ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਕਸ਼ਮੀਰ. Show all posts
Showing posts with label ਕਸ਼ਮੀਰ. Show all posts

Monday, February 18, 2013

ਅਫ਼ਜ਼ਲ ਦੀ ਫਾਂਸੀ ਤੋਂ ਪੰਜਾਬ ਦੀਆਂ ਮੰਗਾਂ ਤੱਕ 'ਹਿੰਦੂ ਸਟੇਟ' ਦੇ ਪੈਂਤੜੇ

ਦੁਨੀਆ ਭਰ ਦੇ ਲੋਕਤੰਤਰਕ ਦੇਸ਼ਾਂ ਅੰਦਰ ਹਰ ਇਨਸਾਨ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਰੋਸ ਵਿਖਾਵੇ ਕਰਨ ਦਾ ਪੂਰਾ ਹੱਕ ਹੈ ਬਸ਼ਰਤੇ ਇਹ ਰੋਸ ਵਿਖਾਵੇ ਹਿੰਸਾਤਮਕ ਨਾ ਹੋਣ।ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਅਖਵਾਉਣ ਵਾਲੇ ਮੁਲਕ ਅੰਦਰ ਹਰ ਸਟੇਟ ਦੀ ਆਪਣੀ ਬੋਲੀ ,ਆਪਣਾ ਸੱਭਿਆਚਾਰ ਅਤੇ ਧਾਰਮਿਕ ਹੱਦ-ਬੰਨੇ ਹਨ। ਦੇਸ਼ ਦੀ ਹਿੰਦੂ ਬਹੁਗਿਣਤੀ ਵਲੋਂ ਹਮੇਸ਼ਾਂ ਹੀ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ ਫਾਰਮੂਲਾ ਕੋਈ ਨਵਾਂ ਨਹੀਂ ਹੈ ਸਗੋਂ ਸਦੀਆਂ ਪੁਰਾਣਾ ਹੈ।

2005 ਤੋਂ ਫਾਂਸੀ ਦੀ ਉਡੀਕ ਕਰ ਰਹੇ ਅਫ਼ਜ਼ਲ ਗੁਰੂ ਨੂੰ ਫਾਹੇ ਲਾ ਕੇ ਜਿਸ ਤਰਾਂ ਇੱਕਦਮ ਕਾਹਲੀ ਵਿੱਚ ਸ਼ਾਸ਼ਕ ਪਾਰਟੀ ਨੇ ਹਿੰਦੂਵਾਦੀ ਤਾਕਤਾਂ ਕੋਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੰਦੂਤਵਤਾ ਵਾਲਾ ਮੁੱਦਾ ਖੋਹਣ ਦੀ ਕੋਸ਼ਿਸ਼ ਕੀਤੀ ਹੈ , ਬਿਨਾਂ ਸ਼ੱਕ ਇਹ ਸ਼ਰਮਨਾਕ ਹੈ। ਕੀ ਇਸ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਨੂੰ ਅੱਖੋਂ ਪਰੋਖੇ ਕਰਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ?

ਕਸ਼ਮੀਰ ਹੀ ਨਹੀਂ ਸਗੋਂ ਦੇਸ਼ ਦੇ ਹੋਰ ਸੂਬਿਆਂ ਪੰਜਾਬ , ਅਸਾਮ ,ਬੰਗਾਲ , ਬਿਹਾਰ ਅੰਦਰ ਵੀ ਵੱਖੋ-ਵੱਖ ਗਰੁੱਪਾਂ ਵਲੋਂ ਧਰਮ , ਬੋਲੀ ਅਤੇ ਬਹੁਗਿਣਤੀ ਦੇ ਅਧਾਰ ਉੱਤੇ ਬਾਗੀ ਸੁਰਾਂ ਉੱਠਦੀਆਂ ਰਹੀਆਂ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਹਿੰਸਾਤਮਕ ਸੰਘਰਸ਼ਾਂ ਦਾ ਅੰਤ ਆਖਰ ਗੱਲਬਾਤ ਰਾਹੀਂ ਹੀ ਹੋਇਆ ਹੈ। ਕਸ਼ਮੀਰ ਦੇ ਮਾਮਲੇ ਵਿੱਚ ਗੱਲਬਾਤ ਵਾਲੀ ਪਹੁੰਚ ਨਾ ਅਪਨਾਉਣ ਕਾਰਨ ਕਸ਼ਮੀਰ ਮਸਲੇ ਨੇ ਅੰਤਰ-ਰਾਸ਼ਟਰੀ ਰੂਪ ਧਾਰ ਲਿਆ ਹੈ। ਇੱਕ ਪਾਸੇ ਪਾਕਿਸਤਾਨ ਕਸ਼ਮੀਰ ਉੱਤੇ ਆਪਣਾ ਹੱਕ ਜਤਾ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਇਸ ਖਿੱਤੇ ਨੂੰ ਆਪਣਾ ਅਟੁੱਟ ਅੰਗ ਮੰਨ ਰਿਹਾ ਹੈ।ਜਿੱਥੇ ਪਾਕਿਸਤਾਨ ਮੁਸਲਿਮ ਦੇਸ਼ ਹੋਣ ਕਾਰਨ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ਉੱਥੇ ਭਾਰਤ ਦੀ ਸੱਤਾ ਤੇ ਕਾਬਜ ਹਿੰਦੂ ਮਾਨਸਿਕਤਾ ਇਨਾਂ ਨਾਗਰਿਕਾਂ ਨੂੰ ਦੋ ਨੰਬਰ ਦੇ ਸ਼ਹਿਰੀ ਮੰਨ ਕੇ ਉਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਆ ਰਹੀ ਹੈ।ਕਸ਼ਮੀਰੀ ਲੋਕ ਨਾਂ ਤਾਂ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਨ ਤੇ ਨਾ ਹੀ ਭਾਰਤ ਨਾਲ ਜਿਸ ਕਰਕੇ ਉੱਥੇ ਹਾਲਾਤ ਹਮੇਸ਼ਾਂ ਵਿਸਫੋਟਕ ਰਹੇ ਹਨ।

ਜੇਕਰ ਹਾਲਾਤ ਕਾਬੂ ਹੇਠ ਹਨ ਤਾਂ ਇੱਕ ਅਫ਼ਜ਼ਲ ਗੁਰੂ ਨੂੰ ਫਾਹੇ ਟੰਗਣ ਸਮੇਂ ਦੇਸ਼ ਜਾਂ ਕਸ਼ਮੀਰ ਨੂੰ ਕੀ ਹੋ ਜਾਣਾ ਸੀ? ਕਸ਼ਮੀਰ ਅੰਦਰ ਸੱਭ ਅੱਛਾ ਨਹੀਂ ਹੈ , ਕਿਉਂਕਿ ਕਸ਼ਮੀਰੀ ਖਾੜਕੂਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਬੰਬ ਧਮਾਕੇ ਅਤੇ ਅੱਤਵਾਦੀ ਸੰਗਠਨਾਂ ਵਲੋਂ ਦਿੱਤੇ ਜਾ ਰਹੇ ਬਿਆਨ ਸਿੱਧ ਕਰਦੇ ਹਨ ਕਿ ਜਬਰ ਨਾਲ ਲਿਆਦੀ ਸ਼ਾਂਤੀ ਚਿਰ ਸਥਾਈ ਨਹੀਂ ਹੁੰਦੀ।

ਕਾਂਗਰਸ ਪਾਰਟੀ ਹਮੇਸ਼ਾਂ ਇੱਕੋ ਰਾਗ ਅਲਾਪਦੀ ਰਹੀ ਹੈ ਕਿ ਇਹ ਇੱਕ ਧਰਮ-ਨਿਰਪੱਖ ਪਾਰਟੀ ਹੈ ਪਰ ਜਦੋਂ ਇਸਦੇ ਕਾਰਕੁੰਨ ਦਿੱਲੀ ਵਿੱਚ ਸਿੱਖ ਕਤਲੇਆਮ ਕਰਦੇ ਹਨ ਤਾਂ ਧਰਮ-ਨਿਰਪੱਖਤਾ ਦੇ ਚਿਹਰੇ ਹੇਠਲਾ ਹਿੰਦੂਵਾਦੀ ਚਿਹਰਾ ਸਾਹਮਣੇ ਜਾਂਦਾ ਹੈ। ਜਦੋਂ ਇਸ ਦੇਸ਼ ਦੀ ਕਾਂਗਰਸ ਪਾਰਟੀ ਦੇ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਰਾਸ਼ਟਰਪਤੀ ਇੱਕਦੱਮ ਫਾਂਸੀ ਦੀ ਸਜਾ ਖਿਲਾਫ ਕੀਤੀ ਗਈ ਰਹਿਮ ਦੀ ਅਪੀਲ ਨੂੰ ਖਾਰਜ ਕਰਕੇ ਫਾਂਸੀ ਦੇਣ ਦਾ ਹੁਕਮ ਸਿਰਫ ਧਰਮ-ਨਿਰਪੱਖਤਾ ਦਾ ਮੁਖੋਟਾ ਪਾਈ ਕਾਂਗਰਸ ਪਾਰਟੀ ਨੂੰ ਖੁਸ਼ ਕਰਨ ਲਈ ਕਰਦਾ ਹੈ ਤਾਂ ਦੇਸ਼ ਦਾ ਲੋਕਤੰਤਰੀ ਢਾਂਚਾ ਸ਼ਰਮਸਾਰ ਹੋ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੇਸ਼ ਦੀ ਸਰਵਉੱਚ ਅਦਾਲਤ ਫੈਸਲਾ ਗਵਾਹਾਂ ਜਾਂ ਕਨੂੰਨ ਮੁਤਾਬਕ ਨਹੀਂ ਸਗੋਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕਰਦਾ ਹੈ ਤੇ ਦੇਸ਼ ਦੀਆਂ ਭਾਵਨਾਵਾਂ ਸਿਰਫ ਇਹੋ ਹਨ ਕਿ ਇਸ ਦੇਸ਼ ਨੂੰ ਪੂਰੀ ਤਰਾਂ ਹਿੰਦੂ ਰਾਸ਼ਟਰ ਬਨਾਉਣਾ ਹੈ। ਇਸਾਈਆਂ , ਬੋਧੀਆਂ , ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਲੋਕਾਂ ਨੂੰ ਕਤਲ ਕਰਨ ਵਾਲਿਆਂ ਲਈ ਕਨੂੰਨ ਹੋਰ ਅਤੇ ਹਿੰਦੂਵਾਦੀ ਸੰਗਠਨਾਂ ਦੇ ਸਰਗਣੇ 2005 ਵਿੱਚ ਮਾਲੇਗਾਂਵ ਬੰਬ ਧਮਾਕੇ ਜਿਸ ਵਿੱਚ 6 ਲੋਕਾਂ ਦੀ ਮੌਤ ਤੇ 100 ਤੋਂ ਜਿਆਦਾ ਜਖਮੀਆਂ ਲਈ ਜਿੰਮੇਵਾਰ ਸਾਧਵੀ ਪ੍ਰਗਿਆ ਅਤੇ ਬਾਬਰੀ ਢਾਹੁਣ ਵਾਲੇ ਹਿੰਦੂ ਸੰਗਠਨਾਂ ਲਈ ਕਨੂੰਨ ਹੋਰ।

ਪੰਜਾਬ ਦੀ ਰਾਜਧਾਨੀ ਚੰਡੀਗੜ ਦਾ ਮਸਲਾ ਅੱਜ ਵੀ ਜਿਉਂ ਦਾ ਤਿਉਂ ਹੈ , ਜਿੱਥੇ ਨਾਂ ਤਾਂ ਕੇਂਦਰ ਸਰਕਾਰਾਂ ਤੇ ਨਾਂ ਹੀ ਸੂਬਾ ਸਰਕਾਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਪੰਜਾਬ ਵਿੱਚ 1978 ਤੋਂ 1995 ਤੱਕ ਦਾ ਸਮਾਂ ਰਾਜਨੀਤੀਵਾਨਾਂ ਦੀ ਸੌੜੀ ਸੋਚ ਦਾ ਹੀ ਨਤੀਜਾ ਸੀ। ਪਾਣੀਆਂ ਦੀ ਵੰਡ ਅਤੇ ਰਾਜਧਾਨੀ ਚੰਡੀਗੜ ਨੂੰ ਪੂਰਨ ਰੂਪ ਵਿੱਚ ਪੰਜਾਬ ਹਵਾਲੇ ਕਰਨ ਦੀ ਮੰਗ ਤੇ ਅਮਲ ਕਰਨ ਦੀ ਬਜਾਏ ਇਨਾਂ ਮੰਗਾਂ ਨੂੰ ਫਿਰਕੂ ਰੰਗਤ ਦੇ ਕੇ ਪੰਜਾਬ ਨੂੰ ਲੰਗੜਾ ਕਰਨ ਵਿੱਚ ਕਾਂਗਰਸ ਪਾਰਟੀ ਦਾ ਵੱਢਾ ਹੱਥ ਰਿਹਾ ਹੈ। ਤੇ ਹੁਣ ਕਾਂਗਰਸ ਨੇ ਆਪਣੇ ਆਪਨੂੰ ਪੂਰੀ ਤਰਾਂ ਭਗਵੇਂ ਰੰਗ ਵਿੱਚ ਰੰਗ ਕੇ ਹਿੰਦੂਤਵੀ ਏਜੰਡਾ ਆਪਣੇ ਹੱਥ ਵਿੱਚ ਲੈ ਲਿਆ ਹੈ ਤੇ ਇਹੋ ਕਾਰਨ ਹੈ ਜਦੋਂ ਅਫਜਲ ਗੁਰੂ ਨੂੰ ਫਾਂਸੀ ਦੇਣ ਨਾਲ ਇੱਕ ਤੀਰ ਅਤੇ ਕਈ ਨਿਸ਼ਾਨੇ ਕਾਂਗਰਸ ਨੇ ਸਾਧੇ ਹਨ , ਜਿਨਾਂ ਵਿੱਚ ਇੱਕ ਨਿਸ਼ਾਨਾ ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਸਰਕਾਰ ਬਨਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਹੱਥੋਂ ਦੂਜੀ ਵਾਰ ਮਾਤ ਖਾ ਕੇ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਲਈ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹੱਤਿਆ ਵਿੱਚ ਹੱਥ ਹੋਣ ਵਿੱਚ ਫਾਂਸੀ ਦੀ ਸਜਾਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਫਾਹੇ ਟੰਗਣ ਲਈ ਸਾਧਿਆ ਹੈ।

ਅਫ਼ਜ਼ਲ ਗੁਰੂ ਤਾਂ ਹਿੰਦੂਤਵ ਦੀ ਭੇਂਟ ਚੜਿਆ ਹੈ ਨਾਂ ਕਿ ਸੰਸਦ ਉੱਤੇ ਹਮਲੇ ਦੀ ਯੋਜਨਾ ਘੜਨ ਦੇ ਦੋਸ਼ ਵਿੱਚ। ਉਸਦੀ ਫਾਂਸੀ ਦੀ ਆੜ ਹੇਠ ਕਾਂਗਰਸ ਦੇ ਮਨਸੂਬੇ ਦੇਸ਼ ਦੀ ਸੰਸਦ ਉੱਤੇ ਕਾਬਜ ਰਹਿਣ ਲਈ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧ ਕੇ ਜਿੱਥੇ ਹਿੰਦੂਆਂ ਦੇ ਇੱਕ ਤਬਕੇ ਨੂੰ ਖੁਸ਼ ਕੀਤਾ ਹੈ , ਉੱਥੇ ਪੰਜਾਬ ਦੇ ਫਾਂਸੀਯਾਫਤਾ ਬਲਵੰਤ ਸਿੰਘ ਰਾਜੋਆਣਾ , ਹਵਾਰਾ ਅਤੇ ਭਿਉਰਾ ਨੂੰ ਵੀ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪੰਜਾਬ ਅੰਦਰ ਮੁੜ ਅੱਤਵਾਦ ਦੇ ਬਹਾਨੇ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਬਜਾਏ ਮੌਜੂਦਾ ਸ਼ਾਂਤੀ ਨੂੰ ਅੱਗ ਲਾਈ ਜਾਵੇ।

ਬਲਦੇਵ ਝੱਲੀ

Saturday, February 16, 2013

ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁੱਖੀ ਅਧਿਕਾਰ ਚਾਰਟਰ ਦਾ ਘਾਣ – ਜਮਹੂਰੀ ਅਧਿਕਾਰ ਸਭਾ


16 ਫਰਵਰੀ ਨੂੰ ਜਮਹੂਰੀ ਅਧਿਕਾਰ ਸਭਾ (ਪੰਜਾਬ) ਵਲੋਂ ਕਸ਼ਮੀਰੀ ਨੌਜਵਾਨ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ ‘ਚ ਲੁਧਿਆਣਾ ‘ਚ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਆਗੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਭਾਈ ਬਾਲਾ ਚੌਂਕ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਰੈਲੀ ਕੀਤੀ ਗਈ ਇਸ ਉਪਰੰਤ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਹੁੰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇੱਥੇ ਰੈਲੀ ਕਰਕੇ ਅਫ਼ਜ਼ਲ ਗੁਰੂ ਨੂੰ ਫਾਂਸੀ ਅਤੇ ਮੌਤ ਦੀ ਸਜ਼ਾ ਦੇ ਵਿਰੋਧ ‘ਚ ਆਵਾਜ਼ ਬੁਲੰਦ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਫ਼ਜ਼ਲ ਗੁਰੂ ਨੂੰ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਸੰਸਦ ਉੱਪਰ ਹਮਲੇ ਦੇ ਕੇਸ ਵਿਚ ਫਸਾਇਆ ਗਿਆ। ਹਿਰਾਸਤ ‘ਚ ਉਸ ਨੂੰ ਘੋਰ ਅਣਮਨੁੱਖੀ ਤਸੀਹੇ ਦੇ ਕੇ ਉਸ ਦਾ ਇਕਬਾਲੀਆ ਬਿਆਨ ਮੀਡੀਆ ‘ਚ ਉਛਾਲਿਆ ਗਿਆ। ਅਤੇ ਇਸ ਨੂੰ ਅਧਾਰ ਬਣਾਕੇ ਉਸ ਦੀ ਜਾਨ ਲੈਣ ਦਾ ਮਨਸੂਬਾ ਰਚਿਆ ਗਿਆ। ਨਾ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਨਾ ਰਾਸ਼ਟਰਪਤੀ ਵਲੋਂ ਰਹਿਮ ਦੀ ਅਰਜ਼ੀ ਖਾਰਜ਼ ਕੀਤੇ ਜਾਣ ‘ਤੇ ਉਸ ਨੂੰ ਮੌਤ ਦੀ ਸਜ਼ਾ ਘੱਟ ਕਰਨ ਲਈ ਜੁਡੀਸ਼ੀਅਲ ਰੀਵਿਊ ਕਰਨ ਦਾ ਹੱਕ ਦਿੱਤਾ ਗਿਆ।

ਭਾਰਤ ਦੇ ਗ੍ਰਹਿ ਮੰਤਰਾਲੇ ਦੀ ਸਰਪ੍ਰਸਤੀ ਹੇਠ ਐਸ ਟੀ ਐਫ ਦੀ ਇਸ ਮਾਮਲੇ ਵਿਚ ਭੂਮਿਕਾ ਬਾਰੇ ਅਫਜ਼ਲ ਵਲੋਂ ਜੋ ਸਵਾਲ ਉਠਾਏ ਸਨ ਉਹ ਅੱਜ ਵੀ ਹੁਕਮਰਾਨਾਂ ਤੋਂ ਜਵਾਬ ਦੀ ਮੰਗ ਕਰਦੇ ਹਨ। ਬਿਨਾ ਕੋਈ ਠੋਸ ਸਬੂਤ ਪੇਸ਼ ਕੀਤੇ ”ਕੌਮ ਦੀਆਂ ਸਮੂਹਿਕ ਭਾਵਨਾਵਾਂ ਨੂੰ ਸ਼ਾਂਤ ਕਰਨ” ਦੀ ਸਿਰੇ ਦੀ ਤਰਕਹੀਣ ਦਲੀਲ ਦੇ ਕੇ ਸਿਰਫ਼ ਇਕ ਕਸ਼ਮੀਰੀ ਅਤੇ ਮੁਸਲਮਾਨ ਹੋਣ ਕਾਰਨ ਉਸ ਨੂੰ ਚੁੱਪਚੁਪੀਤੇ ਫਾਹੇ ਲਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁਖੀ ਅਧਿਕਾਰ ਚਾਰਟਰ ਦੀ ਘੋਰ ਉਲੰਘਣਾ ਹੈ। ਪੁਲਿਸ ਹਿਰਾਸਤ ਵਿਚ ਅਫਜ਼ਲ ਦੇ ਬਿਆਨਾਂ ਨੂੰ ਉਸਨੂੰ ਫਾਂਸੀ ਦੇਣ ਲਈ ਉਸਦੇਖਿਲਾਫ ਗਵਾਹੀ ਵਜੋਂ ਵਰਤਣਾ ਨਿਆਂਇਕ ਅਸੂਲਾਂ ਦੀ ਉਲੰਘਣਾ ਅਤੇ ਨਾਵਾਜਬ ਅਮਲ ਹੈ ਅਤੇ ਐਤਵਾਰ ਨੂੰ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ਼ ਕਰਨ ਤੋਂ ਵੀ ਉਸ ਨੂੰ ਬੇਬੁਨਿਆਦ ਫਾਂਸੀ ਲਾਉਣ ਦੀ ਹਕੂਮਤ ਦੀ ਕਾਹਲ ਦਿਖਾਈ ਦਿੰਦੀ ਹੈ।


ਬੁਲਾਰਿਆਂ ਨੇ ਕਿਹਾ ਕਿ ਫਾਂਸੀ ਬਾਰੇ ਉਸ ਦੇ ਪਰਿਵਾਰ ਨੂੰ ਸੁਚਿਤ ਨਾ ਕਰਨਾ ਅਤੇ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਵਾਰਿਸਾਂ ਦੇ ਹਵਾਲੇ ਨਾ ਕਰਨਾ ਭਾਰਤੀ ਹੁਕਮਰਾਨਾਂ ਦਾ ਪੂਰੀ ਤਰ੍ਹਾਂ ਅਣਮਨੁੱਖੀ ਰਵੱਈਆ ਹੈ। ਦਰਅਸਲ ਭਾਰਤੀ ਰਾਜ ਇਕ ਜਮਹੂਰੀਅਤ ਨਾ ਹੋ ਕੇ ਆਪਣੇ ਹੀ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲੀ ਮਸ਼ੀਨ ਦੀ ਭੂਮਿਕਾ ਨਿਭਾ ਰਿਹਾ ਹੈ। ਬੁਲਾਰਿਆਂ ਵਲੋਂ ਜਿੱਥੇ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਜਾਹਲ ਕਰਾਰ ਦਿੰਦਿਆਂ ਇਸ ਨੂੰ ਸੰਵਿਧਾਨਕ ਤੌਰ ‘ਤੇ ਖ਼ਤਮ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ ਉੱਥੇ ਨਾਲ ਹੀ ਦਿੱਲੀ ਵਿਚ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁੱਧ ਰੋਸ ਪ੍ਰਗਟਾ ਰਹੀਆਂ ਕਸ਼ਮੀਰੀ ਕੁੜੀਆਂ ਤੇ ਹੋਰ ਕਾਰਕੁੰਨਾਂ ਨਾਲ ਬਜਰੰਗ ਦਲ ਦੇ ਗੁੰਡਿਆਂ ਵਲੋਂ ਪੁਲਿਸ ਦੀ ਮਿਲੀਭੁਗਤ ਤਹਿਤ ਬਦਤਮੀਜ਼ੀ ਕਰਨ ਅਤੇ ਮਨੁੱਖੀ ਹੱਕਾਂ ਦੇ ਬਹੁਤ ਹੀ ਮਕਬੂਲ ਆਗੂ ਗੌਤਮ ਨਵਲੱਖਾ ਦੇ ਮੂੰਹ ‘ਤੇ ਕਾਲਖ ਮਲਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਫਾਸ਼ੀਵਾਦੀ ਹਰਕਤ ਕਰਨ ਵਾਲੇ ਅਨਸਰਾਂ ਅਤੇ ਇਸ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੁਜ਼ਾਹਰੇ ਨੂੰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਏ.ਕੇ ਮਲੇਰੀ,ਪੈੱਸ ਸਕੱਤਰ ਬੂਟਾ ਸਿੰਘ, ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਲੇਖਕ ਅਭੇ ਸਿੰਘ, ਮਾਸਟਰ ਤਰਸੇਮ ਲਾਲ, ਨਾਮਦੇਵ ਭੁਟਾਲ, ਦਰਸ਼ਨ ਸਿੰਘ ਮੋਗਾ, ਡਾਕਟਰ ਤੇਜਪਾਲ, ਗੁਰਪ੍ਰੀਤ ਕੌਰ ਸੰਗਰੂਰ ਸਮੇਤ ਜ਼ਿਲ੍ਹਾ ਆਗੂ ਤੇ ਹੋਰ ਜਨਤਕ ਜਮਹੂਰੀ ਕਾਰਕੁਨ ਹਾਜ਼ਰ ਸਨ।

ਬੂਟਾ ਸਿੰਘ 
ਸੂਬਾ ਪ੍ਰੈੱਸ ਸਕੱਤਰ, ਜਮਹੂਰੀ ਅਧਿਕਾਰ ਸਭਾ,ਪੰਜਾਬ 
Mob: 94634-74342

Thursday, February 14, 2013

'ਧਾਰਮਿਕ ਫਿਰਕਾਪ੍ਰਸਤ' ਕੁੜੀ ਦੀ ਯਾਦ...?

ਸੁੱਚੇ ਸ਼ਬਦ ਪਿਆਰ ਤੇ ਪ੍ਰੇਸ਼ਾਨ ਬਰਾਬਰ ਕਰਦੇ ਹਨ।ਇਤਿਹਾਸ ਤੇ ਵਰਤਮਾਨ ਦੀ ਤਰਾਸਦੀ ਇਕੋ ਲਾਈਨ 'ਚ ਕਹਿ ਜਾਂਦੇ ਨੇ ਤੇ ਕੌੜਾ ਅਮਲ ਕਿਸੇ ਕੌੜੀ ਸੱਚਾਈ ਨੂੰ ਸਰਸਰੀ 'ਚ ਬਿਆਨ ਕਰ ਸਕਦਾ ਹੈ,ਪਰ ਔਖੀ ਚੀਜ਼ ਨਾਲੋਂ ਸਰਸਰੀ ਚੀਜ਼ ਨੂੰ ਫੜਨ/ਸਮਝਣ ਦੇ ਕਾਬਲ ਹੋਣਾ ਔਖਾ ਹੈ।

ਘਟਨਾਵਾਂ ਦੀ ਲੜੀ ਥਾਵਾਂ ਨਾਲ ਜੁੜਦੀ ਹੈ।ਅਫਜ਼ਲ ਤੇ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲਖਾ ਦੀ ਤਸਵੀਰ(ਮੂੰਹ 'ਤੇ ਕਾਲਸ ਮਲੀ) ਨੇ ਕਈ ਘਟਨਾਵਾਂ ਤੇ ਥਾਵਾਂ ਮੁੜ ਜੋੜ ਦਿੱਤੀਆਂ।

ਗੌਤਮ ਨਵਲਖਾ ਦੀ ਤਸਵੀਰ ਦੇਖ ਕੇ ਮੈਂ ਸਤੰਬਰ 2008 'ਚ ਚਲਾ ਗਿਆ।ਅਸੀਂ ਦੋਵੇਂ ਦਿੱਲੀ ਦੇ ਝੂਠੇ ਜਾਮੀਆ ਨਗਰ ਬਟਲਾ ਹਾਊਸ ਐਨਕਾਉਂਟਰ ਦੇ ਵਿਰੋਧ 'ਚ ਸ਼ਾਮਲ ਸੀ। ਗੌਤਮ ਨਵਲਖਾ ਦੇ ਮੂੰਹ 'ਤੇ ਕਾਲਸ ਮਲਣ ਦੀ ਤਰ੍ਹਾਂ ਸੰਘੀਆਂ(ਆਰ ਐਸ ਐਸ) ਦੀ ਫੌਜ ਨੇ ਸਾਡੇ 50-60 ਜਣਿਆਂ ਦੇ ਧੜੇ 'ਤੇ ਧਾਵਾ ਬੋਲਿਆ ਸੀ, ਪਰ ਅਸੀਂ ਸਾਰੇ ਇਕ ਜਥੇਬੰਦਕ ਵਿਰੋਧ ਕਰਨ ਤੋਂ ਬਾਅਦ ਸਭ ਸੁਖ ਸ਼ਾਂਤੀ ਨਾਲ ਘਰਾਂ,ਕਮਰਿਆਂ, ਹੋਸਟਲਾਂ ਤੇ ਦਫ਼ਤਰਾਂ 'ਚ ਪਰਤ ਗਏ।


ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ? ਮੈਨੂੰ ਮੇਰੀ ਮੁਸਲਮਾਨ ਦੋਸਤ ਦੀ ਇਕੋ ਲਾਈਨ ਵਾਰ ਵਾਰ ਪ੍ਰੇਸ਼ਾਨਕਰ ਰਹੀ ਸੀ...।ਜਿਸਨੂੰ ਮੈਂ ਹੁਣ ਤੱਕ ਵੀ 'ਘੱਟਗਿਣਤੀ ਅਚੇਤ ਮਾਨਸਿਕਤਾ' ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।ਕਿ ਕਿਵੇਂ ਪ੍ਰਚਾਰ ਪ੍ਰਭਾਵ 'ਚ ਚੰਗੀ ਮਨੁੱਖੀ 
ਮਾਨਸਿਕਤਾ ਖਿੰਡ ਜਾਂਦੀ ਹੈ।

ਉਹ ਸੰਘੀਆਂ(ਆਰ ਐਸ ਐਸ) ਤੇ ਹੋਰ ਹਿੰਦੂ ਸੰਸਥਾਵਾਂ ਦੇ ਧਾਵੇ ਤੋਂ ਬਾਅਦ ਰੱਜ ਕੇ ਹਿੰਦੂਆਂ ਖ਼ਿਲਾਫ ਬੋਲੀ ਸੀ।ਕਿਉਂ ਹਿੰਦੂ ਭਾਈਚਾਰੇ ਦੇ ਲੋਕ ਝੂਠੇ ਬਟਲਾ ਹਾਊਸ ਦੇ ਬੇਗੁਨਾਹ ਮੁਸਲਮਾਨਾਂ ਲਈ ਹਾਅ ਦਾ ਨਾਅਰਾ ਨਹੀਂ ਮਾਰ ਰਹੇ ?ਕੀ ਹਿੰਦੂਆਂ ਦੀ ਚੁੱਪ ਸਾਜਿਸ਼ 'ਚ ਸ਼ਾਮਲ ਹੈ।ਯਾਦਵਿੰਦਰ, ਮੈਨੂੰ ਦਿੱਲੀ 'ਚ ਡਰ ਲੱਗਦਾ ਹੈ ਕਿ ਕਿਤੇ ਮੈਂ ਵੀ ਸਾਜ਼ਿਦ(17 ਸਾਲ) ਤੇ ਆਤਿਫ ਅਮੀਨ (ਬਟਲਾ ਹਾਊਸ 'ਚ ਜਾਮੀਆ ਯੂਨੀਵਰਸਟੀ ਦੇ ਮਾਰੇ ਵਿਦਿਆਰਥੀ) ਵਾਂਗ ਇੰਡੀਅਨ ਮੁਜ਼ਾਹੀਦੀਨ ਜਾਂ ਲਸ਼ਕਰ ਦੀ ਅਗਲੀ ਅੱਤਵਾਦੀ ਨਾ ਹੋਵਾਂ ? ਇਨ੍ਹਾਂ ਕੈਫੀ ਆਜ਼ਮੀ ਦੀ ਧਰਤੀ(ਆਜ਼ਮਗੜ੍ਹ) ਦੇ ਬੇਕਸੂਰ ਸਪੂਤ ਨਹੀਂ ਬਖ਼ਸ਼ੇ ? ਦਿੱਲੀ ਬਾਹਰੀ ਮੁਸਲਮਾਨਾਂ ਲਈ ਖਤਰਨਾਕ ਥਾਂ ਹੈ। ਉਹ ਆਪਣੀ ਤੋਰ ਦੀ ਕਾਹਲੀ ਦੇ ਰਿਦਮ ਨਾਲ ਇਸੇ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਸ਼ਹਿਰੀ ਲਹਿਜੇ ਦੀ ਹਿੰਦੀ ਤੇ ਅੰਗਰੇਜ਼ੀ 'ਚ ਕਰ ਰਹੀ ਸੀ।

ਆਟੋ 'ਚ ਬੈਠ ਥੋੜ੍ਹੀ ਦੇਰ ਲਈ ਸ਼ਾਂਤ ਹੋ ਗਈ।ਕੁਝ ਸਫਰ ਤੋਂ ਬਾਅਦ ਫਿਰ ਬੋਲੀ, ਕਦੇ ਕਦੇ ਮੈਨੂੰ ਲੱਗਦੈ,ਮੈਂ ਧਾਰਮਿਕ ਫਿਰਕਾਪ੍ਰਸਤ ਹੋ ਗਈ ਹਾਂ? ਤੈਨੂੰ ਕੀ ਲੱਗਦੈ? ਤੂੰ ਮੈਨੂੰ ਐਨੇ ਸਮੇਂ ਦਾ ਜਾਣਦਾ ਤੇ ਸੁਣ ਰਿਹਾ ਹੈਂ।ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ?ਮੇਰੇ ਮਾਂ-ਪਿਓ ਨੇ ਮੈਨੂੰ ਹਮੇਸ਼ਾ ਚੰਗੀ ਮਨੁੱਖ ਬਣਨ ਦਾ ਪਾਠ ਪੜ੍ਹਾਇਆ।ਮੈਂ ਵੀ ਧਰਮ ਨਿਰਪੱਖ ਸਿਆਸਤ ਦੀ ਘੋਰ ਹਮਾਇਤੀ ਰਹੀ ਹਾਂ,ਪਰ ਸ਼ਾਇਦ ਮੈਂ ਭਾਰਤੀ 'ਧਰਮ-ਨਿਰਪੱਖਤਾ' ਨੂੰ ਸਮਝਦੀ-ਸਮਝਦੀ 'ਧਾਰਮਿਕ ਫਿਰਕਾਪ੍ਰਸਤ' ਹੋ ਗਈ ਹਾਂ'।ਮੇਰਾ ਕਿਸੇ ਹਿੰਦੂ ਨਾਲ ਨਿਜੀ ਵੈਰ-ਵਿਰੋਧ ਨਹੀਂ,ਪਰ ਸਮੂਹਿਕਤਾ 'ਚ ਜੋ ਸਾਡੇ ਨਾਲ 
ਹੋ ਰਿਹੈ,ਓਹਦੇ ਸਾਹਮਣੇ ਸਭ ਫੋਕੀਆਂ ਦਲੀਲਾਂ ਫੇਲ੍ਹ ਹੋ ਜਾਂਦੀਆਂ ਨੇ।

ਮੇਰੇ 'ਚ ਇਹ ਨਫਰਤ ਕਿਵੇਂ ਭਰ ਗਈ?ਮੈਂ ਅਜਿਹੀ ਤਾਂ ਨਹੀਂ ਸੀ। ਉਹ ਲਗਾਤਾਰ ਬੋਲੀ ਜਾ ਰਹੀ ਸੀ।ਮੈਂ ਕਿਹਾ ਇਹ 'ਯੂਰਪੀਅਨ ਸੈਕੁਲਰਿਜ਼ਮ ਫੋਬੀਏ' 'ਚੋਂ ਬਾਹਰ ਆ। ਤੂੰ ਕੱਲ੍ਹ ਵੀ ਚੰਗੀ ਇਨਸਾਨ ਸੀ ਤੇ ਅੱਜ ਵੀ ਚੰਗੀ ਇਨਸਾਨ ਹੈਂ'।ਹਲਾਤ ਹੀ ਅਜਿਹੇ ਹਨ।


ਮੈਂ ਸੋਚਿਆ 'ਘੱਟਗਿਣਤੀ ਦੀ ਮਾਨਸਿਕ ਕੰਡੀਸ਼ਨਿੰਗ ਕਿਹੋ ਜਿਹੀ ਹੋ ਜਾਂਦੀ ਹੈ,ਇਹ ਉਸਦੀ ਇਕ ਉਦਾਹਰਨ ਹੈ।'ਤੁਹਾਨੂੰ ਗੈਰ-ਫਿਰਕਾਪ੍ਰਸਤ ਹੁੰਦਿਆਂ ਹੋਇਆਂ ਵੀ ਆਪਣਾ ਆਪ ਫਿਰਕਾਪ੍ਰਸਤ ਲੱਗਦਾ ਹੈ ਤੇ ਇਸ 'ਚ ਵੱਡਾ ਰੋਲ ਕਹੇ ਜਾਂਦੇ ਬੁੱਧੀਜੀਵੀ ਲਾਣੇ ਦੇ ਬੇ-ਜ਼ਮੀਨੇ ਫਿਰਕਾਪ੍ਰਸਤ ਵਿਸ਼ਲੇਸ਼ਨਾਂ ਦਾ ਵੀ ਹੈ।ਪੀੜ੍ਹਤ ਤੇ ਦੋਸ਼ੀ ਦੀ ਚੋਣ 'ਚ ਇਤਿਹਾਸਕ ਸਮੱਸਿਆ ਰਹੀ ਹੈ।

ਯੂਰਪੀਅਨ/ਪੱਛਮੀ ਆਧੁਨਕਿਤਾ ਦੇ ਅੰਨ੍ਹੇ ਪ੍ਰਭਾਵ 'ਚ(ਜਿਵੇਂ ਫਰਾਂਸਸੀ ਮੁਸਲਮਾਨ ਔਰਤਾਂ ਦਾ ਬੁਰਕਾ ਲਹਾਉਣ ਦੀ ਆਧੁਨਿਕ ਮੁਹਿੰਮ) ਪੀੜ੍ਹਤ ਨੂੰ ਦੋਸ਼ੀ ਬਣਾ ਕੇ 'ਚੰਗਾ ਪੀੜ੍ਹਤ' ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਆਧੁਨਿਕਤਾ ਦਾ ਸਫਰ ਡਾਂਗ ਦੇ ਭੈਅ ਨਾਲ ਤੈਅ ਨਹੀਂ ਹੁੰਦਾ ਹੈ।ਇਹ 'ਸਹਿਜ ਸਮਾਜਿਕ ਬਦਲਾਅ' ਦੇ ਵੱਡੇ ਪੜਾਅ 'ਚ ਹੋ ਕੇ ਗੁਜ਼ਰਦਾ ਹੈ।ਡਾਂਗ ਵਾ
ਲੇ ਸਮਾਜਿਕ ਬਦਲਾਅ ਦੀ ਉਮਰ ਥੋੜ੍ਹੀ ਤੇ ਮੌਤ ਨਿਸ਼ਚਤ ਹੁੰਦੀ ਹੈ।ਇਸੇ ਲਈ ਧਰਮ,ਨਸਲ,ਸੱਭਿਆਚਾਰ,ਭਾਸ਼ਾ ਆਦਿ ਮਸਲੇ ਬਰੀਕ ਪੜਚੋਲ ਮੰਗਦੇ ਹਨ।

ਜਿਸ ਧਰਤੀ 'ਤੇ ਘੱਟਗਿਣਤੀ ਦਾ ਮਤਲਬ 'ਅੱਤਵਾਦੀ' ਤੇ 'ਅੱਤਵਾਦ' ਦਾ ਮਤਲਬ ਘੱਟਗਿਣਤੀ ਹੋ ਜਾਵੇ,ਓਥੇ ਯੂਰਪੀ ਸੈਕੁਲਰਿਜ਼ਕ ਦੀ ਪਰਿਭਾਸ਼ਾ ਦਾ ਕੋਈ ਮਤਲਬ ਰਹਿ ਵੀ ਜਾਂਦਾ ਹੈ,ਇਹ ਸੋਚਣ ਦੀ ਲੋੜ ਹੈ।ਆਮ ਘੱਟਗਿਣਤੀ ਲੋਕਾਂ ਨੂੰ ਧਰਮ-ਨਿਰਪੱਖ ਹੁੰਦਿਆਂ ਵੀ ਅਚੇਤ-ਚੇਤ 'ਚ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਫਿਰਕਾਪ੍ਰਸਤ ਹਾਂ,ਪਰ ਬਹੁਗਿਣਤੀ ਦੇ ਕੁਝ ਲੋਕਾਂ ਨੂੰ ਫਿਰਕਾਪ੍ਰਸਤ ਹੁੰਦਿਆਂ ਵੀ ਨਹੀਂ ਲੱਗਦਾ ਕਿ ਉਹ ਫਿਰਕਾਪ੍ਰਸਤ ਹਨ।ਅਕਾਲ ਤਖ਼ਤ ਸਾਹਿਬ ਦੇ ਹਮਲੇ ਤੇ ਹੋਰ ਅਨੇਕਾਂ ਗੁਰਦੁਆਰੇ(1984) ,ਬਾਬਰੀ-ਗੁਜਰਾਤ,ਕੰਧਮਾਲ ਦੇ ਸੱਤਾਈ ਅੱਤਵਾਦ ਤੋਂ ਬਾਅਦ ਵੀ ਹਰ ਆਮ ਸਿੱਖ,ਮੁਸਲਮਾਨ ਤੇ ਇਸਾਈ ਨੂੰ ਵਾਰ ਵਾਰ ਬੋਲ ਕੇ (ਦੇਸ਼ਾਂ-ਵਿਦੇਸ਼ਾਂ ਤੱਕ)ਸਾਬਤ ਕਰਨਾ ਪੈਂਦਾ ਹੈ ਕਿ ਉਹ ਅੱਤਵਾਦੀ ਨਹੀਂ,ਦੇਸ਼ਭਗਤ ਹੈ।(ਉਸ ਭਾਰਤ ਦਾ ਜੀਹਦਾ ਕੋਈ ਇਤਿਹਾਸਕ ਵਜੂਦ ਨਹੀਂ ਹੈ)।ਬਹੁਗਿਣਤੀ ਭਾਈਚਾਰੇ ਦੇ ਕੁਝ ਲੋਕ ਤੇ ਜਥੇਬੰਦੀਆਂ ਅੱਤਵਾਦੀ ਕਾਰਵਾਈਆਂ 'ਚ ਸ਼ਾਮਲ ਹੋ ਵੀ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੀਆਂ ਹਨ।


ਉਹ ਪੜ੍ਹੇ-ਲਿਖੇ ਉੱਚ ਮੱਧਵਰਗੀ ਮੁਸਲਮਾਨ ਪਰਿਵਾਰ ਦੀ ਕੁੜੀ ਸੀ। ਲੇਡੀ ਸ਼੍ਰੀ ਰਾਮ ਕਾਲਜ ਤੋਂ ਬਾਅਦ ਜਵਾਹਰ ਲਾਲ ਨਹਿਰੂ ਵਰਸਿਟੀ ਦਿੱਲੀ ਪੁੱਜੀ ਸੀ।ਆਲੇ-ਦੁਆਲੇ ਬੰਗਾਲੀ ਇਲੀਟ ਬੁੱਧੀਜੀਵੀਆਂ ਦਾ ਇਕ ਘੇਰਾ ਸੀ,ਜਿਨ੍ਹਾਂ ਦੀ ਸਮਝ ਸੀ ਕਿ 'ਅਤੀ ਅਗਾਂਹਵਧੂ ਲੋਕ ਪੁਰਾਣੇ ਘਸੇ-ਪਿਟੇ ਜਾਤ-ਪਾਤ ਜਾਂ ਧਰਮ ਆਦਿ ਦੇ ਮਸਲਿਆਂ ਦੇ ਝੰਜਟ 'ਚ ਨਹੀਂ ਪੈਂਦੇ ਹੁੰਦੇ ।ਨਾਲੇ ਜਦੋਂ ਹਰ ਮਸਲੇ ਦਾ ਹੱਲ/ਅੰਤ ਜਮਾਤੀ ਸੰਘਰਸ਼ ਨਾਲ ਹੋਣਾ ਹੈ ਤਾਂ ਦੂਜੀਆਂ-ਤੀਜੀਆਂ ਗੱਲਾਂ 'ਤੇ ਸਮਾਂ ਬਰਬਾਦ ਕਿਉਂ ਕੀਤਾ ਜਾਵੇ ? ਪਹਿਲੀ ਗੱਲ ਕਰਕੇ ਅਗਾਂਹਵਧੂਤਾ ਦੀ ਕਤਾਰ 'ਚ ਪਹਿਲੇ ਨੰਬਰ 'ਤੇ ਹਾਜ਼ਰੀ ਲਗ
ਵਾਈ ਜਾਵੇ।ਜਿਵੇਂ ਮਲਾਲਾ ਯੂਸਫ ਦੇ ਮਾਮਲੇ 'ਚ ਸਿਰਫ ਮਲਾਲਾ(ਅਮਰੀਕੀ ਮੀਡੀਆ ਤਰਜ਼ 'ਤੇ) ਦੇ ਹਮਲੇ ਦੀ ਹੀ ਗੱਲ ਹੋਵੇ,ਪਰ ਅਮਰੀਕੀ ਡਰੋਨਾਂ ਨਾਲ ਰੋਜ਼ ਮਰ ਰਹੀਆਂ ਮਲਾਲਾਵਾਂ/ਮਲਾਲਿਆਂ ਦੀ ਗੱਲ ਨਾ ਕੀਤੀ ਜਾਵੇ ਕਿਉਂਕਿ ਉਹ ਡਰੋਨ ਹਮਲੇ ਤਾਂ 'ਕੱਟੜਵਾਦੀ/ਪਿਛਾਂਹਖਿੱਚੂ/ਮੱਧਯੁਗੀ' ਤਾਲਿਬਾਨਾਂ ਲਈ ਹੋਏ ਹਨ।ਇਸੇ ਤਰ੍ਹਾਂ ਅਫ਼ਜ਼ਲ ਦੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਕਸ਼ਮੀਰੀ ਕੁੜੀਆਂ ਦੇ ਰੌਕ ਬੈਂਡ 'ਤੇ ਪਾਬੰਦੀ ਦਾ ਵਿਰੋਧ ਕਰਨ ਵਾਲਾ (ਜੋ ਹੋਣਾ ਚਾਹੀਦਾ ਹੈ) ਵੱਡਾ ਬੁੱਧੀਜੀਵੀ ਲਾਣਾ ਅਫਜ਼ਲ ਗੁਰੁ ਦੇ ਫਾਂਸੀ ਬਾਰੇ ਇਕ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ ਹੈ।ਇਹ ਸਮਝਣ ਦੀ ਲੋੜ ਹੈ ਕਿ ਦੁਨੀਆਂ ਭਰ ਦੀਆਂ ਘੱਟਗਿਣਤੀਆਂ-ਕੌਮੀਅਤਾਂ ਸੱਤਾ ਦੀ ਥੋਪੀ ਹੋਈ ਲੜਾਈ ਲੜ੍ਹਦੀਆਂ/ਲੜ ਰਹੀਆਂ ਹਨ ਤੇ ਘੱਟਗਿਣਤੀਆਂ ਦੇ 'ਹੀਰੋ'(ਬਹੁਗਣਤੀ ਦੇ 'ਵਿਲੀਅਨ') ਵੀ ਥੋਪੀਆਂ ਹੋਈਆਂ ਲੜਾਈਆਂ ਕਾਰਨ ਪੈਦਾ ਹੋਏ ਹੁੰਦੇ ਹਨ।ਇਨਸਾਫਪਸੰਦ ਸਮਾਜ ਨੂੰ ਘੱਟੋ ਘੱਟ ਦੋਸਤ ਤੇ ਦੁਸ਼ਮਣ ਦੀ ਚੋਣ 'ਚ ਇਤਿਹਾਸ ਦੀਆਂ ਗਲਤੀਆਂ ਨਹੀਂ ਦਹੁਰਾਉਣੀਆਂ ਚਾਹੀਦੀਆਂ।

ਮੁੱਦੇ/ਮਸਲੇ ਪਾਰਟੀਆਂ ਤੇ ਵਿਚਾਰਧਰਾਵਾਂ 
ਮੁਤਾਬਕ ਨਹੀਂ ਚੱਲਦੇ ਹੰਦੇ ਸਗੋਂ ਪਾਰਟੀਆਂ ਤੇ ਵਿਚਾਰਧਰਾਵਾਂ ਮਸਲਿਆਂ ਨੂੰ ਸਮਝਦੀਆਂ-ਲੜਦੀਆਂ ਮਸਲਿਆਂ ਦੇ ਆਸਰੇ ਅੱਗੇ ਵਧਦੀਆਂ ਹਨ।ਜਿੱਥੇ ਮਸਲਿਆਂ ਨਾਲੋਂ ਅਹਿਮ ਪਾਰਟੀਆਂ ਤੇ ਵਿਚਾਰਧਾਰਾਵਾਂ ਹੋ ਜਾਣ,ਓਥੇ ਲੋਕਾਂ ਨੂੰ ਵੀ ਵਰਤਮਾਨ ਤੇ ਭਵਿੱਖ ਦੀ ਖੜੋਤ ਸਮਾਜਿਕ ਕੈਨਵਸ 'ਤੇ ਨਜ਼ਰ ਆਉਣ ਲੱਗਦੀ ਹੈ।

