ਸਾਡੇ ਸਮਾਜ 'ਚ ਔਰਤ ਲਈ ਆਪਣੀਆਂ ਸ਼ਰਤਾਂ 'ਤੇ ਜਿਉਣਾ ਬੇਹੱਦ ਔਖਾ ਹੈ ਪਰ ਫਿਰ ਵੀ ਕੁਝ ਔਰਤਾਂ ਅਜਿਹੀ ਦਲੇਰੀ ਕਰਦੀਆਂ ਹਨ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਅਜਿਹੀਆਂ ਦਲੇਰ ਔਰਤਾਂ 'ਚੋਂ ਇਕ ਸੀ। ਮੈਂ ਅੰਮ੍ਰਿਤਾ ਤੇ ਜੇ ਪੀ ਬਾਰੇ ਕਾਫੀ ਸਮੇਂ ਤੋਂ ਜਾਣਦਾ ਸੀ ,ਪਰ ਸਾਂਝੇ ਦੋਸਤ ਹੋਣ ਦੇ ਬਾਵਜੂਦ ਅੰਮ੍ਰਿਤਾ ਨੂੰ ਜ਼ਿੰਦਗੀ ਦੀ ਬੇਵਫ਼ਾਈ ਤੋਂ ਪਹਿਲਾਂ ਨਾ ਮਿਲ ਸਕਿਆ।ਹਾਂ, ਇਕ ਵਾਰ ਫੇਸਬੁੱਕ 'ਤੇ ਪਿੰਡਾਂ ਤੇ ਸ਼ਹਿਰਾਂ ਦੇ ਸੰਵੇਦਨਸ਼ੀਲ-ਅਸੰਵੇਦਨਸ਼ੀਲ਼ ਚਰਿੱਤਰ 'ਤੇ ਬਹਿਸ ਦੌਰਾਨ ਛੋਟੀ ਜਿਹੀ ਸ਼ਬਦੀ ਝੜਪ ਜ਼ਰੂਰ ਹੋਈ ਸੀ। ਮੈਂ ਸੀਮੋਨ,ਵਰਜ਼ੀਨੀਆ ਵੁਲਫ਼, ਪ੍ਰਭਾ ਖੇਤਾਨ, ਸੁਧਾ ਅਰੋੜਾ ਆਦਿ ਪੜ੍ਹਨ ਤੋਂ ਬਾਅਦ ਪੰਜਾਬੀ ਸਮਾਜ 'ਚ ਅਜਿਹੀਆਂ ਜ਼ਿੰਦਗੀਆਂ ਜਿਉਣ ਵਾਲਿਆਂ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਪਰ ਨਾ ਅੰਮ੍ਰਿਤਾ-ਜੇ ਪੀ ਤੇ ਚੰਡੀਗੜ੍ਹ 'ਚ ਹੋਣ ਦੇ ਬਾਵਜੂਦ ਨਾ ਹੁਣ ਤੱਕ ਗੈਰ ਰਸਮੀ ਤੌਰ 'ਤੇ ਨਿਰੁਪਮਾ ਦੱਤ ਨੂੰ ਮਿਲਣ ਦਾ ਸਬੱਬ ਬਣਿਆ। ਐਤਵਾਰ ਨੂੰ ਫਿਲਮਸਾਜ਼ ਅਜੈ ਭਾਦਰਵਾਜ ਦੀਆਂ ਫਿਲਮਾਂ ਦੀ ਸਕਰੀਨਿੰਗ-ਚਰਚਾ ਤੋਂ ਬਾਅਦ ਰਾਤ ਨੂੰ ਪ੍ਰੈਸ ਕਲੱਬ,ਚੰਡੀਗੜ੍ਹ 'ਚ ਖਾਣ-ਪੀਣ ਦਾ ਦੌਰ ਚੱਲ ਰਿਹਾ ਸੀ ਤਾਂ ਸੋਮ ਰਸ ਸਰੂਰ 'ਚ ਹੀ ਜੇ ਪੀ ਨਾਲ ਪਹਿਲੀ ਲਾਈਵ ਮੁਲਾਕਾਤ ਹੋਈ। ਲਿਖਣ-ਪੜ੍ਹਨ ਦੀ ਜਾਣ ਪਛਾਣ ਸੀ,ਇਸ ਲਈ ਬਹੁਤੀ ਰਸਮੀ ਗੱਲਬਾਤ ਨਹੀਂ ਹੋਈ। ਪੱਤਰਕਾਰ ਮਨਜੀਤ ਸਿੱਧੂ ਤੇ ਜੇ ਪੀ ਨੇ ਅੰਮ੍ਰਿਤਾ ਦੇ ਨਾਟਕ ਬਾਰੇ ਦੱਸਿਆ। ਦੋਵੇਂ ਅਜੈ ਨਾਲ ਮਿਲੇ। ਹੁਣ ਜਿੱਥੇ ਅੰਮ੍ਰਿਤਾ ਨੂੰ ਅਠਾਈ ਅਪ੍ਰੈਲ ਨੂੰ ਸਮਝਾਂਗਾ,ਓਥੇ ਹੀ ਜੇ ਪੀ ਨਾਲ 'ਅਨਾਮ ਰਿਸ਼ਤਿਆਂ ਦੀ ਦਾਸਤਾਨ' ਸਮਝਣ ਦਾ ਸਫ਼ਰ ਜ਼ਿੰਦਗੀ ਦੀ ਬੇਵਫ਼ਾਈ ਤੱਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ।