮ ਪਰਿਵਾਰ ਨਹੀਂ,ਜੁੰਡਲੀ ਵਲੋਂ ਸ਼ੁਕਰੀਆ ਅਦਾ ਕਰਦਾ ਹਾਂ।ਗੁਲਾਮ ਕਲਮ ਇਸੇ ਤਰ੍ਹਾਂ ਜਾਂ ਨਵੀਂ ਸਾਈਟ ਦੇ ਰੂਪ 'ਚ ਗਲਤੀਆਂ ਤੋਂ ਸਿੱਖਦੀ ਹੋਈ,ਸਾਰਿਆਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਦੀ ਕੋਸ਼ਿਸ਼ ਕਰੇਗੀ।ਤੇ ਕਦੇ ਵੀ ਸ਼ੁੱਧਤਾਵਾਦੀ ਫਲਸਫੇ ਦਾ ਸ਼ਿਕਾਰ ਨਹੀਂ ਹੋਵੇਗੀ।ਰਹੀ ਗੱਲ ਰਸਮ ਤੇ ਗੈਰ ਰਸਮ ਦੀ। "ਰਸਮ" ਸਮਾਜਿਕ ਖੋੜਤ ਤੇ ਠਹਿਰਾ ਦਾ ਪ੍ਰਤੀਕ ਹੈ।ਹਾਲਾਂਕਿ ਚਾਹੁੰਦਿਆਂ ਨਾ ਚਾਹੁੰਦਿਆਂ ਜਾਂ ਮਜ਼ਬੂਰੀ ਬੱਸ ਸਾਨੂੰ ਬਹੁਤ ਸਾਰੀਆਂ ਸਮਾਜਿਕ ਰਸਮਾਂ ਅਦਾ ਕਰਨੀਆਂ ਪੈਦੀਂਆ ਹਨ,ਨਾ ਕਰੀਏ ਤਾਂ ਸ਼ਾਇਦ ਇਹ ਕਿਹਾ ਜਾਂਦਾ ਆਧੁਨਿਕ ਸਮਾਜ ਸਾਡਾ ਭਾਂਡਾ ਸ਼ੇਕ ਸਕਦੈ,ਨਹੀਂ ਤਨਖਾਹੀਏ ਤਾਂ ਪੱਕੇ ਹਾਂ।ਪਰ ਮੁੱਦਾ ਇਹ ਹੈ ਜਿੱਥੇ ਸਾਡੇ ਕੋਲ ਸਪੇਸ ਹੈ,ਕਿਉਂ ਨਾ ਓਥੇ ਅਸੀਂ "ਰਸਮਾਂ" ਦੀ ਥਾਂ ਕੁਝ ਨਵੇਂ ਤਜ਼ਰਬੇ ਕਰੀਏ।ਥੋੜ੍ਹੀ ਬਹੁਤੀ ਹਿੱਲਜੁੱਲ ਤਾਂ ਹੋਵੇਗੀ।ਵੈਸੇ ਤੈਨੂੰ ਪਤੈ ਕਿ ਵਰ੍ਹੇਗੰਢਾਂ,ਨਵੇਂ ਸਾਲ ਜਾਂ ਲੋਹੜੀਆਂ ਆਪਣੀਆਂ ਰੋਜ਼ ਹੁੰਦੀਆਂ ਨੇ।ਵਿਸ਼ੇਸ਼ ਸਮਾਂ ਕਿਸੇ ਲਈ ਨਹੀਂ।ਉਹ ਕੰਮ ਹੈ"ਸਦਾ ਦੀਵਾਲੀ ਸਾਧ ਦੀ ਚੱਤੋ,ਪਹਿਰ ਬਸੰਤ"।ਬਾਕੀ ਰਹੀ ਗੱਲ ਪਾਰਟੀ ਦੀ ਚੰਡੀਗੜ ਤੋਂ ਦਿੱਲੀ ਨੂੰ ਬੱਸ ਚੜ੍ਹਨ ਲੱਗਿਆ,ਇਕ ਮੈਸਜ਼ "ਬੋਤਲ" ਦਾ ਨਾਂਅ ਲਿਖਕੇ 09899436972 'ਤੇ ਭੇਜ ਦੇਵੀਂ।ਬੋਤਲ ਹੋਊਗੀ,ਪੀਣੀ ਤਾਂ ਆਪਾਂ ਮਾਰਕੀਟਾਂ 'ਚ ਜਾਂ ਸੜਕਾਂ 'ਤੇ ਧੱਕੇ ਖਾਕੇ ਹੀ ਹੁੰਦੀ ਆ।

  ਯਾਦਵਿੰਦਰ ਕਰਫਿਊ।

  ReplyDelete