ਸਮਾਜ ਦੀ ਕੰਨ੍ਹੀ 'ਤੇ ਪਏ ਲੋਕਾਂ ਦੇ ਘਟਨਾਵਾਂ-ਹਾਦਸਿਆਂ 'ਤੇ ਪੁੱਠੇ-ਸਿੱਧੇ ਰੀਐਕਸ਼ਨ ਆਉਣਾ ਤਾਂ ਸਿਰਫ ਇਕ ਸਬੱਬ ਹੁੰਦਾ ਹੈ।ਦਰ ਅਸਲ ਮਸਲੇ ਦੇ ਅਚੇਤ 'ਚ ਤਾਂ ਇਤਿਹਾਸਕ ਬੇਇੰਸਾਫੀ ਤੇ ਗੈਰ-ਬਰਾਬਰੀ ਪਈ ਹੁੰਦੀ ਹੈ।ਇਸੇ ਲਈ ਸਮਾਜ ਨੂੰ ਫਿਲਾਸਫੀ+ਇਤਿਹਾਸ ਦੇ ਨੁਕਤੇ ਨਿਗਾਹ ਤੋਂ ਬਰੀਕ ਵਿਸ਼ਲੇਸ਼ਨ ਦੀ ਲੋੜ ਹੈ।


ਫੇਰ ਸ਼ਾਇਦ ਕਿਸੇ 'ਧਾਰਮਿਕ ਫਿਰਕਾਪ੍ਰਸਤ' ਕੁੜੀ ਤੇ ਹੋਰ ਖ਼ੁਦ ਨੂੰ ਦੋਸ਼ੀ ਨਾ ਠਹਿਰਾਉਣ ਤੇ ਲਿਖ਼ਣ ਵਾਲਿਆਂ ਨੂੰ ਕੰਪਿਊਟਰ ਦੇ ਕੀਅ ਬੋਰਡ 'ਤੇ ਥੱਪ-ਥੱਪ ਨਾ ਕਰਨੀ ਪਵੇ।'ਧਾਰਮਿਕ ਫਿਰਕਾਪ੍ਰਸਤੀ' ਤੋਂ ਸਮਾਜਿਕ ਸਦਭਾਵਨਾ ਦੀ ਲ਼ੜਾਈ ਲੰਮੀ ਹੈ ਪਰ ਇਨਸਾਫਪਸੰਦ ਤੇ ਸਮਾਜਿਕ ਬਰਾਬਰੀ ਚਾਹੁਣ ਵਾਲਿਆਂ ਦੀ ਜਿੱਤ 
ਵੀ ਯਕੀਨੀ ਹੈ

ਯਾਦਵਿੰਦਰ ਕਰਫਿਊ
mail2malwa@gmail.com 
Mob-95308-95198

Wednesday, February 13, 2013

ਅਫ਼ਜ਼ਲ ਤੇ ਭਗਤ ਸਿੰਘ ਦੀ ਫਾਂਸੀ ਇਤਿਹਾਸ ਦੇ ਇਕੋ ਪੰਨੇ 'ਤੇ

ਸੰਸਦ ਉੱਤੇ ਹਮਲੇ ਦੇ ਮਾਮਲੇ ਵਿੱਚ 'ਦੋਸ਼ੀ' ਕਰਾਰ ਦਿੱਤੇ ਗਏ ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾਉਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਂ ਦਫ਼ਤਰ ਪਹੁੰਚਣ ਦੀ ਕਾਹਲੀ ਵਿੱਚ ਆਪਣੇ ਸਰੀਰ ਦੀ ਸਾਜ-ਸਜਾਵਟ ਵਿੱਚ ਲੱਗਾ ਹੋਇਆ ਸੀ। ਫੋਨ ਉੱਤੇ ਮੈਸੇਜ ਮਿਲਦੇ ਹੀ ਟੀਵੀ ਉੱਤੇ ਚੱਲ ਰਹੀ ਗੁਰਬਾਣੀ ਤੋਂ ਭੁੱਲ ਦੀ ਮਾਫੀ ਮੰਗਦੇ ਹੋਏ ਤੁਰੰਤ ਖਬਰੀਆ ਚੈਨਲ ਚਲਾ ਲਿਆ।

ਖਬਰਸਾਜ਼ ਦੱਸ ਰਹੇ ਸਨ ਕਿ ਅਫਜ਼ਲ ਗੁਰੂ ਨੂੰ ਸਰਕਾਰ ਵੱਲੋਂ ਚੁੱਪਚਾਪ ਸਵੇਰੇ ਅੱਠ ਵਜੇ ਫਾਂਸੀ 'ਤੇ ਲਟਕਾ ਦਿੱਤਾ ਗਿਆ ਹੈ ਅਤੇ ਹੁਣ ਆਲਾ ਅਧਿਕਾਰੀ ਅਫਜ਼ਲ ਗੁਰੂ ਦੀ ਲਾਸ਼ ਬਾਰੇ ਫੈਸਲਾ ਲੈਣ ਲਈ ਬੈਠਕ ਵਿੱਚ ਰੁੱਝੇ ਹੋਏ ਹਨ। ਖਬਰਸਾਜ਼ਾਂ ਵੱਲੋਂ ਹੋਰ ਵੀ ਕਈ ਤੱਥ ਬਿਆਨ ਕੀਤੇ ਗਏ, ਪਰ ਮੇਰੀ ਘੁੰਡੀ ਇੱਕੋ ਸ਼ਬਦ 'ਗੁੱਪ-ਚੁੱਪ ਤਰੀਕੇ ਨਾਲ ਫਾਂਸੀ' ਉੱਤੇ ਹੀ ਅਟਕ ਗਈ।


ਆਪਣੇ ਸ਼ਹਿਰ ਤੋਂ ਚੰਡੀਗੜ੍ਹ ਤੱਕ ਦੇ ਸਫਰ ਦੌਰਾਨ ਵੀ ਮਨ ਵਿੱਚ ਇਹੋ ਖਿਆਲ ਕੜ੍ਹਦਾ ਰਿਹਾ ਕਿ ਗੁਪਚੁੱਪ ਫਾਂਸੀ ਕਿਉਂ ਦਿੱਤੀ ਗਈ? ਦਫ਼ਤਰ ਪੁੱਜ ਕੇ ਸਾਥੀਆਂ ਨਾਲ ਗੱਲਬਾਤ ਹੋਈ ਤੇ ਫਿਰ ਤੋਂ ਖਬਰਸਾਜ਼ਾਂ ਦੇ ਚਿਹਰੇ ਤੱਕਣ ਲੱਗ ਪਿਆ। ਇਸ ਵੇਲੇ ਸੂਚਨਾ ਚੱਲ ਰਹੀ ਸੀ ਕਿ ਗੁਰੂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਵਿੱਚ ਹੀ ਪਹਿਲਾਂ ਤੋਂ ਤਿਆਰ ਕੀਤੀ ਗਈ ਕਬਰ ਵਿੱਚ ਪੂਰੀਆਂ ਧਾਰਮਿਕ ਪਰੰਪਰਾਵਾਂ ਨਾਲ ਦਫਨਾ ਦਿੱਤਾ ਗਿਆ ਹੈ।

ਅਚਾਨਕ ਹੀ ਮਨ ਵਿੱਚ 'ਸ਼ਹੀਦ ਭਗਤ ਸਿੰਘ' ਦੀ ਫਾਂਸੀ ਸਬੰਧੀ ਪੜ੍ਹੇ ਹੋਏ ਲੇਖ ਅਤੇ ਹੋਰ ਸਮੱਗਰੀ ਹਿਲੋਰੇ ਮਾਰਨ ਲੱਗ ਪਈ। ਸ਼ਹੀਦ ਭਗਤ ਸਿੰਘ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਅਸੈਂਬਲੀ ਬੰਬ ਧਮਾਕੇ ਵਿੱਚ ਹਾਲਾਂਕਿ 14 ਸਾਲ ਸਜ਼ਾ ਸੁਣਾਈ ਸੀ, ਪਰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਤੱਤਕਾਲੀਨ ਨਿਆਂ ਪ੍ਰਣਾਲੀ ਵਿੱਚ ਮਨ-ਮਾਫਕ ਬਦਲਾਅ ਕਰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬ੍ਰਿਟਿਸ਼ ਸਰਕਾਰ ਨੇ ਲੋਕਾਂ ਦੇ ਸਮਰਥਨ ਤੋਂ ਡਰਦਿਆਂ ਭਗਤ ਸਿੰਘ ਨੂੰ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਹੀ ਫਾਂਸੀ ਲਗਾਉਣ ਤੋਂ ਬਾਅਦ ਉਸਦੀ ਲਾਸ਼ ਨੂੰ ਵੀ ਚੁੱਪਚਾਪ ਦਰਿਆ ਦੇ ਕੰਡੇ ਸਾੜ ਦਿੱਤਾ ਸੀ। ਸ਼ਾਇਦ ਲੋਕਾਂ ਵਿੱਚ ਰੋਹ ਫੈਲਣ ਦੇ ਡਰੋਂ ਹੀ ਹੁਣ ਦੀ ਭਾਰਤ ਸਰਕਾਰ ਨੇ ਵੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਾਅਦ ਉਸਦੀ ਲਾਸ਼ ਨੂੰ ਚੁੱਪਚਾਪ ਤਿਹਾੜ ਜੇਲ੍ਹ ਵਿੱਚ ਹੀ ਦਫਨਾ ਦਿੱਤਾ।

ਦੋਵੇਂ ਮਾਮਲੇ 'ਸੰਸਦ' ਉੱਤੇ ਹੋਏ 'ਦਹਿਸ਼ਤਗਰਦ' ਹਮਲੇ ਨਾਲ ਵੀ ਸਬੰਧਤ ਸਨ। ਭਗਤ ਸਿੰਘ ਦੇ ਮਾਮਲੇ ਵਿੱਚ ਪੁਲਿਸ ਵੱਲੋਂ 'ਵੇਜਿੰਗ ਵਾਰ ਅਗੇਂਸਟ ਦ ਕਿੰਗ' ਦਾ ਮਾਮਲਾ ਬਣਾਇਆ ਗਿਆ ਅਤੇ ਅਫਜ਼ਲ ਦੇ ਮਾਮਲੇ ਵਿੱਚ ਵੀ 'ਵੇਜਿੰਗ ਵਾਰ ਅਗੇਂਸਟ ਕੰਟਰੀ' ਦਾ ਮਾਮਲਾ ਬਣਿਆ। ਅੰਗਰੇਜ਼ਾਂ ਵੱਲੋਂ ਦਹਿਸ਼ਤਗਰਦ ਗਰਦਾਨੇ ਗਏ ਸ਼ਹੀਦ ਭਗਤ ਸਿੰਘ ਨੇ ਆਪਣੀ ਕਾਰਵਾਈ ਨੂੰ 'ਅਜ਼ਾਦੀ' ਦੀ ਲੜਾਈ ਕਰਾਰ ਦਿੱਤਾ ਸੀ ਅਤੇ ਭਗਤ ਸਿੰਘ ਨੂੰ ਕਾਫੀ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਵੀ ਹਾਸਲ ਸੀ। ਹਾਲਾਂਕਿ ਅਫਜ਼ਲ ਗੁਰੂ ਵੀ ਕਸ਼ਮੀਰ ਦੇ ਗੜਬੜੀ ਵਾਲੇ ਦਿਨ੍ਹਾਂ ਦੌਰਾਨ 'ਕਸ਼ਮੀਰ ਦੀ ਅਜ਼ਾਦੀ' ਦੇ ਮਕਸਦ ਲਈ ਰਾਹ ਤੋਂ ਭਟਕ ਕੇ ਪਾਕਿਸਤਾਨ ਵਿੱਚ ਜਾ ਵੜਿਆ ਸੀ ਪਰ ਬਾਅਦ ਵਿੱਚ ਮੁੱਖ ਧਾਰਾ 'ਚ ਮੁੜ ਆਇਆ ਅਤੇ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ।



ਸ਼ਹੀਦ ਭਗਤ ਸਿੰਘ ਨੂੰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਛੇਤੀ ਫਾਂਸੀ ਉੱਤੇ ਟੰਗਣ ਲਈ ਕਾਹਲੀ ਬ੍ਰਿਟਿਸ਼ ਸਰਕਾਰ ਨੇ ਤਤਕਾਲੀਨ ਨਿਆਂਪ੍ਰਣਾਲੀ ਵਿੱਚ ਬਦਲਾਅ ਕਰਦੇ ਹੋਏ ਟ੍ਰਿਬਿਊਨਲ ਗਠਿਤ ਕੀਤਾ ਅਤੇ ਪ੍ਰਾਸੀਕਿਉਸ਼ਨ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਵੀ ਦਿੱਤੀਆਂ ਤਾਂ ਕਿ 'ਨਿਆਂ' ਹੋ ਸਕੇ, ਇਸੇ ਤਰ੍ਹਾਂ ਅਫਜ਼ਲ ਗੁਰੂ ਨੂੰ ਅਦਾਲਤ ਵਿੱਚ ਸਹੀ ਤਰੀਕੇ ਨਾਲ ਆਪਣਾ ਪੱਖ ਨਾ ਪੇਸ਼ ਕਰਨ ਦੇਣ ਦੀ ਗੱਲ ਨੂੰ ਲੈ ਕੇ ਵੀ ਕਈ ਚਿੰਤਤ ਮਨੁੱਖੀ ਅਧਿਕਾਰ ਜਥੇਬੰਦੀਆਂ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ, ਪਰ ਅਫ਼ਜ਼ਲ ਨੂੰ ਉਸ ਵੱਲੋਂ ਸੁਝਾਏ ਗਏ ਵਕੀਲ ਨਾ ਦਿੱਤੇ ਗਏ ਅਤੇ ਉਸਦਾ ਕੇਸ ਗਵਾਹੀਆਂ ਦੇ ਅਹਿਮ ਪੜਾਅ ਮੌਕੇ ਵੀ ਅਫ਼ਜ਼ਲ ਦੇ ਪੱਖ ਤੋਂ ਸੱਖਣਾ ਹੀ ਰਹਿ ਗਿਆ।

ਸਰਕਾਰ ਭਾਵੇਂ ਬ੍ਰਿਟਿਸ਼ ਤੋਂ ਇੰਡੀਅਨ ਹੋ ਚੁੱਕੀ ਹੈ, ਪਰ ਕਾਨੂੰਨ ਤਾਂ ਉਸੇ ਸਮੇਂ ਦੇ ਚੱਲਦੇ ਆ ਰਹੇ ਹਨ।ਭਗਤ ਸਿੰਘ ਦਾ ਗੋਰੇ ਤੋਂ ਕਾਲਾ ਅੰਗਰੇਜ਼ਾਂ ਵਾਲੀ ਗੱਲ ਸਹੀ ਸਾਬਤ ਹੋ ਰਹੀ ਹੈ।


ਦਰਅਸਲ ਦਿਨੋ ਦਿਨ ਮਜ਼ਬੂਤ ਹੁੰਦੀ ਸੱਤਾ ਨੂੰ ਸਮਝਣ-ਪਰਖ਼ਣ ਦੀ ਸਖ਼ਤ ਜ਼ਰੂਰਤ ਹੈ ਤੇ ਅਗਲਾ ਸਵਾਲ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਲੋਕ ਪੱਖੀ ਤਾਕਤਾਂ ਸਾਹਮਣੇ ਹੈ ਕਿ ਉਹ ਭਗਤ ਸਿੰਘ ਤੋਂ ਅਫਜ਼ਲ ਗੁਰੁ ਤੱਕ ਬਦਲੀਆਂ ਹਾਲਤਾਂ 
ਮੁਤਾਬਕ ਸੱਤਾ ਵਿਰੋਧੀ ਲੜਾਈਆਂ ਦੀ ਸਾਂਝੀ ਸਹਿਮਤੀ ਕਿਵੇਂ ਕਾਇਮ ਕਰਦੀਆਂ ਹਨ?

ਰਮਨਜੀਤ ਸਿੰਘ

ਲੇਖ਼ਕ ਚੰਡੀਗੜ੍ਹ 'ਚ 'ਜਾਗਰਣ' ਅਖ਼ਬਾਰ ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ ਤੇ ਸਮਾਜਿਕ-ਸਿਆਸੀ ਮਸਲਿਆਂਦੇ ਵਿਲੇਸ਼ਨ 'ਚ ਵਿਸ਼ੇਸ਼ ਰੁਚੀ ਰੱਖਦੇ ਹਨ।
Mob: 987-888-0137

Monday, February 11, 2013

ਅਫ਼ਜ਼ਲ ਦੀ ਫਾਂਸੀ ਨਾਲ 'ਹਿੰਦੂ-ਕਾਰਪੋਰੇਟ ਸਟੇਟ' ਮੁੜ ਬੇਨਕਾਬ

ਅਜ਼ਾਦੀ ਪਸੰਦ ਕਸ਼ਮੀਰੀ ਨੌਜਵਾਨ ਮੁਹੰਮਦ ਅਫ਼ਜ਼ਲ ਨੂੰ ਅਖ਼ੀਰ ਫਾਂਸੀ ਦੇ ਹੀ ਦਿੱਤੀ ਗਈ। ਉਸ ਦੀ ਫਾਂਸੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਰਿਹਾ ਹੈ ਤੇ ਕੁਝ ਸਮਾਂ ਪਹਿਲਾਂ ਦਿੱਲੀ ਹਾਈਕੋਰਟ ਵਿਚ ਹੋਏ ਬੰਬ ਧਮਾਕਿਆਂ ਦੀ ਤਾਰ ਵੀ ਖ਼ਬਰਾਂ ਮੁਤਾਬਕ ਇਸ ਮਾਮਲੇ ਨਾਲ ਜੁੜੀ ਸੀ। ਖ਼ਬਰਾਂ ਮੁਤਾਬਕ ਇਸਲਾਮੀ ਖਾੜਕੂ ਜਥੇਬੰਦੀ ਹਰਕਤ-ਉਲ-ਜਿਹਾਦੀ ਇਸਲਾਮੀ (ਹੂਜੀ) ਨੇ ਇਸ ਦਹਿਸ਼ਤੀ ਕਾਰਵਾਈ ਦੀ ਜ਼ਿੰਮੇਵਾਰੀ ਲੈਣ ਸਬੰਧੀ ਜੋ ਈ-ਮੇਲ ਰਾਹੀਂ ਸੁਨੇਹਾ ਭੇਜਿਆ ਸੀ, ਉਸ ਵਿਚ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਸਰਕਾਰ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਰੱਦ ਕਰੇ। ਇਹਨਾਂ ਬੰਬ ਧਮਾਕਿਆਂ ਦੇ ਮੱਦੇਨਜ਼ਰ ਵੱਖ-ਵੱਖ ਧਿਰਾਂ ਭਾਰਤ ਸਰਕਾਰ ਨੂੰ ਇਹ ਆਖ ਕੇ ਕੋਸਦੀਆਂ ਰਹੀਆਂ ਹਨ ਕਿ ਉਸ ਦੀ ਇਸ ਦਿਸ਼ਾ ਵਿਚ ਦਿਖਾਈ ਢਿੱਲ-ਮੱਠ ਕਾਰਨ ਹੀ ਦੇਸ਼ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀਆਂ ਹਿੰਦੂ ਸੱਜੇ-ਪੱਖੀ ਸਫ਼ਾਂ ਫਾਸ਼ੀਵਾਦੀ ਲੀਹਾਂ 'ਤੇ ਚੱਲ ਕੇ ਅਫ਼ਜ਼ਲ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਜ਼ੋਰਦਾਰ ਢੰਗ ਨਾਲ ਮੰਗ ਕਰਦੀਆਂ ਰਹੀਆਂ ਹਨ ਤੇ ਉਸ ਨੂੰ ਫਾਂਸੀ ਲੱਗਣ ਤੋਂ ਬਾਅਦ ਸ਼ਾਹਾਨਾ ਜਸ਼ਨ ਮਨਾ ਰਹੀਆਂ ਹਨ। ਦੂਜੇ ਪਾਸੇ ਜੰਮੂ-ਕਸ਼ਮੀਰ ਦੀਆਂ ਖੇਤਰੀ ਸਿਆਸੀ ਪਾਰਟੀਆਂ ਅਤੇ ਕਾਂਗਰਸ ਨਾਲ ਸਬੰਧਿਤ ਕਈ ਕਸ਼ਮੀਰੀ ਆਗੂਆਂ ਦੀ ਵੀ, ਸ਼ੁਰੂ ਤੋਂ ਇਹ ਮੰਗ ਰਹੀ ਹੈ ਕਿ ਉਸ ਦੀ ਸਜ਼ਾ ਨੂੰ ਨਰਮ ਕੀਤਾ ਜਾਵੇ। ਉਨ੍ਹਾਂ ਵੱਲੋਂ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ ਕਿ ਜੇਕਰ ਅਫ਼ਜ਼ਲ ਨੂੰ ਫਾਂਸੀ ਦਿੱਤੀ ਗਈ ਤਾਂ ਕਸ਼ਮੀਰ ਦੇ ਹਾਲਾਤ ਵਿਗੜ ਸਕਦੇ ਹਨ। (ਪਰ ਹਿੰਦੂ ਰਾਸ਼ਟਰਵਾਦ ਨੂੰ ਪ੍ਰਣਾਏ ਭਾਰਤੀ ਹੁਕਮਰਾਨ ਹਿੰਦੂ ਬਹੁ-ਗਿਣਤੀ ਦੀ ਖੁਸ਼ੀ ਲਈ ਕਸ਼ਮੀਰ ਦੇ ਹਾਲਾਤ ਜਾਂ ਇੰਜ ਕਹਿ ਲਉ ਕਿ ਸੰਘਰਸ਼ਸ਼ੀਲ ਘੱਟ ਗਿਣਤੀ ਕੌਮਾਂ ਦੀ ਬਲੀ ਦੇਣਾ ਕੋਈ ਵੱਡੀ ਗੱਲ ਨਹੀਂ ਸਮਝਦੇ, ਤੇ ਹੋਇਆ ਵੀ ਇੰਜ ਹੀ।)

ਇਸ ਤੋਂ ਇਲਾਵਾ, ਕਸ਼ਮੀਰ ਦੀਆਂ 'ਗਰਮ-ਖਿਆਲੀ' ਧਿਰਾਂ ਤਾਂ ਅਫ਼ਜ਼ਲ ਦੀ ਫਾਂਸੀ ਰੱਦ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਕਰਦੀਆਂ ਰਹੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੀ ਸਿਵਿਲ ਸੁਸਾਇਟੀ ਦਾ ਇਕ ਗ਼ੈਰ-ਮੁਸਲਿਮ ਤੇ ਗ਼ੈਰ-ਕਸ਼ਮੀਰੀ ਮਨੁੱਖੀ ਅਧਿਕਾਰਾਂ ਦਾ ਮੁੱਦਈ ਵਰਗ ਵੀ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਵਿਰੋਧਤਾ ਕਰਦਾ ਰਿਹਾ ਹੈ। ਇਸ ਵਰਗ ਵਿਚ ਅਰੁੰਧਤੀ ਰਾਏ ਵਰਗੀ ਮਸ਼ਹੂਰ ਲੇਖਿਕਾ, ਪ੍ਰਫੁੱਲ ਬਿਦਵਈ ਵਰਗੇ ਕਾਲਮਨਵੀਸ, ਨੰਦਿਤਾ ਹਕਸਾਰ ਵਰਗੀ ਵਕੀਲ ਆਦਿ ਦੇ ਨਾਂਅ ਪ੍ਰਮੁੱਖ ਰੂਪ 'ਚ ਵਰਣਨਯੋਗ ਹਨ। 

ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੀ ਆਗੂ ਮੁਫ਼ਤੀ ਮੁਹੰਮਦ ਸਈਅਦ ਨੇ ਇਕ ਵਾਰ ਕਿਹਾ ਸੀ ਕਿ ਜੇ ਪਾਕਿਸਤਾਨ ਵਿਚ ਫਾਂਸੀ ਨੂੰ ਉਡੀਕ ਰਹੇ ਸਰਬਜੀਤ ਸਿੰਘ ਦੇ ਭਾਰਤੀ ਸ਼ਹਿਰੀ ਹੋਣ ਦੇ ਨਾਤੇ ਉਸ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਅਫ਼ਜ਼ਲ ਲਈ ਵੀ ਅਜਿਹੀ ਅਪੀਲ ਕੀਤੀ ਜਾਣੀ ਲੋੜੀਂਦੀ ਹੈ ਕਿਉਂਕਿ ਉਹ ਵੀ ਭਾਰਤੀ ਸ਼ਹਿਰੀ ਹੈ। ਕੁਝ ਸਮਾਂ ਪਹਿਲਾਂ, ਤਾਮਿਲਨਾਡੂ ਵਿਧਾਨ ਸਭਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਤਿੰਨ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਾਉਣ ਦੀ ਦਿਸ਼ਾ ਵਿਚ ਪ੍ਰਵਾਨ ਕੀਤੇ ਮਤੇ ਦੇ ਸੰਦਰਭ ਵਿਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਆਏ ਉਸ ਬਿਆਨ 'ਤੇ ਵੱਡੀ ਚਰਚਾ ਹੋਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 'ਜੇ ਜੰਮੂ-ਕਸ਼ਮੀਰ ਵਿਧਾਨ ਸਭਾ ਅਫ਼ਜ਼ਲ ਗੁਰੂ ਦੇ ਹੱਕ ਵਿਚ ਅਜਿਹਾ ਮਤਾ ਪਾਸ ਕਰਦੀ ਹੈ ਤਾਂ ਭਾਰਤ ਸਰਕਾਰ ਦਾ ਕੀ ਪ੍ਰਤੀਕਰਮ ਹੋਵੇਗਾ?' ਬਾਅਦ ਵਿਚ ਇਕ ਅਜ਼ਾਦ ਕਸ਼ਮੀਰੀ ਵਿਧਾਇਕ ਦੀ ਪਹਿਲਕਦਮੀ ਨਾਲ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਅਫ਼ਜ਼ਲ ਦੇ ਹੱਕ ਵਿਚ ਮਤਾ ਪਕਾਉਣ ਦੀ ਕੋਸ਼ਿਸ਼ ਵੀ ਹੋਈ ਪਰ ਕਸ਼ਮੀਰੀਆਂ ਦੀ ਗ਼ੁਲਾਮੀ ਦੇ ਮੁੱਦਈ ਭਾਜਪਾ ਤੇ ਪੈਂਥਰਜ਼ ਪਾਰਟੀ ਦੇ ਹਿੰਦੂ ਬਹੁ-ਗਿਣਤੀ ਵਾਲੇ ਜੰਮੂ ਖੇਤਰ ਨਾਲ ਸਬੰਧਿਤ ਵਿਧਾਇਕਾਂ ਵੱਲੋਂ ਖ਼ਲਲ ਪਾਉਣ ਕਰਕੇ ਇਹ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ 

