ਮੇਰੀਆਂ ਫਿਲਮਾਂ ਵਿਚ ਸਹਿਤ ਅਤੇ ਸਾਂਝੇ ਸਭਿਆਚਾਰ ਦੀਆਂ ਸੈਂਕੜੇ ਸੂਖ਼ਮ ਲੜੀਆਂ ਜੁੜਦੀਆਂ ਹਨ। ਇਹ ਸਿਰਫ਼ ਉਸ ਨੂੰ ਸਮਝ ਆਉਂਦੀਆਂ ਹਨ ਜੋ ਭਾਰਤੀ ਨੇਸ਼ਨ ਸਟੇਟ ਦੇ ਵਿਚਾਰਕ ਤੇ ਭੂੰਗੋਲਿਕ ਖਾਕੇ ਤੋਂ ਲਾਂਭੇ ਹੋ ਕੇ ਪੰਜ ਦਰਿਆਵਾਂ ਵਾਲੇ ਪੰਜਾਬ ਦੀ ਸਾਂਝੀ ਰਹਿਤਲ ਦੀ ਸਮਝ ਰੱਖਦਾ ਹੈ। ਆਜ਼ਾਦ ਸੋਚ ਬਣਾਉਣ ਲਈ ਨੇਸ਼ਨ ਸਟੇਟ ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਉੱਘੇ ਦਸਤਾਵੇਜ਼ੀ ਫਿਲਮਸਾਜ਼ ਅਜੈ ਭਾਰਦਵਾਜ ਨੇ ਚੰਡੀਗੜ੍ਹ 'ਚ ਆਪਣੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਪਰਦਾਪੇਸ਼ ਹੋਣ ਤੋਂ ਬਾਅਦ ਵਿਚਾਰ ਚਰਚਾ ਦੌਰਾਨ ਇਹ ਗੱਲ ਕਹੀ।
ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ 'ਚ 'ਲੋਕ ਪਹਿਲਕਦਮੀ(People,s Initiative) ਤਨਜ਼ੀਮ ਵੱਲੋਂ ਉਨ੍ਹਾਂ ਦੀ ਫ਼ਿਲਮ ਪਰਦਾਪੇਸ਼ ਕਰਨ ਤੇ ਵਿਚਾਰ-ਚਰਚਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਗੰਭੀਰ ਸੰਵਾਦ ਛੇੜਨ 'ਚ ਕਾਮਯਾਬ ਰਹੀ । ਦਰਸ਼ਕਾਂ ਨੇ ਫ਼ਿਲਮ ਦੀ ਪੇਸ਼ਕਾਰੀ, ਵਿਧੀ, ਵਿਸ਼ੇ ਅਤੇ ਕਿਰਦਾਰਾਂ ਬਾਰੇ ਬੇਬਾਕ ਟਿੱਪਣੀਆਂ,ਅਲੋਚਨਾ ਤੇ ਤਿੱਖੇ ਸਵਾਲ ਕੀਤੇ।

ਅਜੈ ਨੇ ਕਿਹਾ ਕਿ ਸਾਡੇ 'ਤੇ ਰਾਸ਼ਟਰਵਾਦ ਦਾ ਮੁਲੱਮਾਂ ਬਹੁਤ ਗਹਿਰਾ ਚੜ੍ਹ ਚੁੱਕਿਆ ਹੈ। ਅਸੀਂ 65 ਸਾਲਾਂ 'ਚ ਨੇਸ਼ਨ ਸਟੇਟ ਦੀ ਜੱਦ 'ਚ ਰਹਿੰਦਿਆਂ ਆਪਣੇ ਚੇਤ ਅਤੇ ਅਚੇਤ ਨੂੰ ਉਸ ਦੀਆਂ ਹੱਦਾਂ 'ਚ ਬੰਨ੍ਹ ਲਿਆ ਹੈ । ਉਸ ਤੋਂ ਬਾਹਰ ਕੁਝ ਵੀ ਸੋਚਣ-ਸਮਝਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਨੁੱਖੀ ਕੁਦਰਤੀ ਪਛਾਣ ਨੂੰ ਜਗਾਉਣ ਦੇ ਪੱਧਰ 'ਤੇ ਅਜਿਹੀ ਕੋਸ਼ਿਸ਼ ਜੋ ਉਸ (ਨੇਸ਼ਨ ਸਟੇਟ) ਸੋਚ ਦੇ ਦਾਇਰੇ ਨੂੰ ਤੋੜਦੀ ਹੈ, ਸਾਨੂੰ ਉਸਦਾ ਸੰਵਾਦ ਸਮਝ ਨਹੀਂ ਆਉਂਦਾ ਹੈ ।

