ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, December 11, 2009

ਬੌਲੀਵੁਡ:ਅਨੁਰਾਗ ਕਸ਼ਯਪ ਕਰੇਗਾ ਪਾਸ਼ ਨੂੰ ਵਰਤਮਾਨ ਦੇ ਰੂਬਰੂ

ਵਧਣ ਵਾਲੇ ਬਹੁਤ ਅੱਗੇ,
ਵਧ ਜਾਂਦੇ ਨੇ,
ਉਹ ਸਮੇਂ ਨੂੰ ਨਹੀਂ,
ਸਮਾਂ ਉਹਨਾਂ ਨੂੰ ਪੁੱਛਕੇ ਬੀਤਦੈ।

ਜਗੀਰੂ ਸਮਾਜ ਦਾ ਖਾਸਾ ਹੈ ਕਿ ਲੋਕਾਂ ਨੂੰ ਕਿਸੇ ਦੀ ਮੌਤ ਤੋਂ ਬਾਅਦ ਭਾਵਨਾਤਮਿਕ ਤੌਰ ‘ਤੇ ਉਸਦੀਆਂ ਅਛਾਈਆਂ ਹੀ ਨਜ਼ਰ ਆਉਂਦੀਆਂ ਹਨ।ਅਜਿਹੇ ਸਮਾਜ ‘ਚ ਏਨੀ ਹਿੰਮਤ ਨਹੀਂ ਹੁੰਦੀ ਕਿ ਉਹ ਮੌਤ ਤੋਂ ਬਾਅਦ ਕਿਸੇ ਦੀ ਵਿਚਾਰਧਾਰਕ ਪੱਧਰ ‘ਤੇ ਚੰਗਿਆਈਆਂ ਜਾਂ ਬੁਰਾਈਆਂ ਦੀ ਅਲੋਚਨਾ ਕਰੇ।ਮੌਤ ਤੋਂ ਬਾਅਦ ਬੁਰਾਈਆਂ ਦੇ ਕਿਸੇ ਪੁਤਲੇ ‘ਚ ਸਭ ਚੰਗਾ-ਚੰਗਾ ਜਾਪਣ ਲੱਗ ਜਾਂਦਾ ਹੈ।ਚੰਗਿਆਈਆਂ ਦੀ ਹਨੇਰੀ ‘ਚ ਅਲੋਚਨਾ ਦਾ ਰੁਲਨਾ ਖਤਰਨਾਕ ਵਰਤਾਰਾ ਹੈ।ਇਸੇ ਖਾਸੇ ਦੀ ਖਾਸੀਅਤ ਹੈ ਕਿ ਮੌਤ ਤੋਂ ਬਾਅਦ ਮਹਾਨਤਾ ਦੇਣ ਵਾਲਾ ਉਹੀ ਸਮਾਜ ਜਿਉਂਦਿਆਂ ਅਪਨਾਉਣ ਦੀ ਕੋਸ਼ਿਸ ਨਹੀਂ ਕਰਦਾ ਹੈ।

ਪੰਜਾਬ ਦੀ ਧਰਤੀ ‘ਤੇ ਬਾਬੇ ਨਾਨਕ ਤੋਂ ਲੈਕੇ ਪਾਸ਼ ਤੱਕ ਇਹੀ ਤਰਾਸ਼ਦੀ ਰਹੀ ਹੈ।ਕਿ ਪੰਜਾਬੀ ਦੇ ਅਗਾਂਹਵਧੂ ਕਹਾਉਂਦੇ ਸੈਕਸ਼ਨ ਆਪਣੇ ਯੋਧਿਆਂ ਤੇ ਦਾਰਸ਼ਨਿਕਾਂ ਨੂੰ ਲੋਕਾਂ ਦੇ ਰੂਬਰੂ ਕਰਵਾਉਣ ‘ਚ ਅਸਫਲ ਰਹੇ ਹਨ।ਸਮਾਜਿਕ ਜਾਂ ਰਾਜਨੀਤਿਕ ਲਹਿਰਾਂ ‘ਚ ਬਹੁਤ ਹੀ ਘੱਟ ਇਤਿਹਾਸ ਨੂੰ ਵਰਤਮਾਨ ਦੇ ਰੂਬਰੂ ਕੀਤਾ ਗਿਆ ਹੈ।ਪੰਜਾਬ ਨੂੰ ਕਦੇ ਨੂੰ ਪੰਜਾਬੀ ਤਰਜ਼ ‘ਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।ਸਿਵਾਏ ਇਸਦੇ ਕਿ ਜਦੋਂ ਕਦੇ ਵੀ ਦੋ ਧੜੇ ਆਪਸ ‘ਚ ਬਹਿਸੇ ਤਾਂ ਸਿਹਤਮੰਦ ਬਹਿਸ ਦੀ ਬਜਾਏ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਪਿੱਛੇ ਧੱਕਣ ਲਈ ਲਿਖਤੀ ਤੇ ਅਮਲੀ ਅਰਾਜਕਤਾ ਫੈਲਾਈ ਗਈ।  

ਗੱਲ ਪਾਸ਼ ‘ਤੇ ਮਸ਼ਹੂਰ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਬਣਾਈ ਜਾ ਰਹੀ ਫਿਲਮ ਦੀ ਸ਼ੁਰੂ ਕਰਨੀ ਸੀ,ਪਰ ਕੁਝ ਗੱਲਾਂ ਕਹਿਣੀਆਂ ਸਮੇਂ ਦੀ ਲੋੜ ਲੱਗੀ।ਅਨੁਰਾਗ ਕਸ਼ਯਪ ਜਝਾਰੂ ਕਵੀ “ਅਵਤਾਰ ਸਿੰਘ “ਸੰਧੂ” ਉਰਫ ਪਾਸ਼ ‘ਤੇ ਫਿਲਮ ਬਣਾਉਣ ਲਈ ਅੱਜ ਕੱਲ੍ਹ ਉਸ ਸੰਵੇਦਨਸ਼ੀਲ ਕਵੀ ਦੀ ਜ਼ਿੰਦਗੀ ਦੇ ਵਰਕੇ ਫਰੋਲਣ ਲੱਗਿਆ ਹੋਇਆ ਹੈ।ਇਹ ਫਿਲਮ ਯੂ.ਟੀ.ਵੀ ਵਲੋਂ ਪਰਡਿਊਸ ਕੀਤੀ ਜਾ ਰਹੀ ਹੈ।ਅਨੁਰਾਗ ਕਸ਼ਯਪ ਆਪਣੇ ਪੰਜਾਬ ਦੌਰੇ ਦੌਰਾਨ ਪਾਸ਼ ਨਾਲ ਜੁੜੇ ਕਈ ਲੋਕਾਂ ਨੂੰ ਵੀ ਮਿਲਿਆ ਹੈ।ਇਸ ਫਿਲਮ ‘ਚ ਪਾਸ਼ ਦਾ ਰੋਲ ਇਰਫਾਨ ਕਰ ਰਿਹਾ ਹੈ।ਇਰਫਾਨ ਇਨ੍ਹੀਂ ਦਿਨੀਂ ਪਾਸ਼ ਦੇ ਜੀਵਨ ਤੇ ਕਵਿਤਾ ਨੂੰ ਦੇ ਅਧਿਐਨ ‘ਚ ਰੁੱਝਿਆ ਹੋਇਆ ਹੈ।ਤੇ ਉਸਨੇ ਪੰਜਾਬੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਪਾਸ਼ ਦੀਆਂ ਕਵਿਤਾਵਾਂ ਨੂੰ ਉਹ ਸਕਰੀਨ ‘ਤੇ ਨਿਖਾਰ ਸਕੇ।ਹੁਣ ਸਵਾਲ ? …ਪਾਸ਼ ਦੀ ਤੁਲਨਾ ਦੁਨੀਆਂ ਦੇ ਮਸ਼ਹੂਰ ਸਪੇਨਿਸ਼ ਕਵੀ ਲੋਰਕਾ ਤੇ ਚਿੱਲੀ ਦੇ ਪਾਬਲੋ ਨੈਰੂਦਾ ਨਾਲ ਕੀਤੀ ਜਾਂਦੀ ਹੈ,ਕੀ ਅਨੁਰਾਗ ਕਸ਼ਯਪ ਸਿਲਵਰ ਸਕਰੀਨ ‘ਤੇ ਉਸ ਦੀ ਵਿਚਾਰਧਾਰਾ ਨੂੰ ਉਸ ਪੱਧਰ ਦਾ ਟਰੀਟਮੈਂਟ ਦੇ ਪਾਵੇਗਾ।ਜਾਂ ਪਾਸ਼ ਦੀ ਹਾਲਤ ਵੀ ਰਾਸ਼ਟਰਵਾਦੀ ਭਗਤ ਸਿੰਘ ਵਾਲੀ ਹੋਵੇਗੀ।ਸਿਲਵਰ ਸਕਰੀਨ ਨੇ “ਸ਼ਹੀਦ” ਜਾਂ “ਰੰਗ ਦੇ ਬਸੰਤੀ” ਵਗੈਰਾ ਫਿਲਮਾਂ ਦੇ ਰਾਹੀਂ ਜਿਸ ਤਰ੍ਹਾਂ ਦਾ ਖਿਲਵਾੜ ਭਗਤ ਸਿੰਘ ਨਾਲ ਕੀਤਾ,ਉਹ ਦੁਖਦਾਈ ਹੀ ਨਹੀਂ ਬਲਕਿ ਬਹੁਤ ਖਤਰਨਾਕ ਹੈ। 

ਵੈਸੇ ਦਿੱਲੀ ‘ਚੋਂ ਨਿਕਲੇ ਡਾਇਰੈਕਟਰਾਂ ਤੇ ਐਕਟਰਾਂ ਦਾ (ਕੁਝ ਨੂੰ ਛੱਡਕੇ) ਬੰਬਈਆਂ ਫਿਲਮੀ ਦੁਨੀਆਂ ਨਾਲੋਂ ਥੋੜ੍ਹਾ ਬਹੁਤ ਫਰਕ ਜ਼ਰੂਰ ਰਿਹਾ ਹੈ।ਕਿਉਂਕਿ ਦਿੱਲੀ ਦਾ ਸਮਾਜਿਕ ਤੇ ਰਾਜਨੀਤਿਕ ਮਹੌਲ ‘ਚ ਅੱਜ ਵੀ ਇਕ ਸਪੇਸ ਹੈ,ਜੋ ਸੋਚਣ ਸਮਝਣ ਦਾ ਮੌਕਾ ਦਿੰਦਾ ਹੈ।ਪਰ ਮੁੰਬਈ ਇਸਦੇ ਬਿਲਕੁਲ ਉਲਟ ਹੈ।ਅਨੁਰਾਗ ਵੀ ਦਿੱਲੀ ਯੂਨੀਵਰਸਿਟੀ ਦੇ ਹੰਸ ਰਾਜ ਕਾਲਜ ਦੀ ਪੈਦਾਇਸ਼ ਹੈ।ਸਾਇੰਸ(ਜ਼ੌਅਲਜ਼ੀ) ਦਾ ਵਿਦਿਆਰਥੀ ਹੁੰਦਾ ਹੋਇਆ 1993 ਦੇ ਦਿਨਾਂ ‘ਚ “ਜਨ ਨਾਟਿਆ ਮੰਚ” ਨਾਲ ਜੁੜਿਆ ਰਿਹਾ।ਉਸੇ ਦੌਰਾਨ ਉਸਨੇ ਦਿੱਲੀ ਦੀਆਂ ਝੁੱਗੀਆਂ ਝੋਪੜੀਆਂ ਬਸਤੀਆਂ ‘ਚ ਨਾਟਕ ਖੇਡੇ।ਇਸੇ ਦੌਰਾਨ ਉਹ ਮਾਨਸਿਕ ਤੌਰ ‘ਤੇ ਅੱਪਸੈੱਟ ਤੇ ਕਾਫੀ ਨਸ਼ੱਈ ਵੀ ਹੋ ਗਿਆ ਹੈ।

ਅਨੁਰਾਗ ਦੇ ਇਸ ਤਰ੍ਹਾਂ ਦੇ ਪਿਛੋਕੜ ਤੋਂ ਲਗਦਾ ਹੈ ਕਿ ਉਹ ਸਿਲਵਰ ਸਕਰੀਨ ‘ਤੇ ਪਾਸ਼ ਦੀ ਜ਼ਿੰਦਗੀ ਦੇ ਹਰ ਪੱਖ-ਵਿਪੱਖ ਨੂੰ ਪੇਸ਼ ਕਰੇਗਾ।ਤੇ ਪਾਸ਼ ਦੀ ਫਿਲਮ ਨੂੰ ਬੰਬਈਆ ਫਿਲਮਸਾਜ਼ੀ ਤੋਂ ਬਚਾਵੇਗਾ।ਇਸ ਫਿਲਮ ਬਾਰੇ ਇਹ ਵੀ ਸੂਚਨਾ ਹੈ ਕਿ ਕਿਸੇ ਵਲੋਂ ਇਸ ਪ੍ਰੋਜੈਕਟ ਨੂੰ ਰਕਵਾਉਣ ਦੀ ਕੋਸ਼ਿਸ਼ ਕੀਤੀ ਗਈ।ਅਜਿਹੀ ਉਮੀਦ ਕਿਸੇ ਸੰਘੀਆਂ ਤੋਂ ਕੀਤੀ ਜਾ ਸਕਦੀ ਹੈ,ਕਿਉਂਕਿ ਐਨ.ਡੀ.ਏ ਦੇ ਕਾਰਜਕਾਲ ਕੈਬਨਿਟ ਮੰਤਰੀ ਰਹੀ ਸ਼ੁਸ਼ਮਾ ਸਵਰਾਜ ਬਾਰਵੀਂ ਜਮਾਤ ਦੇ ਸਿਲੇਬਸ ‘ਚੋਂ ਪਾਸ਼ ਦੀ ਕਵਿਤਾ(ਸਭ ਤੋਂ ਖਤਰਨਾਕ) ਕਢਵਾਉਣ ਲਈ ਅਪਣੀ ਪੂਰੀ ਵਾਹ ਲਗਾ ਚੁੱਕੀ ਹੈ।