2004 ਨੂੰ ਸੁਪਰੀਮ ਕੋਰਟ ਵੱਲੋਂ ਉਸ ਲਈ ਫਾਂਸੀ ਦੀ ਸਜ਼ਾ ਮੁਕੱਰਰ ਕੀਤੀ ਗਈ ਸੀ ਜੋ 20 ਅਕਤੂਬਰ, 2006 ਨੂੰ ਦਿੱਤੀ ਜਾਣੀ ਤੈਅ ਹੋਈ ਸੀ ਪਰ ਉਸ 'ਤੇ ਵਕਤੀ ਤੌਰ 'ਤੇ ਰੋਕ ਲਾ ਦਿੱਤੀ ਗਈ। ਇਸ ਵਿਚ ਸੁਪਰੀਮ ਕੋਰਟ ਦਾ ਵੀ ਪੱਖਪਾਤੀ ਰਵੱਈਆ ਜਗ ਜ਼ਾਹਰ ਹੋ ਗਿਆ ਸੀ ਜਿਸ ਨੇ ਨਿਰੋਲ ਗੈਰ-ਕਨੂੰਨੀ ਅਧਾਰਾਂ 'ਤੇ ਅਫ਼ਜ਼ਲ ਦੀ ਫਾਂਸੀ ਦੇ ਹੱਕ ਵਿਚ ਆਪਣਾ ਫਤਵਾ ਦਿੱਤਾ।ਜੇਕਰ ਅਫ਼ਜ਼ਲ ਗੁਰੂ ਵਿਰੁੱਧ ਚੱਲੇ ਮੁਕੱਦਮੇ ਦੇ ਸਮੁੱਚੇ ਅਮਲ ਦੀ ਤਹਿ ਤੱਕ ਜਾਈਏ ਤਾਂ ਇਸ ਸਬੰਧੀ ਭਾਰਤੀ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ ਤੇ ਨਿਆਂਪਾਲਿਕਾ ਦੇ ਵਤੀਰੇ 'ਤੇ ਵੀ ਕਈ ਸਵਾਲ ਉੱਠ ਖੜ੍ਹੇ ਹੁੰਦੇ ਹਨ। ਇਸ ਸਮੁੱਚੇ ਮਾਮਲੇ ਦੇ ਸਬੰਧ ਵਿਚ ਹੁਣ ਤੱਕ ਕਈ ਕਿਤਾਬਾਂ ਵੀ ਛਪ ਚੁੱਕੀਆਂ ਹਨ ਜਿਨ੍ਹਾਂ ਦੇ ਵੱਖ-ਵੱਖ ਭਾਸ਼ਾਵਾਂ 'ਚ ਤਰਜ਼ਮੇ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਲਿਖਤਾਂ ਇਸ ਮਾਮਲੇ ਪਿੱਛੇ ਲੁਕੀ ਅਸਲੀਅਤ ਨੂੰ ਉਜਾਗਰ ਕਰਦੀਆਂ ਹਨ।

ਇਸ ਮਾਮਲੇ ਵਿਚ ਮੁੱਖ ਰੂਪ ਵਿਚ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਅਫ਼ਜ਼ਲ ਵਿਰੁੱਧ ਮੁਕੱਦਮੇ ਦਾ ਅਮਲ ਉਚਿਤ ਤਰੀਕੇ ਨਾਲ ਨਹੀਂ ਚਲਾਇਆ ਗਿਆ। ਉਸ ਨੂੰ ਆਪਣੇ ਆਪ ਨੂੰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਉੱਘੀ ਵਕੀਲ ਨੰਦਿਤਾ ਹਕਸਾਰ ਦਾ ਤਾਂ ਇਹ ਕਹਿਣਾ ਹੈ ਕਿ ਇਹੀ ਤੱਥ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਲਈ ਕਾਫ਼ੀ ਸੀ। ਅਫ਼ਜ਼ਲ ਵਿਰੁੱਧ ਮੁਕੱਦਮਾ ਚਲਾਉਣ ਵਾਲੀ ਸੈਸ਼ਨ ਅਦਾਲਤ ਦਾ ਰਿਕਾਰਡ ਇਹ ਭਲੀਭਾਂਤ ਤੱਥ ਉਭਾਰਦਾ ਹੈ ਕਿ ਅਫ਼ਜ਼ਲ ਨੂੰ ਉਚਿਤ ਮੁਕੱਦਮੇਬਾਜ਼ੀ ਤੋਂ ਵਾਂਝੇ ਰੱਖਿਆ ਗਿਆ। ਉਸ ਨੂੰ ਕੋਈ ਵਕੀਲ ਨਹੀਂ ਮਿਲਿਆ ਕਿਉਂਕਿ ਉਸ ਕੋਲ ਵਕੀਲ ਦੀ ਫੀਸ ਜੋਗੇ ਪੈਸੇ ਨਹੀਂ ਸਨ। ਮਾਮਲੇ ਦੇ ਹੋਰ ਤੱਥਾਂ ਨੂੰ ਵਿਚਾਰੀਏ ਤਾਂ ਅਫ਼ਜ਼ਲ ਸੰਸਦ ਭਵਨ 'ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਜਾਂ ਮੁੱਖ ਹਮਲਾਵਰ ਨਹੀਂ ਹੋ ਨਿਬੜਦਾ। ਨਾ ਹੀ ਉਸ ਨੇ ਵਿਅਕਤੀਗਤ ਤੌਰ 'ਤੇ ਕੋਈ ਕਤਲ ਕੀਤਾ ਜਾਂ ਉਸ ਹਮਲੇ ਵਿਚ ਸ਼ਾਮਿਲ ਹੋਇਆ, ਫਿਰ ਵੀ ਉਸ ਨੂੰ ਕਤਲ ਦੀ ਧਾਰਾ, ਦੇਸ਼ ਧਰੋਹ ਦੀ ਧਾਰਾ ਅਤੇ ਅਪਰਾਧਕ ਸਾਜ਼ਿਸ਼ ਰਚਣ ਸਬੰਧੀ ਧਾਰਾ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ। ।

ਵੇਖਣ ਵਾਲੀਆਂ ਕੁਝ ਹੋਰ ਗੱਲਾਂ ਵੀ ਹਨ ਜਿਵੇਂ ਕਿ ਸਾਰੇ ਮਾਮਲੇ ਦੀ ਜਾਂਚ ਬਹੁਤ ਥੋੜ੍ਹੇ ਜਿਹੇ ਸਮੇਂ ਵਿਚ ਭਾਵ ਸਿਰਫ਼ 17 ਦਿਨਾਂ ਵਿਚ ਮੁਕੰਮਲ ਕਰ ਲਈ ਗਈ ਜੋ ਕਿ ਇਕ ਹੈਰਾਨੀ ਵਾਲੀ ਗੱਲ ਹੈ। ਇਹ ਜਾਂਚ ਦਿੱਲੀ ਪੁਲਿਸ ਦੇ ਅੱਤਵਾਦ ਵਿਰੋਧੀ ਵਿਸ਼ੇਸ਼ ਸੈੱਲ ਦੇ ਸਹਾਇਕ ਕਮਿਸ਼ਨਰ ਰਾਜਬੀਰ ਸਿੰਘ ਨੇ ਕੀਤੀ, ਜਿਸ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ। ਰਾਜਬੀਰ ਸਿੰਘ 'ਪੁਲਿਸ ਮੁਕਾਬਲਿਆਂ ਦੇ ਮਾਹਿਰ' ਵਜੋਂ ਮਸ਼ਹੂਰ ਹੈ। ਉਸ ਵਿਰੁੱਧ ਭ੍ਰਿਸ਼ਟਾਚਾਰ ਦੇ ਵੀ ਕਈ ਮਾਮਲੇ ਚਲਦੇ ਰਹੇ ਹਨ। ਇਸ ਜਾਂਚ ਦੇ ਤੱਥਾਂ ਅਤੇ ਮੁਕੱਦਮੇ ਦੀ ਕਾਰਵਾਈ ਨੂੰ ਦੇਖਿਆ ਜਾਵੇ ਤਾਂ ਘਟਨਾਵਾਂ ਦੀ ਲੜੀ ਵਿਚ ਤੇ ਅਨੇਕਾਂ ਥਾਵਾਂ ਵਿਚ ਵੱਡਾ ਪਾੜਾ ਨਜ਼ਰ ਆਉਂਦਾ ਹੈ। ਜਿਵੇਂ ਅਫ਼ਜ਼ਲ ਤੇ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਕਰਾਰ ਦਿੱਤੇ ਗਏ ਜੈਸ਼-ਏ-ਮੁਹੰਮਦ ਦੇ ਮਸੂਦ ਅਜ਼ਹਰ, ਗਾਜ਼ੀ ਬਾਬਾ ਅਤੇ ਤਾਰਿਕ ਅਹਿਮਦ ਵਿਚਕਾਰ ਕੋਈ ਸਿੱਧੇ ਸੰਪਰਕ ਦੀ ਗੱਲ ਸਥਾਪਿਤ ਨਹੀਂ ਕੀਤੀ ਜਾ ਸਕੀ। ਅਪਰਾਧੀਆਂ ਦੀ ਪਛਾਣ ਅਤੇ ਸਾਜ਼ਿਸ਼ ਦੇ ਵੇਰਵਿਆਂ ਵਿਚ ਵੀ ਪੁਲਿਸ ਦੇ ਦਾਅਵੇ ਸ਼ੱਕ ਤੋਂ ਮੁਕਤ ਨਹੀਂ ਹਨ। ਦਿੱਲੀ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਰਿਕਾਰਡ ਵਿਚ ਵੱਖ-ਵੱਖ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਦੇ ਸਮੇਂ ਆਦਿ ਸਬੰਧੀ ਵੇਰਵੇ ਇਕ-ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਅਜਿਹੇ ਹੀ ਕਈ ਹੋਰ ਨੁਕਸ ਵੀ ਹਨ। 

ਸੰਸਦ ਭਵਨ 'ਤੇ ਹਮਲੇ ਸਬੰਧੀ ਅਫ਼ਜ਼ਲ ਦੇ 'ਇਕਬਾਲੀਆ ਬਿਆਨ' ਬਾਰੇ ਸੁਪਰੀਮ ਕੋਰਟ ਨੇ ਹੀ ਇਹ ਗੱਲ ਕਹੀ ਸੀ ਕਿ ਇਸ 'ਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ 'ਚ ਟੈਲੀਫੋਨ ਕਾਲਾਂ ਦੇ ਇਕੱਠੇ ਕੀਤੇ ਗਏ ਰਿਕਾਰਡ 'ਤੇ ਵੀ ਕਈ ਸ਼ੱਕ ਖੜ੍ਹੇ ਹੁੰਦੇ ਹਨ। ਖ਼ੈਰ, ਹੋਰ ਵੀ ਇਸ ਮਾਮਲੇ ਨਾਲ ਜੁੜੀਆਂ ਕਈ ਸ਼ੱਕੀ ਗੱਲਾਂ ਹਨ ਜੋ ਕਾਫੀ ਵਿਸਥਾਰਤ ਹੋਣ ਕਾਰਨ ਉਨ੍ਹਾਂ ਸਾਰੀਆਂ ਦਾ ਇਥੇ ਜ਼ਿਕਰ ਕਰ ਸਕਣਾ ਮੁਸ਼ਕਿਲ ਹੈ। ਇਹ ਸਾਰੀਆਂ ਗੱਲਾਂ ਅਫ਼ਜ਼ਲ ਨੂੰ ਫਾਂਸੀ ਲਾਉਣ ਦੇ ਅਦਾਲਤੀ ਫੈਸਲੇ 'ਤੇ ਸਵਾਲੀਆ ਚਿੰਨ੍ਹ ਲਾਉਂਦੀਂਆਂ ਸਨ। 

ਇਸ ਤਰ੍ਹਾਂ ਅਫ਼ਜ਼ਲ ਦੀ ਫਾਂਸੀ ਕਾਰਨ ਦੇਸ਼ 'ਚ ਬਣੇ ਦਹਿਸ਼ਤੀ ਮਾਹੌਲ ਲਈ ਕੁੱਲ ਮਿਲਾ ਕੇ ਭਾਰਤੀ ਸੁਰੱਖਿਆ ਏਜੰਸੀਆਂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਹ ਮਾਮਲਾ ਸੁਲਝਾਉਣ ਦੇ ਨਾਂਅ ਹੇਠ ਇਸ ਸਾਰੇ ਮਾਮਲੇ ਨੂੰ ਅਣਉਚਿਤ ਢੰਗ ਨਾਲ ਲਿਆ ਤੇ ਅਦਾਲਤੀ ਫੈਸਲਾ ਵੀ ਏਨਾ ਸੰਤੁਲਤ ਤੇ ਦਰੁਸਤ ਨਹੀਂ ਸੀ।

ਇਸ ਸਬੰਧ 'ਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ 'ਇਸ ਘਟਨਾ ਜਿਸ ਨੇ ਡੂੰਘੇ ਜ਼ਖ਼ਮ ਦਿੱਤੇ, ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਮਾਜ ਦੀ ਸਮੂਹਿਕ ਭਾਵਨਾ ਤਾਂ ਹੀ ਸ਼ਾਂਤ ਹੋਵੇਗੀ ਜੇ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।' ਸੁਪਰੀਮ ਕੋਰਟ ਦੇ ਅਜਿਹੇ ਵਿਚਾਰ ਦੀ ਤਰਜ਼ਮਾਨੀ ਕਰਦਾ ਹਫ਼ਤਾਵਰੀ ਮੈਗਜ਼ੀਨ 'ਇੰਡੀਆ ਟੂਡੇ' ਵੱਲੋਂ ਇਸ ਸਬੰਧੀ ਕਰਾਇਆ ਇਕ ਸਰਵੇਖਣ ਛਾਪਿਆ ਗਿਆ ਸੀ ਜਿਸ ਵਿਚ ਇਹ ਦਰਸਾਇਆ ਗਿਆ ਕਿ 78 ਫੀਸਦੀ ਭਾਰਤੀ ਅਫ਼ਜ਼ਲ ਦੀ ਫਾਂਸੀ ਦੇ ਹੱਕ 'ਚ ਹਨ। 

ਹੁਣ ਕੀ ਅਫ਼ਜ਼ਲ ਦੀ ਫਾਂਸੀ ਨੂੰ ਇਸ ਅਧਾਰ 'ਤੇ ਨਿਆਂਸੰਗਤ ਠਹਿਰਾਉਣਾ ਚਾਹੀਦਾ ਸੀ ਕਿ ਦੇਸ਼ ਦੇ ਬਹੁ-ਗਿਣਤੀ ਲੋਕ ਜਾਂ ਲੋਕਾਂ ਦੀ 'ਸਮੂਹਿਕ ਭਾਵਨਾ' ਇਸ ਫੈਸਲੇ ਦੇ ਹੱਕ ਵਿਚ ਸੀ? ਅਸਲ ਵਿਚ ਸੁਪਰੀਮ ਕੋਰਟ ਦਾ ਉਪਰੋਕਤ ਵਿਚਾਰ ਹੀ ਨਿਆਂਸੰਗਤ ਨਹੀਂ ਹੈ ਤੇ ਦੇਸ਼ ਦੇ ਬਹੁ-ਕੌਮੀ ਸਰੂਪ ਨੂੰ ਸੱਟ ਮਾਰਦਾ ਹੈ। ਦੇਸ਼ ਦੀ ਹਰੇਕ ਕੌਮੀਅਤ ਦੀ ਆਪਣੀ-ਆਪਣੀ ਸਮੂਹਿਕ ਭਾਵਨਾ ਹੈ ਤੇ 'ਬਹੁ-ਗਿਣਤੀ' ਵਾਲਾ ਮਾਪਦੰਡ ਵੀ ਕਿਸੇ ਕੌਮੀਅਤ 'ਤੇ ਵਿਅਕਤੀਗਤ ਰੂਪ 'ਚ ਲਾਗੂ ਹੁੰਦਾ ਹੈ। ਕਸ਼ਮੀਰੀ ਕੌਮ ਦੀ ਆਪਣੀ ਸਮੂਹਿਕ ਭਾਵਨਾ ਹੈ, ਜਿਸ 'ਤੇ ਭਾਰਤ ਦੇ ਬਾਕੀ ਲੋਕਾਂ (ਜਿਨ੍ਹਾਂ ਵਿਚ ਬਹੁ-ਗਿਣਤੀ ਹਿੰਦੂਆਂ ਦੀ ਹੈ) ਦੀ 'ਸਮੂਹਿਕ ਭਾਵਨਾ' ਨੂੰ ਬਿਲਕੁਲ ਵੀ ਠੋਸਿਆ ਨਹੀਂ ਜਾ ਸਕਦਾ। ਇਸੇ ਸੰਦਰਭ ਵਿਚ ਫਾਂਸੀ ਦੀ ਸਜ਼ਾਯਾਫ਼ਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸਿੱਖ ਕੌਮ ਦੀ ਭਾਵਨਾ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ। 

ਇਹ ਆਖ ਕੇ ਕਿਸੇ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨਾ ਜ਼ਾਲਮਾਨਾ ਸੋਚ ਦਾ ਸਿਰਾ ਹੈ ਕਿ ਅੱਤਵਾਦ ਨਾਲ ਜੁੜੇ ਮਾਮਲੇ ਹਮਦਰਦੀ ਦੇ ਕਾਬਲ ਨਹੀਂ ਹਨ। ਸੁਰੱਖਿਆ ਏਜੰਸੀਆਂ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਚੱਕ ਕੇ ਅੱਤਵਾਦੀ ਬਣਾ ਸਕਦੀਆਂ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ 'ਚ ਵੀ ਗ੍ਰਹਿ ਮੰਤਰੀ ਦਾ ਇਹੀ ਕਹਿਣਾ ਸੀ, 'ਕਿਉਂਕਿ ਭੁੱਲਰ ਅੱਤਵਾਦੀ ਕਾਰਵਾਈ 'ਚ ਸ਼ਾਮਿਲ ਸੀ, ਇਸ ਲਈ ਉਸ ਦਾ ਮਾਮਲਾ ਬਾਕੀ ਮਾਮਲਿਆਂ ਨਾਲੋਂ ਵੱਖਰਾ ਹੈ। ਇਸ ਲਈ ਉਹ ਰਹਿਮ ਦੇ ਕਾਬਲ ਨਹੀਂ ਹੈ। ਚਾਹੇ ਉਸ ਵਿਰੁੱਧ ਚੱਲੇ ਮੁਕੱਦਮੇ ਦੇ ਅਮਲ 'ਚ ਜੋ ਮਰਜ਼ੀ ਨੁਕਸ ਹੋਣ।' ਅਜਿਹੀ ਸੋਚ ਵਾਲੇ ਹਾਕਮਾਂ ਤੋਂ ਇੰਨਸਾਫ਼ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ? 

ਭਾਰਤੀ ਹਾਕਮਾਂ ਦੀ ਅਜਿਹੀ ਅਨਿਆਂਪੂਰਨ ਜ਼ਹਿਨੀਅਤ ਹੀ ਭਾਰਤ ਦਾ ਸਭ ਤੋਂ ਵੱਡਾ ਸੁਰੱਖਿਆ ਸਰੋਕਾਰ ਹੈ। ਗੱਲ ਮਨੁੱਖੀ ਹੱਕਾਂ ਦੀ ਹੈ, ਜੋ ਮੁਢਲੇ ਤੌਰ 'ਤੇ ਇਸ ਗੱਲ ਉਪਰ ਜ਼ੋਰ ਦਿੰਦੀ ਹੈ ਕਿ ਹਰੇਕ ਨਾਲ ਉਚਿਤ ਕਾਨੂੰਨਾਂ ਤਹਿਤ ਇਮਾਨਦਾਰਾਨਾ ਵਿਵਹਾਰ ਕੀਤਾ ਜਾਵੇ ਜਾਂ ਮੁਕੱਦਮਾ ਚਲਾਇਆ ਜਾਵੇ, ਚਾਹੇ ਉਹ ਕਥਿਤ ਅੱਤਵਾਦੀ ਹੋਵੇ ਜਾਂ ਹੋਰ ਕੋਈ। ਜੇਕਰ ਕਥਿਤ ਅੱਤਵਾਦ ਨਾਲ ਸਿੱਜਣ ਲਈ ਅਜਿਹਾ ਵਤੀਰਾ ਧਾਰਨ ਕੀਤਾ ਜਾਂਦਾ ਹੈ ਤਾਂ ਇਹ ਘਟਣ ਦੀ ਬਜਾਏ ਸਗੋਂ ਵਧੇਗਾ ਹੀ। ਜਦੋਂ ਕਿਸੇ ਮੁਜ਼ਰਮ ਵਿਰੁੱਧ ਹੋਈ ਕਾਨੂੰਨੀ ਕਾਰਵਾਈ 'ਤੇ ਸਵਾਲ ਉੱਠਦੇ ਹੋਣ ਤਾਂ ਉਸ ਨੂੰ ਘੱਟੋ-ਘੱਟ ਫਾਂਸੀ ਨਹੀਂ ਲਾਈ ਜਾ ਸਕਦੀ। 

ਸੁਰਜੀਤ ਸਿੰਘ ਗੋਪੀਪੁਰ 
ਲੇਖਕ 'ਅਜੀਤ' ਅਖ਼ਬਾਰ 'ਚ ਸਬ ਐਡੀਟਰ ਹਨ। ਮਨੁੱਖੀ ਹੱਕਾਂ ਤੇ ਘੱਟਗਿਣਤੀਆਂ-ਕੌਮੀਅਤਾਂ ਦੇ  ਮਸਲਿਆਂ  'ਤੇ ਲਗਾਤਾਰ ਲਿਖਦੇ ਰਹਿੰਦੇ ਹਨ। 
ਈਮੇਲ-ssgopipur@gmail.com

Sunday, February 10, 2013

ਅਫ਼ਜ਼ਲ ਨੂੰ ਫਾਂਸੀ: ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਵਾਲਾ ਅਸੰਤੁਸ਼ਟ 'ਖੂਨੀ ਰਾਸ਼ਟਰ'--ਅਰੁੰਧਤੀ ਰਾਏ

ਲੋਕਤੰਤਰ ਲਈ ਮੁਕੰਮਲ ਦਿਨ-ਅਰੁੰਧਤੀ ਰਾਏ

ਅਰੁੰਧਤੀ ਰਾਏ ਨੇ ਇਹ ਲੇਖ਼ ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ 'ਦ ਹਿੰਦੂ' 'ਚ  ਲਿਖਿਆ ਹੈ,ਜਿਸ ਦਾ ਪੰਜਾਬੀ ਤਰਜ਼ਮਾ ਸਾਡੇ ਘਰੇਲੂ ਕਮਿਊਨ ਦੀ ਦੋਸਤ ਵੀਰਪਾਲ ਕੌਰ ਨੇ ਕੀਤਾ ਹੈ।'ਲਾਂਸਰ' ਗੀਤ ਦੀ ਚਰਚਾ ਬਾਰੇ ਪਰਮਜੀਤ ਕੱਟੂ ਦਾ ਲੇਖ ਵੀ ਆਇਆ ਹੋਇਆ ਹੈ।ਅਫ਼ਜ਼ਲ ਦੀ ਫਾਂਸੀ ਦੇ ਕਾਰਨ ਉਸ ਨੂੰ ਅਗਲੇ ਦਿਨਾਂ 'ਚ ਛਾਪਾਂਗੇ।ਦੋਸਤਾਂ ਨੂੰ ਅਪੀਲ ਹੈ ਕਿ ਉਹ ਅਫ਼ਜ਼ਲ ਦੀ ਫਾਂਸੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਤੇ ਸਮਾਜ 'ਚ ਵੱਖ ਵੱਖ ਮਾਧਿਅਮਾਂ ਜ਼ਰੀਏ ਲੈ ਕੇ ਜਾਣ,ਇਹੀ ਅਫ਼ਜ਼ਲ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ।ਗੁਲਾਮ ਕਲਮ ਵਲੋਂ ਹਰ ਰਚਨਾ ਦਾ ਸਵਾਗਤ ਹੈ।-ਯਾਦਵਿੰਦਰ ਕਰਫਿਊ 