ਉਨ੍ਹਾਂ ਕਿਹਾ ਕਿ ਨਵੇਂ ਸਿਆਸੀ ਸੰਵਾਦ ਲਈ ਸਾਨੂੰ ਸੱਭਿਆਚਾਰਕ ਧਰਤਾਲ 'ਤੇ ਖੜ੍ਹਕੇ ਉਸ ਦੀ ਜ਼ੁਬਾਨ 'ਚ ਹੀ ਗੱਲ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਿਆਸਤ ਸੱਭਿਆਚਾਰਕ ਮੁਹਾਵਰੇ ਨਾਲ ਅਮੀਰ ਨਹੀਂ ਹੁੰਦੀ, ਉਹ ਲੋਕਾਂ ਨਾਲ ਸੰਵਾਦ ਹੀ ਨਹੀਂ ਰਚਾ ਸਕਦੀ। ਸਮਾਜ ਵਿਰੋਧੀ ਸਿਆਸਤ ਨੂੰ ਹਰਾਉਣ ਲਈ ਮੁਹਾਵਰਾ ਸੱਭਿਆਚਾਰ 'ਚੋਂ ਹੀ ਘੜਨ ਪਵੇਗਾ।
 ਦਰਸ਼ਕਾਂ ਦੇ ਸਭ ਤੋਂ ਵੱਡੇ ਇਤਰਾਜ਼ ਤੇ ਫਿਲਮ ਦੀ ਵਿਧਾ ਬਾਰੇ ਬੋਲਦਿਆਂ ਅਜੈ ਭਾਰਦਵਾਜ ਨੇ ਕਿਹਾ ਕਿ ਡਾਕੂਮੈਂਟਰੀ ਬਾਰੇ ਖਿੰਡਾਅ ਹੋਣ ਦੇ ਇਤਰਾਜ਼ ਦਾ ਵੱਡਾ ਕਾਰਨ ਪਿੱਠਵਰਤੀ ਤਕਰੀਰ(voice over)ਦਾ ਨਾ ਹੋਣਾ ਹੈ ਪਰ ਇਹ ਮੇਰਾ ਸੁਚੇਤ ਫੈਸਲਾ ਹੈ ਕਿਉਂਕਿ ਮੈਂ ਪਿੱਠਵਰਤੀ ਤਕਰੀਰ ਨਾਲ ਦਰਸ਼ਕ ਦੀ ਸੋਚਣ ਸ਼ਕਤੀ ਤੇ ਕਲਪਨਾ ਨੂੰ ਬੰਨ੍ਹਣਾ ਨਹੀਂ ਚਾਹੁੰਦਾ ਹਾਂ । ਸਾਨੂੰ ਨੇਸ਼ਨ ਸਟੇਟ ਦੀ ਵਿਚਾਰਧਾਰਾ 'ਚ ਬੰਨ੍ਹਿਆਂ ਨੂੰ ਹੀ ਇਸ ਫਿਲਮ 'ਚ ਖਿੰਡਾਅ ਨਜ਼ਰ ਆਉਂਦਾ ਹੈ। ਜਦੋਂ ਕਿ ਮੈਂ ਇਸ ਫ਼ਿਲਮ ਨੂੰ ਪਿਰੋਈ ਹੋਈ ਇਕ ਲੜੀ ਵਾਂਗ ਦੇਖ਼ਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਫਿਲਮ ਟਕਰਾਅ (Reflection) ਲਈ ਬਣਾਉਂਦਾ ਹਾਂ, ਜੋ ਸਾਡੀ ਇਕਹਰੀ ਸੋਚ 'ਤੇ ਸੱਟ ਮਾਰ ਸਕੇ।