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
Read More
                                                                   
ਸਿਲਵਰ ਸਕਰੀਨ ‘ਤੇ ਪਾਸ਼ ਦੇ ਆਉਣ ਦੀ ਸਾਨੂੰ ਸਭਨੂੰ ਉਡੀਕ ਰਹੇਗੀ। ਉਮੀਦ ਹੈ ਕਿ ਅਨੁਰਾਗ ਕਸ਼ਯਮ ਵੀ ਇਸ ਇਤਿਹਾਸਕ ਜ਼ਿੰਮੇਂਵਾਰੀ ਨੂੰ ਸਮਝਦੇ ਤੇ ਪਛਾਣਦੇ ਹੋਏ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨਗੇ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

4 comments:

 1. ਮੇਰੇ ਨਜ਼ਰੀਏ ਮੁਤਾਬਕ ਪਾਸ਼ ਨੂੰ ਇੱਕ ਅਜਿਹੇ ਦੇਸ਼ ਭਗਤ ਵਜੋਂ ਪੇਸ਼ ਕੀਤਾ ਜਾਵੇਗਾ ਜੋ ਇਕ ਸੁਧਾਰਵਾਦੀ ਕਵੀ ਸੀ ਤੇ ਜੋ ਦੇਸ਼ ਦੀ ਏਕਤਾ ਅਖੰਡਤਾ ਲਈ ਅੱਤਵਾਦੀਆਂ ਹੱਥੋਂ ਸ਼ਹੀਦ ਹੋ ਗਿਆਂ । ਇਸ ਤੋਂ ਵੱਧ ਭਾਰਤੀ ਮੀਡੀਏ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਵਿਚਾਰਧਾਰਕ ਪੱਧਰ ਤੇ ਜਾਂ ਉਸਦੀ ਮੌਤ ਅਤੇ ਪ੍ਰਸਿੱਧੀ ਬਾਰੇ ਕਿਸੇ ਸੱਚ ਤੱਕ ਪਹੁੰਚ ਕਰੇ। ਕਿਉਕਿ ਜਿੰਨਾਂ ਲੋਕਾਂ ਨੂੰ ਅਨੁਰਾਗ ਮਿਲੇਗਾ ਉਨ੍ਹਾਂ ਚੋਂ ਬਹੁਤੇ ਕਾਮਰੇਢ ਵਿਆਖਿਆਕਾਰਾਂ ਦੀ ਖੁਸੀ ਵੀ ਅਜਿਹਾ ਦਿਖਾਉਣ ‘ਚ ਹੀ ਹੋਵੇਗੀ ।
  charanjeet singh Teja

  ReplyDelete
 2. eh ik janakari bharpoor article hail...

  ReplyDelete
 3. bus vo dev d ka masala is film mein na dale...

  ReplyDelete
 4. ਸੋਚਣ ਦੀ ਗੱਲ ਹੈ ਕਿ ਜਿਹਨਾਂ ਨੂੰ ਅਸੀਂ ਅੱਚਵਾਦੀ ਕਹਿ ਕੇ ਸਾਰ ਰਹਿ ਹਾਂ ਉਹ ਵੀ ਪੰਜਾਬੀਆਂ ਦੀ ਹੀ ਇਕ ਧਿਰ ਸੀ ਉਹ ਖਿਲਾਫ ਕਿਉਂ ਹੋਈਆਂ ਇਕ ਦੁਜੇ ਦੇ ਜਦੋਂ ਕਿ ਦੋਨਾਂ ਦੀ ਲਡ਼ਾਈ ਸਰਕਾਰ ਨਾਲ ਸੀ ਪਰ ਫਿਰ ਇਕ ਧਿਰ ਸਰਕਾਰ ਦੇ ਪੱਖ ਚ ਕਿਉਂ ਗਈ

  ReplyDelete