ਹੀਂ ਸੀ ਕੀ?ਕੱਲ੍ਹ ਦਾ ਦਿਨ।ਦਿੱਲੀ 'ਚ ਬਸੰਤ ਨੇ ਦਸਤਕ ਦਿੱਤੀ ਦਿੱਤੀ।ਸੂਰਜ ਨਿਕਲਿਆ ਸੀ ਤੇ ਕਨੂੰਨ ਨੇ ਆਪਣਾ ਕੰਮ ਕੀਤਾ। ਨਾਸ਼ਤੇ ਤੋਂ ਠੀਕ ਪਹਿਲਾਂ,2001 ਦੇ ਸੰਸਦ ਹਮਲੇ ਦੇ ਮੁੱਖ ਮੁਲਜ਼ਮ ਅਫਜ਼ਲ ਗੁਰੂ ਨੂੰ ਖੁਫੀਆ ਤਰੀਕੇ ਨਾਲ ਫਾਂਸ਼ੀ ਦੇ ਦਿੱਤੀ ਗਈ ਤੇ ਉਨ੍ਹਾਂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਦੀ ਮਿੱਟੀ 'ਚ ਦਬਾ ਦਿੱਤਾ ਗਿਆ।ਕੀ ਉਨ੍ਹਾਂ ਨੂੰ ਮਕਬੂਲ ਭੱਟ ਦੀ ਕਬਰ ਦੇ ਨਾਲ ਹੀ ਦਬਾਇਆ ਗਿਆ ਹੈ ?(ਇਕ ਕਸ਼ਮੀਰੀ ਜਿਸਨੂੰ 1984 'ਚ ਤਿਹਾੜ 'ਚ ਫਾਂਸੀ ਦਿੱਤੀ ਗਈ ਸੀ।ਕੱਲ੍ਹ ਕਸ਼ਮੀਰ ਉਨ੍ਹਾਂ ਦੀ ਸ਼ਹਾਦਕ ਦੀ ਬਰਸੀ ਮਨਾਵੇਗਾ) ਅਫਜ਼ਲ ਦੀ ਪਤਨੀ ਤੇ ਬੇਟੇ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ।ਅਧਿਕਾਰੀਆਂ ਨੇ ਸਪੀਡ ਪੋਸਟ ਤੇ ਰਜਿਸਟਰਡ ਪੋਸਟ ਜ਼ਰੀਏ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਹੈ।ਗ੍ਰਹਿ ਸਕੱਤਰ ਨੇ ਪ੍ਰੈਸ ਨੂੰ ਦੱਸਿਆ ਕਿ 'ਜੰਮੂ ਕਸ਼ਮੀਰ ਪੁਲੀਸ ਦੇ ਮਹਾਂ ਨਿਰਦੇਸ਼ਕ(ਡੀ ਜੀ ਪੀ) ਨੂੰ ਕਿਹਾ ਗਿਆ ਹੈ ਕਿ ਉਹ ਪਤਾ ਕਰੇ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਕਿ ਨਹੀਂ ਉਹ ਤਾਂ ਬੱਸ ਇਕ ਕਸ਼ਮੀਰੀ ਦਹਿਸ਼ਤਗਰਦ ਦੇ ਪਰਿਵਾਰ ਵਾਲੇ ਹਨ'।

ਏਕਤਾ ਦੇ ਦੁਰਲੱਭ ਪਲ 'ਚ ਰਾਸ਼ਟਰ ਜਾਂ ਘੱਟ ਤੋਂ ਘੱਟ ਇਸਦੇ ਮੁੱਖ ਸਿਆਸੀ ਦਲ ਕਾਂਗਰਸ,ਭਾਜਪਾ ਤੇ ਸੀ ਪੀ ਐਮ(ਸੰਸਦੀ ਕਮਿਊਨਿਸਟ) ਕਨੂੰਨ ਦੀ ਰਾਇ ਦੀ ਜਿੱਤ ਦੇ ਜਸ਼ਨ ਮਨਾਉਣ ਦੇ ਲਈ ਇਕਜੁੱਟ ਹਨ।ਰਾਸ਼ਟਰ ਦੀ ਚੇਤਨਾ ਨੇ,ਜਿਸਨੂੰ ਇਨ੍ਹੀਂ ਦਿਨੀਂ ਟੈਲੀਵਿਜ਼ਨ ਸਟੂਡਿਓ ਦੇ ਜ਼ਰੀਏ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ,ਅਪਣੀ ਸਮੂਹਿਕ ਸਮਝ ਸਾਡੇ 'ਤੇ ਲੱਦ ਤੀ।ਧਰਮਾਤਮਾਵਾਂ ਜਿਹੇ ਸਿਖਰ ਤੇ ਤੱਥਾਂ ਦੀ ਨਜ਼ੁਕਤਾ ਦੀ ਹਮੇਸ਼ਾਂ ਦੀ ਤਰ੍ਹਾਂ ਖਿਚੜੀ। ਇੱਥੋਂ ਤੱਕ ਕਿ ਉਹ ਇਨਸਾਨ ਮਰ ਚੁੱਕਿਆ ਸੀ ਤੇ ਚਲਾ ਗਿਆ ਸੀ।ਪਰ ਝੁੰਡ 'ਚ ਸ਼ਿਕਾਰ ਖੇਡਣ ਵਾਲੇ ਬੁਜ਼ਦਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਇਕ ਦੂਜੇ ਦਾ ਹੌਂਸਲਾ ਵਧਾਉਣ ਦੀ ਲੋੜ ਪੈ ਰਹੀ ਹੈ।ਸ਼ਾਇਦ ਆਪਣੇ ਮਨ ਦੀ ਡੂੰਘਾਈ ਤੋਂ ਉਹ ਜਾਣਦੇ ਹਨ ਕਿ ਉਹ ਸਭ ਇਕ ਭਿਆਨਕ ਰੂਪ 'ਚ ਗਲਤ ਕੰਮ ਲਈ ਜੁਟੇ ਹੋਏ ਹਨ।

ਤੱਥ ਕੀ ਹਨ? 

13 ਦਸੰਬਰ 2001 ਨੂੰ ਪੰਜ ਹਥਿਆਰਬੰਦ ਲੋਕ ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ ਦੇ ਨਾਲ ਇਕ ਚਿੱਟੀ ਐਮਬੈਸਡਰ ਕਾਰ ਨਾਲ ਸੰਸਦ ਭਵਨ ਦੇ ਦਰਵਾਜ਼ੇ ਤੋਂ ਦਾਖਲ ਹੋਏ।ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਕਾਰ ਤੋਂ ਬਾਹਰ ਨਿਕਲ ਆਏ ਤੇ ਗੋਲੀਆਂ ਚਲਾਉਣ ਲੱਗੇ।ਉਨ੍ਹਾਂ ਨੇ ਅੱਟ ਸੁਰੱਖਿਆ ਕਰਮੀਆਂ ਤੇ ਮਾਲੀ ਨੂੰ ਮਾਰ ਦਿੱਤਾ।ਇਸ ਤੋਂ ਬਾਅਦ ਹੋਈ ਗੋਲੀਬਾਰੀ 'ਚ ਪੰਜੇ ਹਮਲਾ ਵਰ ਮਾਰੇ ਗਏ। ਪੁਲੀਸ ਹਿਰਾਸਤ 'ਚ ਦਿੱਤੇ ਕਈ ਕਈ ਇਕਾਬਲੀਆ ਬਿਆਨਾਂ 'ਚੋਂ ਅਫਜ਼ਲ ਗੁਰੁ ਨੇ ਉਨ੍ਹਾਂ ਲੋਕਾਂ ਨੂੰ ਪਛਾਣ ਮੁਹੰਮਦ,ਰਾਣਾ,ਰਾਜਾ,ਹਮਜ਼ਾ ਤੇ ਹੈਦਰ ਦੇ ਰੂਪ 'ਚ ਕੀਤੀ।ਅੱਜ ਤੱਕ ਵੀ ਅਸੀਂ ਉਨ੍ਹਾਂ ਲੋਕਾਂ ਬਾਰੇ ਕੁੱਲ ਮਿਲਾ ਕੇ ਐਨਾ ਹੀ ਜਾਣਦੇ ਹਾਂ।ਉਦੋ ਦੇ ਗ੍ਰਹਿ ਮੰਤਰੀ ਐਲ ਕੇ ਅਡਵਾਨੀ ਨੇ ਕਿਹਾ ਸੀ ਕਿ 'ਉਹ ਪਾਕਿਸਤਾਨੀਆਂ ਵਾਂਗ ਦਿਖਦੇ ਹਨ'।(ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਠਾਕ ਪਾਕਿਸਤਾਨੀ ਦੀ ਤਰ੍ਹਾਂ ਦਿਖਣਾ ਕੀ ਹੁੰਦਾ ਹੈ,ਕਿਉਂਕਿ ਉਹ ਖੁਦ ਇਕ ਸਿੰਧੀ ਹਨ)।ਸਿਰਫ ਅਫਜ਼ਲ ਦੇ ਕਬੂਲਨਾਮੇ ਦੇ ਅਧਾਰ 'ਤੇ (ਜਿਸਨੂੰ ਸੁਪਰੀਮ ਕੋਰਟ ਨੇ ਬਾਅਦ 'ਚ ਕਈ ਖਾਮੀਆਂ ਤੇ ਕਾਰਵਾਈ ਸਬੰਧੀ ਕਨੂੰਨੀ ਸੁਰੱਖਿਆ ਮਤਿਆਂ ਦੀ ਉਲੰਘਣਾ ਦੇ ਅਧਾਰ 'ਤੇ ਖਾਰਜ਼ ਕਰ ਦਿੱਤਾ ਸੀ'।ਸਰਕਾਰ ਨੇ ਪਾਕਿਸਤਾਨ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਸੀ ਤੇ ਪੰਜ ਲੱਖ ਫੌਜੀਆਂ ਨੂੰ ਪਾਕਿਸਤਾਨ ਦੀ ਸਰਹੱਦ 'ਤੇ ਤੈਨਾਤ ਕਰ ਦਿੱਤਾ ਸੀ।ਪ੍ਰਮਾਣੂ ਯੁੱਧ ਦੀਆਂ ਗੱਲਾਂ ਹੋਣ ਲੱਗੀਆਂ ਸਨ।ਵਿਦੇਸ਼ੀ ਦੂਤਵਾਸ ਨੇ ਯਾਤਰਾ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਤੇ ਦਿੱਲੀ ਤੋਂ ਆਪਣੇ ਕਰਮਚਾਰੀਆਂ ਨੂੰ ਬੁਲਾ ਲਿਆ ਸੀ। ਅਸਮੰਜਸ ਦੀ ਇਹ ਹਾਲਤ ਕਈ ਮਹੀਨਿਆਂ ਤੱਕ ਚੱਲੀ ਤੇ ਭਾਰਤ ਦੇ ਹਜ਼ਾਰਾਂ ਕਰੋੜਾਂ ਰੁਪਏ ਖ਼ਰਚ ਹੋਏ।
ਸਮਾਜਿਕ ਸਿਆਸੀ ਕਾਰਕੁੰਨ  ਗੌਤਮ ਨਵਲਖਾ 'ਤੇ ਸੰਘੀਆਂ ਦੀ ਬੇਹੁਦਾ ਕਾਰਵਾਈ

14 ਦਸੰਬਰ 2001 ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।੧੫ ਦਸੰਬਰ ਨੂੰ ਉਸਨੇ ਦਿੱਲੀ ਦੇ ਮਾਸਟਰਮਾਈਡ ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਸ਼੍ਰੀ ਨਗਰ 'ਚ ਫਲ ਬਜ਼ਾਰ 'ਚੋਂ ਸ਼ੌਕਤ ਗੁਰੁ ਤੇ ਅਫਜ਼ਲ ਗੁਰੁ ਨੂੰ ਗ੍ਰਿਫਤਾਰ ਕਰ ਲਿਆ।ਬਾਅਦ 'ਚ ਉਨ੍ਹਾਂ ਸ਼ੌਕਤ ਗੁਰੁ ਦੀ ਪਤਨੀ ਅਫਸ਼ਾਂ ਗੁਰੂ ਗ੍ਰਿਫਤਾਰ ਕੀਤਾ। ਮੀਡੀਆਂ ਨੇ ਪੂਰੇ ਜੋਸ਼ ਨਾਲ ਸਪੈਸ਼ਲ ਸੈਲ ਦੀ ਕਹਾਣੀ ਦਾ ਪ੍ਰਚਾਰ ਕੀਤੀ।ਕੁਝ ਸੁਰਖੀਆਂ ਅਜਿਹੀਆਂ ਸਨ: 'ਡੀ ਯੂ ਲੈਕਚਰਰ ਵਾਜ਼ ਟੈਰਰ ਪਲਾਨ ਹੱਬ' 'ਵਰਸਿਟੀ ਡਾਨ ਗਾਇਡਡ ਫਿਦਾਇਨ' 'ਡਾਨ ਲੈਕਚਰਰ ਆਨ ਟੈਰਰ ਇਨ ਫਰੀ ਟਾਈਮ.'।ਜ਼ੀ ਟੀ ਵੀ ਨੇ ਦਿਸੰਬਰ 13 ਨਾਂਅ ਤੋਂ ਇਕ ਡਾਕੂਡਰਾਮਾ ਪ੍ਰਸਾਰਤ ਕੀਤਾ,ਜੋ ਕਿ ਪੁਲੀਸ ਦੇ ਇਲਜ਼ਾਮ ਪੱਤਰ 'ਤੇ ਅਧਾਰਤ ਸੱਚਾਈ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਪ੍ਰਸਤੁਤ ਕਰਦਾ ਸੀ।(ਜੇ ਪੁਲੀਸ ਦੀ ਕਹਾਣੀ ਸਹੀ ਹੈ ਤਾਂ ਅਦਾਲਤਾਂ ਕਿਸ ਲਈ ਹਨ) ਉਦੋਂ ਪ੍ਰਧਾਨ ਮੰਤਰੀ ਵਾਜਪਾਈ ਤੇ ਅਡਵਾਨੀ ਨੇ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ।ਸਰਬ ਉੱਚ ਅਦਾਲਤ ਨੇ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਜੱਜਾਂ ਨੂੰ ਪ੍ਰਭਾਵਤ ਨਹੀਂ ਕਰੇਗਾ'।ਫਿਲਮ ਫਾਸਟ ਟਰੈਕ ਕੋਰਟ ਵਲੋਂ ਅਫਜ਼ਲ,ਸ਼ੌਕਤ ਤੇ ਗਿਲਾਨੀ ਨੂੰ ਸਜ਼ਾ ਸੁਣਾਏ ਜਾਣ ਤੋਂ ਕੁਝ ਦਿਨ ਪਹਿਲਾਂ ਦਿਖਾਈ ਗਈ ਸੀ।ਦਿੱਲੀ ਹਾਈ ਕੋਰਟ ਨੇ 'ਮਾਸਟਰਮਾਈਂਡ' ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਅਫਸ਼ਾਂ ਗੁਰੁ ਨੂੰ ਬਰੀ ਕਰ ਦਿੱਤਾ।ਸਰਬ ਉੱਚ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਨੂੰ ਬਰਕਰਾਰ ਰੱਖਿਆ,ਪਰ ੫ ਅਗਸਤ 2005 ਨੂੰ ਆਪਣੇ ਫੈਸਲੇ 'ਚ ਅਦਾਲਤ ਨੇ ਮੁਹੰਮਦ ਅਫਜ਼ਲ ਗੁਰੁ ਨੂੰ ਤੀਹਰੀ ਉਮਰ ਕੈਦ ਤੇ ਦੂਹਰੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

ਕੁਝ ਸੀਨੀਅਰ ਪੱਤਰਕਾਰਾਂ ਦੁਆਰਾ,ਜਿਨ੍ਹਾਂ ਨੂੰ ਬੇਹਤਰ ਪਤਾ ਹੋਵੇਗਾ,ਫੈਲਾਏ ਜਾਣ ਵਾਲੇ ਝੂਠਾਂ ਦੇ ਉਲਟ, ਅਫਜ਼ਲ ਗੁਰੁ '13 ਦਸੰਬਰ,2001 ਨੂੰ ਸੰਸਦ ਭਵਨ 'ਤੇ ਹਮਲਾ ਕਰਨ ਵਾਲਿਆਂ ਅੱਤਵਾਦੀਆਂ 'ਚੋਂ ਨਹੀਂ ਸਨ ਨਾ ਹੀ ਉਹ ਉਨ੍ਹਾਂ ਲੋਕਾਂ 'ਚੋਂ ਸੀ ਜਿਨ੍ਹਾਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀ ਚਲਾਈ'।(ਇਹ ਗੱਲ ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਨੇ 7 ਅਕਤੂਬਰ 2006 ਦੇ 'ਦ ਪਾਇਨੀਅਰ' ਅਖ਼ਬਾਰ 'ਚ ਲਿਖੀ ਸੀ।) ਇੱਥੋਂ ਤੱਕ ਕਿ ਪੁਲੀਸ ਦਾ ਇਲਜ਼ਾਮ ਪੱਤਰ ਵੀ ਉਨ੍ਹਾਂ ਨੂੰ ਦੋਸ਼ੀ ਨਹੀਂ ਸਾਬਤ ਕਰਦਾ ਸੀ।

ਸਰਬ ਉੱਚ ਅਦਾਲਤ ਦਾ ਫੈਸਲਾ ਕਹਿੰਦਾ ਹੈ ਕਿ 'ਸਬੂਤ ਸੰਯੋਗਵੱਸ ਹੈ'।ਜ਼ਿਆਦਾਤਰ ਸਾਜਿਸ਼ਾਂ ਦੀ ਤਰ੍ਹਾਂ,ਅਪਰਾਧਿਕ ਸਾਜਿਸ਼ ਦੇ ਮੁਕੰਮਲ ਸਬੂਤ ਨਹੀਂ ਹਨ ਤੇ ਨਾ ਹੋ ਸਕਦਾ ਹੈ'।ਪਰ ਉਸਨੇ ਅੱਗੇ ਕਿਹਾ 'ਹਮਲਾ,ਜਿਸਦਾ ਨਤੀਜਾ ਭਾਰੀ ਨੁਕਸਾਨ ਰਿਹਾ ਹੈ ਤੇ ਜਿਸਨੇ ਸੰਪੂਰਨ ਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਮਾਜ ਦੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾਵਾਂ-ਗੁਲਾਮ ਕਲਮ) ਤਾਂ ਹੀ ਸੰਤੁਸ਼ਟ ਹੋ ਸਕਦੀਆਂ ਹਨ ,ਜੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ'। 

ਸੰਸਦ ਹਮਲੇ 'ਚ ਸਾਡੀ ਸਮੂਹਿਕ ਚੇਤਨਾ ਦਾ ਨਿਰਮਾਣ ਕਿਸਨੇ ਕੀਤਾ'।ਕੀ ਇਹ ਉਹ ਤੱਥ ਹੰਦੇ ਹਨ,ਜਿਨ੍ਹਾਂ ਨੂੰ ਅਸੀਂ ਅਖ਼ਬਾਰਾਂ/ਮੀਡੀਆ ਰਾਹੀਂ ਹਾਸਲ ਕਰਦੇ ਹਾਂ'।ਫਿਲਮਾਂ,ਜਿਨ੍ਹਾਂ ਨੂੰ ਟੀ ਵੀ 'ਤੇ ਦੇਖਦੇ ਹਾਂ? ਕੁਝ ਲੋਕ ਇਹ ਦਲੀਲ ਦੇਣਗੇ ਕਿ ਕਿ ਠੀਕ ਇਹੀ ਤੱਥ ,ਕਿ ਅਦਾਲਤ ਨੇ ਐਸ ਏ ਆਰ ਗਿਲਾਨੀ ਨੂੰ ਛੱਡ ਦਿੱਤਾ ਤੇ ਅਫਜ਼ਲ ਨੂੰ ਦੋਸ਼ੀ ਠਹਿਰਾਇਆ,ਇਹ ਸਾਬਤ ਕਰਦਾ ਹੈ ਕਿ ਸੁਣਵਾਈ ਨਿਰਪੱਖ ਸੀ। ਕੀ ਸੱਚੀਂ ਸੀ?

ਫਾਸਟ ਟਰੈਕ ਕੋਰਟ 'ਚ ਮਈ 2002 'ਚ ਸੁਣਵਾਈ ਸ਼ੁਰੂ ਹੋਈ ਸੀ।ਦੁਨੀਆਂ 9-11 ਤੋਂ ਬਾਅਦ ਸਿਖ਼ਰ 'ਤੇ ਸੀ।ਅਮਰੀਕੀ ਸਰਕਾਰ ਅਫਗਾਨਿਸਤਾਨ 'ਚ ਅਪਣੀ 'ਜਿੱਤ' 'ਤੇ ਤਰਲੋਮੱਛੀ ਹੋਈ ਪਈ ਸੀ।ਗੁਜਰਾਤ ਦੀ 'ਸਮੂਹਿਕ ਕਤਲੋਗਾਰਦ ਜਾਰੀ ਸੀ।ਤੇ ਸੰਸਦ 'ਤੇ ਹੋਏ ਹਮਲੇ ਦੇ ਮਾਮਲੇ 'ਚ ਕਨੂੰਨ ਆਪਣੀ ਰਾਹ ਚੱਲ ਰਿਹਾ ਸੀ।ਇਕ ਅਪਰਾਧਕ ਮਾਮਲੇ ਦੇ ਸਭ ਤੋਂ ਅਹਿਮ ਹਿੱਸੇ 'ਚ ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ।ਜਦੋਂ ਗਵਾਹਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਹਨ।ਜਦ ਦਲੀਲਾਂ ਦੀ ਬੁਨਿਆਦ ਰੱਖੀ ਜਾਂਦੀ ਹੈ।ਉੱਚ ਅਦਾਲਤ ਤੇ ਸਰਬ ਉੱਚ ਅਦਾਲਤ 'ਚ ਤੁਸੀਂ ਸਿਰਫ ਕਨੂੰਨੀ ਨੁਕਤਿਆਂ 'ਤੇ ਬਹਿਸ ਕਰਦੇ ਹੋਂ ਤੇ ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ।ਉਸ ਮੌਕੇ ਅਫਜ਼ਲ ਗੁਰੁ ਭਾਰੀ ਸੁਰੱਖਿਆ ਵਾਲੀ ਕਾਲਕੋਠੜੀ 'ਚ ਬੰਦ ਸਨ।ਉਨ੍ਹਾਂ ਕੋਲ ਕੋਈ ਵਕੀਲ ਨਹੀਂ ਸੀ।ਅਦਾਲਤ ਦੁਆਰਾ ਨਿਯੁਕਤ ਜੂਨੀਅਰ ਵਕੀਲ ਇਕ ਵਾਰ ਵੀ ਜੇਲ੍ਹ 'ਚ ਆਪਣੇ ਮਵੱਕਿਲ ਨੂੰ ਨਹੀਂ ਮਿਲਿਆ,ਉਸਨੇ ਅਫਜ਼ਲ ਦੇ ਬਚਾਅ 'ਚ ਇਕ ਵੀ ਗਵਾਹ ਨਹੀਂ ਬੁਲਾਇਆ ਤੇ ਨਾ ਹੀ ਦੂਜੇ ਪੱਖ ਵਲੋਂ ਪੇਸ਼ ਕੀਤੇ ਗਵਾਹਾਂ ਨੂੰ ਕੋਈ ਕਰਾਸ ਸਵਾਲ-ਜਵਾਬ ਕੀਤੇ ਗਏ। ਜੱਜ ਦੇ ਅਜਿਹੀ ਹਾਲਤ ਬਾਰੇ ਕੁਝ ਸਮਝਣ 'ਚ ਆਪਣੀ ਅਸਮਰੱਥਾ ਜ਼ਾਹਰ ਕੀਤੀ।

ਤਾਂ ਵੀ ਸ਼ੁਰੂਆਤ 'ਚ ਹੀ ਕੇਸ ਖਿੰਡ ਗਿਆ।ਅਨੇਕਾਂ ਮਿਸਾਲਾਂ 'ਚੋਂ ਕੁਝ ਇਹ ਹਨ: ਪੁਲੀਸ ਅਫਜ਼ਲ ਤੱਕ ਕਿਵੇਂ ਪੁੱਜੀ?ਉਸਦਾ ਕਹਿਣਾ ਹੈ ਕਿ 'ਐਸ ਏ ਆਰ ਗਿਲਾਨੀ ਨੇ ਅਫਜ਼ਲ ਬਾਰੇ ਦੱਸਿਆ।ਪਰ ਅਦਾਲਤ ਦੇ ਰਿਕਾਰਡ ਦਿਖਾਉਂਦੇ ਹਨ ਕਿ ਅਫਜ਼ਲ ਦੀ ਗ੍ਰਿਫਤਾਰੀ ਦਾ ਸੁਨੇਹਾ ਗਿਲਾਨੀ ਨੂੰ ਉਠਾਉਣ ਤੋਂ ਪਹਿਲਾਂ ਹੀ ਆ ਗਿਆ ਸੀ।ਹਾਈਕੋਰਟ ਨੇ ਇਸਨੂੰ 'ਭੌਤਿਕ ਵਿਰੋਧਾਭਾਸ' ਕਿਹਾ ਪਰ ਇਸਨੂੰ ਉਵੇਂ ਹੀ ਕਾਇਮ ਰਹਿਣ ਦਿੱਤਾ।