 ਉਨ੍ਹਾਂ ਫ਼ਿਲਮ ਬਣਾਉਣ ਦੀ ਮਨਸ਼ਾ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਅੰਦਰ ਜਦੋਂ ਬਹੁਤ ਸਾਰੀਆਂ ਤੰਦਾਂ ਦੀ ਲੜੀ ਜੁੜ ਕੇ ਇਕ ਸ਼ਾਨਦਾਰ ਕਹਾਣੀ ਬਣੀ ਤੇ ਤਾਂ ਹੀ ਮੈਂ ਇਸ ਨੂੰ ਪਰਦੇ 'ਤੇ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫ਼ਿਲਮ ਦੇਖਣ ਦੀ ਕਲਾ ਨੂੰ ਵਿਕਸਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਬਿੰਬਾਂ ਜ਼ਰੀਏ ਫ਼ਿਲਮ ਨੂੰ ਸਮਝ ਤੇ ਫੜ ਸਕੀਏ।

ਅਜੈ ਨੇ ਕਿਹਾ ਕਿ ਅਸੀਂ ਚੀਜ਼ਾਂ ਨੂੰ ਸਿਰਫ਼ ਆਪੋ ਆਪਣੇ ਖਾਕੇ ਵਿਚ ਰੱਖ ਕੇ ਸੋਚਣ ਅਤੇ ਦੇਖਣ ਦੇ ਆਦੀ ਹੋ ਚੁੱਕੇ ਹਾਂ,ਜੋ ਬੇਹੱਦ ਖ਼ਤਰਨਾਕ ਹੈ। ਲੋਕਾਂ ਨੂੰ ਗਿਆਨ ਦੇਣ ਦੀ ਪਰੰਪਰਾ ਵਧ ਰਹੀ ਹੈ ਤੇ ਲੋਕਾਂ ਤੋਂ ਗਿਆਨ ਲੈਣ ਦੀ ਰਵਾਇਤ ਖ਼ਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦਵਾਈ ਦੀ ਪੁੜੀ ਵਾਂਗ ਕੋਈ ਵਿਚਾਰ ਦੇਣ ਦੇ ਖ਼ਿਲਾਫ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਲੋਕ ਹਰ ਮਸਲੇ 'ਚ ਸਾਥੋਂ ਕਿਤੇ ਵੱਧ ਅਮੀਰ ਹੁੰਦੇ ਹਨ। ਸੱਚ ਇਹ ਹੈ ਕਿ ਹਮੇਸ਼ਾ ਲੈਣ-ਦੇਣ ਦਾ ਰਿਸ਼ਤਾ ਹੀ ਸੰਵਾਦ ਤੇ ਸਮਾਜ ਨੂੰ ਅਮੀਰ ਬਣਾਉਂਦਾ ਹੈ।
 ਇਸ ਫ਼ਿਲਮ ਦੇ ਪਰਦਪੇਸ਼ ਹੋਣ ਤੇ ਵਿਚਾਰ ਚਰਚਾ ਮੌਕੇ ਮਸ਼ਹੂਰ ਲੇਖ਼ਕ ਗੁਲਜ਼ਾਰ ਸੰਧੂ, ਸਾਬਕਾ ਆਈ ਏ ਐਸ ਟੀ ਆਰ ਸਾਰੰਗਲ, 'ਦ ਟ੍ਰਿਬਿਊਨ' ਦੇ ਬਿਓਰਾ ਚੀਫ਼ ਸਰਬਜੀਤ ਧਾਲੀਵਾਲ,ਪੰਜਾਬ ਬੁੱਕ ਸੈਂਟਰ ਦੇ ਕਰਤਾ ਧਰਤਾ ਪਾਲ ਵਿਰਕ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸੰਜੀਵ ਪਾਂਡੇ, ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ,ਫੋਟੋਗ੍ਰਾਫ਼ਰ ਦੀਵਾਨ ਮਾਨਾ,ਨਾਵਲਕਾਰ ਜਸਬੀਰ ਮੰਡ,ਕੈਨੇਡੀਅਨ ਅਖ਼ਬਾਰ 'ਨਵੀਂ ਦੁਨੀਆ' ਦੇ ਸੰਪਾਦਕ ਨਵਤੇਜ ਬੈਂਸ, ਲੇਖ਼ਕ ਪਰਮਜੀਤ ਕੱਟੂ, ਗੁਰਨਾਮ ਕੰਵਰ. ਪੱਤਰਕਾਰ ਚਰਨਜੀਤ  ਤੇਜਾ, ਫ਼ਿਲਮਸਾਜ਼ ਕੁਲਵਿੰਦਰ ਗੁਰੂ ਹਰਸਹਾਏ,ਕਵੀ ਬਲਵਿੰਦਰ ਸੰਧੂ, ਮਾਲਵਿੰਦਰ ਮਾਲੀ,ਇਮਰਾਨ ਖਾਨ,ਕਪਿਲ ਦੇਵ ਤੇ ਸਨੀ ਸਿੰਘ,ਗੰਗਵੀਰ ਰਾਠੌੜ ਮਲਕੀਤ ਸਿੰਘ ਤੇ ਯਾਦਵਿੰਦਰ ਕਰਫਿਊ ਤੋਂ ਇਲਾਵਾ ਤੋਂ ਕਈ ਹੋਰ ਦੋਸਤਾਂ ਮਿੱਤਰਾਂ ਨੇ ਹਿੱਸਾ ਲਿਆ।
ਇਸ ਫ਼ਿਲਮ ਦੇ ਪਰਦਪੇਸ਼ ਹੋਣ ਤੇ ਵਿਚਾਰ ਚਰਚਾ ਮੌਕੇ ਮਸ਼ਹੂਰ ਲੇਖ਼ਕ ਗੁਲਜ਼ਾਰ ਸੰਧੂ, ਸਾਬਕਾ ਆਈ ਏ ਐਸ ਟੀ ਆਰ ਸਾਰੰਗਲ, 'ਦ ਟ੍ਰਿਬਿਊਨ' ਦੇ ਬਿਓਰਾ ਚੀਫ਼ ਸਰਬਜੀਤ ਧਾਲੀਵਾਲ,ਪੰਜਾਬ ਬੁੱਕ ਸੈਂਟਰ ਦੇ ਕਰਤਾ ਧਰਤਾ ਪਾਲ ਵਿਰਕ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸੰਜੀਵ ਪਾਂਡੇ, ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ,ਫੋਟੋਗ੍ਰਾਫ਼ਰ ਦੀਵਾਨ ਮਾਨਾ,ਨਾਵਲਕਾਰ ਜਸਬੀਰ ਮੰਡ,ਕੈਨੇਡੀਅਨ ਅਖ਼ਬਾਰ 'ਨਵੀਂ ਦੁਨੀਆ' ਦੇ ਸੰਪਾਦਕ ਨਵਤੇਜ ਬੈਂਸ, ਲੇਖ਼ਕ ਪਰਮਜੀਤ ਕੱਟੂ, ਗੁਰਨਾਮ ਕੰਵਰ. ਪੱਤਰਕਾਰ ਚਰਨਜੀਤ  ਤੇਜਾ, ਫ਼ਿਲਮਸਾਜ਼ ਕੁਲਵਿੰਦਰ ਗੁਰੂ ਹਰਸਹਾਏ,ਕਵੀ ਬਲਵਿੰਦਰ ਸੰਧੂ, ਮਾਲਵਿੰਦਰ ਮਾਲੀ,ਇਮਰਾਨ ਖਾਨ,ਕਪਿਲ ਦੇਵ ਤੇ ਸਨੀ ਸਿੰਘ,ਗੰਗਵੀਰ ਰਾਠੌੜ ਮਲਕੀਤ ਸਿੰਘ ਤੇ ਯਾਦਵਿੰਦਰ ਕਰਫਿਊ ਤੋਂ ਇਲਾਵਾ ਤੋਂ ਕਈ ਹੋਰ ਦੋਸਤਾਂ ਮਿੱਤਰਾਂ ਨੇ ਹਿੱਸਾ ਲਿਆ।ਟੀਮ 'ਲੋਕ ਪਹਿਲਕਦਮੀ'
ਫੋਟੋਆਂ ਪਰਮਜੀਤ ਕੱਟੂ ਦੀ ਅੱਖ਼ ਤੋਂ
 
No comments:
Post a Comment