-ਯਾਦਵਿੰਦਰ ਕਰਫਿਊ
ਨਾਟਕ--ਇਟਸ ਨਾਟ ਐਨ ਅਫੇਅਰ
ਅਪ੍ਰੈਲ 28, 7 ਵਜੇ ਸ਼ਾਮ
ਪੰਜਾਬ ਕਲਾ ਭਵਨ, ਚੰਡੀਗੜ੍ਹ
ਇਹ ਨਾਟਕ ਇੱਕ ਅਨੋਖੇ ਰਿਸ਼ਤੇ ਦੀ ਕਹਾਣੀ ਹੈ, ਰਿਸ਼ਤਾ ਜਿਸ ਲਈ ਸਾਡੀ ਭਾਸ਼ਾ ਜਾਂ ਸੱਭਿਆਚਾਰ ਕੋਲ ਕੋਈ ਨਾਂਅ ਨਹੀਂ - ਸ਼ਬਦ ਨਹੀਂ- ਇਸੇ ਲਈ ਇਸਨੂੰ ਜਿਉਣਾ ਬਹੁਤ ਅਸਹਿਜ ਹੋ ਜਾਂਦਾ ਹੈ।
ਨਾਟਕੀ ਘਟਨਾਵਾਂ ਦਾ ਤਾਣਾ-ਬਾਣਾ ਨਾਟਕ ਦੀ ਨਾਇਕਾ ਅੰਮ੍ਰਤਾ ਦੀ ਮੌਤ ਤੋਂ ਬਾਦ ਸ਼ੁਰੂ ਹੁੰਦਾ ਹੈ। ਨਾਟਕ ਦਾ ਨਾਇਕ ਜੇਪੀ - ਅੰਮ੍ਰਤਾ ਦੀ ਅਣਹੋਂਦ ਦੀ ਪੀੜ ਚੋਂ ਬਾਹਰ ਆਉਣ ਲਈ ਫੜਫੜਾਉਂਦਾ ਹੋਇਆ ਯਾਦਾਂ ਦੇ ਸੰਸਾਰ 'ਚ ਉਤਰ ਜਾਂਦਾ ਹੈ। ਦੋਹਾਂ ਦੀਆਂ ਇੱਕ-ਦੂਜੇ ਨੂੰ ਕੀਤੀਆਂ ਹੋਈਆਂ ਈ-ਮੇਲਜ਼ ਇਸਦਾ ਜ਼ਰੀਆ ਬਣਦੀਆਂ ਹਨ।
ਅੰਮ੍ਰਤਾ ਜੋ ਇੱਕ ਜਨਮ-ਜਾਤ ਸੁਫ਼ਨਸਾਜ਼ ਹੈ (ਡਾਈਹਾਰਡ ਡ੍ਰੀਮਰ), ਉਸਨੂੰ ਲੱਗਦਾ ਹੈ ਕਿ ਜੀਵਨ ਦੇ ਕਿਸੇ ਮੋੜ 'ਤੇ ਉਸਦੇ ਸੁਫ਼ਨੇ ਗੁਆਚ ਗਏ ਹਨ। ਉਨ੍ਹਾਂ ਸੁਫ਼ਨਿਆਂ ਦੀ ਪੈੜ ਦੱਬਦੀ ਹੋਈ ਅਚਾਨਕ ਉਹ ਇੱਕ ਅਜਿਹੇ ਸ਼ਖਸ ਨੂੰ ਮਿਲਦੀ ਹੈ ਜਿਸ ਨਾਲ ਉਸਨੂੰ ਇੱਕ ਅਨੋਖੀ ਸਾਂਝ ਮਹਿਸੂਸ ਹੁੰਦੀ ਹੈ। ਉਸਨੂੰ ਲੱਗਦਾ ਹੈ ਕਿ ਉਹ ਸ਼ਖਸ ਜੀਵਨ ਲਈ ਉਸਦੇ ਸ਼ੁਦਾ ਨੂੰ ਸਮਝਦਾ ਹੈ। ਉਹ ਉਸ ਨਾਲ ਹਰ ਮਸਲੇ 'ਤੇ ਖੁੱਲ੍ਹ ਕੇ ਗੱਲ ਕਰ ਸਕਦੀ ਹੈ,ਬਿਨਾਂ ਕਿਸੇ ਖੌਫ਼ ਤੋਂ। ਉਹ ਜੇਪੀ ਨੂੰ ਆਪਣੇ ਪਤੀ ਨਾਲ ਮਿਲਾਉਣ ਚਾਹੁੰਦੀ ਹੈ। ਪਰ ਮਾਨਸਿਕ ਬੰਧਨਾਂ ਕਾਰਨ ਉਸਦੀ ਇਹ ਹਸਰਤ ਅਧੂਰੀ ਰਹਿ ਜਾਂਦੀ ਹੈ। ਉਨ੍ਹਾਂ ਕੋਲ ਇਸ ਰਿਸ਼ਤੇ ਦਾ ਕੋਈ ਨਾਂ ਨਹੀਂ, ਇਸ ਲਈ ਹੋਰ ਤਾਂ ਹੋਰ ਉਸਦੇ ਮਾਪੇ ਵੀ ਉਸਦੀ ਗੱਲ ਸਮਝਣ ਤੋਂ ਅਸਮਰੱਥ ਹਨ। ਜੇਪੀ ਦੀ ਚੇਤਾਵਨੀ ਦੇ ਬਾਵਜੂਦ ਅੰਮ੍ਰਤਾ ਬੇ-ਪਰਵਾਹ ਹੈ, ਉਹ ਕੁਝ ਵੀ ਲਕੋਣਾ ਨਹੀਂ ਚਾਹੁੰਦੀ। ਇੰਝ ਉਹ ਅਨਾਮ ਰਿਸ਼ਤਾ ਜਿਸ ਉੱਤੇ ਉਹ ਕੋਈ ਘੁੰਡ ਨਹੀਂ ਪਾਉਂਦੀ, ਉਸਦੀ ਪਰਿਵਾਰਕ ਜ਼ਿੰਦਗੀ ਲਈ ਘਾਤਕ ਬਣ ਜਾਂਦਾ ਹੈ। ਉਸਦਾ ਪਤੀ ਉਸਨੂੰ ਘਰ ਛੱਡਣ ਦਾ ਹੁਕਮ ਸੁਣਾਉਂਦਾ ਹੈ।
ਅੰਮ੍ਰਤਾ ਚੌਰਾਹੇ ਵਿੱਚ ਆ ਜਾਂਦੀ ਹੈ। ਬੱਸ ਇੱਥੋਂ ਹੀ ਉਸਦੇ ਰੂਪਾਂਤਰਣ ਦੀ ਯਾਤਰਾ ਸ਼ੁਰੂ ਹੁੰਦੀ ਹੈ। 'ਸ਼ੀਨਾ' ਦੇ 'ਅੰਮ੍ਰਤਾ' ਬਣਨ ਦਾ ਸਫ਼ਰ।
ਜੇਪੀ ਉਸਨੂੰ ਸਪੱਸ਼ਟ ਕਰਦਾ ਹੈ ਕਿ ਥਾਂ ਬਦਲੀ ਕਰਨ ਨਾਲ ਜਾਂ ਕਿਸੇ ਬੰਦੇ ਨੂੰ ਛੱਡ ਦੇਣ ਨਾਲ ਹੀ ਖੁਸ਼ੀ ਜਾਂ ਆਜ਼ਾਦੀ ਹਾਸਲ ਨਹੀਂ ਹੁੰਦੀ। ਪਰ ਅੰਮ੍ਰਤਾ ਲਈ ਸਾਰੇ ਰਾਹ ਬੰਦ ਹਨ। ਉਹ ਆਪਣੇ ਬੱਚੇ ਸਧਾਰਥ ਲਈ ਚਿੰਤਤ ਹੈ, ਪਰ ਉਹ ਇਹ ਵੀ ਜਾਣਦੀ ਹੈ ਕਿ ਪਤੀ ਦੇ ਘਰ ਰਹਿੰਦਿਆਂ ਉਹ ਆਪਣੇ ਬੱਚੇ ਨੂੰ ਉਹ ਖੁਸ਼ੀ ਨਹੀਂ ਦੇ ਸਕਦੀ ਜਿਸ ਲਈ ਉਹ ਖੁਦ ਤਰਸੀ ਪਈ ਹੈ। ਜੇਪੀ ਅੰਦਰ ਉਸਨੂੰ ਇੱਕ ਮਾਰਗ ਨਜ਼ਰ ਆਉਂਦਾ ਹੈ ਜੋ ਉਸਨੂੰ ਉਸਦੇ ਸੁਫ਼ਨਿਆਂ ਤੱਕ ਲੈ ਜਾ ਸਕਦਾ ਹੈ, ਪਰ ਉਹ ਉਸਦੇ ਮੈਂਟਲ ਬੈਲੈਂਸ ਨਾਲ ਵੀ ਖੇਡਣਾ ਨਹੀਂ ਚਾਹੁੰਦੀ। ਉਸਦੇ ਅੰਦਰ ਇੱਕ ਜੰਗ ਭਖੀ ਹੈ। ਇਮਤਿਹਾਨ ਦੇ ਹਰ ਮੋੜ 'ਤੇ ਜੇਪੀ ਉਸ ਦੇ ਨਾਲ ਹੈ। ਉਹ ਉਸਨੂੰ ਗਵਾਉਣਾ ਨਹੀਂ ਚਾਹੁੰਦੀ ਪਰ ਉਸਦੀ ਸ਼ਾਦੀ ਦੇ ਸੁਫ਼ਨੇ ਵੀ ਦੇਖਦੀ ਹੈ ਤੇ ਖੁਦ ਹੀ ਉਨ੍ਹਾਂ ਤੋਂ ਡਰ ਜਾਂਦੀ ਹੈ। ਜਦ ਅੰਮ੍ਰਤਾ ਨੂੰ ਪਤਾ ਲੱਗਦਾ ਹੈ ਕਿ ਉਸਦਾ ਸਧਾਰਥ ਆਟਸਟਿਕ ਹੈ ਤਾਂ ਉਹ ਬੁਰੀ ਤਰਾਂ ਹਿੱਲਦੀ ਹੈ। ਹਮੇਸ਼ਾਂ ਵਾਂਗ ਜੇਪੀ ਖਾਮੋਸ਼ ਪਰ ਅਡੋਲ ਉਸ ਦੇ ਸੰਗ ਹੈ। ਅੰਮ੍ਰਤਾ ਨੂੰ ਲੱਗਦਾ ਹੈ ਕਿ ਜੇਪੀ ਦੇ ਰੂਪ ਵਿੱਚ ਉਸਨੂੰ ਤੇ ਸਧਾਰਥ ਨੂੰ ਇੱਕ ਅਜਿਹਾ ਦੋਸਤ ਮਿਲਅਿਾ ਹੈ ਜਿਸਦੀ ਮੌਜੂਦਗੀ ਵਿੱਚ ਉਸਨੂੰ ਕਸੇ ਵੀ ਡਰ ਤੋਂ ਡਰਣ ਦੀ ਲੋੜ ਨਹੀਂ। ਪਰ ਨਾਲ ਹੀ ਹਰ ਪਲ ਉਹ ਖੁਦ ਨੂੰ ਇਹ ਯਾਦ ਕਰਾਉਂਦੀ ਰਹਿੰਦੀ ਹੈ ਕਿ ਉਸਨੇ ਖੁਦ ਆਪਣੇ ਹੀ ਬਲ 'ਤੇ ਖੜਾ ਹੋਣਾ ਹੈ,ਕਾਸੇ ਦੇ ਆਸਰੇ ਨਹੀਂ। ਅੰਮ੍ਰਤਾ ਨੇ ਹੁਣ ਡਰ ਤੋਂ ਭੱਜਣਾ ਛੱਡ ਦਿਤਾ ਹੈ। ਉਹ ਹਰ ਖੌਫ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾ ਨੂੰ ਪਛਾੜਣਾ ਸਿੱਖ ਰਹੀ ਹੈ।
ਜੇਪੀ ਨਾਲ ਉਸਦਾ ਇਹ ਸੰਵਾਦ, ਜਿਸ ਵਿੱਚ ਉਸਨੂੰ ਲਗਦਾ ਹੈ ਕਿ *ਮਾਈਂਡ ਤੇ ਸਪੇਸ* ਤੱਕ ਦੀਆਂ ਦੂਰੀਆਂ ਵੀ ਕੁਝ ਮਾਅਨੇ ਨਹੀਂ ਰੱਖਦੀਆਂ, ਉਸਦੇ ਰੂਪਾਂਤਰਣ ਦੀ ਗਾਥਾ ਹੈ,ਜੋ ਇਸ ਨਾਟਕ ਦਾ ਵਿਸਥਾਰ ਹੈ। ਉਹ ਦੋਹੇਂ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਹਨ ਜਿੱਥੇ ਕੋਈ ਵਿੱਥ ਨਹੀਂ, ਸਧਾਰਥ ਦੋਹਾਂ ਦੇ ਦਰਮਅਿਾਨ ਫੈਲਿਆ ਇੱਕ ਸੂਖਮ ਪੁਲ ਹੈ। ਅੰਮ੍ਰਤਾ ਨੂੰ ਇਸ ਗੱਲ ਦਾ ਰੰਜ ਹੈ ਕਿ ਸਧਾਰਥ ਇਸ ਰਿਸ਼ਤੇ ਦੀ ਖੂਬਸੂਰਤੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਪਰ ਵੱਡਾ ਹੋ ਕੇ ਜ਼ਰੂਰ ਉਹ ਇਸਨੂੰ ਸਮਝੇਗਾ। ਉਹ ਦੁਆ ਕਰਦੀ ਹੈ ਕਿ ਇਹ ਰਿਸ਼ਤਾ ਉਮਰ ਭਰ ਇੰਝ ਹੀ ਬਣਿਆ ਰਹੇ। ਠੀਕ ਇਸੇ ਹੀ ਮੌੜ 'ਤੇ ਜ਼ਿੰਦਗੀ ਮੁੜ ਬੇਵਫ਼ਾਈ ਕਰ ਜਾਂਦੀ ਹੈ।