ਅਫਜ਼ਲ ਦੇ ਖ਼ਿਲਾਫ ਸਭ ਤੋਂ ਜ਼ਿਆਦਾ ਇਲਜ਼ਾਮ ਲਗਾਉਣ ਵਾਲੇ ਦੋ ਸਬੂਤ ਕਿ ਮੋਬਾਇਲ ਤੇ ਲੈਪਟਾਪ ਸੀ,ਜਿਨ੍ਹਾਂ ਨੂੰ ਉਸਦੀ ਗ੍ਰਿਫਤਾਰੀ ਸਮੇਂ ਜ਼ਬਤ ਕੀਤਾ ਗਿਆ ਸੀ। ਗ੍ਰਿਫਤਾਰੀ ਮੀਮੋ 'ਤੇ ਦਿੱਲੀ ਦੇ ਬਿਸਮਿੱਲਾਹ ਦੇ ਦਸਤਖ਼ਤ ਸੀ ਜੋ ਗਿਲਾਨੀ ਦੇ ਭਰਾ ਹਨ।ਸੀਜ਼ਰ ਮੀਮੇ 'ਤੇ ਜੰਮੂ ਕਸ਼ਮੀਰ ਦੇ ਦੋ ਪੁਲੀਸ ਵਾਲਿਆਂ ਦੇ ਦਸਤਖ਼ਤ ਸਨ ਜਿਸ 'ਚੋਂ ਇਕ ਅਫਜ਼ਲ ਦੇ ਉਨ੍ਹਾਂ ਦਿਨਾਂ ਦਾ ਉਤਪੀੜਕ ਸੀ ਜਦੋਂ ਉਹ ਆਤਮਸਮਰਪਣ ਕੀਤਾ ਹੋਇਆ 'ਕੱਟੜਪੰਥੀ' ਹੁੰਦਾ ਸੀ।ਲੈਪਟਾਪ ਤੇ ਮੋਬਾਇਲ ਨੂੰ ਸੀਲ ਨਹੀਂ ਕੀਤਾ ਗਿਆ ਸੀ,ਜਿਵੇਂ ਕਿ ਅਜਿਹੇ ਸਬੂਤ ਦੇ ਮਾਮਲੇ 'ਚ ਕੀਤਾ ਜਾਂਦਾ ਹੈ।ਸੁਣਵਾਈ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਕਿ ਲੈਪਟਾਪ ਦੇ ਹਾਰਡ ਡਿਸਕ ਨੂੰ ਗ੍ਰਿਫਤਾਰੀ ਤੋਂ ਬਾਅਦ ਵਰਤੋਂ 'ਚ ਲਿਆਂਦਾ ਗਿਆ ਹੈ।ਇਸ ਗ੍ਰਹਿ ਮੰਤਰਾਲੇ ਦੇ ਜਾਅਲੀ ਪਾਸ ਤੇ ਜਾਅਲੀ ਪਛਾਣ ਪੱਤਰ ਸੀ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਸੰਸਦ 'ਚ ਵੜ੍ਹਨ ਲਈ ਵਰਤਿਆ ਸੀ। ਤੇ ਸੰਸਦ ਭਵਨ ਦਾ ਇਕ ਜ਼ੀ ਟੀ ਵੀ ਦਾ ਕਿਲੱਪ।ਇਸ ਤਰ੍ਹਾਂ ਪੁਲੀਸ ਦੇ ਮੁਤਾਬਕ ਅਫਜ਼ਲ ਨੇ ਸਾਰੀਆਂ ਸੂਚਨਾਵਾਂ ਡਲੀਟ(ਖ਼ਤਮ) ਕਰ ਦਿੱਤੀਆਂ।ਬੱਸ ਸਭ ਤੋਂ ਜ਼ਿਆਦਾ ਦੋਸ਼ੀ ਠਹਿਰਾਏ ਜਾਣ ਵਾਲੀਆਂ ਚੀਜ਼ਾਂ ਰਹਿਣ ਦਿੱਤੀਆਂ ਤੇ ਉਹ ਇਸਨੂੰ ਗਾਜ਼ੀ ਬਾਬਾ ਨੂੰ ਦੇਣ ਜਾ ਰਿਹਾ ਸੀ ਜਿਸਨੂੰ ਇਲਜ਼ਾਮ ਪੱਤਰ 'ਚ 'ਅਪਰੇਸ਼ਨ ਮੁਖੀ' ਕਿਹਾ ਗਿਆ।

ਸਰਕਾਰੀ ਪੱਖ ਦੇ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਦੀ ਪਛਾਣ ਕੀਤੀ ਤੇ ਅਦਾਲਤ ਨੂੰ ਦੱਸਿਆ ਕਿ 4 ਦਸੰਬਰ 2001 ਨੂੰ ਉਸਨੇ ਉਹ ਮਹੱਤਵਪੂਰਨ ਸਿੱਮ ਕਾਰਡ ਅਫਜ਼ਲ ਨੂੰ ਵੇਚਿਆ ਸੀ ਜਿਸ ਨਾਲ ਮਾਮਲੇ ਦੇ ਸਾਰੇ ਦੋਸ਼ੀ ਉਸਦੇ ਸੰਪਰਕ 'ਚ ਸੀ,ਪਰ ਸਰਕਾਰੀ ਪੱਖ ਦੇ ਆਪਣੇ ਰਿਕਾਰਡ ਦਿਖਾਉਂਦੇ ਹਨ ਕਿ ਸਿੱਮ ਕਾਰਡ 6 ਦਸੰਬਰ 2001 ਤੋਂ ਕੰਮ ਕਰ ਰਿਹਾ ਸੀ। ਅਜਿਹੀਆਂ ਹੀ ਹੋਰ ਗੱਲਾਂ ਹਨ ਤੇ ਗੱਲਾਂ,ਝੂਠਾਂ ਦੀ ਪੰਡ ਤੇ ਮਨਘੜਤ ਸਬੂਤਾਂ।ਅਦਾਲਤ ਨੇ ਉਨ੍ਹਾਂ 'ਤੇ ਗੌਰ ਕੀਤਾ ਤੇ ਪੁਲੀਸ ਨੇ ਆਪਣੀ ਮਿਹਨਤ ਦੇ ਲਈ ਇਕ ਹਲਕੀ ਜਿਹੀ ਝਿੜਕ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ।ਇਸ ਤੋਂ ਜ਼ਿਆਦਾ ਕੁਝ ਨਹੀਂ।

ਫਿਰ ਤਾਂ ਉਹ ਪੁਰਾਣੀ ਕਹਾਣੀ ਹੈ।ਜ਼ਿਆਦਾਤਰ ਆਤਮ-ਸਮਰਪਣ ਕਰ ਚੁੱਕੇ ਅੱਤਵਾਦੀਆਂ ਦੀ ਤਰ੍ਹਾਂ ਅਫਜ਼ਲ ਕਸ਼ਮੀਰ ਦਾ ਅਸਾਨ ਸ਼ਿਕਾਰ ਸੀ।ਟਾਰਚਰ,ਬਲੈਕਮੇਲ ਤੇ ਵਸੂਲੀ ਤੋਂ ਪੀੜ੍ਹਤ।ਜਿਸਨੂੰ ਸੰਸਦ ਦੇ ਹਮਲੇ ਦੀ ਰਹੱਸ ਦੀ ਗੁੱਥੀ ਸਲਝਾਉਣ ਦੀ ਸਚਮੁੱਚ ਦਿਲਚਸਪੀ ਹੋਵੇ,ਉਸਨੂੰ ਸਬੂਤਾਂ ਦੀ ਭਰੀ ਰਾਹਹ ਤੋਂ ਗੁਜ਼ਰਨਾ ਹੋਵੇਗਾ,ਜੋ ਕਸ਼ਮੀਰ ਦੇ ਇਕ ਧੁੰਦਲੇ ਜਾਲ ਵੱਲ ਲੈ ਜਾਂਦੀ ਹੈ।ਜੋ ਕੱਟੜਪੰਥੀਆਂ ਨੂੰ ਆਤਮ-ਸਮਰਪਣ ਕਰ ਚੁੱਕੇ ਕੱਟੜਪੰਥੀਆਂ,ਗਦਾਰਾਂ ਨੂੰ ਸਪੈਸ਼ਲ ਸੈਲ ਅਫਸਰਾਂ ਨਾਲ,ਸਪੈਸ਼ਲ ਅਪਰੇਸ਼ਨ ਗਰੁੱਪ ਨੂੰ ਸਪੈਸ਼ਲ ਟਾਸਕ ਫੋਰਸ ਨਾਲ ਜੋੜਦੀ ਹੈ।ਤੇ ਇਹ ਰਾਹ ਹੋਰ ਉੱਪਰ ਜਾਂਦਾ ਹੈ ਤੇ ਹੋਰ ਅੱਗੇ ਵੱਲ ਵਧ ਜਾਂਦਾ ਹੈ।ਉੱਪਰ ਹੋਰ ਅੱਗੇ ਵੱਲ।

ਪਰ ਹੁਣ ਇਸ ਗੱਲ ਨਾਲ ਕਿ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।ਮੈਂ ਉਮੀਦ ਕਰਦੀ ਹਾਂ ਕਿ ਸਾਡੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਸੰਤੁਸ਼ਟ ਹੋ ਗਈ ਹੋਵੇਗੀ।ਜਾਂ ਸਾਡੇ ਖੂਨ ਦਾ ਕਟੋਰਾ ਅਜੇ ਵੀ ਅੱਧਾ ਹੈ।

ਲੇਖਿਕਾ:ਅਰੁੰਧਤੀ ਰਾਏ 
ਪੰਜਾਬੀ ਤਰਜ਼ਮਾ:ਵੀਰਪਾਲ ਕੌਰ
ਇਹ ਲੇਖ ਬਿਨਾਂ ਪੁੱਛੇ ਕਿਤੇ ਵੀ ਛਾਪਿਆ ਜਾ ਸਕਦਾ ਹੈ।

Thursday, February 7, 2013

'ਬਹੁਗਿਣਤੀ ਭਾਵਨਾਵਾਂ' ਲਈ ਅਫਜ਼ਲ ਗੁਰੂ ਨੂੰ ਫਾਂਸੀ ਕਿਉਂ ?

ਫਜ਼ਲ ਬਾਰੇ ਭਾਰਤ ਦੀ ਸਰਬ ਉੱਚ ਅਦਾਲਤ ਨੇ ਫਾਂਸੀ ਦਾ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ 'ਅਫਜ਼ਲ ਗੁਰੁ ਖ਼ਿਲਾਫ ਭਾਵੇਂ ਕੋਈ ਠੋਸ ਸਬੂਤ ਨਹੀਂ ਹੈ ਪਰ ਇਸ ਦੇਸ਼ ਦੀਆਂ ਭਾਵਨਵਾਂ (ਸਮੂਹਿਕ ਚੇਤਨਾ)ਨੂੰ ਵੇਖਦੇ ਹੋਏ ਅਫਜ਼ਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ'।ਇਹ ਦੁਨੀਆਂ ਦੇ ਇਤਿਹਾਸ 'ਚ ਵੱਖਰੀ ਉਦਾਹਰਨ ਹੋਵੇਗੀ ਕਿ ਅਦਾਲਤ ਸਬੂਤਾਂ ਨਹੀਂ ਭਾਵਨਾਵਾਂ (ਸਮੂਹਿਕ ਚੇਤਨਾ)ਦੇ ਅਧਾਰ 'ਤੇ ਮਨੁੱਖੀ ਜ਼ਿੰਦਗੀਆਂ ਦੇ ਫੈਸਲੇ ਕਰਦੀ  ਹੈ। ਉਸ ਤੋਂ ਬਾਅਦ ਕਾਫੀ ਸਮਾਂ ਲੰਘਿਆ ਤੇ ਹੁਣ ਸੌਫਟ ਹਿੰਦੂ ਸਰਕਾਰ(ਯੂ ਪੀ ਏ)ਨੇ ਮੌਜੂਦਾ ਸਿਆਸੀ ਪਦਾਰਥਕ ਹਾਲਤਾਂ ਨੂੰ ਭਾਂਪਦਿਆਂ ਬੇਹਤਰ ਹਿੰਦੂ ਸਰਕਾਰ ਦਿਖਣ ਲਈ ਬਹੁਗਿਣਤੀ ਭਾਵਨਵਾਂ ਦਾ ਧਿਆਨ ਰੱਖਦੇ ਹੋਏ ਇਕ ਹੋਰ ਸਰਕਾਰੀ ਕਤਲ ਕਰ ਦਿੱਤਾ। ਟੈਲੀਵਿਜ਼ਨ ਦਿਖਾ ਰਿਹਾ ਹੈ ਕਿ 'ਰਾਸ਼ਟਰ ਖੁਸ਼ ਹੈ ਤੇ ਇਸ 'ਚ ਕੋਈ ਸ਼ੱਕ ਵੀ ਨਹੀਂ ਸੱਚਮੁੱਚ ਹੀ ਰਾਸ਼ਟਰ ਖੁਸ਼ ਹੈ। ਜਿਹੜਾ ਰਾਸ਼ਟਰ ਤੇ ਰਾਸ਼ਟਰੀ ਮਨੁੱਖ ਕਿਸੇ ਦੀ ਮੌਤ ਦੇ ਜਸ਼ਨ ਮਨਾ ਸਕਦਾ ਹੈ ਉਸ ਨੂੰ ਮਨੁੱਖੀ ਦੀ ਥਾਂ ਜੰਗਲੀ ਰਾਸ਼ਟਰ ਕਹਿਣਾ ਹੀ ਠੀਕ ਹੋਵੇਗਾ।

ਦਰਅਸਲ ਅਫਜ਼ਲ ਦੀ ਫਾਂਸੀ ਨੂੰ ਮੌਜੂਦਾ ਸਮੇਂ ਦੇ ਸਿਆਸੀ ਮਾਹੌਲ ਨੂੰ ਸਮਝੇ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਹੈ।ਭਾਰਤ ਜਦੋਂ ਆਰਥਿਕ ਮੰਦੀ ਦੇ ਬੇਹੱਦ ਖਤਰਨਾਕ ਦੌਰ 'ਚੋਂ ਗੁਜ਼ਰ ਰਿਹਾ ਹੈ ,ਉਸ ਸਮੇਂ ਦੇਸ਼ ਦਾ ਬਹੁਗਿਣਤੀ ਹਿੰਦੂ ਕਾਰਪੋਰੇਟ ਮੋਦੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ।ਕੁੰਭ ਦਾ ਹਿੰਦੂ ਧਾਰਮਿਕ ਮੇਲਾ ਰਾਮ ਮੰਦਰ ਦਾ ਮੁੱਦਾ ਹੋ ਨਿਬੜਦਾ ਹੈ।ਕਾਂਗਰਸ 'ਤੇ ਹਿੰਦੂ ਵਿਰੋਧੀ ਪਾਰਟੀ ਹੋਣ ਦੇ ਸੰਘੀ ਇਲਜ਼ਾਮ ਲੱਗ ਰਹੇ ਹਨ ਤੇ ਦੇਸ਼-ਦੁਨੀਆ(ਯੂਰਪ-ਅਮਰੀਕਾ) 'ਚ ਕੱਟੜ ਫਾਂਸ਼ੀ ਹਿੰਦੂ ਮੋਦੀ ਨੂੰ ਪ੍ਰਧਾਨਮੰਤਰੀ 'ਤੇ ਵੱਡੀ ਸਹਿਮਤੀ ਤਿਆਰ ਕੀਤੀ ਜਾ ਰਹੀ ਹੈ।ਸੱਤ ਵਿਧਾਨ ਸਭਾਵਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਤਿਆਰ ਹੈ।ਅਜਿਹੇ 'ਚ ਕਾਂਗਰਸ ਵਲੋਂ ਅਫਜ਼ਲ ਨੂੰ ਬਲੀ ਦਾ ਬੱਕਰਾ ਬਣਾ ਕੇ ਦੇਸ਼ ਦੀ ਬਹੁਗਿਣਤੀ ਹਿੰਦੂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਸੌਫਟ ਹਿੰਦੂ ਪਾਰਟੀ ਨਹੀਂ ਬਲਕਿ ਮੋਦੀ ਤੇ ਸੰਘ ਤੋਂ ਚੰਗੀ ਹਿੰਦੂ ਪਾਰਟੀ ਹੈ।ਕਾਂਗਰਸ ਨੇ ਅਦਾਲਤ ਵਾਂਗ ਆਪਣੇ ਹਿੱਤ ਲਈ ਸਹੀ ਸਮੇਂ 'ਤੇ ਬਹੁਗਿਣਤੀ ਭਾਵਨਾਵਾਂ ਦਾ ਖਿਆਲ ਹੀ ਰੱਖਿਆ ਹੈ।

ਦਰ ਅਸਲ ਫਾਂਸੀ ਸਰਕਾਰੀ ਕਤਲ ਹੈ ਤੇ ਗੁਲਾਮ ਕਲਮ ਦੇ ਦੋਸਤਾਂ ਦਾ ਘੇਰਾ ਫਾਂਸੀ ਵਿਰੋਧੀ ਹੈ।ਮੇਰਾ ਮੰਨਣਾ ਹੈ ਕਿ ਫਾਂਸ਼ੀ ਸੰਘੀ ਅੱਤਵਾਦੀਆਂ ਸਾਧਵੀ ਪ੍ਰੱਗਿਆ ਠਾਕੁਰ ਜਾਂ ਕਰਨਲ ਪ੍ਰੋਹਿਤ ਨੂੰ ਵੀ ਨਹੀਂ ਹੋਣੀ ਚਾਹੀਦੀ।ਸੱਤਾ ਕੋਲ ਕਿਸੇ ਨੂੰ ਕਤਲ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਦੁਨੀਆ ਦੀ ਕਿਸੇ ਵੀ ਵਿਚਾਰਧਾਰਾ ਨਾਲ ਸਹਿਮਤੀ ਰੱਖਦਾ ਹੋਵੇ।

ਮੈਂ ਸਵੇਰੇ ਉੱਠਿਆ ਤੇ ਹਰ ਰੋਜ਼ ਦੀ ਤਰ੍ਹਾਂ ਟੀ ਵੀ ਖੋਲ੍ਹਿਆ।ਅਫਜ਼ਲ ਦੀ ਮੰਦਭਾਗੀ ਖ਼ਬਰ ਚੰਗਾ ਪੱਤਰਕਾਰ ਪੁੰਨਿਆ ਪ੍ਰਸੁੱਨ ਬਾਜਪਈ ਸੁਣਾ ਰਿਹਾ ਸੀ।ਮਨ ਖਰਾਬ ਹੋਇਆ ਤੇ ਸੋਚਿਆ ਹੁਣੇ ਗੁਲਾਮ ਕਲਮ 'ਤੇ ਅਫਜ਼ਲ ਨੂੰ ਸਰਧਾਂਜ਼ਲੀ ਦੇਣੀ ਚਾਹੀਦੀ ਹੈ।ਅਫਜ਼ਲ ਦੀ ਲਾਸ਼ ਘਰਦਿਆਂ ਨੂੰ ਨਾ ਦੇ ਕੇ ਜੇਲ੍ਹ 'ਚ ਦਬਾਅ ਦੇਣਾ ਘੌਰ ਮਨੁੱਖੀ ਹੱਕੀ ਉਲੰਘਣਾ ਹੈ,ਇਸ ਦਾ ਵੀ ਵਿਰੋਧ ਹੋਣਾ ਚਾਹੀਦਾ ਹੈ'।ਭਾਰਤ ਨੂੰ ਸਮਝਣ ਦੀ ਇਹ ਵੀ ਇਕ ਉਦਾਹਰਨ ਹੈ 'ਸੱਤਾ ਲਾਸ਼ ਤੋਂ ਵੀ ਡਰ ਰਹੀ ਹੈ,ਕਿਉਂਕਿ ਗੱਡੇ ਮੁਰਦੇ ਇਤਿਹਾਸ 'ਚ ਹਮੇਸ਼ਾ ਉੱਖੜਦੇ ਰਹੇ ਹਨ।ਮਨੁੱਖ ਹੱਕੀ,ਅਗਾਂਹਵਧੂ ਤੇ ਖੱਬੇਪੱਖੀਆਂ ਨੂੰ ਅਜਿਹੇ ਮਸਲਿਆਂ 'ਤੇ ਅੱਗੇ ਆਉਣ ਦੀ ਲੋੜ ਹੈ ਤੇ ਪਹਿਲਾਂ ਇਸ ਮਸਲੇ 'ਚ ਆਉਂਦੇ ਵੀ ਰਹੇ ਹਨ।ਫਿਲਹਾਲ ਕਾਹਲੀ 'ਚ ਇਹੀ । ਆਉਣ ਵਾਲੇ ਦਿਨਾਂ 'ਚ ਕੁਝ ਹੋਰ ਲੇਖਾਂ ਜ਼ਰੀਏ ਅਫਜ਼ਲ ਦੀ ਫਾਂਸ਼ੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।ਇਸ ਦੇ ਹੇਠਾਂ ਹੀ ਅਫਜ਼ਲ ਗੁਰੂ ਦੀ ਵਿਨੋਦ ਕੇ ਜੋਸ਼ ਨਾਲ ਮੁਲਾਕਾਤ ਹੈ,ਜਿਸ ਜ਼ਰੀਏ ਅਫਜ਼ਲ ਨੂੰ ਸਮਝਿਆ ਜਾ ਸਕਦਾ ਹੈ।-ਯਾਦਵਿੰਦਰ ਕਰਫਿਊ

ਫਾਂਸੀ ਦੇ ਤਖ਼ਤੇ ਤੋਂ ਅਫ਼ਜ਼ਲ ਗੁਰੂ …... 

(ਵਿਨੋਦ ਕੇ ਜੋਸ਼ ਦੀ ਅਫ਼ਜ਼ਲ ਗੁਰੂ ਨਾਲ ਮੁਲਾਕਾਤ)

ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ। 

ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।

ਪ੍ਰ. ਉਹ ਅਫ਼ਜ਼ਲ ਕੌਣ ਹੈ?
ਉੱਤਰ: ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ‘ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ‘ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ‘ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?
ਅਫਜ਼ਲ ਗੁਰੂ ਬੇਟੇ ਗਾਲਿਬ ਤੇ ਪਤਨੀ ਤਬੱਸਮ ਨਾਲ(ਪੁਰਾਣੀ ਤਸਵੀਰ)

ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ….?
ਉੱਤਰ: ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ।ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ‘ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ‘ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ‘ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ ੩੦ ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।
ਅਫਜ਼ਲ ਗੁਰੂ ਦੀ ਪਤਨੀ ਤਬੱਸਮ

ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ? ਉੱਤਰ: ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)। ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ‘ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ। ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ। ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ। 

ਪ੍ਰ. ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ਉੱਤਰ:  ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।


ਅਫਜ਼ਲ ਗੁਰੂ ਦਾ ਬੇਟਾ ਗਾਲਿਬ 
ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ਉੱਤਰ: ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ‘ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।

ਪ੍ਰ. ਜੇਲ੍ਹ ਵਿਚ ਕੀ ਹਾਲਤ ਹੈ?
ਉੱਤਰ: ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।

ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?
ਉੱਤਰ: ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ‘ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ। ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ। (ਇੱਕ ਪਲ ਲਈ ਉਹ ਰੁਕਿਆ) ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ? ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ…..? ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ। (ਫਿਰ ਕੁਝ ਪਲਾਂ ਦੀ ਖਮੋਸ਼ੀ) ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ,24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।

ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?
ਉੱਤਰ: ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।

ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ…….
ਉੱਤਰ: ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਉੱਤਰ: ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ। ਸ਼ੁਰੂ ਵਿੱਚ,2009 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ‘ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।

ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ਉੱਤਰ: ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ। ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।

ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ਉੱਤਰ: ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ‘ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।

ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ਉੱਤਰ: ਪੇਸ਼ੇਵਰ ਤੌਰ ‘ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।

ਪ੍ਰ. ਕਸ਼ਮੀਰ ਮੁੱਦੇ ਨੂੰ…. ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ਉੱਤਰ: ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।

ਪ੍ਰ. ……ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ਉੱਤਰ: ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ। ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ। ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ…. ਸਾਰੇ।

ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ: ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।

ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ਉੱਤਰ: ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ…..। ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ। ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ। (ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)

ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ਉੱਤਰ: (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ‘ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ‘ਤੇ ਯਕੀਨ ਨਹੀਂ ਕਰਨਗੇ।

ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ। ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ‘ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ। ਤਿਹਾੜ ਜੇਲ ਦੇ ਅਹਾਤੇ ਵਿਚ ਜੇਲ੍ਹ  ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

ਪੰਜਾਬੀ ਤਰਜ਼ਮਾ-ਜਗਦੀਪ ਸਿੰਘ ਫਰੀਦਕੋਟ

Saturday, December 22, 2012

ਦਲਿਤਾਂ,ਕੌਮੀਅਤਾਂ ਤੇ ਘੱਟਗਿਣਤੀਆਂ ਦੇ ਬਲਾਤਕਾਰਾਂ ’ਤੇ ਕਿਉਂ ਨਹੀਂ ਉੱਠਦੀ ਆਵਾਜ਼ ?-ਅਰੁੰਧਤੀ ਰਾਏ

ਮੈਂ ਨਹੀਂ ਮੰਨਦੀ ਕਿ ਦਿੱਲੀ ਰੇਪ ਕੈਪੀਟਲ ਹੈ। ਇਹ ਰੇਪ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਮਾਨਸਿਕਤਾ 'ਚ ਵਸਿਆ ਹੋਇਆ ਹੈ। ਗੁਜਰਾਤ 'ਚ ਮੁਲਸਾਮਾਨਾਂ ਨਾਲ ਹੋਇਆ,ਕਸ਼ਮੀਰ 'ਚ ਸੁਰੱਖਿਆ ਬਲ ਬਲਾਤਕਾਰ ਕਰਦੇ ਹਨ ਤੇ ਮਨੀਪੁਰ 'ਚ ਵੀ ਅਜਿਹਾ ਹੀ ਹੁੰਦਾ ਹੈ ਤੇ ਉਦੋਂ ਕੋਈ ਆਵਾਜ਼ ਨਹੀਂ ਉਠਾਉਂਦਾ।

ਖੈਰਲਾਂਜੀ 'ਚ ਦਲਿਤ ਔਰਤ ਤੇ ਉਸਦੀ ਕੁੜੀ ਨਾਲ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ ਸੀ। ਉਦੋਂ ਤਾਂ ਅਜਿਹੀ ਆਵਾਜ਼ ਨਹੀਂ ਉੱਠੀ ਸੀ।
ਇਹ ਜਗੀਰੂ ਮਾਨਸਿਕਤਾ ਹੈ। ਲੋਕਾਂ ਦੀ ਉਦੋਂ ਹੀ ਅਵਾਜ਼ ਉੱਠਦੀ ਹੈ ਜਦੋਂ ਉੱਚੀ ਜਾਤ ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਦਿੱਲੀ 'ਚ ਕੁਝ ਹੁੰਦਾ ਹੈ।

ਅਵਾਜ਼ ਉੱਠਣੀ ਚਾਹੀਦੀ ਹੈ ਜੋ ਦਿੱਲੀ 'ਚ ਹੋਇਆ ਉਸ ਲਈ ਹੋ ਹੱਲਾ ਤਾਂ ਹੋਣਾ ਚਾਹੀਦਾ ਹੈ,ਇਹ ਹੱਲਾ ਸਿਰਫ ਮੱਧ ਵਰਗ ਦੇ ਲੋਕਾਂ ਨੂੰ ਬਚਾਉਣ ਲਈ ਨਹੀਂ ਹੋਣਾ ਚਾਹੀਦਾ ਹੈ।
ਛੱਤੀਸਗੜ੍ਹ ਦੀ ਆਦਿਵਾਸੀ ਮਹਿਲਾ ਸੋਨੀ ਸੋਰੀ ਦੇ ਖ਼ਿਲਾਫ ਵੀ ਕੁਝ ਹੋਇਆ ਸੀ ,ਤੁਹਾਨੂੰ ਯਾਦ ਦਾ ਹੋਵੇਗਾ,ਉਸਦੇ ਜਨਣ ਅੰਗ 'ਚ ਪੱਥਰ ਪਾਏ ਗਏ ਸਨ। ਪੁਲੀਸ ਨੇ ਅਜਿਹਾ ਕੀਤਾ ਪਰ ਉਦੋਂ ਤਾਂ ਕਿਸੇ ਨੇ ਅਵਾਜ਼ ਨਹੀਂ ਉਠਾਈ ਸੀ। ਉਸ ਪੁਲੀਸ ਅਧਿਕਾਰੀ ਨੂੰ ਤਾਂ ਦਲੇਰੀ ਲਈ ਸਨਮਾਨ ਮਿਲਿਆ।

ਕਸ਼ਮੀਰ 'ਚ ਜਦੋਂ ਗਰੀਬ ਕਸ਼ਮੀਰੀਆਂ ਨਾਲ ਸੁਰੱਖਿਆ ਬਦਲ ਬਲਾਤਕਾਰ ਕਰਦੇ ਹਨ ਤਾਂ ਉਦੋਂ ਸੁਰੱਖਿਆ ਬਲਾਂ ਖ਼ਿਲਾਫ ਕੋਈ ਫਾਂਸੀ ਦੀ ਮੰਗ ਨਹੀਂ ਕਰਦਾ।

ਜਦੋਂ ਕੋਈ ਉੱਚੀ ਜਾਤੀ ਦਾ ਆਦਮੀ ਦਲਿਤ ਨਾਲ ਬਲਾਤਕਾਰ ਕਰਦਾ ਹੈ ਤਾਂ ਵੀ ਕੋਈ ਉਸ ਲਈ ਫਾਂਸੀ ਦੀ ਮੰਗ ਨਹੀਂ ਕਰਦਾ।

ਇਸ ਵਾਰ ਜਦੋਂ 100 ਲੋਕ ਇਕੱਠੇ ਖੜ੍ਹੇ ਸਨ ਦਿੱਲੀ 'ਚ ਜਦੋਂ ਕੁੜੀ ਨੂੰ ਬੱਸ 'ਚੋਂ ਨੰਗਾ ਬਾਹਰ ਸੁੱਟਿਆ ਗਿਆ,ਬੱਸ ਤੋਂ ਬਾਹਰ ਤਾਂ ਲੋਕ ਖੜ੍ਹੇ ਸੀ। ਕਿਸੇ ਨੇ ਉਸਨੂੰ ਆਪਣਾ ਕੱਪੜਾ ਦਿੱਤਾ ? ਸਾਰੇ ਲੋਕ ਖੜ੍ਹੇ ਰਹੇ।

ਦਿੱਲੀ 'ਚ ਅਮੀਰ-ਗਰੀਬ ਵਿਚਕਾਰ ਭੇਦਭਾਵ ਤਾਂ ਪਹਿਲਾਂ ਵੀ ਸੀ। ਹੁਣ ਵੀ ਹੈ,ਪਰ ਹੁਣ ਉਹ ਨਿਸ਼ਾਨਾ ਬਣ ਰਹੇ ਹਨ। ਬਲਾਤਕਾਰ ਮੁੱਦਾ ਨਹੀਂ ਹੈ,ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਿੰਨੇ ਬਲਾਤਕਾਰ ਹੋਏ ਸਨ। ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ।

ਇਹ ਜਗੀਰੂ ਮਾਨਸਿਕਤਾ ਹੈ,ਸਾਡੇ ਲੋਕਾਂ ਅੰਦਰ।
ਬਲਾਤਕਾਰ ਇਕ ਘਿਨੌਣਾ ਅਪਰਾਧ ਹੈ,ਪਰ ਲੋਕ ਕੀ ਕਰਦੇ ਹਨ। ਜਿਸ ਕੁੜੀ ਦਾ ਬਲਾਤਕਾਰ ਹੋਇਆ ਉਸ ਨੂੰ ਕੋਈ ਸਵੀਕਾਰ ਕਿਉਂ ਨਹੀਂ ਕਰਦਾ ਹੈ? ਕਿਹੋ ਜਿਹੇ ਸਮਾਜ 'ਚ ਰਹਿੰਦੇ ਹਾਂ ਅਸੀਂ ? ਕਈ ਮਾਮਲਿਆਂ 'ਚ ਜਿਸ ਦਾ ਬਾਲਤਕਾਰ ਹੁੰਦਾ ਉਸੇ ਨੂੰ ਪਰਿਵਾਰ ਦੇ ਲੋਕ ਘਰੋਂ ਕੱਢ ਦਿੰਦੇ ਹਨ।

ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਕਿਵੇਂ ਠੀਕ ਹੋਵੇਗਾ ਪਰ ਮਾਨਸਿਕਤਾ ਦੀ ਵੱਡੀ ਸਮੱਸਿਆ ਹੈ। ਸਮਾਜ 'ਚ ਬਹੁਤ ਜ਼ਿਆਦਾ ਹਿੰਸਾ ਹੈ।

ਵਿਰੋਧ ਹੋਣਾ ਚਾਹੀਦਾ ਹੈ ਪਰ ਚੁਣ ਚੁਣ ਕੇ ਵਿਰੋਧ ਨਹੀਂ ਹੋਣਾ ਚਾਹੀਦਾ।ਹਰ ਔਰਤ ਦੇ ਬਲਾਤਕਾਰ ਦਾ ਵਿਰੋਧ ਹੋਣਾ ਚਾਹੀਦਾ ਹੈ,ਇਹ ਦੋਹਰੀ ਮਾਨਸਿਕਤਾ ਹੈ ਕਿ ਤੁਸੀਂ ਦਿੱਲੀ ਦੇ ਬਲਾਤਕਾਰ ਲਈ ਅਵਾਜ਼ ਉਠਾਵੋਂਗੇ ਪਰ ਮਨੀਪੁਰ ਦੀਆਂ ਔਰਤਾਂ ਲਈ, ਕਸ਼ਮੀਰ ਦੀਆਂ ਔਰਤਾਂ ਲਈ ਤੇ ਖੈਰਲਾਂਜੀ ਦੀਆਂ ਦਲਿਤ ਔਰਤਾਂ ਲਈ ਤੁਸੀਂ ਅਵਾਜ਼ ਕਿਉਂ ਨਹੀਂ ਉਠਾਉਂਦੇ ਹੋਂ?

ਬਲਾਤਕਾਰ ਦਾ ਵਿਰੋਧ ਇਸ ਅਧਾਰ 'ਤੇ ਨਹੀਂ, ਇਹ ਉਹ ਦਿੱਲੀ 'ਚ ਹੋਇਆ ਹੈ ਜਾਂ ਮਨੀਪੁਰ 'ਚ ਜਾਂ ਕਿਸੇ ਹੋਰ ਥਾਂ।ਮੈਂ ਬੱਸ ਇਹੀ ਕਹਿ ਸਕਦੀ ਹਾਂ।

ਬੀ ਬੀ ਸੀ ਹਿੰਦੀ ਤੋਂ ਵੀਰਪਾਲ ਕੌਰ ਦਾ ਪੰਜਾਬੀ ਤਰਜ਼ਮਾ

Friday, August 10, 2012

ਪੰਜਾਬੀਅਤ ਦੀਆਂ ਜੜ੍ਹਾਂ ਫਰੋਲਣ ਲੋੜ

ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇੱਥੇ ਕੋਈ ਤਾਕਤਵਰ ਕੌਮ ਦੂਸਰੀ ਕੌਮ 'ਤੇ ਹਾਵੀ ਹੋਕੇ ਉਸਨੂੰ ਦਬਾਉਂਦੀ ਸਤਾਉਂਦੀ ਨਹੀਂ। ਇਨ੍ਹਾਂ ਕੌਮਾਂ ਤੋਂ ਇਲਾਵਾ ਕਬਾਇਲੀ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਵੀ ਮਹਾਨ 'ਭਾਰਤ ਵਰਸ਼' ਦਾ ਹਿੱਸਾ ਹਨ। ਦਰਜਨਾਂ ਭਾਰਤੀ ਕੌਮਾਂ ਦੀਆਂ ਆਪਣੇ ਆਰਥਿਕ, ਸਿਆਸੀ ਤੇ ਸੱਭਿਆਚਾਰਕ ਇਤਿਹਾਸਕ ਪਿਛੋਕੜ ਕਾਰਨ ਬਹੁਭਾਂਤੀ ਵਿਲੱਖਣਤਾਵਾਂ ਹਨ। ਭਾਰਤੀ ਹਾਕਮ ਇਨ੍ਹਾਂ ਵੱਖ-ਵੱਖ ਕੌਮਾਂ ਦੇ ਲੋਕਾਂ ਦੇ ਮਨਾਂ ਅੰਦਰ 'ਭਾਰਤੀ ਕੌਮ', 'ਰਾਸ਼ਟਰੀ ਏਕਤਾ' ਤੇ 'ਆਖੰਡਤਾ' ਦਾ ਪ੍ਰਚਾਰ ਆਪਣੇ ਕਬਜੇ ਹੇਠਲੇ ਸੰਚਾਰ ਸਾਧਨਾਂ ਰਾਹੀਂ ਕਰਦੇ ਰਹਿੰਦੇ ਹਨ। ਇਨ੍ਹਾਂ ਸੰਚਾਰ ਸਾਧਨਾਂ ਉੱਪਰ ਸਾਮਰਾਜੀ ਮੁਲਕਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਤੇ ਭਾਰਤੀ ਸਰਮਾਏਦਾਰਾਂ ਦਾ ਦਬਦਬਾ ਹੈ। ਅਖ਼ਬਾਰਾਂ, ਮੈਗਜ਼ੀਨ, ਟੀ.ਵੀ., ਰੇਡੀਓ, ਇੰਟਰਨੈੱਟ, ਸਿਲੇਬਸ ਤੇ ਹੋਰ ਅਨੇਕਾਂ ਸਾਧਨਾਂ ਰਾਹੀਂ ਭਾਰਤ ਨੂੰ ਸਭਨਾਂ ਕੌਮਾਂ ਦੀ ਏਕਤਾ ਤੇ ਆਖੰਡਤਾ, ਧਰਮ ਨਿਰਪੱਖਤਾ, ਬਰਾਬਰੀ ਤੇ ਖੁਦਮੁਖਤਿਆਰੀ ਵਾਲਾ ਰਾਜ ਕਿਹਾ ਜਾਂਦਾ ਹੈ। ਇਹ ਝੂਠੇ ਤੇ ਖਿਆਲੀ ਸੰਕਲਪ ਬਣਾਉਣ ਲਈ ਸੰਚਾਰ ਸਾਧਨ ਤੇ ਰਾਜ ਮਸ਼ੀਨਰੀ ਨੂੰ ਭੁਗਤਾਇਆ ਜਾਂਦਾ ਹੈ।

ਪੰਜਾਬ ਦੇ ਲੋਕਾਂ ਖਾਸਕਰ ਨੌਜਵਾਨਾਂ ਦੇ ਮਨਾਂ ਅੰਦਰ ਗੀਤਾਂ ਫ਼ਿਲਮਾਂ ਆਦਿ ਰਾਹੀਂ ਅਣਖੀ, ਦਲੇਰ, ਸ਼ੇਰ, ਸੂਰਮੇ ਤੇ ਸ਼ਿਕਾਰੀ, ਅਨੇਕਾਂ ਲਕਬ ਵਸਾਏ ਜਾਂਦੇ ਹਨ। ਹਰ ਕੌਮ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਅਸੀਂ ਪੰਜਾਬੀਆਂ ਨੂੰ ਅਣਖੀ, ਦਲੇਰ, ਸੂਰਮੇ ਤੇ ਸ਼ੇਰ ਵਰਗੇ ਲਕਬ ਦੇਣ ਦੇ ਵਿਰੋਧੀ ਨਹੀਂ ਹਾਂ। ਵਿਰੋਧ ਇਸ ਗੱਲ 'ਤੇ ਹੈ ਕਿ ਗੀਤਾਂ, ਫ਼ਿਲਮਾਂ ਆਦਿ 'ਚ ਦਿੱਤੇ ਜਾਂਦੇ ਇਨ੍ਹਾਂ ਲਕਬਾਂ ਰਾਹੀਂ ਪੰਜਾਬੀਆਂ ਅੰਦਰ ਬੇਵਜ੍ਹਾ ਤੇ ਖਿਆਲੀ, ਹੈਂਕੜਬਾਜ, ਫੋਕੀ ਚੌਧਰ, ਫੁਕਰੇ ਤੇ ਚੰਦ ਕੁ ਅਮੀਰ ਘਰਾਣਿਆਂ ਦੀ ਤਰੱਕੀ ਨੂੰ ਕੁੱਲ ਮਿਹਨਤਕਸ਼ ਪੰਜਾਬੀ ਕੌਮ ਦੀ ਸ਼ਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਪਾਸੇ ਲੁੱਟ, ਜਬਰ ਤੇ ਅਨਿਆਂ ਦਾ ਵਰਤਾਰਾ ਸਮਾਜ ਅੰਦਰ ਵਾਪਰ ਰਿਹਾ ਹੁੰਦਾ ਹੈ ਦੂਜੇ ਪਾਸੇ ਇਸ ਲੋਟੂ ਵਰਤਾਰੇ ਖਿਲਾਫ਼ ਮਿਹਨਤਕਸ਼ ਸਧਾਰਨ ਲੋਕਾਂ ਨੂੰ ਆਪਣੇ ਸਿਰੜੀ ਵਿਰਸੇ ਤੇ ਲੁੱਟ ਜਬਰ ਤੋਂ ਮੁਕਤੀ ਦੇ ਸਿਧਾਂਤ ਦੀ ਚੇਤਨਾ ਦੇਣ ਦੀ ਬਜਾਏ ਕੁਝ ਅਮੀਰ ਘਰਾਣਿਆਂ ਦੀ ਅਰਾਧਨਾ 'ਚ ਬੜੀ ਢੀਠਤਾਈ ਨਾਲ ਕਿਹਾ ਜਾ ਰਿਹਾ ਹੁੰਦਾ ਹੈ ਕਿ ''ਸ਼ੇਰਾਂ ਦੀ ਕੌਮ ਪੰਜਾਬੀ'', ''ਫੱਟੇ ਚੱਕਦੇ ਪੰਜਾਬੀਆਂ ਨੇ ਵਾਹਿਗੁਰੂ ਦਾ ਨਾਂ ਲੈ'' ਆਦਿ। ਪੰਜਾਬੀ ਕੌਮ ਦੇ ਅਮੀਰ ਜੁਝਾਰੂ ਵਿਰਸੇ ਦੀਆਂ ਉਦਾਹਰਨਾਂ ਲੈ ਕੇ ਗਾਇਕ, ਫ਼ਿਲਮਕਾਰ, ਰਾਜਸੀ ਨੇਤਾ ਆਦਿ ਆਪਣੇ ਆਪ ਨੂੰ ਉਸ ਮਹਾਨ ਵਿਰਸੇ ਦੇ ਝੰਡਾਬਰਦਾਰ ਸਮਝਦੇ ਹਨ। ਅਸਲੀ ਕੌਮੀ ਮੁਕਤੀ ਭਾਵਨਾਵਾਂ ਨੂੰ ਲੋਕਾਂ ਦੇ ਮਨੋਂ ਲਗਾਤਾਰ ਖਾਰਜ ਕੀਤਾ ਜਾ ਰਿਹਾ ਹੈ। ਕੌਮੀ ਮੁਕਤੀ ਜਜ਼ਬਿਆਂ ਨੂੰ ਖ਼ਤਮ ਕਰਨ ਲਈ ਲੁੱਟ ਜਬਰ ਦੀਆਂ ਨਵੀਆਂ ਤੇ ਤਿੱਖੀਆਂ ਕੀਤੀਆਂ ਪਸਾਰੀਆਂ ਜਾ ਰਹੀਆਂ ਹਨ।

ਪੰਜਾਬੀ ਕੌਮ ਦੇ ਅਸਲ ਵਿਰਸੇ ਦੇ ਮੂਲ ਨੂੰ ਪਛਾਣਨ ਦੀ ਬੇਹੱਦ ਗੰਭੀਰ ਲੋੜ ਹੈ। ਜਦੋਂ ਅਠਾਰਵੀਂ ਸਦੀ ਦੇ ਮੱਧਯੁਗੀ ਭਾਰਤ ਅੰਦਰ ਤਲਵਾਰ ਦੇ ਜੋਰ 'ਤੇ ਉਸਰੀ ਮੁਗਲ ਸਲਤਨਤ ਦੇ ਖੰਡਰਾਂ ਤੇ ਅਜਾਦ ਰਾਜਸ਼ਾਹੀਆਂ ਕਾਇਮ ਹੋ ਰਹੀਆਂ ਸਨ। ਉਦੋਂ ਨੌਜਵਾਨ ਪੰਜਾਬੀਅਤ ਦੇ ਮੂਲ ਨੂੰ ਪਛਾਣਨ ਉਨ੍ਹਾਂ ਅੰਦਰ ਆਪਣੀ ਹੋਂਦ ਤੇ ਸਵੈਮਾਣ ਦੇ ਜ਼ਜ਼ਬੇ ਉਮੱਡ ਰਹੇ ਸਨ। ਭਾਰਤ ਦੇ ਇਹ ਪ੍ਰਦੇਸ਼ ਆਪਣੀ ਵੱਖਰੀ ਭਾਸ਼ਾ, ਸੱਭਿਆਚਾਰ ਤੇ ਇਤਿਹਾਸਕ ਵਖਰੇਵੇਂ ਰੱਖਦੇ ਸਨ। ਇਨ੍ਹਾਂ ਵਿਚੋਂ ਪੰਜਾਬ ਹਿੰਦੋਸਤਾਨ ਦਾ ਉੱਤਰ ਪੱਛਮੀ ਦੁਆਰ ਰਿਹਾ। ਇਸ ਮੈਦਾਨੀ ਰਸਤੇ ਰਾਹੀਂ ਯੂਨਾਨੀ, ਅਫ਼ਗਾਨੀ, ਤੁਰਕ ਤੇ ਮੁਗਲ ਧਾੜਵੀ ਲੱਗਭਗ ਅੱਠ ਸੌ ਸਾਲ ਹਿੰਦੋਸਤਾਨ 'ਤੇ ਹਕੂਮਤ ਕਰਨ ਤੇ ਲੁੱਟਣ ਲਈ ਪੰਜਾਬ ਨੂੰ ਉਜਾੜਦੇ ਹੋਏ ਹੀ ਅੱਗੇ ਵਧਦੇ ਰਹੇ। ਜਿਸ ਕਰਕੇ ਇੱਥੋਂ ਦੇ ਲੋਕਾਂ ਦਾ ਜੀਵਨ ਸੱਭਿਆਚਾਰ, ਕਦਰਾਂ-ਕੀਮਤਾਂ, ਸਾਹਿਤ, ਸੱਭਿਅਤਾ ਤੇ ਹੁਨਰ ਨੂੰ ਕਾਫੀ ਧੱਕਾ ਲੱਗਾ। ਜਿੱਥੇ ਲੋਕਾਂ ਨੂੰ ਲੁੱਟ-ਜਬਰ ਤੇ ਲਹੂ ਵੀਟਵੇਂ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਜਬਰ ਖਿਲਾਫ ਮਨੁੱਖੀ ਗੌਰਵ ਤੇ ਮਹਾਨਤਾ ਲਈ ਕੌਮਾਂ ਨੂੰ ਜਾਬਰਾਂ ਖਿਲਾਫ਼ ਝੰਜੋੜਣ ਵਾਲੇ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਵਰਗੇ ਅਨੇਕਾਂ ਸੂਰਮੇ ਵੀ ਪੈਦਾ ਹੁੰਦੇ ਰਹੇ।