ਅੰਮ੍ਰਤਾ ਦੀ ਮੌਤ ਤੋਂ ਬਾਦ ਸਧਾਰਥ ਨੂੰ ਵੀ ਜੇਪੀ ਤੋਂ ਅਲਗ ਕਰ ਦਿੱਤਾ ਜਾਂਦਾ ਹੈ,ਕਿਉਂਕਿ ਜੇਪੀ ਨਾਲ ਉਸਦੇ ਰਿਸ਼ਤੇ ਦਾ ਕੋਈ ਨਾਂ ਨਹੀਂ-ਕੋਈ ਪਛਾਣ ਨਹੀਂ। ਜੇਪੀ ਹੁਣ ਇਕੱਲਾ ਹੈ, ਹਰ ਉਹ ਸ਼ੈਅ ਜਿਸਦੇ ਸਾਥ ਨੂੰ ਉਸਨੇ ਯਕੀਨੀ ਹੀ ਮੰਨ ਲਿਆ ਸੀ ਉਸ ਤੋਂ ਦੂਰ ਜਾ ਚੁੱਕੀ ਹੈ। ਜੇਪੀ ਮੰਚ ਉੱਤੇ ਇਕੱਲਾ ਹੈ। ਨਾਟਕ ਆਪਣੇ ਸ਼ੁਰੂਆਤੀ ਬਿੰਦੂ ਵਾੱਲ ਪਲਟਦਾ ਹੈ, ਪਰ ਇਹ ਦੁਹਰਾਅ ਨਹੀਂ ਹੈ। ਇੱਥੋਂ ਹੀ ਜੇਪੀ ਦੇ ਰੂਪਾਂਤਰਣ ਦਾ ਅਮਲ਼ ਸ਼ੁਰੂ ਹੁੰਦਾ ਹੈ। ਇਹ ਪਲ ਸ਼ਾਇਦ ਉਸ ਨਾਲ ਮਿਲਦਾ-ਜੁਲਦਾ ਹੈ ਜਦੋਂ ਜੁਗਾਂ ਪਹਿਲਾਂ ਰਾਜਕੁਮਾਰ ਸਧਾਰਥ ਨੇ ਪਹਿਲੀ ਵਾਰ ਮ੍ਰਿਤੂ ਦੇ ਦਰਸ਼ਨ ਕੀਤੇ ਸਨ। ਈਮੇਲਜ਼ ਦੀ ਇਸ ਅੰਤਰ-ਯਾਤਰਾ 'ਚੋਂ ਗੁਜ਼ਰਦੇ ਹੋਏ ਜੇਪੀ ਨੂੰ ਇਸ ਗੱਲ ਦਾ ਇਲਹਾਮ ਹੁੰਦਾ ਹੈ ਕਿ ਯਾਦਾਂ 'ਅਸੁਰੱਖਿਅਤਾ' ਤੋਂ ਬਚਣ ਦਾ ਇੱਕ ਤਰਲਾ ਹੀ ਹਨ, ਉਹ ਪਿਆਰ ਦਾ ਭਰਮ ਸਿਰਜਦੀਆਂ ਜਾਪਦੀਆਂ ਹਨ, ਪਰ ਕੀ ਉਹੀ ਪਿਆਰ ਹਨ।
ਜੇਪੀ ਇਨ੍ਹਾ ਸਵਾਲਾਂ ਨਾਲ ਦੋ-ਚਾਰ ਹੈ, ਉਸਦੇ ਸਾਹਮਣੇ ਇਹ ਭੇਦ ਖੁਲਦਾ ਹੈ ਕਿ 'ਅਸੁਰੱਖਿਅਤਾ' ਮਨੁੱਖੀ ਹੋਂਦ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਹੋਂਦ ਦੇ ਇਸ ਧਰਾਤਲ 'ਤੇ ਕੁਝ ਵੀ ਯਕੀਨੀ ਨਹੀਂ। ਉਸਨੂੰ ਅਹਿਸਾਸ ਹੁੰਦਾ ਹੈ ਕਿ ਸਵੈ ਦੀ ਹੋਂਦ ਤੋਂ ਪਾਰ ਜਾਏ ਬਗੈਰ 'ਅਸੁਰੱਖਿਅਤਾ' ਤੇ ਵਿਛੋੜੇ ਦੇ ਇਸ ਡਰ ਤੋਂ ਮੁਕਤ ਹੋਣ ਦਾ ਹੋਰ ਕੋਈ ਮਾਰਗ ਨਹੀਂ ਤੇ ਇਹ ਮਾਰਗ ਹੈ ਮੈਂ, ਮੇਰੇ, ਤੇ ਮੇਰੇਪਣ ਤੋਂ ਮੁਕਤ ਹੋਣ ਦਾ ਮਾਰਗ, ਜੋ ਇੱਕ ਮਨੋਗਤ ਮੌਤ ਹੈ-ਹਊਮੈ ਦੀ ਮੌਤ। ਜੇਪੀ ਇਸੇ ਮਾਰਗ ਨੂੰ ਚੁਣਦਾ ਹੈ। ਇਹ ਇਸ ਨਾਟਕ ਦਾ ਉਹ ਚਰਮ ਬਿੰਦੂ ਹੈ ਜਿਸਨੂੰ ਦ੍ਰਿਸ਼ ਬਣਾਇਆ ਜਾ ਸਕਦਾ ਹੈ। ਇਸ ਤੋਂ ਅੱਗੇ ਦੀ ਯਾਤਰਾ ਮੌਨ ਦੀ ਯਾਤਰਾ ਹੈ-ਅਰੂਪ ਦੀ- ਜਿਸਨੂੰ ਦੇਖਿਆ-ਦਿਖਾਇਆ ਨਹੀਂ ਜਾ ਸਕਦਾ, ਬੱਸ ਜੀਵੀਆ ਜਾ ਸਕਦਾ ਹੈ।
ਬਲਰਾਮ
ਲੇਖਕ ਇਸ ਨਾਟਕ ਦੇ ਨਿਰਦੇਸ਼ਕ ਹਨ।

I JUST WISH I WAS THERE TO SEE THE PLAY
ReplyDeleteTHERE IS STILL HOPE FOR HUMANS AND INDIANS
Cheers!
ReplyDeleteMy association with Amrita,started with my posting to Ludhiana,as ASP in June 1997.She used to be regular in calling me up,when i became SP/City there.This association continued as i moved out of Ludhiana,to do other districts.I still remember,she making a very early morning call to me,during my tenure in Patiala,asking for me to inaugurate a run in Baradari area.
ReplyDeleteOur association,became deeper,as i came back to head Ludhiana police in 2006.Here,her knowledge of my temperament,enabled here to play the role of a mediator,in those situations where the Ludhiana police was accused of going overboard.
I can never forget the constructive role played by her,in diffusing the situation arising out of the agitation by veternerary students of PAU.
She had lot of faith in God,and may her soul rest in peace.
A S Rai IPS