ਰਾਜਸ਼ਾਹੀਆਂ ਨੂੰ ਖ਼ਤਮ ਕਰਦਿਆਂ ਹਿੰਦੋਸਤਾਨ ਉੱਪਰ ਅੰਗਰੇਜੀ ਰਾਜ ਕਾਇਮ ਹੋ ਜਾਂਦਾ ਹੈ। ਬਰਤਾਨਵੀਂ ਸਾਮਰਾਜੀਆਂ ਨੇ ਹਿੰਦੋਸਤਾਨ ਤੇ ਕਬਜੇ ਬਾਅਦ ਆਪਣੀਆਂ ਆਰਥਿਕ ਸਿਆਸੀ ਨੀਤੀਆਂ ਇਸ ਤਰ੍ਹਾਂ ਵਿਉਂਤੀਆਂ ਕਿ ਇੱਥੋਂ ਦੇ ਅਜ਼ਾਦਾਨਾ ਸਰਮਾਏਦਾਰਾਨਾ ਵਿਕਾਸ ਨੂੰ ਬੰਨ੍ਹ ਮਾਰਕੇ ਲੁੱਟ ਲਈ ਰਾਹ ਪੱਧਰਾ ਕੀਤਾ ਗਿਆ। ਬਰਤਾਨਵੀਂ ਰਾਜ ਦੀਆਂ ਸਨਅਤੀ ਲੋੜਾਂ ਦੀ ਪੂਰਤੀ ਲਈ ਭਾਰਤ ਦੇ ਵੱਖ-ਵੱਖ ਪ੍ਰਦੇਸਾਂ ਦੀ ਬਹੁਭਾਂਤੀ ਖਾਸੀਅਤ ਅਨੁਸਾਰ ਉੱਥੋਂ ਦੇ ਪੈਦਾਵਰੀ ਸਾਧਨਾਂ ਦੀ ਬੇਕਿਰਕ ਲੁੱਟ ਕੀਤੀ ਜਾਣ ਲੱਗੀ। 1849 'ਚ ਪੰਜਾਬ ਨੂੰ ਅੰਗਰੇਜੀ ਰਾਜ ਦਾ ਹਿੱਸਾ ਬਣਾਉਣ ਉਪਰੰਤ ਵੱਡੀ ਪੱਧਰ 'ਤੇ ਇੱਥੋਂ ਦੀ ਖੇਤੀ ਤੇ ਸਨਅਤ ਲਈ ਸਸਤੇ ਕੱਚੇ ਮਾਲ ਨੂੰ ਹੜੱਪਣਾ ਸ਼ੁਰੂ ਕੀਤਾ। ਇਸ ਲੁੱਟ ਲਟੀ ਇੱਥੇ ਇੱਕ 'ਅੰਗਰੇਜ ਭਗਤ' ਦਲਾਲਾਂ ਦੀ ਜਮਾਤ ਪੈਦਾ ਕੀਤੀ। ਆਮ ਪੰਜਾਬੀ ਲੋਕਾਂ ਨੂੰ 'ਬਹਾਦਰ ਤੇ ਵਫਾਦਾਰ' ਕੌਮ ਕਹਿਕੇ ਵਡਿਆਉਂਦਿਆਂ ਤੋਪਾਂ ਦਾ ਖਾਈਆਂ ਬਣਾਇਆ ਜਾਂਦਾ ਰਿਹਾ। ( ਜਿਵੇਂ ਅੱਜ ਵੀ ਸਰਮਾਏਦਾਰ ਜਮਾਤਾਂ ਇਹੀ ਕਰਦੀਆਂ ਹਨ) ਦੂਜੇ ਪਾਸੇ ਅੰਗਰੇਜਾਂ ਦੀ ਲੁੱਟ, ਜਬਰ ਤੇ ਦਾਬੇ ਦੀ ਨੀਤੀ ਹਿੰਦੋਸਤਾਨ ਦੀਆਂ ਵੱਖ-ਵੱਖ ਕੌਮੀਅਤਾਂ ਅੰਦਰ ਦੇਸ਼ ਭਗਤੀ ਤੇ ਏਕਤਾ ਦਾ ਜਜ਼ਬਾ ਪੈਦਾ ਕਰਨ ਦਾ ਕਾਰਨ ਬਣੀ।

ਜਿਸਦੇ ਸਿੱਟੇ ਵਜੋਂ ਇਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਵਿਦਰੋਹ ਦੀਆਂ ਲਹਿਰਾਂ ਉੱਠਣ ਲੱਗੀਆਂ। ਬਰਤਾਨਵੀਂ ਧੱਕੇਸ਼ਾਹੀ ਵਿਰੁੱਧ ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਅਕਾਲੀ ਮੋਰਚਾ, ਬੱਬਰ ਅਕਾਲੀ ਲਹਿਰ, ਪਰਜਾ ਮੰਡਲ ਤੇ ਖਾੜਕੂ ਕਿਸਾਨ ਲਹਿਰ ਆਦਿ ਲਹਿਰਾਂ ਪੂਰੇ ਵੇਗ ਨਾਲ ਚੱਲੀਆਂ। ਦੂਸਰੇ ਵਿਸ਼ਵ ਯੁੱਧ 'ਚ ਘਿਰੇ ਬਰਤਾਨਵੀਂ ਸਾਮਰਾਜੀਏ ਆਪਣੀ ਕਮਜ਼ੋਰ ਹਾਲਤ ਅਤੇ ਹਿੰਦੋਸਤਾਨੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਹਿੰਦੋਸਤਾਨ ਅੰਦਰ ਫਿਰਕੂ ਜਹਿਰ ਨੂੰ ਵਧਾਉਂਦੇ ਹੋਏ ਤੇ ਫਿਰਕੂ ਵੰਡ ਦਾ ਦਰਦਨਾਕ ਕਾਂਢ ਰਚਾਉਂਦੇ ਹੋਏ ਸੱਤਾ ਦਲਾਲ ਸਰਮਾਏਦਾਰਾਂ ਦੇ ਹੱਥ ਦੇ ਕੇ ਆਪ ਪਰਦੇ ਪਿੱਛੇ ਚਲੇ ਗਏ। ਸੱਤਾ ਤੇ ਕਾਬਜ ਭਾਰਤੀ ਹਾਕਮਾਂ ਨੇ ਕੌਮਾਂ ਦੇ ਅਜ਼ਾਦਾਨਾ ਤੇ ਸਵੈ ਨਿਰਭਰ ਘੋਲਾਂ ਨੂੰ ਅਗਾਂਊ ਰੌਂਦਣ ਲਈ ਅਤੇ ਆਪਣੇ ਤੇ ਸਾਮਰਾਜੀ ਅਕਾਵਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ 'ਅਖੰਡ ਭਾਰਤ' 'ਹਿੰਦੂ ਕੌਮ' ਆਦਿ ਵਰਗੇ ਜਾਅਲੀ ਸੰਕਲਪ ਘੜਣੇ ਸ਼ੁਰੂ ਕੀਤੇ। ਆਪਣੇ ਹਿੰਦੂਤਵੀ ਤੁਅੱਸਬਾਂ ਕਾਰਨ ਬਾਕੀ ਦੀਆਂ ਭਾਰਤੀ ਕੌਮਾਂ, ਕਬਾਇਲੀ ਲੋਕਾਂ ਅਤੇ ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਰੱਖੀ ਜਾਣ ਲੱਗੀ। ਇਨ੍ਹਾਂ ਤ੍ਰਿਸਕਾਰੇ ਹਿੱਸਿਆਂ ਦੇ ਲੋਕਾਂ ਉੱਪਰ ਸਾਮਰਾਜਵਾਦ ਵੱਲੋਂ ਮੜੇ ਨਵ-ਬਸਤੀਆਨਾ ਪ੍ਰਬੰਧ ਕਾਰਨ ਇਨ੍ਹਾਂ ਹਿੱਸਿਆਂ ਨੂੰ ਲਗਾਤਾਰ ਸਾਮਰਾਜ ਤੇ ਦੇਸੀ ਸਰਮਾਏਦਾਰਾਂ ਦੇ ਰਹਿਮੋ ਕਰਮ ਤੇ ਜਿਊਣਾ ਪੈ ਰਿਹਾ ਹੈ। ਇਹ ਘੱਟ ਗਿਣਤੀਆਂ ਤੇ ਕੌਮਾਂ ਸਾਮਰਾਜੀ ਸਰਮਾਏ ਤੇ ਕੇਂਦਰੀ ਹਕੂਮਤ ਦੀਆਂ ਮੁਥਾਜ ਬਣਕੇ ਰਹਿ ਗਈਆਂ ਹਨ। ਭਾਵੇਂ ਭਾਸ਼ਾਈ ਅਧਾਰ ਤੇ ਸੂਬਿਆਂ ਦੇ ਪੁਨਰਗਠਨ ਦੀ ਮੰਗ ਵੱਖ-ਵੱਖ ਕੌਮਾਂ ਵੱਲੋਂ ਲੜੇ ਸੰਘਰਸ਼ ਕਾਰਨ 1955 ਵਿਚ ਮੰਨ ਲਈ ਗਈ ਪੰ੍ਰਤੂ ਅੱਜ ਤੱਕ ਕਿਸੇ ਵੀ ਕੌਮ ਨੂੰ ਸਵੈ-ਨਿਰਨੇ ਦਾ ਹੱਕ ਪ੍ਰਾਪਤ ਨਹੀਂ।

ਵੰਡ ਦੌਰਾਨ ਹੋਂਦ 'ਚ ਆਏ ਪੂਰਬੀ ਪੰਜਾਬ ਅੰਦਰ ਸਿੱਖ ਇੱਕ ਧਾਰਮਿਕ ਘੱਟ ਗਿਣਤੀ ਬਣਦੇ ਸਨ (ਖੇਤਰੀ ਪੱਧਰ ਤੇ ਭਾਵੇਂ ਬਹੁ-ਗਿਣਤੀ ਹਨ)। ਸਿੱਖ ਧਾਰਮਿਕ ਘੱਟ ਗਿਣਤੀ ਸਮੇਤ ਹੋਰ ਕੌਮਾਂ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਲਗਾਤਾਰ ਭਾਰਤੀ ਪ੍ਰਬੰਧ ਵੱਲੋਂ ਦੱਬੀਆਂ ਲਤਾੜੀਆਂ ਜਾਂਦੀਆਂ ਹਨ। ਜਿਵੇਂ ਭਾਸ਼ਾਈ ਅਧਾਰ ਤੇ ਪੁਨਰਗਠਨ ਤੋਂ ਬਾਅਦ ਵੀ ਪੰਜਾਬ ਨੂੰ ਦੋ ਭਾਸ਼ਾਈ ਸੂਬਾ ਬਣਾਕੇ ਰੱਖਿਆ ਜਾ ਰਿਹਾ ਹੈ। 1849 'ਚ ਪੰਜਾਬ ਨੂੰ ਅੰਗਰੇਜੀ ਰਾਜ 'ਚ ਮਿਲਾਉਣ ਤੇ ਇੱਥੋਂ ਦੀ ਜਰਖੇਜ਼ ਭੂਮੀ ਉੱਪਰ ਕਪਾਹ ਵਰਗੀ ਫਸਲ ਉਗਾਉਣ ਦੇ ਪ੍ਰਯੋਗ ਬਰਤਾਨਵੀਂ ਸਨਅਤ ਦੇ ਵਧਣ ਫੁੱਲਣ ਤੇ ਮੁਨਾਫੇ ਪ੍ਰਾਪਤ ਕਰਨ ਲਈ ਕੀਤੇ ਗਏ। ਇਹ ਪ੍ਰਯੋਗ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵੀ ਕੀਤੇ ਗਏ (ਜਿਵੇਂ ਨੀਲ ਦੀ ਖੇਤੀ)। ਉਸੇ ਤਰ੍ਹਾਂ ਭਾਰਤੀ ਹਾਕਮਾਂ ਨੇ ਆਪਣੀਆਂ ਤੇ ਸਾਮਰਾਜੀਆਂ ਦੀਆਂ ਤਿਜੌਰੀਆਂ ਭਰਨ ਲਈ ਪੰਜਾਬ ਵਰਗੇ ਖਿੱਤਿਆਂ 'ਚ ਤਰੱਕੀ ਤੇ ਵਿਕਾਸ ਦੇ ਨਾਂ ਹੇਠ 'ਹਰੇ ਇਨਕਲਾਬ' ਦਾ ਮਾਡਲ ਲਾਗੂ ਕੀਤਾ ਜਿਸਦੇ ਘਾਤਕ ਸਿੱਟੇ ਹੁਣ ਤੱਕ ਦੇਸ਼ ਦੇ ਕਮਾਊਆਂ ਨੂੰ ਭੁਗਤਣੇ ਪੈ ਰਹੇ ਹਨ। ਇਹੀ ਹਸ਼ਰ ਭਾਰਤ ਦੀਆਂ ਮਿਜ਼ੌਰਮ, ਕਸ਼ਮੀਰ, ਤਿਰੀਪੁਰਾ, ਨਾਗਾਲੈਂਡ, ਆਸਾਮ ਤੇ ਹੋਰ ਕੌਮਾਂ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਦਾ ਹੋ ਰਿਹਾ ਹੈ। ਭਾਰਤੀ ਰਾਜ ਪ੍ਰਬੰਧ ਇਨ੍ਹਾਂ ਕੌਮਾਂ ਦੇ ਆਪਾ ਨਿਰਣੇ ਦੇ ਅਧਿਕਾਰ ਨੂੰ ਕੁਚਲਦਿਆਂ ਹੋਇਆਂ ਇਨ੍ਹਾਂ ਉੱਪਰ ਜਬਰੀ ਹਕੂਮਤ ਚਲਾ ਰਿਹਾ ਹੈ। ਇੱਥੇ ਸਾਮਰਾਜਵਾਦ ਤੇ ਦਲਾਲ ਭਾਰਤੀ ਵੱਡੇ ਸਰਮਾਏਦਾਰ ਤਾਕਤਾਂ ਮਿਲਕੇ ਸਭਨਾਂ ਕੌਮਾਂ ਦੇ ਜੁਝਾਰੂ ਵਿਰਸੇ, ਸੱਭਿਆਚਾਰ ਤੇ ਇਤਿਹਾਸ ਨੂੰ ਗੰਧਲਾ ਕਰਕੇ ਇਨ੍ਹਾਂ ਨੂੰ ਆਰਥਿਕ, ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਤੌਰ 'ਤੇ ਲੁੱਟ-ਲਤਾੜ ਰਹੀਆਂ ਹਨ। ਇਸ ਲੁੱਟ ਜਬਰ ਖਿਲਾਫ ਅਵਾਜ਼ ਉਠਾਉਂਦੇ ਚੇਤੰਨ ਜੁਝਾਰੂ ਲੋਕਾਂ ਉੱਪਰ 'ਅੱਤਵਾਦੀ', 'ਦਹਿਸ਼ਤਗਰਦ' ਤੇ 'ਵੱਖਵਾਦੀ' ਹੋਣ ਦਾ ਠੱਪਾ ਲਾ ਕੇ ਕਲੰਕਿਤ ਕਰਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ।

ਇਹ ਤਾਕਤਾਂ ਪੰਜਾਬੀ ਸਮੇਤ ਸਭਨਾਂ ਕੌਮਾਂ ਨੂੰ ਆਪਣੀ ਹੋਂਦ, ਸਵੈਮਾਣ ਤੇ ਆਪਾ ਨਿਰਣੇ ਦੇ ਹੱਕ ਤੋਂ ਵਾਂਝੇ ਰੱਖ ਰਹੀਆਂ ਹਨ। ਪੰਜਾਬੀ ਤੇ ਹੋਰਨਾਂ ਕੌਮਾਂ ਨੂੰ ਹਰੇਕ ਬਾਹਰੀ ਦਖਲਅੰਦਾਜੀ ਦਾ ਵਿਰੋਧ ਕਰਦਿਆਂ ਹੋਇਆਂ ਸਥਾਨਕ ਤੇ ਇਲਾਕਾਈ ਪੱਧਰ ਤੇ ਇੱਕ ਵੱਖਰੇ ਦੇਸ਼ ਵਜੋਂ ਆਪਣੀ ਹਸਤੀ ਬਣਾਉਣੀ ਚਾਹੀਦੀ ਹੈ।ਪੰਜਾਬੀ ਲੋਕਾਂ ਨੂੰ ਪੰਜਾਬ ਸਮੇਤ ਸਭਨਾਂ ਕੌਮਾਂ ਉੱਪਰ ਹੋ ਰਹੇ ਰਾਜਕੀ ਲੁੱਟ, ਜਬਰ ਤੇ ਅਨਿਆਂ ਖਿਲਾਫ਼ ਸਾਂਝੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਅਗਾਂਹਵਧੂ ਤੇ ਜਮਹੂਰੀ ਤੱਤ ਵਾਲੇ ਕੌਮੀ ਮੁਕਤੀ ਘੋਲਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕੌਮਵਾਦ, ਇਲਾਕਾਵਾਦ, ਭਾਸ਼ਾਵਾਦ ਤੇ ਫਿਰਕਾਪ੍ਰਸਤੀ ਦੀਆਂ ਪਿਛਾਂਹ ਖਿੱਚੂ ਚਾਲਾਂ ਰਾਹੀਂ ਮਿਹਨਤੀ ਲੋਕਾਂ ਦੀ ਏਕਤਾ ਤੋੜਨ ਤੇ ਉਨ੍ਹਾਂ ਦੀ ਜਮਾਤੀ ਚੇਤਨਾ ਨੂੰ ਖੁੰਡਾ ਕਰਨ ਦੀਆਂ ਹਾਕਮਾਂ ਤੇ ਹੋਰ ਪਿਛਾਂਹ ਖਿੱਚੂ ਜਮਾਤਾਂ ਦੀਆਂ ਚਾਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਇੱਥੇ ਪੂੰਜੀਵਾਦੀ ਯੁੱਗ ਅੰਦਰ ਕੌਮੀ ਜਬਰ ਨੂੰ ਉਨ੍ਹਾਂ ਚਿਰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਜਦ ਤੱਕ ਜਾਬਰ ਲੁਟੇਰੇ ਭਾਰਤੀ ਰਾਜ ਪ੍ਰਬੰਧ ਹੇਠ ਦੱਬੀਆਂ ਕੁਚਲੀਆਂ ਕੌਮਾਂ ਮੌਜੂਦ ਹਨ। ਨਵ-ਜਮਹੂਰੀ ਰਾਜ ਤੇ ਸਮਾਜਵਾਦ ਹੀ ਕੌਮਾਂ ਨੂੰ ਵੱਖ ਹੋਣ ਦੇ ਅਧਿਕਾਰ ਤੇ ਆਪਾ ਨਿਰਣੇ ਦਾ ਬੁਨਿਆਦੀ ਜਮਹੂਰੀ ਹੱਕ ਪ੍ਰਦਾਨ ਕਰਦਾ ਹੈ। ਨਵ-ਜਮਹੂਰੀ ਰਾਜ ਤੇ ਸਮਾਜਵਾਦ ਕੌਮਾਂ ਦੇ ਅਲੱਗ ਅਲੱਗ ਰਹਿਣ, ਵੱਖ ਹੋਣ, ਵੱਖਰੇ ਰਾਜ ਬਣਾਉਣ ਨੂੰ ਉਤਸ਼ਾਹਿਤ ਨਹੀਂ ਕਰਦਾ ਬਲਕਿ ਆਪਣੇ ਕੌਮਾਂਤਰੀਵਾਦੀ ਨਜ਼ਰੀਏ ਮੁਤਾਬਿਕ ਅੰਤ ਨੂੰ ਸਭ ਕੌਮਾਂ ਦੇ ਇੱਕ ਹੋ ਜਾਣ ਦਾ ਟੀਚਾ ਰੱਖਦਾ ਹੈ ਪਰ ਅਜੋਕੇ ਪੂੰਜੀਵਾਦੀ ਦੌਰ ਅੰਦਰ ਸਾਰੀਆਂ ਦੱਬੀਆਂ ਕੁਚਲੀਆਂ ਕੌਮਾਂ ਪੂਰਨ ਰੂਪ 'ਚ ਮੁਕਤੀ ਹਾਸਲ ਕਰਕੇ ਹੀ ਮਨੁੱਖਤਾ, ਸਾਰੀਆਂ ਕੌਮਾਂ ਦੇ ਇੱਕ ਹੋ ਜਾਣ ਤੱਕ ਪਹੁੰਚ ਸਕਦੀ ਹੈ, ਪਰ ਕੌਮਾਂ ਦੀ ਮੁਕਤੀ ਦਾ ਸਵਾਲ ਪੂਰਨ ਸਵਾਲ ਨਹੀਂ ਬਲਕਿ ਪ੍ਰੋਲੇਤਾਰੀ ਇਨਕਲਾਬ ਨਾਲ ਜੁੜਿਆ ਹੋਇਆ ਹੈ। ਕਮਿਊਨਿਸਟ ਮੈਨੀਫੈਸਟੋ ਅਨੁਸਾਰ ''ਭਾਵੇਂ ਤੱਤ ਵਿਚ ਨਾ ਸਹੀ, ਰੂਪ ਵਿਚ ਪ੍ਰੋਲੇਤਾਰੀਏ ਦੀ ਬੁਰਜੂਆਜੀ ਨਾਲ ਜਦੋਜਹਿਦ ਪਹਿਲ-ਪ੍ਰਿਥਮੇ ਇੱਕ ਕੌਮੀ ਜੱਦੋਜਹਿਦ ਹੀ ਹੈ। ਬਿਨਾਂ ਸ਼ੱਕ, ਹਰ ਦੇਸ਼ ਦੇ ਪ੍ਰੋਲੇਤਾਰੀ ਨੂੰ ਕੁੱਲ ਤੋਂ ਪਹਿਲਾਂ ਆਪਣੀ ਸਰਮਾਏਦਾਰੀ ਨਾਲ ਹੀ ਦੋ ਹੱਥ ਕਰਨੇ ਚਾਹੀਦੇ ਹਨ।'' ਕਾਮਰੇਡ ਲੈਨਿਨ ਕੌਮੀ ਮਸਲੇ ਦਾ ਹੱਲ ਪ੍ਰੋਲੇਤਾਰੀ ਤਾਨਾਸ਼ਾਹੀ ਅਤੇ ਪ੍ਰੋਲੇਤਾਰੀ ਇਨਕਲਾਬ ਦੇ ਜੇਤੂ ਹੋਣ 'ਚ ਦੇਖਦੇ ਹਨ। ਇਸੇ ਤਰ੍ਹਾਂ ਕਾਮਰੇਡ ਸਟਾਲਿਨ ਕੌਮੀ ਲਹਿਰ ਨੂੰ ਇਸ ਤਰ੍ਹਾਂ ਲੈਂਦੇ ਹਨ ਕਿ ''ਸਾਨੂੰ ਹਰ ਅਜਿਹੀ ਕੌਮੀ ਲਹਿਰ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੀ ਸਾਮਰਾਜ ਨੂੰ ਕਮਜ਼ੋਰ ਕਰਨ ਤੇ ਉਸਨੂੰ ਉਲਟਾਉਣ ਵੱਲ ਸੇਧਤ ਹੋਵੇ ਨਾ ਕਿ ਜਿਹੜੀ ਇਸਨੂੰ ਮਜ਼ਬੂਤ ਕਰਦੀ ਜਾਂ ਬਰਕਰਾਰ ਰੱਖਦੀ ਹੋਵੇ।

ਪੰਜਾਬੀਆਂ ਨੂੰ ਆਪਣੀ ਅਣਖ, ਇੱਜਤ ਬਹਾਦਰੀ ਤੇ ਪੰਜਾਬੀਅਤ ਦੀ ਭਾਵਨਾ ਨੂੰ ਆਪਣੇ ਸੰਘਰਸ਼ਸ਼ੀਲ, ਚੇਤੰਨ ਜੁਝਾਰੂ ਵਿਰਸੇ ਤੋਂ ਪ੍ਰੇਰਨਾ ਲੈ ਕੇ ਹਰ ਤਰ੍ਹਾਂ ਦੀ ਲੁੱਟ ਤੇ ਜਬਰ ਦਾ ਵਿਰੋਧ ਕਰਦੇ ਹੋਏ, ਲੋਕ ਮੁਕਤੀ ਘੋਲਾਂ ਦੇ ਅਸਲ ਨਾਇਕ ਬਣਨਾ ਚਾਹੀਦਾ ਹੈ। ਪੰਜਾਬੀਅਤ ਦੀ ਭਾਵਨਾ ਬਰਜੂਆ ਪ੍ਰਬੰਧ ਵੱਲੋਂ ਘੜੇ ਝੂਠੇ ਤੇ ਖਿਆਲੀ ਸੰਕਲਪਾਂ ਨਾਲ ਨਹੀਂ ਉਸਰਦੀ ਤੇ ਇਤਿਹਾਸ ਲੋਟੂ, ਝੂਠੇ ਤੇ ਖਿਆਲੀ ਪੈਰੋਕਾਰਾਂ ਨੂੰ ਲੋਕ ਨਾਇਕ ਦੇ ਨਹੀਂ ਬਲਕਿ ਪਿਛਲੱਗ,ਟੋਡੀ ਤੇ ਅਗਿਆਨੀ ਵਰਗੇ ਕਲੰਕਾਂ ਨਾਲ ਨਿਵਾਜਦਾ ਹੈ। 

ਇਤਿਹਾਸ ਖਿਆਲੀ, ਟੀ.ਵੀ. ਤੇ ਫ਼ਿਲਮੀ ਦੁਨੀਆ 'ਚ ਜਿਉਂ ਕੇ ਨਹੀਂ ਰਚੇ ਜਾਂਦੇ। ਨੌਜਵਾਨਾਂ ਨੂੰ, ਸਰਮਾਏਦਾਰਾਨਾ ਮੰਡੀ 'ਚ ਵਾਧਾ ਕਰਨ ਲਈ ਸਾਜ਼ਿਸ਼ੀ ਤਰੀਕੇ ਨਾਲ ਘੜੇ ਖਿਆਲੀ, ਫੋਕੇ, ਫੁਕਰੇ, ਲੋਟੂ ਤੇ ਗਲਤ ਸੰਕਲਪਾਂ, ਵਿਚਾਰਾਂ ਤੇ ਭਾਵਨਾਵਾਂ ਨੂੰ ਬੁਝਕੇ ਤੇ ਬਚਕੇ ਸਾਡੇ ਮਹਾਨ ਵਿਚਾਰਕਾਂ ਤੇ ਸ਼ਹੀਦਾਂ ਦੀ ਵਿਚਾਰਧਾਰਾ ਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦਿਆਂ, ਇਸ ਆਦਮਖੋਰੇ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਨੂੰ ਉਲਟਾਉਂਦਿਆਂ ਆਪਣੇ ਸੁਪਨਿਆਂ ਤੇ ਸੱਧਰਾਂ ਦੇ ਹਾਣ ਦਾ ਪ੍ਰਬੰਧ ਉਸਾਰਨ ਲਈ ਅੱਗੇ ਆਉਣ। 

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
98764-42052